More Punjabi Kahaniya  Posts
ਘੌਲ


ਘੌਲ
ਜਦੋਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਇੱਕ ਦਿਨ ਇੱਕ ਮਿੱਤਰ ਇੱਕ ਕਾਲਜ ਵਿੱਚ ਪੜ੍ਹਾਉਂਦੇ ਆਪਣੇ ਮਾਮਾ ਜੀ ਕੋਲ ਲੈ ਗਿਆ ।
ਮਾਮੇ ਨੇ ਬੜੀਆਂ ਸੋਹਣੀਆਂ ਗੱਲਾਂ ਸੁਣਾਈਆਂ …ਮਾਮੇ ਨੇ ਵਿਆਹ ਨਹੀ ਕਰਾਇਆ ਸੀ …ਉਮਰ ਮਾਮੇ ਦੀ 45 ਕੁ ਸਾਲ ਦੇ ਕਰੀਬ ਹੋਣੀ ਆ …ਉਮਰ ਦੇ ਹਿਸਾਬ ਨਾਲ ਮਾਮਾ ਨੂੰ ਹੁਣ “ਛੜਾ “ ਹੀ ਕਹਿ ਸਕਦੇ ਸੀ ਕਿਉਂਕਿ “ਕੁੰਵਾਰੇ” ਵਾਲੀ ਉਮਰ ਤਾਂ ਮਾਮਾ ਲੰਘਾ ਚੁੱਕਾ ਸੀ ।
ਬੈਠੇ ਬੈਠੇ ਵਿਆਹ ਦੀਆਂ ਗੱਲਾਂ ਚੱਲ ਪਈਆਂ ….ਤਾਂ ਮੈਂ ਪੁੱਛਿਆ ਕਿ ਮਾਮਾ ਜੀ ਤੁਸੀ ਵਿਆਹ ਕਿਉਂ ਨਹੀ ਕਰਾਇਆ …..ਮਾਮਾ ਕਹਿੰਦਾ ਜਦ ਵਿਆਹ ਵਾਲੀ ਉਮਰ ਸੀ ਉਦੋਂ ਭਾਣਜਿਆ ਬੱਸ “ਘੌਲ” ਜਿਹੀ ਹੋ...

ਗਈ ..ਫੇਰ ਜਦੋਂ ਉਮਰ ਜਿਹੀ ਲੰਘ ਗਈ ਫੇਰ ਮੈਂ ਸੋਚਿਆ ਕਿ ਹੁਣ ਕਾਹਨੂੰ ਐਵੇਂ “ਅੱਡੀਆਂ ਚੱਕ ਕੇ ਫਾਹਾ ਲੈਣਾ” ।ਬੱਸ ਐਵੇਂ ਐਵੇਂ ਘੌਲ ਘੌਲ ਜਿਹੀ ਵਿੱਚ ਰਹਿ ਗਿਆ ਵਿਆਹ ਵਾਲਾ ਕੰਮ ਤਾਂ ।
ਮੈਂ ਹੈਰਾਨ…. ਕੇ ਹੋਰ ਕੰਮਾਂ ਵਿੱਚ ਤਾਂ ਚੱਲ ਪੰਜਾਬੀਆਂ ਦੀ “ਘੌਲ” ਮਸ਼ਹੂਰ ਹੈਗੀ ਹੀ ਆ ਪਰ ਮਾਮਾ ਤਾਂ ਵਿਆਹ ਵਰਗੇ ਜ਼ਰੂਰੀ ਮਾਮਲੇ ਵਿੱਚ ਵੀ ਘੌਲ ਕਰ ਗਿਆ ।
ਹਰਵਿੰਦਰ ਸਿੰਘ ਭੱਟੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)