More Punjabi Kahaniya  Posts
ਅਸਲ ਦੋਸ਼ੀ


ਅਸਲ ਦੋਸ਼ੀ
ਅੱਜ ਉਹ ਆਜ਼ਾਦ ਹੋ ਗਿਆ ਸੀ ਸਾਰੇ ਫ਼ਿਕਰਾਂ ਤੋਂ ….ਉਨ੍ਹਾਂ ਫ਼ਿਕਰਾਂ ਤੋਂ ਜਿਨ੍ਹਾਂ ਦੀ ਭਾਰੀ ਪੰਡ ਉਹ ਪਿਛਲੇ ਛੇ ਮਹੀਨਿਆਂ ਤੋਂ ਚੁੱਕ ਜ਼ਿੰਦਗੀ ਦੀ ਗੱਡੀ ਨੂੰ ਧੱਕਾ ਦੇ ਰਿਹਾ ਸੀ । ਅੱਜ ਨਾ ਉਸਨੂੰ ਦੋ ਡੰਗ ਦੀ ਰੋਟੀ ਦਾ ਫ਼ਿਕਰ ਸੀ , ਨਾ ਬੈਂਕ ਦੀਆਂ ਕਿਸ਼ਤਾਂ ਦਾ ਫ਼ਿਕਰ , ਨਾ ਹੀ ਬੁੱਢੀ ਮਾਂ ਦੀ ਦਵਾਈ ਦਾ ਅਤੇ ਨਾ ਹੀ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਦਾ ਚੇਤਾ ਸੀ ।ਉਹ ਅਡੋਲ ਪਿਆ ਸੀ ਰੂਹ ਦਾ ਪੰਛੀ ਕਦੋਂ ਦਾ ਉਡਾਰੀ ਮਾਰ ਗਿਆ ਸੀ ।ਘਰ ਵਿੱਚ ਚੀਕ ਚਿਹਾੜਾ ਮਚਿਆ ਹੋਇਆ ਸੀ , ਉਸਦੀ ਪਤਨੀ ਦਾ ਰੋ ਰੋ ਬੁਰਾ ਹਾਲ ਹੋ ਗਿਆ ਸੀ , ਬੱਚੇ ਡੈਂਬਰੇ ਡੈਂਬਰੇ ਇੱਧਰ ਉੱਧਰ ਵੇਖ ਰਹੇ ਸਨ , ਬੁੱਢੀ ਮਾਂ ਪੱਥਰ ਹੋ ਗਈ ਜਾਪਦੀ ਸੀ । ਸਾਰੇ ਜਸਪਾਲ ਦੀ ਜ਼ਿੰਦਾਦਿਲੀ ਦੀਆਂ ਗੱਲਾਂ ਕਰਦੇ ਹੋਏ ਕਹਿ ਰਹੇ ਸਨ ਅਜਿਹਾ ਕੀ ਹੋ ਗਿਆ ਜਿਸ ਨੇ ਜਸਪਾਲ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਦੌਰਾ ਵੀ ਅਜਿਹਾ ਜਿਸ ਨੇ ਜਸਪਾਲ ਦੀ ਜਾਨ ਹੀ ਲੈ ਲਈ । ਪਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤਾਂ ਮਰਨ ਵਾਲਾ ਨਾਲ਼ ਹੀ ਲੈ ਗਿਆ ਸੀ …..ਮਾਰਚ ਮਹੀਨੇ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਕਾਰਨ ਲਾਕ ਡਾਊਨ ਹੋ ਗਿਆ ਸੀ , ਜ਼ਿੰਦਗੀ ਠਹਿਰ ਗਈ ਜਾਪਦੀ ਸੀ , ਸਭ ਕਾਰੋਬਾਰ ਠੱਪ ਹੋ ਗਏ ਸਨ । ਜਸਪਾਲ ਜੋ ਕਿ ਆਟੋ ਰਿਕਸ਼ਾ ਚਲਾਉਂਦਾ ਸੀ ਉਸ ਦੇ ਜੀਵਨ ਦੀ ਗੱਡੀ ਹੁਣ ਤੱਕ ਵਧੀਆ ਰਿੜ੍ਹ ਰਹੀ ਸੀ ,ਇਕਦਮ ਰੁਕ ਗਈ ਲੱਗਦੀ...

ਸੀ । ਜਸਪਾਲ ਕਹਿਣ ਨੂੰ ਤਾਂ ਜ਼ਿਮੀਂਦਾਰ ਪਰਿਵਾਰ ਨਾਲ਼ ਸਬੰਧ ਰੱਖਦਾ ਸੀ ਪਰ ਉਸ ਕੋਲ ਜ਼ਮੀਨ ਨਾਮਾਤਰ ਹੀ ਸੀ । ਉਸ ਜ਼ਮੀਨ ਵਿੱਚ ਵੀ ਉਹ ਖਾਣ ਜੋਗੀ ਸਬਜ਼ੀ ਅਤੇ ਮਸਾਂ ਮੱਝ ਲਈ ਪੱਠੇ ਹੀ ਬੀਜ ਸਕਦੇ ਸਨ । ਉਸ ਨੇ ਕੁਝ ਪੈਸੇ ਜੋੜੇ ਅਤੇ ਬੈਂਕ ਤੋਂ ਲੋਨ ਲੈ ਕੇ ਆਟੋ ਰਿਕਸ਼ਾ ਲੈ ਲਿਆ ਇਸ ਨਾਲ਼ ਉਸ ਦਾ ਗੁਜ਼ਾਰਾ ਸੋਹਣਾ ਹੋਣ ਲੱਗਿਆ ਸੀ । ਪਰ ਕਰੋਨਾ ਵਰਗੀ ਚੰਦਰੀ ਬਿਮਾਰੀ ਕਾਰਨ ਉਹ ਕੰਮ ਵੀ ਠੱਪ ਹੋ ਗਿਆ । ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਮੁਸ਼ਕਿਲ ਹੋ ਗਿਆ ,ਬੁੱਢੀ ਮਾਂ ਦੀ ਨਿੱਤ ਦਿਹਾੜੇ ਵੱਧਦੀ ਬਿਮਾਰੀ , ਬੈਂਕ ਦੀਆਂ ਟੁੱਟਦੀਆਂ ਕਿਸ਼ਤਾਂ , ਬੱਚਿਆਂ ਦੀਆਂ ਫਰਮਾਇਸ਼ਾਂ ਸਭ ਕੁਝ ਉਸ ਦੇ ਵੱਸੋਂ ਬਾਹਰ ਹੋ ਰਿਹਾ ਸੀ । ਉਸ ਦਾ ਬੀਪੀ ਹਾਈ ਰਹਿਣ ਲੱਗਾ , ਅੱਜ ਉਸ ਨੂੰ ਦਿਲ ਦਾ ਅਜਿਹਾ ਦੌਰਾ ਪਿਆ ਕਿ ਉਹ ਹਮੇਸ਼ਾਂ ਲਈ ਸ਼ਾਂਤ ਹੋ ਗਿਆ ਸਭ ਫ਼ਿਕਰਾਂ ਤੋਂ ਆਜ਼ਾਦ ਹੋ ਗਿਆ…..ਜਸਪਾਲ ਦੇ ਘਰ ਬੈਠਾ ਮਾਸਟਰ ਅਮਰ ਸਿੰਘ ਸੋਚ ਰਿਹਾ ਸੀ ਕਿ ਜਸਪਾਲ ਦੀ ਮੌਤ ਅਸਲ ਦੋਸ਼ੀ ਕੌਣ ਹੈ …..ਕੋਰੋਨਾ …..ਬੇਰੁਜ਼ਗਾਰੀ…..ਡਰ ਅਤੇ ਆਤੰਕ ਦਾ ਮਾਹੌਲ….ਵੋਟਾਂ ਲੈਣ ਲਈ ਝੂਠੇ ਵਾਅਦੇ ਕਰਨ ਵਾਲੀਆਂ ਸਰਕਾਰਾਂ…..ਕਮਜ਼ੋਰ ਇੱਛਾਸ਼ਕਤੀ ….. ਜਾਂ ਫਿਰ ਕੋਈ ਹੋਰ …..ਜਸਪਾਲ ਦੇ ਘਰ ਬੈਠਾ ਮਾਸਟਰ ਅਮਰ ਸਿੰਘ ਇਨ੍ਹਾਂ ਸਵਾਲਾਂ ਵਿਚ ਉਲਝ ਕੇ ਰਹਿ ਗਿਆ ਸੀ ।
ਨਿਰਮ ਜੋਸਨ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)