More Punjabi Kahaniya  Posts
ਅੰਦਰ ਦੇ ਸ਼ੈਤਾਨ


ਹੀਰੇ ਵੇਚ ਲਓ, ਮੋਤੀ ਵੇਚ ਲਓ’, ਗਲੀ ਮੁਹੱਲੇ ਇਹੋ ਹੋਕੇ ਵੱਜਦੇ। ਰਾਜ ਭਾਗ ਰਣਜੀਤ ਸਿਓਂ ਦਾ ਸੀ। ਸ਼ੇਰੇ ਪੰਜਾਬ ਦੀ ਸੋਚ ਤੋਂ ਸਦਕੇ ਜਾਵਾਂ। ‘ਚਾਂਦੀ ਵੇਚ ਲਓ, ਪਿੱਤਲ ਵੇਚ ਲਓ’, ਇੰਝ ਵੀ ਹੋਕੇ ਗੂੰਜੇ ਸਨ। ਉਦੋਂ ਹਕੂਮਤ ਅੰਗਰੇਜ਼ਾਂ ਕੋਲ ਸੀ। ਮਨਾਂ ’ਤੇ ਬੋਝ ਪਏ, ਅੱਖਾਂ ’ਚ ਰੜਕ। ਆਜ਼ਾਦੀ ਮਿਲੀ, ਨਾਲੇ ਹਉਕੇ ਵੀ। ਨਗਰ ਖੇੜੇ, ਹੋਕੇ ਦੂਰ ਦੂਰ ਤੱਕ ਸੁਣਦੇ,‘ਲੋਹਾ ਵੇਚ ਲਓ, ਭਾਂਡੇ ਵੇਚ ਲਓ’। ਯੁੱਗ ਦਾ ਘੋੜਾ ਤੇਜ਼ ਕਦਮੀ ਦੌੜਿਆ। ਨਕਸਲੀ ਵਰੋਲਾ ਕੀ ਉੱਠਿਆ, ਉਦੋਂ ਏਦਾਂ ਦੇ ਹੋਕੇ ਕੰਨੀਂ ਪਏ, ‘ਰੱਦੀ ਵੇਚ ਲਓ, ਕਿਤਾਬਾਂ ਵੇਚ ਲਓ’।
ਗੱਜ ਵੱਜ ਕੇ ਵੱਡੇ ਬਾਦਲ ਜਿੱਤੇ। ਤਖ਼ਤ ਸਜੇ ਤੇ ਜੈਕਾਰੇ ਗੂੰਜੇ। ‘ਰਾਜ ਦਿਆਂਗੇ ਮਹਾਰਾਜਾ ਰਣਜੀਤ ਸਿਓਂ ਵਰਗਾ’। ਕਬਾੜੀਏ ਬਾਗੋ ਬਾਗ ਹੋ ਗਏ। ਹੋਕਾ ਪਿਛੋਂ ਦਿੰਦੇ, ਲੋਕ ਅੱਗੇ ਢੇਰ ਲਾ ਦਿੰਦੇ, ‘ਪੁਰਾਣੇ ਬੂਟਾਂ ਤੇ ਟੁੱਟੀਆਂ ਚੱਪਲਾਂ ਦੇ’। ਰੈਸਟ ਹਾਊਸ ਹਕੂਮਤ ਵੇਚ ਗਈ। ਖੂੰਡਾ ਖੜਕਣ ਲੱਗਾ, ਗੱਦੀ ’ਤੇ ਮਹਾਰਾਜਾ ਪਟਿਆਲਾ ਬਿਰਾਜੇ। ਬੱਸ ,ਓਹ ਦਿਨ ਤੇ ਆਹ ਦਿਨ। ਹੋਕੇ ਗੂੰਜਣੋਂ ਨਹੀਂ ਹਟ ਰਹੇ, ‘ਖਾਲੀ ਬੋਤਲਾਂ ਵੇਚ ਲਓ, ਅਧੀਏ ਪਊਏ ਵੇਚ ਲਓ’। ਜ਼ਮੀਨ ਵੇਚਣਾ ਕਿਸਾਨੀ ਦਾ ਸ਼ੌਕ ਨਹੀਂ। ਹਕੂਮਤੀ ਚੰਡਾਲ ਚੌਂਕੜੀ ਵਪਾਰੀ ਬਣ ਗਈ। ਜਨਤਾ ਵਿਚਾਰੀ ਤੇ ਸੋਚ ਭਿਖਾਰੀ ਬਣ ਗਈ।
ਜਦੋਂ ਗੁਰਨਾਮ ਸਿੰਘ ਮੁੱਖ ਮੰਤਰੀ ਸੀ। ਸ਼ਰਾਬ ਠੇਕੇਦਾਰਾਂ ਦੇ ਪੰਜ ਕਰੋੜ ਮੁਆਫ਼ ਕੀਤੇ। ਹੁਣ ਸਰਕਾਰ ਹੀ ਠੇਕੇਦਾਰ ਚਲਾਉਂਦੇ ਨੇ। ਇਵੇਂ 1978 ਵਿੱਚ ਵਿਧਾਇਕਾਂ ਨੂੰ ਸਹੁੰ ਚੁਕਾਈ। ਸ਼ਰਾਬ ਨਾ ਪੀਣ ਦੀ। ਰਾਜੇ ਨੂੰ ਗੁਟਕੇ ਦੀ ਸਹੁੰ ਖਾਣੀ ਪਈ। ‘ਚਿੱਟਾ’ ਬੰਦ ਕਰੋਨਾ ਨੇ ਕੀਤੈ। ਉਦੋਂ ਦਰਿਆ ਨੱਪੇ, ਹੁਣ ਵੇਚੇ ਜਾਂਦੇ...

ਨੇ।
ਵਿੱਥਾਂ ਹੀ ਵਿੱਥਾਂ ਹਨ। ਅਮੀਰਾਂ ਦੇ ਸਕੂਲ, ਹਸਪਤਾਲ ਵੱਖੋ ਵੱਖਰੇ। ਕਾਮਿਆਂ ਲਈ ਹੋਰ। ਹੈਰਾਨ ਨਾ ਹੋਣਾ, ਵੱਡੇ ਬਾਦਲ ਨਾਲ ਸੱਤ ਮੈਂਬਰੀ ਡਾਕਟਰੀ ਅਮਲਾ ਹੈ। ਤਿੰਨ ਡਾਕਟਰ, ਦੋ ਫਰਮਾਸਿਸਟ ਤੇ ਦੋ ਫਿਜ਼ੀਓਥੈਰੇਪਿਸਟ। 108-ਐਂਬੂਲੈਂਸ ਇਸ ਤੋਂ ਵੱਖਰੀ। ਸਭ ਨੂੰ ਤਨਖਾਹ ਖ਼ਜ਼ਾਨਾ ਦਿੰਦੈ। ਮੀਂਹ ਆਵੇ, ਚਾਹੇ ਹਨੇਰੀ, ਡਾਕਟਰ ਸਾਬਕਾ ਮੁੱਖ ਮੰਤਰੀ ਦੀ ਖਿਦਮਤ ’ਚ ਰਹਿੰਦੇ ਨੇ।
ਅਮਰਿੰਦਰ ਨਾਲ ਕਿੰਨੇ ਕੁ ਡਾਕਟਰ ਹੋਣਗੇ, ਅੰਦਾਜ਼ੇ ਤੁਸੀਂ ਲਗਾ ਲੈਣਾ। ਧੁਰ ਦਰਗਾਹੋਂ ਗਰੀਬਾਂ ਹਿੱਸੇ ਤਾਂ ਦਾਈ ਹੀ ਆਈ ਹੈ।
ਸਮਾਪਤੀ ਇੱਕ ਸੱਜਣ ਵੱਲੋਂ ਭੇਜੇ ਸੁਨੇਹੇ ਨਾਲ। ਕੇਰਾਂ ਯਮਦੂਤ ਨੇ ਮਸ਼ਕਰੀ ਕੀਤੀ। ਇੱਕ ਧੋਬੀ ਦੇ ਗਧੇ ਖੋਲ੍ਹ ਦਿੱਤੇ। ਗਧਿਆਂ ਨੇ ਸਾਰੀ ਪੈਲੀ ਖ਼ਰਾਬ ਕਰਤੀ। ਗੁੱਸੇ ’ਚ ਆਏ ਕਿਸਾਨ ਨੇ ਗਧੇ ਮਾਰਤੇ। ਧੋਬੀ ਕਿਹੜਾ ਘੱਟ ਸੀ, ਘੋਟਣਾ ਮਾਰ ਕੇ ਕਿਸਾਨ ਮਾਰਤਾ। ਕਿਸਾਨ ਦੇ ਮੁੰਡੇ ਨੇ ਧੋਬੀ ਮਾਰਤਾ, ਆਪ ਖੁਦਕੁਸ਼ੀ ਕਰ ਲਈ। ਧਰਮਰਾਜ ਦੀ ਕਚਹਿਰੀ ਸਜੀ। ਸਭ ’ਕੱਠੇ ਪੇਸ਼ ਹੋਏ। ਅੱਗੇ ਯਮਦੂਤ ਖੜ੍ਹਾ। ਸਾਰੇ ਆਕੜ ਕੇ ਬੋਲੋ, ‘ਤੂੰ ਗਧੇ ਕਿਉਂ ਖੋਲ੍ਹੇ।’ ਯਮਦੂਤ ਖੁੱਲ੍ਹ ਕੇ ਹੱਸਿਆ, ‘ਮੈ ਤਾਂ ਗਧੇ ਖੋਲ੍ਹੇ ਸਨ, ਤੁਸੀਂ ਅੰਦਰਲੇ ਸ਼ੈਤਾਨ ਹੀ ਖੋਲ੍ਹ ਦਿੱਤੇ।’ ਸੱਜਣੋ, ਜਿੰਨੇ ਸਿਆਸੀ ਨੇ, ਇਨ੍ਹਾਂ ਦਾ ਕੰਮ ਹੀ ਗਧੇ ਖੋਲ੍ਹਣਾ ਹੈ, ਕਦੇ ਨਫ਼ਰਤ ਦੇ, ਕਦੇ ਜਾਤਾਂ ਦੇ। ਬੱਸ, ਤੁਸੀਂ ਅੰਦਰ ਦੇ ਸ਼ੈਤਾਨ ਬੰਨ੍ਹ ਕੇ ਰੱਖੋ।
ਲਿਖਤ :ਚਰਨਜੀਤ ਭੁੱਲਰ ( ਪੰਜਾਬੀ ਟ੍ਰਿਬਿਊਨ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)