More Punjabi Kahaniya  Posts
ਡਾਕਾ


ਸੱਚੀ ਕਹਾਣੀ

*ਮਿੰਨੀ ਕਹਾਣੀ*
* ਡਾਕਾ*
ਪਾਲਾ ਸਿਓਂ ਦਾ ਘਰ ਇਹੋ ਆ, ਦਰਵਾਜੇ ਚ ਖੜ੍ਹੇ ਮੁਲਾਜ਼ਮ ਨੇ ਅਵਾਜ ਮਾਰ ਕਿ ਕਿਹਾ,
ਅੰਦਰੋਂ ਪਾਲਾ ਨਿਕਲਿਆ ਮਿੱਟੀ ਘੱਟੇ ਨਾਲ ਲਿਭਰਿਆ ਪਸੀਨੋ ਪਸੀਨੀ ਹੋਇਆ !
ਜੀ ਜਨਾਬ ਇਹੋ ਆ ,

ਮੁਲਾਜਮ ਬੋਲਿਆ , ਤੈਨੂੰ ਪਤਾ ਤੇਰੀ ਨੂੰਹ ਪੁੱਤ ਨੇ ਤੇਰੇ ਤੇ ਰਪਟ ਲਿਖਵਾਈ ਆ, ਚੱਲ ਥਾਣੇ ,
ਪਰ ਜਨਾਬ ਓ ਰਿਪੋਰਟ ਝੂਠੀ ਆ ਸਾਰਾ ਪਿੰਡ ਜਾਣਦਾ,
ਮੁਲਾਜਮ ਬੋਲਿਆ ਬਹੁਤਾ ਮੱਥਾ ਨਾ ਖਰਾਬ ਕਰ ਠਾਣੇ ਚੱਲ ,
ਸਾਡੇ ਕੋਲੋਂ ਦੁਬਾਰਾ ਨਹੀਂ ਆਇਆ ਜਾਣਾ ਤੇਲ ਬੜਾ ਮਹਿੰਗਾ ਤੈਨੂੰ ਪਤਾ

ਰੁਕੋ ਜਨਾਬ!
ਪਾਲੇ ਨੇ ਆਪਣੀ ਜੇਬ੍ਹ ਵਿਚੋਂ 500 ਦਾ ਨੋਟ ਕਡਦਿਆ ਕਿਹਾ, ਜਨਾਬ ਤੁਸੀਂ ਜਾਓ ਮੈਂ ਸਵੇਰੇ ਆਪ ਹੀ ਠਾਣੇ ਆ ਜਾਵਾਂਗਾ ਸਰਪੰਚ ਨੂੰ ਲੈ...

ਕਿ, ਮੁਲਾਜਮ ਨੇ 500 ਦਾ ਨੋਟ ਜੇਬ ਚ ਪਾਉਂਦਿਆਂ ਕਿਹਾ,

ਪਾਲਾ ਸਿਆਂ ਘਬਰਾਉਣ ਦੀ ਲੋੜ ਨਹੀਂ ਸਰਪੰਚ ਦਾ ਆਗਿਆ ਸੀ ਮੈਨੂੰ ਫੋਨ, ਕਿ ਬੰਦੇ ਆਪਣੇ ਆ ਮਾਤਰ ਗਰੀਬ ਆ, ਕੁੱਝ ਕਹੀ ਨਾ,
ਚੰਗਾ ਫਿਰ ਡਰ ਨਾ ਮੈਂ ਆਪੇ ਸੰਭਾਲ ਲਵਾਂਗਾ,
ਪਾਲਾ ਵਿਚਾਰਾ ਸਿਰ ਤੋਂ ਪੜ੍ਹਨਾ ਝਾੜ ਅੰਦਰ ਵੜ ਗਿਆ ਜਿਹੜੀ ਦਿਹਾੜੀ ਲਗਾ ਕੇ ਪੈਸੇ ਲਿਆਂਦੇ ਸੀ ਉਹ ਤਾਂ ਮੁਲਾਜਮ ਲੈ ਗਿਆ,
ਮੈਨੂੰ ਏਦਾਂ ਲੱਗਾ ਜਿਵੇਂ ਚਿੱਟੇ ਦਿਨ ਕਿਸੇ ਚੋਰ ਨੇ ਪਾਲੇ ਦੇ ਘਰ ਡਾਕਾ ਮਾਰਿਆ ਹੋਵੇ।

ਨਵਨੀਤ ਸਿੰਘ
96468 65500
ਜਿਲ੍ਹਾ ਗੁਰਦਾਸਪੁਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)