More Punjabi Kahaniya  Posts
ਇੱਕ ਜੱਫੀ


ਨਿੱਕੀ ਗੱਲ ਤੋਂ ਆਰੰਭ ਹੋਇਆ ਕਲੇਸ਼ ਵੱਡਾ ਰੂਪ ਧਾਰਨ ਕਰ ਗਿਆ..
ਸਾਕ ਬਰਾਦਰੀ ਆਂਢ-ਗੁਆਂਢ ਇੱਕਠਾ ਹੋ ਗਿਆ ਤੇ ਸਾਂਝਾ ਘਰ ਪੱਕੇ-ਪੈਰੀ ਵੰਡਿਆ ਗਿਆ..!
ਵੇਹੜੇ ਦੇ ਐਨ ਵਿਚਕਾਰ ਉਚੀ ਕੰਧ ਉੱਸਰ ਗਈ..
ਉੱਪਰਲਾ ਨਿੱਕੇ ਕੋਲ ਤੇ ਥੱਲੇ ਵਾਲਾ ਵੱਡੇ ਕੋਲ ਰਹਿ ਗਿਆ..!
ਇੱਕ ਮੁਸ਼ਕਿਲ ਸੀ..ਅੰਦਰੋਂ ਬਾਹਰ ਜਾਣ ਲਈ ਦੋਹਾ ਦਾ ਰਾਹ ਸਾਂਝਾ ਹੀ ਸੀ..
ਫੇਰ ਇੱਕ ਹੱਲ ਕੱਢਿਆ ਗਿਆ..
ਦੂਜੇ ਨੂੰ ਅੱਗੇ ਖਲੋਤਾ ਦੇਖ ਲੈਂਦਾ ਤਾਂ ਬਹਾਨੇ ਜਿਹੇ ਨਾਲ ਕੁਝ ਘੜੀਆਂ ਓਥੇ ਹੀ ਰੁੱਕ ਜਾਇਆ ਕਰਦਾ..
ਜਾਂ ਫੇਰ ਦੋਵੇਂ ਆਪਣਾ ਸੈੱਲ ਫੋਨ ਕੱਢ ਕਿਸੇ ਜਰੂਰੀ ਗੱਲ ਕਰਨ ਦੀ ਐਕਟਿੰਗ ਕਰਦੇ ਹੋਏ ਇੱਕ ਦੂਜੇ ਨੂੰ ਬਿਨ ਬੁਲਾਏ ਹੀ ਕੋਲੋਂ ਦੀ ਨਿੱਕਲ ਜਾਂਦੇ!
ਫੇਰ ਵੀ ਜੇ ਕਦੇ ਟਾਕਰੇ ਹੋ ਵੀ ਜਾਂਦੇ ਤਾਂ ਨਜਰਾਂ ਥੱਲੇ ਝੁਕਾ ਲਈਆਂ ਜਾਂਦੀਆਂ..!
ਅੱਜ ਪਤਾ ਨੀ ਕੀ ਗੱਲ ਸੀ..
ਨਿੱਕੇ ਨੂੰ ਸਾਰੀ ਰਾਤ ਨੀਂਦਰ ਨਾ ਪਈ..ਦਿਲ ਨੂੰ ਕਾਹਲੀ ਜਿਹੀ ਵੀ ਪੈਂਦੀ ਰਹੀ..!
ਸੁਵੇਰੇ ਉਠਿਆ ਤਾਂ ਪਤਾ ਲੱਗ ਗਿਆ ਕੇ ਵੱਡਾ ਵੀਰ ਰਾਤ ਦਾ ਹਸਪਤਾਲ ਦਾਖਿਲ ਹੈ..!
ਆਂਦਰਾਂ ਨੂੰ ਸੇਕ ਜਿਹਾ ਲੱਗਾ ਅਤੇ ਸ਼ਸ਼ੋਪੰਝ ਵਿਚ ਪਿਆ ਸੋਚੀ ਜਾ ਰਿਹਾ ਸੀ ਕੇ ਹੁਣ ਵੱਡੇ ਵੀਰ ਦਾ ਮੂੰਹ ਕਿੱਦਾਂ ਦੇਖੇ..?
ਟਹਿਲਦਾ ਹੋਇਆ ਕੰਧ ਤੇ ਟੰਗੀ ਮਾਂ ਦੀ ਤਸਵੀਰ ਕੋਲ ਆਣ ਖਲੋਤਾ ਤੇ ਨਿੱਕੇ ਹੁੰਦਿਆਂ ਦੀ ਇੱਕ ਅਕਸਰ ਵਾਪਰਦੀ ਚੇਤੇ ਆ ਗਈ..!
ਨਿੱਕਾ ਜਿਹਾ ਕਚਾ ਘਰ..ਭੀੜੀ ਜਿਹੀ ਰਸੋਈ..!
ਇੱਕੋ ਇੱਕ ਕਮਰਾ ਏਨਾ ਛੋਟਾ ਕੇ ਲੰਘਦੇ ਆਉਂਦੇ ਅਕਸਰ ਹੀ ਇੱਕ ਦੂਜੇ ਵਿਚ ਵੱਜ ਜਾਇਆ ਕਰਦੇ..!
ਜੇ ਕਿਧਰੇ ਲੜਾਈ ਝਗੜਾ ਹੋ ਵੀ ਜਾਂਦਾ ਤਾਂ ਰੋਟੀ ਵੇਲਦੀ ਮਾਂ ਦੋਹਾਂ ਨੂੰ ਕੋਲ ਬਿਠਾ ਲਿਆ ਕਰਦੀ..!
ਫੇਰ ਰੋਟੀ ਤੇ ਮੱਖਣ ਧਰਦੀ ਹੋਈ...

ਪਿਆਰ ਨਾਲ ਸਮਝਾ ਦਿਆ ਕਰਦੀ ਕੇ ਜਦੋਂ ਇੱਕ ਜਣਾ ਬੁਲਾਉਣੋਂ ਹਟ ਜਾਵੇ ਤਾਂ ਦੂਜਾ ਜਾਣ ਬੁਝ ਕੇ ਹੀ ਉਸ ਵਿਚ ਵਿੱਚ ਵੱਜ ਜਾਇਆ ਕਰੋ..ਫੇਰ ਬਹਾਨੇ ਜਿਹੇ ਨਾਲ ਜੱਫੀ ਪਾ ਕੇ ਅਗਲੇ ਨੂੰ ਗਲ਼ ਨਾਲ ਲਾ ਲਿਆ ਕਰੋ..!
ਵਾਕਿਆ ਹੀ ਮਾਂ ਦੀ ਗੱਲ ਹਮੇਸ਼ਾ ਹੀ ਸੱਚ ਸਾਬਿਤ ਹੋਇਆ ਕਰਦੀ..
ਚਿਰਾਂ ਦੀ ਨਰਾਜਗੀ ਪਹਿਲਾ ਫੁਲਕਾ ਲੱਥਣ ਤੋਂ ਪਹਿਲਾਂ ਹੀ ਪਿਆਰ ਅਤੇ ਰਾਜੀਨਾਵੇਂ ਵਿਚ ਬਦਲ ਜਾਂਦੀ..!
ਅੱਜ ਓਹ ਫੇਰ ਹਸਪਤਾਲ ਦੇ ਬਰਾਮਦੇ ਵਿਚ ਟਹਿਲਦਾ ਹੋਇਆ ਮਨ ਵਿਚ ਮਾਂ ਵਾਲੀ ਜੱਫੀ ਵਾਲਾ ਫੋਰਮੁੱਲ੍ਹਾ ਮਨ ਵਿਚ ਵਸਾਈ ਵੱਡੇ ਭਰਾ ਦੇ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ..!
ਫੇਰ ਕੁਝ ਚਿਰ ਮਗਰੋਂ ਹੀ ਜੱਫੀਆਂ ਪੈ ਗਈਆਂ ਤੇ ਮੁਹੱਬਤਾਂ ਵਾਲੇ ਮਹਿਲ ਉੱਸਰ ਗਏ ਭਾਵੇਂ ਵੇਹੜੇ ਵੱਜੀ ਤਾਂ ਓਸੇ ਤਰਾਂ ਬਣੀ ਰਹੀ ਪਰ ਮਨ ਅੰਦਰ ਉੱਸਰ ਗਈ ਗਲਤਫਹਿਮੀਂ ਦੀ ਕੰਧ ਜਰੂਰ ਢਹਿ-ਢੇਰੀ ਹੋ ਗਈ!
ਦੋਸਤੋ ਕਿਓਂ ਨਾ ਪੂਰਾਣੇ ਵੇਲਿਆਂ ਦਾ ਅਕਸਰ ਹੀ ਵਰਤਿਆਂ ਜਾਂਦਾ ਇਹ ਫੋਰਮੁੱਲ੍ਹਾ ਇੱਕ ਵਾਰ ਫੇਰ ਅਜਮਾ ਕੇ ਵੇਖ ਕਿਓਂ ਨਾ ਵੇਖ ਲਿਆ ਜਾਵੇ..!
ਹੋ ਸਕਦਾ ਰਫਤਾਰ ਨਾਲ ਦੌੜੀ ਜਾਂਦੇ ਜਿੰਦਗੀ ਦੇ ਕਾਫਲੇ ਦੇ ਪਾਸੇ ਬੈਠੇ ਅਤੇ ਬਿਨਾ ਵਜਾ ਰੁੱਸੇ ਹੋਏ ਕਿਸੇ ਆਪਣੇ ਨੂੰ ਸਾਡੀ ਇੱਕ ਜੱਫੀ ਦਾ ਹੀ ਇੰਤਜਾਰ ਹੋਵੇ..!
ਨਿੱਕੀ-ਨਿੱਕੀ ਗੱਲ ਤੇ ਆ ਗਿਆ ਗੁੱਸਾ “ਪੀ” ਲਿਆ ਜਾਵੇ ਤੇ ਮਾੜਾ ਮੋਟਾ ਉਧੜ ਗਿਆ ਜੇ”ਸੀ” ਲਿਆ ਜਾਵੇ ਤਾਂ ਵੱਡੇ ਨੁਕਸਾਨ ਹੋਣੇ ਬਚ ਜਾਂਦੇ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)