More Punjabi Kahaniya  Posts
ਗੰਦੀ ਰਾਜਨੀਤੀ


ਜ਼ਿੰਦਗੀ ਦੇ ਉਸ ਦੌਰ ਤੇ ਆ ਗਈ ਆ ਜਿੱਥੇ ਹੁਣ ਇੰਞ ਲੱਗਦਾ ਏ ਕਿ ਉਹਨਾਂ ਵੇਲਿਆਂ ‘ਚ ਜੇਕਰ ਇਹ ਭਾਣਾ ਨਾ ਵਰਤਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ, ਇਹ ਤਰਾਸੀ ਵਰ੍ਹੇ ਦੀ ਮੇਰੀ ਜ਼ਿੰਦਗੀ ਇਉ ਲੰਘੀ ਕਿ ਸੋਚ ਕੇ ਦਿਲ ਨਿੱਘਰ ਜਾਦਾ ਤੇ ਰੂਹ ਕੰਬ ਉੱਠਦੀ ਏ, ਅੱਜ ਵੀ ਯਾਦ ਕਰਦੀ ਹਾਂ ਕਿ ਸਾਡੇ ਹੱਸਦੇ-ਵੱਸਦੇ ਖੇੜਿਆ ਨੂੰ ਉਸ ਵੇਲੇ ਖੌਰੇ ਕਿਸਦੀ ਨਜ਼ਰ ਲੱਗ ਗਈ ਸੀ ???
ਹੁਣ ਵੀ ਜਦ ਤੱਤੀਆ ਹਵਾਵਾਂ ਰੁਮਕਦੀਆ ਤਾ ਦੁਖਦੀ ਰਗ ਛਿੜ ਜਾਦੀ ਆ…..
ਅੱਠ ਵਰ੍ਹਿਆਂ ਦੀ ਬਾਲੜੀ ਸੀ ਮੈ ਸੰਤਾਲੀ ਵੇਲੇ ਜਦ ਸੂਰਜ ਨਿਕਲਣ ਤੋਂ ਪਹਿਲਾ ਹੀ ਬਾਡਰ ਨੇੜੇ ਦੇ ਪਿੰਡਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ, ਮੁਸਲਮਾਨ ਭਾਈਚਾਰਾ ਉਧਰ ਤੇ ਸਿੱਖਾ ਨੇ ਇੱਧਰ ਰਹਿਣਾ ਸੀ।ਪਿੰਡ ਦੀ ਜੂਹ ਨੂੰ ਟੱਪਦਿਆ ਪੈਰ ਬੋਝਲ ਹੋ ਗਏ, ਮੈਂ ਡਰੀ-ਡਰੀ ਮਾਂ ਨਾਲ ਚਿੰਬੜੀ ਰਹੀ, ਤਲਵਾਰਾ ਸਿਰ ਨੂੰ ਧੜ ਤੋਂ ਅਲੱਗ ਕਰ ਧਰਤੀ ਨੂੰ ਸੂਹਾ ਲਾਲ ਕਰ ਰਹੀਆ ਸਨ।
ਹਰੇਕ ਔਰਤ ਬਚਣ ਲਈ ਜੱਦੋ-ਜਹਿਦ ਕਰ ਰਹੀ ਸੀ ਜਿਦਾ ਕਬੂਤਰਾਂ ਦੇ ਬੋਟ ਬਿੱਲੀ ਝਪਟਣ ਤੇ ਕਰਦੇ ਨੇ। ਅਸੀ ਬੱਚਦੇ-ਬਚਾਉਦੇ ਜਗਰਾਉ ਦੇ ਪਿੰਡ ਕੋਕਰੀ ਆ ਗਏ, ਨਵੇ ਸਿਰਿਓ ਪੈਰ ਜਮਾਉਣੇ ਸੋਖੇ ਨਹੀ ਹੁੰਦੇ ਤੇ ਕੁਝ ਹਾਦਸੇ ਡੂੰਘੇਂ ਨਾਸੂਰਾ ਤੋਂ ਵੀ ਜਿਆਦਾ ਪੀੜ ਦਿੰਦੇ ਨੇ।
ਸਮਾਂ ਆਪਣੀ ਚਾਲੇ ਚੱਲਦਾ ਗਿਆ, ਨਵੇਂ ਰਿਸ਼ਤੇ ਬਣੇ, ਢਿੱਡੋਂ ਜਣਿਆਂ ਨਾਲ ਮੈਂ ਵੀ ਮਸ਼ਰੂਫ ਰਹਿਣ ਲੱਗੀ ਪਰ ਹੋਣੀ ਕਦ ਟਲਦੀ...

ਏ ਫਿਰ ਚੁਰਾਸੀ ਦਾ ਦੋਰ ਆਇਆ, ਗਲਾਂ ‘ਚ ਟਾਇਰ ਪਾ ਮਾਵਾਂ ਦਿਆ ਪੁੱਤਾਂ ਨੂੰ ਅੱਗਾਂ ਲਗਾਈਆ ਗਈਆ, ਵੇਖਦਿਆ-ਵੇਖਦਿਆ ਸੰਤਾਲੀ ਵਾਲਾ ਮਾਹੋਲ ਫਿਰ ਬਣਨ ਲੱਗਾ,
ਰਿਸ਼ਤੇ ਹਵਾ ਦੀ ਤਰ੍ਹਾ ਰੁਖਸਤ ਹੋ ਗਏ, ਕਈਆ ਦੇ ਸੁਹਾਗ ਉੱਜੜ ਗਏ, ਗੂੜੇ ਰੰਗਾਂ ਵਾਲੀਆ ਸਿਰ ਦੀਆ ਚੁੰਨੀਆ ਇਕ ਦਮ ਚਿੱਟੀਆ ਹੋ ਗਈਆ, ਲਾਸ਼ਾ ਦੇ ਢੇਰ ਦੇਖ ਚੀਕਾਂ ਅਸਮਾਨ ਨੂੰ ਛੋਹ ਰਹੀਆ ਸਨ, ਹਰੇਕ ਇਨਸਾਨ ਨੇ ਸਬਰ ਦਾ ਘੁੱਟ ਭਰ ਲਿਆ।
ਅੱਜ ਇੱਕੀਵੀਂ ਸਦੀ ਵਿੱਚ ਸਾਰਾ ਘਰ ਬਾਹਰਲੇ ਮੁਲਕ ਚਲਿਆ ਗਿਆ, ਨਾਲਦਾ ਵੀ ਚੱਲ ਵਸਿਆ, ਕਿੰਨਾ ਕੁਝ ਹੰਢਾਇਆ ਇਸ ਪਿੰਡੇ ਤੇ ਹੁਣ ਇਕੱਲਿਆ ਘਰ ਰਹਿੰਦਿਆ ਸੰਤਾਲੀ ਤੇ ਚੁਰਾਸੀ ਦੀ ਤਰ੍ਹਾ ਮਹਿਸੂਸ ਕਰਦੀ ਹਾਂ ਕਿ ਉਹਨਾਂ ਵੇਲਿਆਂ ਵਿੱਚ ਵੀ ਇਹ ਗੰਦੀ ਰਾਜਨੀਤੀ ਨੇ ਆਪਣਾ ਰੋਲ ਨਿਭਾਇਆ ਤੇ ਅੱਜ ਵੀ ਬਾਖੂਬੀ ਨਿਭਾ ਰਹੀ ਏ, ਉਦੋ ਮਾਵਾਂ ਦੇ ਪੁੱਤ ਮਰਵਾ ਦਿੱਤੇ ਤੇ ਧੀਆਂ ਨੂੰ ਬੇਪੱਤ ਕੀਤਾ ਤੇ ਅੱਜ ਧੀਆਂ-ਪੁੱਤਾਂ ਨੂੰ ਬਾਹਰਲਿਆਂ ਮੁਲਕਾਂ ਵਿੱਚ ਜਾਣ ਲਈ ਮਜ਼ਬੂਰ ਕਰ ਰਹੀ ਆ।
ਡਾਢਿਆ ਰੱਬਾ ਇਹੀ ਦੁਆ ਏ ਕਿ ਮੁਲਕ ਦੀ ਹਰੇਕ ਧੀ ਦੇ ਸਿਰ ਸੂਹੀ ਫੁਲਕਾਰੀ ਰਹੇ ਤੇ ਹਰੇਕ ਪੁੱਤ ਸ਼ਾਮੀ ਘਰ ਪਰਤਦਿਆ ਮਾਂ ਦੇ ਸਿਰਹਾਣੇ ਬੈਠੇ।
ਕਮਲ ਕੌਰ

...
...



Related Posts

Leave a Reply

Your email address will not be published. Required fields are marked *

One Comment on “ਗੰਦੀ ਰਾਜਨੀਤੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)