More Punjabi Kahaniya  Posts
ਜੋ ਬੀਜੋਗੇ ਉਹੀਓ ਕੱਟੋਗੇ


ਬਹੁਤ ਦਿਨਾਂ ਬਾਅਦ ਪਿੰਡ ਗਿਆ ਦਿਲ ਕੀਤਾ ਪਿੰਡ ਘੁੰਮੇਆ ਜਾਵੇ, ਘੁੰਮਦੇ ਘੁੰਮਦੇ ਬਾਬੇ ਧਰਮ ਚੰਦ ਦਾ ਘਰ ਆ ਗਿਆ ਬਾਬਾ ਧਰਮ ਚੰਦ ਘਰ ਤੋਂ ਬਾਹਰ ਪੋੜੀਆ ਨੇੜੇ ਖੜਾ ਸੀ ਮੈਂ ਉਹਨੂੰ ਬੁਲਾਣ ਲਈ ਜਿਵੇਂ ਹੀ ਨੇੜੇ ਗਿਆ ਬਾਬੇ ਧਰਮੇ ਦੀ ਪੰਦਰਾਂ ਸਾਲਾ ਦੀ ਪੋਤੀ ਬਾਹਰ ਆਈ ਦਾਦੇ ਨੂੰ ਦੇਖ ਕੇ ਬੋਲੀ ਓਏ ਗਧੇਆ ਕੀ ਕਰ ਰਿਹਾ ਏਥੇ ਤੂੰ ਮੰਮੀ ਰੋਟੀ ਖਾਣ ਲਈ ਬੁਲਾ ਰਹੀ ਤੈਨੂੰ । ਸਾਰਾ ਕੁਝ ਸੁਣ ਕੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਦਿਲ ਕੀਤਾ ਮਿਲੇ ਬਗੈਰ ਹੀ ਮੁੜ ਜਾਵਾ ਪਰ ਬਾਬੇ ਧਰਮੇ ਨੇ ਮੈਨੂੰ ਦੇਖ ਲਿਆ ਸੀ ਮੈਂ ਜਿਗਰਾ ਜਿਹਾ ਕਰ ਕੇ ਬਾਬੇ ਧਰਮੇ ਕੋਲ ਗਿਆ ਤੇ ਪੈਰੀਂ ਹੱਥ ਲਾਏ ਤੇ ਹਾਲ ਚਾਲ ਪੁਛੇਆ ਬਾਬਾ ਬੜੇ ਦੁਖੀ ਜਿਹੇ ਮਨ ਨਾਲ ਬੋਲੇਆ ਹਾਲ ਤਾਂ ਪੁੱਤ ਚੰਗਾ ਪਰ ਹੁਣ ਪਹਿਲਾ ਵਰਗੀ ਸਰਦਾਰੀ ਨਾਂ ਰਹੀ ਤੇ ਨਾਂ ਹੀ ਪਹਿਲਾ ਵਰਗੇ ਇੱਜ਼ਤ ਮਾਣ ਕਰਨ ਵਾਲੇ ਬੱਚੇ ਮੈਂ ਕੁਝ ਬੋਲ ਪਾਉਂਦਾ ਉਸ ਤੋਂ ਪਹਿਲਾ ਹੀ ਬਾਬੇ ਧਰਮੇ ਦੀ ਨੂੰਹ ਦੀ ਅਵਾਜ਼ ਆ ਗਈ ਆ ਜਾ ਹੁਣ ਤੂੰ ਫੇਰ ਕਹੇਗਾ ਰੋਟੀ ਠੰਡੀ ਹੈ ਖਾਦੀ ਨਹੀਂ ਜਾ ਰਹੀ ਮੈਂ ਦੇਖੇਆ ਬਾਬਾ ਧਰਮਾਂ ਬੜੀ ਸ਼ਰਮ ਮਹਿਸੂਸ ਕਰ ਕਰ ਰਿਹਾ ਸੀ ਮੈਂ ਜਲਦੀ ਚੱਲਣਾ ਹੀ ਚੰਗਾ ਸਮਝਿਆਂ ਪਰ ਬਾਬਾ ਧਰਮਾ ਬੋਲ ਪਿਆਂ ਛੱਡ ਤੂੰ ਇਹ ਤਾਂ ਰੋਂਜਦਾ ਹੀ ਰੌਲਾ ਹੈ ਤੂੰ ਸੁਣਾ ਹੋਰ ਕਿਵੇਂ ਕੰਮ ਕਾਰ ਤੇਰਾ ਮੈਂ ਕਿਹਾ ਬਾਬਾ ਜੀ ਸਭ ਰੱਬ ਦੀ ਕਿਰਪਾ ਜੀ । ਬਾਬਾ ਫੇਰ ਬੋਲੇਆ ਹੋਰ ਸੁਣਾ ਤੇਰਾ ਬਾਪੂ ਨਹੀਂ ਦਿਖਦਾ ਅੱਜ-ਕੱਲ੍ਹ ਮੈਂ ਕਿਹਾ...

ਜੀ ਓਹ ਘਰ ਦੇ ਕੰਮਾਂ ਵਿੱਚ ਬਹੁਤ ਬਿਜੀ ਨੇ ਬਾਬਾ ਚੱਲ ਹੋਰ ਸੁਣਾ ਕਿੰਨੀ ਕੁ ਛੁੱਟੀ ਹੈ ਤੇਰੀ। ਮੈਂ ਕਿਹਾ ਦੋ ਦਿਨ ਦੀ ਛੁੱਟੀ ਹੈ ਜੀ । ਧਰਮਾ ਬਾਬਾ ਕੁਝ ਦੇਰ ਸੋਚਣ ਤੋਂ ਬਾਅਦ ਬੋਲੇਆ ਚੱਲ ਸ਼ਾਮ ਨੂੰ ਟੈਮ ਲੱਗੇਆ ਤਾਂ ਜ਼ਰੂਰ ਮਿਲੀ ਮੈਂ ਓਥੋਂ ਤਾਂ ਨਿਕਲ ਆਏਆ ਪਰ ਸਾਰੇ ਰਸਤੇ ਸੋਚਦਾ ਰਿਹਾ ਜਿਸ ਬੰਦੇ ਦੀ ਸਾਰਾ ਪਿੰਡ ਇਜ਼ਤ ਕਰਦਾ ਸੀ ਕੀ ਹੋ ਗਿਆ ਹੁਣ ਇਸਦੇ ਆਪਦੇ ਘਰਵਾਲ਼ੇ ਹੀ ਇੱਜਤ ਨਹੀਂ ਕਰਦੇ । ਸੋਚਾਂ ਵਿਚ ਡੁਬੇਆ ਘਰ ਆ ਗਿਆ ਬਾਪੂ ਜੀ ਨੇ ਦੇਖੇਆ ਤਾਂ ਬੋਲ ਪਏ ਕੀ ਗੱਲ ਹੋਈ ਪੁੱਤਰਾਂ ਕਿਹੜੀਆਂ ਸੋਚਾ ਵਿੱਚ ਡੁਬੇਆ ਏ ਮੈਂ ਕਿਹਾ ਬਾਪੂ ਜੀ ਮੈਂ ਸਵੇਰੇ ਬਾਬੇ ਧਰਮੇ ਨੂੰ ਮਿਲੇਆ ਸੀ ਦੇਖ ਕੇ ਬੜਾ ਅਫ਼ਸੋਸ ਹੋਇਆ ਕੀ ਪੁਰੇ ਪਿੰਡ ਤੋਂ ਇਜਤ ਕਰਵਾਉਣ ਵਾਲੇ ਬੰਦੇ ਦੀ ਅੱਜ ਕੀ ਹਾਲਤ ਹੈ ਉਸਦੇ ਆਪ ਦੇ ਘਰਵਾਲ਼ੇ ਹੀ ਇਜ਼ਤ ਨਹੀਂ ਕਰਦੇ ਮੈਨੂੰ ਚੰਗਾ ਨਹੀਂ ਲੱਗੇਆ। ਬਾਪੂ ਜੀ ਬੋਲੇ ਚੱਲ ਕੋਈ ਨਾ ਟੈਸ਼ਨ ਨਾ ਲੈ ਰੱਬ ਇਜ਼ਤਾਂ ਆਪ ਕਰਵਾਉਂਦਾ ਠੁਕ ਨਾਲ ਤੇ ਪੈਸੇ ਦੇ ਜ਼ੋਰ ਨਾਲ ਲੋਕ ਇਜ਼ਤ ਤਾਂ ਕਰਦੇ ਪਰ ਦਿਲੋਂ ਇਜ਼ਤ ਨਹੀਂ ਕਰਦੇ ਇਹਨੇ ਜੋ ਲੋਕਾਂ ਨਾਲ ਕੀਤਾ ਅੱਜ ਉਸਦੇ ਪੁੱਤ ਉਸ ਨਾਲ ਓਹੀ ਕਰ ਰਹੇ ਸੱਚ ਸਿਆਣੇ ਕਹਿੰਦੇ ਜੋ ਬੀਜੋਗੇ ਉਹੀਓ ਕੱਟੋਗੇ

Submitted By:- Sandeep Rajwalwala

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)