More Punjabi Kahaniya  Posts
ਸਾਡੇ ਮੁੰਡੇ ਨੂੰ ਤਾ ਕਿਸੇ ਨੇ ਕੁਝ ਕਰਾ ਦਿੱਤਾ


( ਸਾਡੇ ਮੁੰਡੇ ਨੂੰ ਤਾ ਕਿਸੇ ਨੇ ਕੁਝ ਕਰਾ ਦਿੱਤਾ )
ਆਥਣ ਵੇਲੇ ਪਿੰਡੋ ਬਾਹਰ ਗਰਾਊਂਡ ਵਿੱਚ ਕਾਫੀ ਮੁੰਡੇ ਖੇਡ ਰਹੇ ਸੀ:: !! ”
ਕੁਝ ਬਾਲੀਵਾਲ, ਕੁਝ ਕ੍ਰਿਕਟ !!
ਐਤਵਾਰ ਦਾ ਦਿਨ ਸੀ ! ਮੈ ਵੀ ਮੁੰਡਿਆ ਨਾਲ ਗੱਲਾ ਕਰਦਾ ਕਰਦਾ , ਗਰਾਊਂਡ ਪਹੁੰਚ ਗਿਆ:: !!
ਪਿੰਡ ਦੇ ਮੁੰਡੇ ਸਤਿ ਸ੍ਰੀ ਅਕਾਲ ਅੰਕਲ ਕਹਿ ਕੇ ਕਹਿਣ ਲੱਗੇ! ਤੁਸੀ ਕਮਲ ਦੇ ਚਾਚਾ ਜੀ ਓ !!
ਮੈ ਕਿਹਾ ਹਾ ਮੇਰਾ ਭਤੀਜਾ ਲੱਗਦਾ!!, ਕੀ ਗੱਲ ਹੋ ਗਈ! ਮੁੰਡੇ ਜੱਕਦੇ:: ਜੱਕਦੇ ਕਹਿਣ ਲੱਗੇ !! ਹੁਣ ਕਮਲ ਤੁਹਾਡਾ ਵਿਗੜ ਗਿਆ !
ਅੱਜ ਕੱਲ ਉਸ ਦੀ ਯਾਰੀ ਸਮੈਕੀਆ ਦੇ ਮੁੰਡੇ ਨਾਲ ਆ !! ਜਿੱਦਣ ਦਾ ਸਕੂਲ ਤੋ ਹੱਟਿਆ !ਸਮਾਨ ਲਾਉਦਾ ਕਦੇ ਕਦੇ ਨਸਾਂ ਕਰਦਾ!!
ਰੋਕ ਲਵੋ, ਹਲੇ ਵੀ ਵਖਤ ਹੈ:: !
ਜੇ ਕੰਮ ਵੱਧ ਗਿਆ ! ਫਿਰ ਕੁਝ ਨਹੀ ਬਣਨਾ “”!
,ਮੈ ਘਰ ਆ ਕੇ ਰਾਤ ਦੀ ਰੋਟੀ ਖਾਣ ਮਗਰੋ ਮਾਤਾ ਜੀ ਨੂੰ ਕਿਹਾ !!
ਅੱਜ ਗਰਾਊਂਡ ਵਿੱਚ ਕੁੱਝ ਪਿੰਡ ਦੇ ਮੁੰਡੇ ,ਆਪਣੇ ਕਮਲ ਵਾਰੇ ਗੱਲਾ ਕਰਦੇ ਸੀ :!!
ਕਹਿੰਦੇ ਨਸਾਂ ਕਰਨ ਲੱਗ ਪਿਆ ! ਤੁਸੀ ਉਹਨਾ ਦੇ ਘਰ ਜਾ ਕੇ ਦੱਸ ਦਿਓ ! ਮੇਰੀ ਕਹੀ ਗੱਲ ਦਾ ਗੁੱਸਾ ਨਾ ਕਰ ਜਾਣ ਆਪਣੀ ਬੋਲ ਚਾਲ ਥੋੜੀ ਘੱਟ ਆ !!
ਦੁਜੇ ਦਿਨ ਸਵੇਰੇ ਮੈ ਡੈਅਰੀ ਵਿੱਚ ਦੁੱਧ ਪਾ ਕੇ ਸਾਈਕਲ ਤੇ ਵਾਪਿਸ ਆ ਰਿਹਾ ਸੀ !!
ਭਰਜਾਈ ਨੇ ਰਸਤੇ ਵਿੱਚ ਰੋਕ ਲਿਆ!!
ਹਾਂ ਵੇ ਮੇਜਰਾ ਤੈ ਕਦੋ ਦੇਖ ਲਿਆ, ਮੇਰਾ ਪੁੱਤ ਨਸ਼ੇ ਕਰਦਾ!! ਰਾਤ ਬੁੜੀ ਸਾਡੇ ਘਰ ਭੇਜ ਕੇ ਕਲੈਸ਼ ਪਵਾ ਦਿੱਤਾ !! “ਐਵੇ ਪਿਓ ਪੁੱਤ ਨੂੰ ਲੜਾ ਦੇਣਾ ਸੀ !!
ਤੁਸੀ ਤਾ ਪਹਿਲਾ ਹੀ ਨੀ ਮੇਰੇ ਪੁੱਤ ਨੂੰ ਦੇਖ ਕੇ ਜਰਦੇ! ਉੱਪਰੋ ਨਵੇ ਦੂਸਣ ਲਾਉਣ ਲੱਗ ਪਏ!!
ਅਸੀ ਤੁਹਾਡੇ ਤੋ ਕੁਝ ਮੰਗ ਕੇ ਨਹੀ ਖਾਦੇ ! ਜਾਣਦਾ ਜੇ ਅੱਗੇ ਤੋ ਕੋਈ ਵੱਧ ਘੱਟ ਗੱਲ ਕੀਤੀ !!
ਭਰਜਾਈ ਨੇ ਮੇਰੀ ਇੱਕ ਨੀ ਸੁਣੀ ! ਬਸ ਬੋਲੀ ਗਈ !ਕਮਲ ਕੋਲ ਖੜਾ ਅੱਖਾ ਕੱਢੀ ਗਿਆ !
ਮੈ ਆਪਣਾ ਸਾਈਕਲ, ਰੋੜ ਦਾ ਹੋਇਆ ਘਰ ਪਹੁੰਚ ਗਿਆ ! ਇੱਕ ਵਾਰ ਐਵੇ ਲੱਗਿਆ! ਮੈ ਕਿ ਲੈਣਾ ਸੀ ਦੱਸ ਕੇ ! ਮੇਰੇ ਤਾ ਗਲ ਪੈ ਗਈ !!
ਦਿਨ ਲੰਘ ਦੇ ਗਏ ਮੈ ਖੇਤ ਪੱਠੇ ਵੱਡੀ ਜਾਦਾ ਸੀ !! ਘਰੋ ਫੋਨ ਆਇਆ ! ਮਾਤਾ ਬੜੀ ਘਬਰਾਈ ਹੋ ਬੋਲੀ ! ਵੇ ਪੁੱਤ ਮੇਜਰਾ ਛੇਤੀ ਘਰ ਆ ਜਾ, ਕਮਲ ਦਾ ਐਕਸੀਡੈਂਟ ਹੋ ਗਿਆ !!
ਸਹਿਰ ਹਸਪਤਾਲ ਵਿੱਚ ਦਾਖਲ ਕੀਤਾ ਹੋਇਆ !!
ਜਦ ਮੈ ਹਸਪਤਾਲ ਪਹੁੰਚ ਕੇ ਵੱਡੇ ਭਰਾ ਤੋ ਪੁੱਛਿਆ ਕਿ ਗੱਲ ਹੋ ਗਈ!!
ਗੁੱਸੇ ਵਿੱਚ ਬੋਲਿਆ, ਮਾਂ ਦਾ ਬਗਾੜਿਆ ਹੋਇਆ !!
ਮੇਰੀ...

ਕੌਣ ਸੁਣਦਾ !! ਨਾਲ ਦੇ ਪਿੰਡ ਪਾਣੀ ਵਾਲੀ ਟੈਂਕੀ ਤੇ ਬੈਠੈ ਨਸ਼ੇ ਦੇ ਟੀਕੇ ਲਾਉਦੇ ਸੀ ! ਟੀਕਾ ਵੱਧ ਲਾ ਲਿਆ ! ਮੋਟਰ ਸਾਇਕਲ ਟਰਾਲੀ ਦੇ ਪਿੱਛੇ ਮਾਰਿਆ ! ਲੱਤਾ ਤੜਵਾਈ ਪਿਆ::!
ਜਦ ਮੈ ਕੋਲ ਜਾ ਕੇ ਦੇਖਿਆ ਬੈਡ ਤੇ ਪਿਆ ਤੜਫੀ ਜਾਦਾ ਸੀ ::! ਐਨੇ ਨੂੰ ਡਾਕਟਰ ਆ ਗਿਆ !!
ਕਹਿੰਦਾ ਤੁਹਾਡਾ ਬੇਟਾ ਜਿਆਦਾ ਨਸਾ ਕਰਦਾ ! ਜਿੰਨੇ ਦਰਦ ਦੇ ਟੀਕੇ ਇਸ ਦੇ ਲਾਂ ਦਿੱਤੇ ! ਉਹਨਾ ਨਾਲ ਤਾ ਡੰਗਰ ਵੀ ਸੁੰਨ ਹੋ ਜਾਵੇ :!!
ਇਸਦਾ ਹੱਲ ਤਾ ਹੁਣ ਤੁਹਾਨੂੰ ਨਾਲ ਨਸੇ ਦੀ ਗੋਲੀ ਦੇਣੀ ਪਊ!!
ਕਾਫੀ ਰਿਸਤੇਦਾਰ ਖਬਰ ਲੈਣ ਲਈ ਆਉਣ ਲੱਗ ਪਾਏ!!
ਬਸ ਭਰਜਾਈ ਸਭ ਨੂੰ ਇੱਕ ਗੱਲ ਵਿੱਚ ਜਵਾਬ ਦਿੰਦੀ ਸੀ !
ਮੇਰੇ ਪੁੱਤ ਨੂੰ ਕਿਸੇ ਨੇ ਕੁਝ ਕਰਾ ਦਿੱਤਾ ਕੁਝ ਖਵਾ ਦਿੱਤਾ !!
ਮੇਰਾ ਪੁੱਤ ਤਾ ਕਿਸੇ ਨਸ਼ੇ ਨੂੰ ਹੱਥ ਨਹੀ ਲਾਉਦਾ ਸੀ !!
ਮੈ ਕੋਲ ਬੈਠਾ ਨਾਲੇ ਚੱਲ ਰਿਹੇ, ਗਲੂਕੋਜ ਵੱਲ ਦੇਖ ਰਿਹਾ ਸੀ ! ਨਾਲੇ ਸੋਚਦਾ ਸੀ !!
ਉਹ ਵੀ ਮਾਵਾ ਸੀ ! ਜਿਹੜੀ ਆਪਣੇ ਪੁੱਤਰਾ ਨੂੰ ਦੁੱਧ ਘਿਓ ਖਵਾ ਕੇ ਸੇਰ ਮੱਲ ਪਹਿਲਵਾਨ ਬਣਾਉਦੀਆ ਸੀ !!
ਇੱਕ ਇਹ ਮਾਂ ਜਿਸਨੂੰ ਪਤਾ ਵੀ ਆ ਕਿ ਮਾੜੀ ਸੰਗਤ ਮਾੜੇ ਨਸਿਆ ਨੇ ਸਭ ਕੁੱਝ ਕਰਵਾਇਆ!!
ਪਰ ਫਿਰ ਵੀ ਮੰਨਣ ਨੂੰ ਤਿਆਰ ਨਹੀ !!
ਪਤਾ ਨਹੀ ਪੰਜਾਬ ਵਿੱਚ ਕਿੰਨੇ ਘਰਾ ਦੀ ਬੋਲ ਚਾਲ ਬੰਦ ਕਰਾ ਦੁਸ਼ਮਣੀ ਪਵਾ ਦਿੱਤੀ!!
ਇਹਨਾ ਪਾਖੰਡੀ ਸਾਧ ਸਿਆਣੇਅਾ ਨੇ ਇਹ ਕਹਿ ਕਹਿ ਤੁਹਾਡੇ ਮੁੰਡੇ ਨੂੰ ਕੁਝ ਕਰਾਇਆ ਹੋਇਆ ਹੈ !!ਕਰਵਾਉਣ ਵਾਲਾ ਤੁਹਾਡੇ ਘਰ ਦਾ ਬੰਦਾ!!
ਜੇ ਪੰਜਾਬ ਦੀਆ ਔਰਤਾ ਇਹਨਾ ਸਾਧਾ ਦੇ ਕਰਨ ਕਰਾਉਣ ਵਾਲੇ ਚੱਕਰ ਵਿੱਚ ਫਸਿਆ ਰਹਿਣਗੀਆ !!
ਆਪਣੇ ਬੱਚਿਆ ਦੀ ਗਲਤੀ ਤੇ ਨਾ ਸਮਝਾਉਣਗੀਆ!ਪੜਦੇ ਪਾ ਕੇ ਰੱਖਣਗੀਆ !!
ਫਿਰ ਰੋਣ ਤੋ ਸਿਵਾ ਕੁਝ ਨਹੀ ਪੱਲੇ ਪੈਣਾ !!
ਪਿੰਡ ਦੇ ਲੋਕਾ ਦੀ ਜਿੰਮੇਵਾਰੀ ਬਣਦੀ ਆਪਣੇ ਪਿੰਡਾ ਵਿੱਚ ਨਸਾਂ ਵੇਚਣ ਵਾਲਾ ਦਾ ਵਿਰੋਧ ਕਰਨ !
ਨਹੀ ਤਾ ਕਿਸੇ ਦਾ ਪੁੱਤ ਨਸ਼ੇ ਤੇ ਲੱਗ ਸਕਦਾ!!
ਮੈ ਅਖੀਰ ਇਹ ਕਹਾਗਾ ਜੇ ਕੋਈ ਤੁਹਾਡਾ ਤਾਇਆ ਚਾਚਾ ਭਰਾ ਤੁਹਾਡੇ ਬੱਚੇ ਦੀ ਗਲਤ ਆਦਤ ਬਾਰੇ ਦੱਸਦਾ!
ਜਰੂਰ ਸੁਣੋ ਇਹ ਨਹੀ ਕਿ ਉਲਟਾ ਉਸਦੇ ਗਲ ਪੈ ਜਾਓ !!!
ਚਾਹੇ ਲੱਖ ਨਾ ਬੋਲੀਏਂ ! ਪਰ ਆਪਣੇ ਖੂਨ ਦਾ ਰਿਸਤਾ ਆਪਣਾ ਹੁੰਦਾ !!
ਆਜੋ ਪੰਜਾਬ ਦੀ ਜਵਾਨੀ ਨੂੰ ਬਚਾ ਲਈਏ!!
ਲੀਹੋ ਭੱਟਕਿਆਂ ਨੂੰ ਸਿੱਧੇ ਰਾਹ ਪਾ ਲਈਏ !!
ਗੁਰਦੀਪ ਭਮਾਂ ਕਲਾਂ ਦੁਬਈ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)