More Punjabi Kahaniya  Posts
ਮੇਰੀ ਸਕੂਲ ਵਾਲੀ ਜਿੰਦਗੀ


ਇਹ ਕਹਾਣੀ ਮੇਰੀ ਸਕੂਲ ਵਾਲੀ ਜਿੰਦਗੀ ਦੀ ਆ।ਮੇਰੀ ਇਹ ਸਕੂਲ ਵਾਲੀ ਜਿੰਦਗੀ ਨਾਲ ਮੇਰੀ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ। ਮੇਰੀ ਕਿ ਹਰ ਇਕ ਦੀਆਂ ਜੁੜੀਆਂ ਹੁੰਦੀਆਂ ਨੇ। ਹਰ ਇਕ ਆਪਣੇ ਸਕੂਲ ਨੂੰ ਯਾਦ ਕਰਕੇ ਹੱਸਦਾ ਆ ਤੇ ਰੋਦਾਂ ਵੀ ਆ। ਤੇ ਮੈ ਵੀ ਆਪਣੇ ਸਕੂਲ ਦੇ ਨਾਲ ਜੁੜੇ ਕਈ ਪਲਾ ਨੂੰ ਯਾਦ ਕਰਕੇ ਹੱਸਦੀ ਆ ਤੇ ਕਈ ਪਲਾ ਨੂੰ ਯਾਦ ਕਰਕੇ ਦੁੱਖੀ ਵੀ ਹੁੰਦੀ ਹਾਂ ਤੇ ਕਈ ਵਾਰ ਮੇਰੀ ਅੱਖਾ ਵਿੱਚ ਹੰਝੂ ਵੀ ਆ ਜਾਦੇ ਨੇ।
ਅੱਜ ਤੋਂ ੧੫ ਕੁ ਸਾਲ ਪਹਿਲਾ ਦੀ ਗੱਲ ਆ। ਜਦੋਂ ਮੈ ਸਕੂਲ ਵਿੱਚ ਦਾਖਲਾ ਕਰਵਾਉਣ ਗਈ ਸੀ। ਮੈ ਬਹੁਤ ਖੁਸ਼ ਸੀ। ਤੇ ਮੇਰੇ ਮੰਮੀ ਤੇ ਪਾਪਾ ਵੀ ਬਹੁਤ ਖੁਸ਼ ਸੀ। ਮੈਂ ਤਾਂ ਇਸ ਲਈ ਖੁਸ਼ ਸੀ ਕਿਉਂਕਿ ਮੈਨੂੰ ਸਕੂਲ ਜਾਣ ਦੀ ਬਹੁਤ ਖੁਸ਼ੀ ਸੀ ਅਤੇ ਤੇ ਮੇਰੇ ਮੰਮੀ ਨੂੰ ਇਸ ਗੱਲ ਖੁਸ਼ੀ ਸੀ ਕਿ ਥੋੜਾ ਸਮਾਂ ਘਰ ਵਿੱਚ ਸ਼ਾਂਤੀ ਰਹੇਗੀ। ਜਦੋਂ ਮੈਂ ਸਕੂਲ ਵਿੱਚ ਆਵਾਗੀ । ਕਿਉਂਕਿ ਮੈ ਬਹੁਤ ਜ਼ਿਆਦਾ ਸ਼ਰਾਰਤੀ ਸੀ।
ਮੇਰਾ ਸਕੂਲ ਵਿੱਚ ਦਾਖਲਾ ਹੋ ਗਿਆ ਤੇ ਫਿਰ ਮੈਡਮ ਨੇ ਕਿਹਾ ਕਿ ਬੱਚੀ ਨੂੰ ੧੫ ਅਪੈ੍ਲ ਤੋਂ ਸਕੂਲ ਭੇਜਣਾ ਸੁਰੂ ਕਰ ਦੀਉ। ਮੈ ਬਹੁਤ ਖੁਸ਼ ਸੀ। ਫਿਰ ਮੇਰੀ ਮੰਮੀ ਨੇ ਘਰ ਆ ਕੇ ਸਭ ਨੂੰ ਦੱਸਿਆ ਕਿ ਮੇਰਾ ਦਾਖਲਾ ਹੋ ਗਿਆ ਹੈ ,ਇਹ ਸੁਣ ਕੇ ਸਭ ਬਹੁਤ ਖੁਸ਼ ਹੋਏ।
੧੫ ਅਪ੍ਰੈਲ ਆ ਗਿਆ ,ਤੇ ਮੈ ਬਹੁਤ ਉਦਾਸ ਸੀ ਕਿਉਕਿ ਮੈਂ ਵੀ ਉਹਨਾ ਸਾਰਿਆਂ ਬੱਚਿਆਂ ਦੀ ਤਰ੍ਹਾਂ ਦੀ ਹੀ ਜੋ ਦਾਖਲੇ ਵਾਲੇ ਦਿਨ ਹੀ ਖੁਸ਼ ਹੁੰਦੇ ਨੇ ਪਰ ਸਕੂਲ ਜਾਣ ਵੇਲੇ ਬਹੁਤ ਉਦਾਸ ਹੁੰਦੇ ਨੇ। ਬਸ ਥੋੜਾ ਜਿਹਾ ਸਮਾਂ ਰਹਿ ਗਿਆ ਸੀ ਮੇਰੇ ਸਕੂਲ ਜਾਣ ਦਾ ਤੇ ਮੈ ਉਚੀ ਉਚੀ ਰੋ ਲੱਗੀ। ਤੇ ਮੈਨੂੰ ਸਾਰੇ ਪੁਛਣ ਲੱਗੇ ਕਿ ਕੀ ਹੋ ਗਿਆ ਮੈਂ ਕਿਹਾ ਕਿ ਮੈਂ ਸਕੂਲ ਨਹੀ ਜਾਣਾ ਤੇ ਫਿਰ ਮੇਰੀ ਮੰਮੀ ਨੇ ਕਿਹਾ ਕਿ ਸਕੂਲ ਤਾਂ ਜਾਣਾ ਹੀ ਪੈਣਾ। ਤੇ ਫਿਰ ਮੈਂ ਕਿਹਾ ਕਿ ਜੇਕਰ ਮੈਨੂੰ ਸਕੂਲ ਭੇਜਣਾ ਏ ਤਾਂ ਤੁਹਾਨੂੰ ਪੈਸੇ ਦੇਣੇ ਪੈਣੇ ਆ ਮੰਮੀ ਨੇ ਠੀਕ ਆ ਤੇ ਮੰਮੀ ਅੰਦਰ ਗਈ ਤੇ ਇਕ ਰੁਪਇਆਂ ਲਿਆਣ ਕੇ ਮੈਨੂੰ ਦੇ ਦਿੱਤਾ ਤੇ ਕਹਿਣ ਲੱਗੀ ਕੇ ਹੁਣ ਚੁੱਪ ਚਾਪ ਸਕੂਲ ਚਲੀ ਜਾ। ਫਿਰ ਮੈਨੂੰ ਮੇਰੇ ਬਾਪੂ ਜੀ ਸਕੂਲ ਛੱਡਣ
ਚਲੇ ਗਏ।
ਜਦੋਂ ਮੈ ਸਕੂਲ ਦੇ ਅੰਦਰ ਗਈ ਉਦੋਂ ਮੈ ਬਹੁਤ ਉਦਾਸ ਸੀ। ਫਿਰ ਮੈਡਮ ਨੇ ਮੇਰੇ ਵੱਲ ਦੇਖਿਆ ਅਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ। ਫਿਰ ਉਹ ਮੇਰਾ ਨਾਮ ਪੁਛਣ ਲੱਗੇ ਤੇ ਮੈ ਦੱਸ ਦਿੱਤਾ ਅਤੇ ਬਸ ਤਰਾ ਹੀ ਮੈਡਮ ਮੇਰੇ ਕੋਲੋਂ ਸਵਾਲ ਪੁੱਛੀ ਗਏ ਤੇ ਮੈ ਜਵਾਬ ਦਿੰਦੀ ਰਹੀ।
੧੫ ਅਪ੍ਰੈਲ ਨੂੰ ਮੇਰੇ ਸਕੂਲ ਦਾ ਮੇਰਾ ਪਹਿਲਾਂ ਦਿਨ ਸੀ। ਤੇ ਮੇਰਾ ਕੋਈ ਦੋਸਤ ਵੀ ਨਹੀਂ ਸੀ। ਮੈ ਬਹੁਤ ਚੁੱਪ ਚਾਪ ਬੈਠੀ ਰਹੀ ਤੇ ਨਾ ਹੀ ਮੈਨੂੰ ਕੁਝ ਲਿਖਣਾ ਤੇ ਨਾ ਹੀ ਕੁਝ ਪੜਨਾ ਆਉਦਾ ਸੀ।
ਕੁਝ ਕੁ ਦਿਨ ਬੀਤ ਗਏ ਤੇ ਮੈਨੂੰ ਥੌੜਾ ਕੁਝ ਲਿਖਣਾ ਆ ਗਿਆ ਤੇ ਮੇਰੇ ਬਹੁਤ ਸਾਰੀਆਂ ਸਹੇਲੀਆਂ ਤੇ ਦੋਸਤ ਵੀ ਬਣਗੇ। ਮੇਰੇ...

ਸਕੂਲ ਵਿੱਚ ਦਿਲ ਲੱਗਣ ਲੱਗ ਗਿਆ। ਮੈ ਖੁਸ਼ ਹੋਕੇ ਘਰ ਤੋਂ ਸਕੂਲ ਵਿੱਚ ਆਉਂਦੀ ਸੀ। ਮੈ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ।
ਕੁਝ ਦਿਨ ਬੀਤ ਗਏ। ਤੇ ਪੇਪਰ ਹੋਣ ਲੱਗੇ। ਉਸ ਟਾਈਮ ਮੈਨੂੰ ਪੇਪਰਾਂ ਬਾਰੇ ਪਤਾ ਨਹੀਂ ਸੀ ਕਿਉਂ ਕਿ ਮੈ ਪਹਿਲੀ ਵਾਰ ਪੇਪਰ ਦੇਣੇ
ਸੀ। ਤੇ ਫਿਰ ਮੈਡਮ ਕਲਾਸ ਵਿੱਚ ਆ ਗਈ ਤੇ ਉਹ ਕਹਿਣ ਲੱਗੇ ਕਿ ਕਿਸੇ ਨੇ ਆਪਣਾ ਪੇਪਰ ਕਿਸੇ ਨੂੰ ਨਹੀ ਦਿਖਾਉਣਾ। ਤੇ ਸਾਨੂੰ ਸਭ ਨੂੰ ਲੱਗਿਆ ਕਿ ਸਚੀ ਕਿਸੇ ਨੂੰ ਵੀ ਨਹੀ ਦਿਖਾਉਣਾ ਤੇ ਸਾਰੀ ਕਲਾਸ ਨੇ ਕਿਸੇ ਨੂੰ ਵੀ ਨਹੀ ਦਿਖਾਈਆਂ। ਸਭ ਨੇ ਆਪਣਾ ਆਪਣਾ ਪੇਪਰ ਕੀਤਾ ਤੇ ਇਸ ਤਰ੍ਹਾਂ ਹੀ ਅਗਲੇ ਦੋ ਪੇਪਰ ਕੀਤੇ। ਸਾਡੇ ਪੇਪਰ ਹੋ ਗਏ ਤੇ ਅਸੀ ਸਾਰੇ ਬਹੁਤ ਖੁਸ਼ ਹੋਏ। ਬਸ ਥੋੜੇ ਹੀ ਦਿਨਾਂ ਬਾਅਦ ਸਾਡਾ ਰਿਜ਼ਲਟ ਆ ਗਿਆ। ਤੇ ਮੈ ਫਸਟ ਆਈ ਤੇ ਮੈਨੂੰ ਗਿਫਟ ਮਿਲਿਆ। ਮੈ ਬਹੁਤ ਖੁਸ਼ ਹੋਈ।
ਬਸ ਇਸ ਤਰ੍ਹਾਂ ਹੀ ਮੈਂ ੨ਤੇ ੩ ਕਲਾਸ ਵਿਚ ਬਹੁਤ ਪੜਾਈ ਕੀਤੀ। ਮੈਨੂੰ ਇਹਨਾਂ ਤਿੰਨ ਸਾਲਾਂ ਵਿੱਚ ਬਹੁਤ ਕੁਝ ਪੜਨਾ ਤੇ ਲਿਖਣਾ ਆ ਗਿਆ ਸੀ। ਤੇ ਮੈਂ ੨ ਅਤੇ ੩ ਕਲਾਸ ਵਿੱਚ ਵੀ ਫਸਟ ਆਈ। ਪਰ ਜਦ ਮੈਂ ਚੌਥੀ ਕਲਾਸ ਵਿਚ ਹੋਈ ਤਾਂ ਸਾਡੀ ਕਲਾਸ ਵਿੱਚ ਇੱਕ ਹੋਰ ਕੁੜੀ ਨੇ ਦਾਖਲਾ ਲੈ ਲਿਆ। ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ। ਮੈਂ ਵੀ ਉਸ ਸਾਲ ਬਹੁਤ ਪੜਾਈ ਕੀਤੀ ਪਰ ਮੈ ਪਹਿਲੇ ਨੰਬਰ ਤੇ ਨਾ ਆ ਸਕੀ। ਮੈ ਦੂਜੇ ਨੰਬਰ ਤੇ ਆਈ। ਮੈ ਬਹੁਤ ਰੋਈ ਇਹ ਸੋਚ ਕੇ ਕਿ ਮੈਂ ਪਹਿਲੇ ਨੰਬਰ ਤੇ ਕਿਉਂ ਨਾ ਆਈ। ਤੇ ਇਸ ਗੱਲ ਨੂੰ ਸੋਚ ਕੇ ਮੈ ਬਹੁਤ ਹੱਸਦੀ ਆ।
ਮੈ ਫਿਰ ਪੰਜਵੀ ਕਲਾਸ ਵਿਚ ਹੋ ਗਈ। ਕੁਝ ਦਿਨ ਬੀਤ ਗਏ ਮੈ ਤੇ ਜਿਹੜੀ ਕੁੜੀ ਫਸਟ ਆਈ ਸੀ ਅਸੀ ਦੋਨੋ ਦੋਸਤ ਬਣ ਗਈਆ ਤੇ
ਫਿਰ ਅਸੀਂ ਦੋਨਾਂ ਨੇ ਰਲਕੇ ਬਹੁਤ ਪੜਾਈ ਕੀਤੀ। ਤੇ ਇਸ ਵਾਰ ਅਸੀ ਦੋਨੋ ਪਹਿਲੇ ਨੰਬਰ ਤੇ ਆ ਗਈਆਂ। ਅਸੀ ਬਹੁਤ ਖੁਸ਼ ਹੋਈਆਂ। ਪਰ ਉਸ ਦਿਨ ਅਸੀ ਉਦਾਸ ਵੀ ਹੋਈਆਂ ਕਿਉਕਿ ਜਿਹੜਾ ਸਾਡੇ ਪਿੰਡ ਵਿੱਚ ਸਕੂਲ ਸੀ ਉਹ ਬਸ ਪੰਜਵੀ ਤੱਕ ਹੀ ਸੀ। ਸਾਡੀ ਦੋਸਤੀ ਹੋਈ ਨੂੰ ਅਜੇ ਕੁਝ ਹੀ ਮਹੀਨੇ ਹੋਏ ਸੀ ਤੇ ਇਕ ਦੂਜੇ ਤੋਂ ਦੂਰ ਵੀ ਹੋ ਜਾਣਾ ਸੀ। ਤੇ ਉਸ ਤੋਂ ਅਗਲੇ ਦਿਨ ਸਾਡੇ ਸਕੂਲ ਵਿੱਚ ਪਾਰਟੀ ਸੀ ।ਮੈ ਬਹੁਤ ਖੁਸ ਸੀ। ਪਰ ਮੈ ਪਾਰਟੀ ਵਿਚ ਨਾ ਜਾ ਸਕੀ ਕਿਉਕਿ ਉਸ ਹੀ ਮੇਰੇ ਬਾਪੂ ਜੀ ਦਾ ਮੌਤ ਹੋ ਗਈ ਸੀ। ਤੇ ਅੱਜ ਤੱਕ ਜੇਕਰ ਮੈਨੂੰ ਉਹ ਦਿਨ ਯਾਦ ਆ ਜਾਦਾ ਹੈ ਤਾਂ ਮੇਰੀ ਅੱਖਾ ਵਿੱਚ ਹੰਝੂ ਆ ਜਾਦੇ ਹਨ।

ਇਸ ਕਹਾਣੀ ਦਾ ਬਾਕੀ ਹਿੱਸਾ ਮੈ ਅਗਲੀ ਕਹਾਣੀ ਮੇਰੀ ਸਕੂਲ ਵਾਲੀ ਜਿੰਦਗੀ part 2ਵਿਚ ਦੱਸਾਗੀ। ਜੇਕਰ ਤਹਾਨੂੰ ਮੇਰੀ ਸਕੂਲ ਵਾਲੀ ਜਿੰਦਗੀ ਵਧੀਆ ਲੱਗੀ ਤਾਂ ਕਮੈਟ ਕਰਕੇ ਦਸੀਉ ਜਰੂਰ। ਜਿਸਨੇ ਵੀ ਮੇਰੀ ਕਹਾਣੀ ਪੜੀ ਉਸਦਾ ਦਿਲ ਤੋ ਧੰਨਵਾਦ।

ਜਸਪ੍ਰੀਤ ਕੌਰ ਮੰਨਣ

...
...



Related Posts

Leave a Reply

Your email address will not be published. Required fields are marked *

5 Comments on “ਮੇਰੀ ਸਕੂਲ ਵਾਲੀ ਜਿੰਦਗੀ”

  • ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਯਾਦ ਹਨ ਪਰ ਮੈਨੂੰ ਨਹੀ। ਤੁਹਾਡੀ ਉਮਰ ਕਿੰਨੀ ਕੁ ਹੈ ਮੈਡਮ। not bad but janurly.

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)