More Punjabi Kahaniya  Posts
ਸੱਪਣੀ


ਸੱਪਣੀ ( ਮਿੰਨੀ ਕਹਾਣੀ)
ਤੁਸੀਂ ਮਾਂ ਬਣਨ ਵਾਲੇ ਹੋ …ਡਾਕਟਰ ਦੀ ਗੱਲ ਸੁਣ ਕੇ ਰੇਖਾ ਖੁਸ਼ ਸੀ ਤੇ ਉਦਾਸ ਵੀ। ਉਹ ਪਹਿਲਾਂ ਵੀ ਇੱਕ ਧੀ ਦੀ ਮਾਂ ਸੀ। ਅੱਜ ਰੇਖਾ ਨੂੰ ਆਪਣੀ ਮਾਂ ਦੀ ਬਚਪਨ ਵਿੱਚ ਸੁਣਾਈ ਬਾਤ (ਕਹਾਣੀ) ਬਹੁਤ ਯਾਦ ਆ ਰਹੀ ਸੀ… ਮਾਂ ਸੁਣਾਇਆ ਕਰਦੀ ਸੀ ਕਿ ਸੱਪਣੀ ਆਪਣੇ ਆਲੇ ਦੁਆਲੇ ਇੱਕ ਘੇਰਾ(ਕੁੰਡਲ) ਬਣਾ ਕੇ ਰੱਖਦੀ ਹੈ। ਆਪਣੇ ਬੱਚਿਆਂ ਦਾ ਜਨਮ ਹੁੰਦੇ ਸਾਰ ਹੀ… ਉਹ ਉਹਨਾਂ (ਆਪਣੇ ਬੱਚਿਆਂ) ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਜਿਹੜੇ ਬੱਚੇ ਘੇਰਾ ਪਾਰ ਕਰਕੇ ਬਾਹਰ ਨਿਕਲ ਜਾਂਦੇ ਹਨ ਉਹ ਬਚ ਜਾਂਦੇ ਹਨ….ਜੋ ਨਹੀਂ ਕਰ ਪਾਉਂਦੇ.. ਉਹਨਾਂ ਨੂੰ ਸੱਪਣੀ ਖਾ ਜਾਂਦੀ ਹੈ। “ਆਪਣੇ ਜੰਮੇ ਆਪ ਹੀ ਖਾਇ ” ਅਜਿਹਾ ਉਹ ਕੁਦਰਤ ਦੇ ਨਿਯਮਾਂ ਵਿੱਚ ਬੱਝੀ ਹੋਈ ਕਰਦੀ ਹੈ…ਇਸ ਤਰ੍ਹਾਂ ਨਾ ਕਰੇ ਤਾਂ ਧਰਤੀ ਤੇ ਸੱਪ ਹੀ ਸੱਪ ਹੋ ਜਾਣਗੇ।….. ਰੇਖਾ ਨੂੰ ਅੱਜ ਅਚਾਨਕ ਆਈਆਂ ਇਹਨਾਂ ਸੋਚਾਂ ਦਾ ਵੀ ਕਾਰਨ ਸੀ.. ..ਰੇਖਾ ਦੀ ਸੱਸ ਚਾਹੁੰਦੀ ਸੀ ਕਿ ਡਾਕਟਰ ਤੋਂ ਟੈਸਟ ਕਰਵਾ ਲਵੋ ….ਮੁੰਡਾ ਹੈ ਜਾਂ ਕੁੜੀ ?… ..ਕੁੜੀ ਹੋਈ ਤਾਂ ਸਫ਼ਾਈ (abortion) …..ਸੱਸ ਨੇ ਸਾਫ਼ ਕਹਿ ਦਿੱਤਾ ਇੱਕ ਹੋਰ ਕੁੜੀ ਨਹੀਂ !…ਰੇਖਾ ਸੋਚ ਕੇ ਹੀ ਮਰਨ ਵਾਲੀ ਹੋ ਜਾਂਦੀ ।ਇਹ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਹੈ…ਧਰਤੀ ਤੇ ਕੁੜੀਆਂ ਦੀ ਗਿਣਤੀ ਪਹਿਲਾਂ ਹੀ ਘੱਟ ਹੋ ਰਹੀ ਹੈ। ਆਪਾਂ ਔਰਤਾਂ ਹੋ ਕੇ ਵੀ ਇਸ ਤਰ੍ਹਾਂ ਦਾ ਪਾਪ ਕਿਉਂ ਕਰੀਂਏ ??,,,ਉਹ ਸੱਸ ਨੂੰ ਕਹਿੰਦੀ ਰਹੀ.. ਪਰ ਓਸ ਗੱਲ ਨਾ ਸੁਣੀ ….ਪਤੀ ਮਾਂ...

ਤੋਂ ਬਾਹਰ ਨਹੀਂ ਸੀ ਹੋਣਾ ਚਾਹੁੰਦਾ । ਸੱਪਣੀ ਤਾਂ ਧਰਤੀ ਤੇ ਸੱਪਾਂ ਦੀ ਗਿਣਤੀ ਨਿਯੰਤਰਣ (ਕੰਟਰੋਲ) ਰੱਖਣ ਲਈ ਅਜਿਹਾ ਕਰਦੀ ਹੈ..ਪਰ ਔਰਤ ਖੁਦ ਹੀ …..ਜਿਸਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਹੈ ਤੇ ਘਟਦੀ ਜਾ ਰਹੀ, ਜੋ ਅਜੇ ਵੀ ਗੁਲਾਮੀ ਸਹਿ ਰਹਿ ਰਹੀ ਹੈ।ਵਿਚਾਰਾਂ ਦੀ ਅਜ਼ਾਦੀ ਬਹੁਤ ਸਾਰੀਆਂ ਔਰਤਾਂ ਲਈ ਸੁਪਨੇ ਵਾਂਗ ਹੈ । ਫਿਰ ਵੀ ਆਪਣੀ ਹੀ ਜਾਤੀ ਦੀ ਦੁਸ਼ਮਣ ਹੋ ਰਹੀ ਹੈ ਅਜਿਹਾ ਕਿਉਂ ????…..ਰੋਂਦੀ ਰਹੀ ਤੇ ਸੋਚਦੀ ਰਹੀ …ਪਰਿਵਾਰ ਦੀ ਇੱਛਾ ਦੇ ਘੇਰੇ ਵਿੱਚ ਕੈਦ… ਉਸ ਨੂੰ ਜਾਪ ਰਿਹਾ ਸੀ ਜਿਵੇਂ ਉਹਦੇ ਆਲੇ ਦੁਆਲੇ ਕੋਈ ਘੇਰਾ (ਕੁੰਡਲ )ਬਣ ਗਿਆ ਹੋਵੇ ਤੇ ਉਹ ਸੱਪਣੀ ਹੋਵੇ…..ਜੇ ਕੁੜੀ ਹੋਈ ਤਾਂ ?….ਆਪਣੇ ਹੀ ਅੰਸ਼ ਨੂੰ… ਸੱਪਣੀ ਵਾਂਗੂੰ………. ਓਸਦੀ ਭੁੱਬ ਨਿਕਲ ਗਈ..!
(ਕਾਲਪਨਿਕ ਕਹਾਣੀ ) ਰਣਜੀਤ ਕਲੇਰ ਕੇਸਰਵਾਲਾ 94785 56328

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)