ਅਸੀਂ ਸਮੇਂ ਦੇ ਨਾਲ ਬਦਲ ਜਾਂਦੇ ਹਾਂ ਜਾਂ ਸਮਾਂ ਸਾਡੇ ਨਾਲ ਇਹ ਸੋਚਦੇ ਸੋਚਦੇ ਅਚਾਨਕ ਜਤਿੰਦਰ ਦੀ ਅੱਖ ਲੱਗ ਗਈ ਅੱਖ ਖੁੱਲ੍ਹੀ ਤਾਂ ਉਸ ਦੀਆਂ ਅੱਖਾਂ ਵਿੱਚ ਤੇਜ਼ ਰੌਸ਼ਨੀ ਪਈ ਅਤੇ ਇੱਕ ਆਵਾਜ਼ ਆਈ ਹੈ ਜਤਿੰਦਰ ਤੇਰਾ ਸਮਾਂ ਇਸ ਧਰਤੀ ਤੇ ਖ਼ਤਮ ਹੋਣ ਵਾਲਾ ਹੈ ਹੁਣ ਤੂੰ ਆਪਣੀ ਜ਼ਿੰਦਗੀ ਮੈਨੂੰ ਸਮਰਪਿਤ ਕਰ ਦੇ ਜੇ ਤੂੰ ਕੋਈ ਆਖਰੀ ਕੰਮ ਕਰਨਾ ਚਾਹੁੰਦਾ ਹਾਂ ਤਾਂ ਮੈਂ ਤੈਨੂੰ ਇੱਕ ਮੌਕਾ ਜ਼ਰੂਰ ਦੇਵਾਂਗਾ ਇਹ ਕਹਿ ਕੇ ਉਹ ਤੇਜ਼ ਰੌਸ਼ਨੀ ਅਚਾਨਕ ਭਰੇ ਚਲੀ ਗਈ ਜਤਿੰਦਰ ਸੋਚਦਾ ਰਿਹਾ ਇਹ ਕੀ ਸੀ ਇਹ ਸੱਚਮੁੱਚ ਪ੍ਰਮਾਤਮਾ ਸੀ ਜਾਂ ਉਸ ਦੇ ਮਨ ਦਾ ਕੋਈ ਵਹਿਮ ।ਸਵੇਰ ਦੀ ਪਹਿਲੀ ਕਿਰਨ ਨਿਕਲੀ ਜਤਿੰਦਰ ਹਰ ਰੋਜ਼ ਦੀ ਤਰਾਂ ਸੈਰ ਕਰਨ ਨਹੀਂ ਗਿਆ ਉਹ ਇਸ ਹੀ ਉਲਝਣ ਵਿੱਚ ਬੈਠਾ ਰਿਹਾ ਅਤੇ ਸੋਚਦਾ ਰਿਹਾ ਕਿ ਇਹ ਸੱਚ ਸੀ ਜਾਂ ਮਨ ਦਾ ਵਹਿਮ ।ਅਚਾਨਕ ਉਸ ਨੂੰ ਜ਼ਿਆਦਾ ਆਇਆ ਅਤੇ ਉਸ ਨੇ ਆਪਣੇ ਦਾਦਾ ਜੀ ਦੀ ਪੁਸਤਕ ਪੜ੍ਹਨੀ ਸ਼ੁਰੂ ਕਰ ਦਿੱਤੀ ,ਪੁਸਤਕ ਪੜ੍ਹਦੇ ਪੜ੍ਹਦੇ ਉਸ ਨੂੰ ਨੀਂਦ ਆ ਗਈ ਰਾਤ ਦੀ ਨੀਂਦ ਅਧੂਰੀ ਹੋਣ ਕਰਕੇ ਉਹ ਗੂੜ੍ਹੀ ਨੀਂਦ ਵਿੱਚ ਸੌਂ ਗਿਆ ।ਅਚਾਨਕ ਚਿੱਟੀ ਰੌਸ਼ਨੀ ਉਸ ਦੀ ਅੱਖਾਂ ਵਿੱਚ ਪਈ ਉਹ ਸੋਚ ਰਿਹਾ ਸੀ ਕਿ ਇਹ ਸੱਚਮੁੱਚ ਕੋਈ ਫਰਿਸ਼ਤਾ ਹੈ।ਹਾਂ ਤੂੰ ਸਹੀ ਸੋਚ ਰਿਹਾ ਹਾਂ ਮੈਂ ਫ਼ਰਿਸ਼ਤਾ ਹਾਂ ਤੇ ਮੈਂ ਤੇਰੀ ਮਦਦ ਕਰਨ ਲਈ ਆਇਆ ਹਾਂ ਪਰਮਾਤਮਾ ਨੇ ਤੈਨੂੰ ਇੱਕ ਮੌਕਾ ਦਿੱਤਾ ਹੈ ਤੂੰ ਇਸ ਮੌਕੇ ਦਾ ਸਹੀ ਉਪਯੋਗ ਕਰ ।ਅਚਾਨਕ ਇੱਕ ਕਾਲੀ ਰੌਸ਼ਨੀ ਆਈ ਇੰਝ ਜਾਪਦਾ ਸੀ ਜਿਵੇਂ ਸ਼ੈਤਾਨ ਹੋਵੇ ਉਸਨੇ ਕਿਹਾ ਕਿ ਆਪਾਂ ਦੋਵੇਂ ਮਿਲ ਕੇ ਇਸ ਦੁਨੀਆ ਤੇ ਰਾਜ ਕਰਾਂਗੇ।ਫਰਿਸ਼ਤਾ ਬੋਲਿਆ ਨਹੀਂ ਇਸ ਦੀ ਇੱਕ ਗੱਲ ਵੀ ਨਾ ਸੁਣ ਤਿੰਨ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਹੈ ਇਸ ਮੌਕੇ ਦੀ ਵਰਤੋਂ ਕਰ ਆਪਣੇ ਵਿੱਚੋਂ ਆਪਣੇ ਆਪ ਨੂੰ ਪਹਿਚਾਣ ।ਸ਼ੈਤਾਨ ਨੇ ਕਿਹਾ ਨਹੀਂ ਤੂੰ ਮੇਰਾ ਸਾਥ ਦੇ ਆਪਾਂ ਇਸ ਦੁਨੀਆਂ ਤੇ ਰਾਜ ਕਰਾਂਗੇ ਇਸ ਦੀ ਗੱਲਾਂ ਨੂੰ ਨਾ ਸੁਣ ।ਫਰਿਸ਼ਤੇ ਨੇ ਕਿਹਾ ,ਲੱਭਲੇ ਖੁਦ ਨੂੰ ਖੁਦ ਦੇ ਵਿੱਚੋਂ ਦੇ ਤਾਂ ਪਰਮਾਤਮਾ ਨੇ ਤੈਨੂੰ ਇੱਕ ਸਹਾਰਾ ,ਹੁਣ ਤੂੰ ਬਣ ਜਾਂ ਇੱਕ ਨਵਾਂ ਸਿਤਾਰਾ ।ਅਚਾਨਕ ਜਤਿੰਦਰ ਦੀ ਅੱਖ ਖੁੱਲ੍ਹੀ ਅਤੇ ਉਹ ਸੋਚਣ...
ਲੱਗਾ ਇਹ ਕੀ ਹੋ ਰਿਹਾ ਹੈ ਅੱਜ ਮੇਰੇ ਨਾਲ। ਅਚਾਨਕ ਜਤਿੰਦਰ ਨੇ ਕੁਝ ਪੰਨੇ ਚੁੱਕੇ ਅਤੇ ਆਪਣੇ ਨਾਲ ਬੀਤੀ ਗੱਲਾਂ ਨੂੰ ਲਿਖਣ ਲੱਗਾ ਜਦੋਂ ਅੰਤ ਵਿੱਚ ਪਹੁੰਚਿਆ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਦਾ ਅੰਤ ਮੈਂ ਕੀ ਲਿਖਾਂ ।ਅਸਲ ਵਿੱਚ ਜਤਿੰਦਰ ਬਹੁਤ ਹੀ ਵਧੀਆ ਕਹਾਣੀਕਾਰ ਸੀ ਉਸ ਦੀਆਂ ਹਰ ਇੱਕ ਕਹਾਣੀ ਨੂੰ ਲੋਕ ਬਹੁਤ ਹੀ ਪਸੰਦ ਕਰਦੇ ਸਨ ,ਪਰ ਇਸ ਗੁਣ ਦੇ ਨਾਲ ਨਾਲ ਉਸ ਵਿੱਚ ਇੱਕ ਅਗੁਣ ਵੀ ਸੀ , ਉਹ ਬਹੁਤ ਹੀ ਜ਼ਿਆਦਾ ਆਲਸੀ ਸੀ।ਉਸ ਦੇ ਇਸ ਔਗੁਣਾਂ ਨੇ ਉਸ ਦੇ ਗੁਣਾਂ ਤੇ ਕਾਬੂ ਪਾ ਲਿਆ ਸੀ ।ਅਤੇ ਉਹ ਆਪਣਾ ਜਾਦੂ ਦਾ ਜ਼ਿਆਦਾ ਸਮਾਂ ਆਸ ਵਿੱਚ ਬਿਤਾਉਣ ਲੱਗਾ ਨਾ ਕੋਈ ਕਹਾਣੀ ਨਾ ਕੋਈ ਲੇਖਕ ਉਹ ਸਾਰਾ ਦਿਨ ਬੱਸ ਸੁੱਤਾ ਹੀ ਰਹਿੰਦਾ ਉਸ ਲਈ ਆਰਾਮ ਦੀ ਜ਼ਿੰਦਗੀ ਬਣ ਗਈ ਸੀ ।ਇਹ ਉਸ ਦੇ ਅੰਦਰ ਦੀ ਆਤਮਾ ਸੀ ਜੋ ਇਸ ਨੂੰ ਚੀਕ ਚੀਕ ਕੇ ਕਹਿ ਰਹੀ ਸੀ ਕਿ ਉਹ ਆਪਣੇ ਆਪ ਨੂੰ ਆਪਣੇ ਵਿੱਚੋਂ ਲੱਭ ਲਵੇ ।ਇਹ ਸਮਾਂ ਲੰਘ ਰਿਹਾ ਹੈ ਤੇ ਸ਼ਾਇਦ ਇੱਕ ਦਿਨ ਅਜਿਹਾ ਆਵੇਗਾ ਜਿਸ ਦਿਨ ਪ੍ਰਮਾਤਮਾ ਉਸ ਨੂੰ ਇਹ ਇੱਕ ਮੌਕਾ ਵੀ ਨਹੀਂ ਦੇਵੇਗਾ, ਜਦੋਂ ਇਸ ਗੱਲ ਨੂੰ ਸਮਝਿਆ ਤਾਂ ਉਸ ਨੂੰ ਬੜਾ ਹੀ ਅਫ਼ਸੋਸ ਹੋਇਆ ਅਤੇ ਉਸ ਨੇ ਮੁੜ ਆਪਣੇ ਗੁਣਾਂ ਨੂੰ ਸਮਝਿਆ ਅਤੇ ਕਹਾਣੀਆਂ ਲੇਖ ਲਿਖਣੇ ਸ਼ੁਰੂ ਕਰ ਦਿੱਤੇ ।
ਸਮਾਂ ਚੰਗਾ ਹੋਵੇ ਜਾਂ ਮਾੜਾ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਸਮੇਂ ਨੂੰ ਕਿਸ ਤਰ੍ਹਾਂ ਹੰਢਾਉਂਦੇ ਹਾਂ ਇਸ ਕਹਾਣੀ ਦਾ ਅੰਤ ਵੀ ਕੁਝ ਏਦਾਂ ਹੀ ਸੀ ,ਉਸ ਨੇ ਸਮੇਂ ਰਹਿੰਦੇ ਆਪਣੇ ਗੁਣਾਂ ਨੂੰ ਪਛਾਣ ਲਿਆ ਅਤੇ ਉਨ੍ਹਾਂ ਦਾ ਲਾਭ ਉਠਾਇਆ ।
ਇਹ ਜ਼ਿੰਦਗੀ ਦੋ ਪਲ ਦੀ ਮੁੜ ਨਾ ਆਉਣੀ ਏ, ਵਾਰ ਵਾਰ ਸਮਝਾਉਣ ਪਰ ਤੈਨੂੰ ਸਮਝ ਨਾ ਆਉਣੀ ਏ , ਲੱਭ ਲੈ ਖ਼ੁਦ ਨੂੰ ਖੁਦ ਦੇ ਵਿੱਚੋਂ ਇਸ ਜ਼ਿੰਦਗੀ ਨਾ ਮੁੜ ਮਿੱਲ ਪਾੋਓਣੀ ਏ ।📄📃📜📄
jot
this is motivation story
jot
nice
sandeep rehal
motivated story a 👌👌
Rekha Rani
✍👌👍👍🙏
Simar Chauhan
thanks for good things
kajal chawla
bhottt vdia… i also motivated
Harpinder gill Singh
good