ਓਹ ਮੇਰੇ ਤੋਂ ਪੂਰੇ ਸਾਢੇ ਤਿੰਨ ਵਰਿਆਂ ਪਿਛੋਂ ਮਾਂ ਦੇ ਘਰ ਆਇਆ …..ਮੈਂ ਓੁਦੋੰ ਤੱਕ ਹੋਸ਼ ਸੰਭਲ ਲਈ ਸੀ …..ਮਾਂ ਦੱਸਦੀ ਹੈ..ਓਹਦੇ ਆਓੁਣ ਦਾ ਮੇੈਨੂੰ ਬੜਾ ਚਾ ਅ ਸੀ …….ਮੈਂ ਸਕੂਲ ਜਾਂਦੀ ਤਾਂ ਜਿੱਦ ਕਰਦੀ ..ਇਹਨੂੰ ਵੀ ਲੈ ਕੇ ਜਾਣਾ ਨਾਲ….ਸਕੂਲ ਤੋਂ ਪਰਤਦੀ ਤਾਂ ਸਾਰਾ ਪੜਿਆ ਓਹਨੂੰ ਆ ਪੜਾਓੁਂਦੀ….. ਓੁਹਦੇ ਵਾਲ ਵਾਹੁੰਦੀ…..ਓੁਹਦੇ ਕੱਪੜੇ ਸਵਾਰਦੀ…ਜਿਵੇਂ ਓਹ ਮੇਰੇ ਲਈ ਕੋਈ ਖਿਡੌਣਾ ਸੀ …..ਕਹਿੰਦੇ ਨੇ ਅੌਰਤ ਅੰਦਰ ਹਮੇਸ਼ਾ ਇੱਕ ਮਾਂ ..ਹੁੰਦੀ ਹੈ….ਮੈਨੂੰ ਪਤਾ ਈ ਨਹੀਂ ਲੱਗਾ ਕਦੋਂ ਓੁਹਦੀ ਮਾਂ ਬਣ ਬੈਠੀ……..ਵੱਡਾ ਹੋਇਆ ….ਓੁਹ ਸਕੂਲ ਗਿਆ ….ਕਾਲਜ ਗਿਆ ….ਮੈਂ ਓੁਹਦੇ ਨਾਲ ਜੁੜੀ ਹਰੇਕ ਗੱਲ ਚ ਸ਼ਾਮਿਲ ਰਹੀ …ਦੋ ਮਾਵਾਂ ਦੀ ਨਿਗਰਾਨੀ ਚ ਪਲਿਆ ਓਹ ..ਬੜਾ ਬੀਬਾ , ਜੁੰਮੇਵਾਰ ਤੇ ਸਲੀਕੇ ਵਾਲਾ ਬਣ ਗਿਆ… ਜਦੋਂ ਮੇਰਾ ਵਿਆਹ ਧਰਿਆ ….ਓਹ ਵੀ ਡੈਡੀ ਨਾਲ ਸਾਰੇ ਕੰਮ ਕਾਜ ਭੱਜ -ਭੱਜ ਕਰਾਓੁਦਾ ਫਿਰਦਾ ਰਿਹਾ …ਬੜਾ ਚਾ ਅ ਸੀ ..ਓਹਨੂੰ..।ਜਰਾ ਨਾ ਅੱਕਿਆ..ਨਾਂ ਥੱਕਿਆ।……ਰਚੇ ਵਿਆਹ ਚ ਅਸੀਂ ਮਾਵਾਂ -ਧੀਆਂ ਨੇ ਕਈ ਵਾਰ ਹੰਝੂ ਕੇਰੇ…ਪਰ ਓਹ ਸਾਡੇ ਇਹਨਾਂ ਓੁਤਰਾਵਾਂ-ਚੜਾਂਵਾਂ ਤੋਂ ਪਰਾਂ ਹੀ ਰਿਹਾ ।ਜਦੋਂ ਮੇਰੀ ਡੋਲੀ ਤੋਰਨ ਦਾ ਵੇਲਾ ਆਇਆ …ਮੈਂ ਡੁੱਲ- ਡੁੱਲ ਰੋਈ….ਮਾਂ …ਵੀ …ਡੈਡੀ ਵੀ …ਪਰ...
ਓਹ ਛੇਤੀ ਨਾਲ ਮਿਲ ਕੇ ਪਾਸੇ ਜਿਹੇ ਹੋ ਗਿਆ ।…ਸ਼ਾਇਦ…ਰੋਇਆ ਵੀ ਨਹੀਂ ਸੀ …..ਨਿਰਮੋਹਿਆ……ਤੇ ਮੈਨੂੰ ਲੱਗਦਾ ਸੀ …….ਮੇਰਾ ਜਾਣਾ ਇਹਦੇ ਤੋਂ ਜਰਿਅਾ ਨਹੀ ਜਾਣਾ….। ਅਗਲੇ ਦਿਨ ਫੋਨ ਤੇ ਮਾਂ ਨੇ ਦੱਸਿਆ ……..ਕਿ ਵਿਆਹ ਦਾ ਸਾਰਾ ਖਿਲਾਰਾ ਸਾਂਭ -ਸਤਰ ਕੇ…….ਰਾਤ ਨੂੰ …ਚੌੰਕੇ ਦੇ ਚੁੱਲੇ ਕੋਲ ਬੈਠ ਕੇ ਭੁੱਬੀੰ ਰੋਇਆ ਓਹ …..ਮਸਾਂ ਚੁੱਪ ਕਰਾਇਆ ਓੁਹਨੇ………ਹੁਣ ਓਹ ਆਪ..ਵੀ ..ਸੁੱਖ ਨਾਲ ਟੱਬਰ ਵਾਲਾ ਹੋ ਗਿਆ ਹੈ……ਪਰ ਅੱਜ ਵੀ ਸਹੁਰੇ ਬੈਂਠੀ ਨੂੰ ਮੈਨੂੰ ਓਹਦਾ ਵੱਡੇ ਪੁੱਤ ਜਿਹਾ ਮੋਹ ਆਓੁਂਦਾ…..ਓਹ ਵੀ ਮੈਨੂੰ ਹਰ ਤਿੱਥ ਤਿਉਹਾਰ ਤੇ ਚੇਤੇ ਕਰਨਾ ਨਹੀ ਭੁੱਲਦਾ……ਓੁਹਦੀ ਹਰ ਪਰੇਸ਼ਾਨੀ….ਤੇ ਇਥੇ ਬੈਠੀ ਹੀ ਤੜਫ ਓੁਠਦੀ ਹਾਂ …..ਸ਼ਾਲਾ…ਸਭ ਭੈਣਾਂ ਦੇ ਵੀਰ ਰਾਜ਼ੀ ਰਹਿਣ…
ਤੇ ਸੁੱਖੀ ਵੱਸੇ ਮੇਰਾ ਛੋਟਾ ਵੀਰ ਦਿਲਬਾਗ ..
😍🙏 ਕਿਰਨਦੀਪ