More Punjabi Kahaniya  Posts
ਬਲਾਤਕਾਰੀ ਦਾ ਖਤ (ਕਹਾਣੀ)


ਤੁਸੀ ਵੀ ਸੋਚ ਰਹੇ ਹੋਵੋਗੇ ਕਿ ਕਦੇ ਕੋਈ ਬਲਾਤਕਾਰੀ ਵੀ ਖੱਤ ਲਿੱਖਦਾ ਪਰ ਕਦੀ ਕਦੀ ਜਦੋਂ ਦਿਲ ਦਾ ਬੋਝ ਰੂਹ ਵੀ ਚੱਕਣ ਤੋ ਇਨਕਾਰੀ ਹੋ ਜਾਵੇ ਤਾਂ ਫਿਰ ਦਰਦ ਵੰਡਣ ਨੂੰ ਦਿਲ ਕਰਦਾ। ਬੱਸ ਆਪਣਾ ਉਹੀ ਦਰਦ ਬਿਆਨ ਕਰ ਰਿਹਾ।
ਉਹ ਦੋ ਅੱਖਾਂ ਮੈਨੂੰ ਰਾਤ-ਦਿਨ ਕਦੇ ਵੀ ਚੈਨ ਨਾਲ ਨਹੀ ਬੈਠਣ ਦਿੰਦੀਆਂ। ਹਰ ਪਲ ਮੇਰਾ ਪਿੱਛਾ ਕਰਦੀਆਂ ਹਨ। ਉਹ ਸਰਬੱਤੀ, ਮਾਸੂਮ ਜਿਹੀਆਂ ਅੱਖਾਂ ਅਤੇ ਫਿਰ ਉਹ ਪਲਾਂ ਵਿੱਚ ਹੀ ਬੇਵੱਸ, ਪੱਥਰ ਜਿਹੀਆਂ ਹੋ ਜਾਂਦੀਆਂ। ਜਿਨਾਂ ਵਿੱਚਲਾ ਪਾਣੀ ਮੈਨੂੰ ਕਿਤੇ ਡੂੰਘਾ ਸੁੱਟ ਰਿਹਾ। ਮੈਂ ਬਹੁਤ ਹੱਥ ਪੈਰ ਮਾਰਦਾ ਹਾਂ ਪਰ ਉਸ ਪਾਣੀ ਵਿੱਚੋ ਬਾਹਰ ਨਹੀ ਨਿਕਲ ਪਾਉਦਾਂ। ਸਾਹ ਘੁੱਟਣ ਲੱਗ ਜਾਂਦਾਂ, ਛਾਤੀ ਫੁੱਲਣ ਲੱਗ ਜਾਂਦੀ ਆ, ਲੱਗਦਾ ਹੈ ਕਿ ਬੱਸ ਮਰਣ ਵਾਲਾ ਹੀ ਹਾਂ ਪਰ ਇਹ ਕੀ? ਮੌਤ ਵੀ ਦੂਰ ਖੜ੍ਹ ਕੇ ਖਿੜ੍ਹ ਖਿੜ੍ਹ ਮੇਰੇ ਹਾਲ ਤੇ ਹੱਸ ਰਹੀ ਹਾਂ।
ਇਹ ਹਾਸਾ ਫੇਰ ਮੈਨੂੰ ਮੇਰੇ ਚੇਤਿਆਂ ਵਿੱਚ ਲੈ ਮੁੜਦਾ। ਉਸਦਾ ਹਾਸਾ ਯਾਦ ਆ ਜਾਂਦਾ। ਕਿਸੇ ਝਰਨੇ ਵਰਗਾ ਨਿਰਛਲ ਹਾਸਾ। ਅਸੀ ਬਚਪਨ ਤੋ ਲੈ ਕੇ ਇਕੱਠੇ ਪਲੇ ਅਤੇ ਵੱਡੇ ਹੋਏ। ਇੱਕੋ ਸਕੂਲ ਵਿੱਚ ਪੜ੍ਹੇ ਅਤੇ ਆਂਢ-ਗਵਾਂਢ ਹੀ ਰਹੇ। ਉਹ ਮੇਰੇ ਤੇ ਬਹੁਤ ਮਾਣ ਕਰਦੀ ਸੀ। ਮੈਨੂੰ ਅੱਜ ਵੀ ਉਸਦੇ ਹੱਥਾਂ ਦੀ ਛੂਹ ਯਾਦ ਹੈ, ਜਦੋ ਨਿੱਕੇ ਹੁੰਦੇ ਉਹ ਮੇਰਾ ਹੱਥ ਫੜ੍ਹ ਸਕੂਲ ਜਾਂਦੀ ਸੀ। ਜਿਵੇਂ ਜਿਵੇਂ ਵੱਡੇ ਹੋਏ ਇਹ ਦੋਸਤੀ ਹੋਰ ਵੀ ਗਹਿਰੀ ਹੁੰਦੀ ਗਈ। ਜਦੋ ਅਸੀ ਦੱਸਵੀ ਵਿੱਚ ਸੀ ਤਾਂ ਉਹ ਘਰ ਵੇਚ ਕੇ ਸਹਿਰ ਦੇ ਦੂਜੇ ਪਾਸੇ ਚਲੇ ਗਏ। ਮੈਂ ਦੋ-ਤਿੰਨ ਦਿਨ ਰੋਟੀ ਨਹੀ ਖਾਧੀ ਸੀ। ਉਸਦੀ ਬਹੁਤ ਯਾਦ ਆਈ। ਪਰ ਉਹ ਸਕੂਲ ਅਉਦੀ ਰਹੀ। ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋ ਮੇਰੀ ਨਜਰ ਉਸਦੇ ਲਿਬਾਸ ਦੇ ਪਾਰ ਕੁੱਝ ਟੋਲਣ ਲੱਗ ਪਈ। ਕਦੋ ਮੇਰੀ ਨਜਰ ਉਸਦੀਆਂ ਅੱਖਾਂ ਤੋ ਤਿਲਕਦੀ ਹੋਈ ਉਸਦੇ ਹੋਠਾਂ ਉੱਤੇ ਟਿੱਕਣ ਲੱਗ ਪਈ। ਉਹ ਹੁਣ ਮੇਰੇ ਤੋ ਥੋੜਾ ਦੂਰ ਰਹਿਣ ਲੱਗ ਪਈ, ਖੌਰੇ ਮੇਰੀਆਂ ਅੱਖਾਂ ਦਾ ਸੇਕ ਉਸਦੇ ਪਿੰਡੇ ਨੂੰ ਲੂਹਣ ਲੱਗ ਪਿਆ ਸੀ। ਪਰ ਇਹ ਦੂਰੀ ਮੇਰੇ ਤੋ ਬਰਦਾਸਤ ਨਹੀ ਹੋ ਰਹੀ ਸੀ।
ਆਖਰ ਬਾਰਵੀਂ ਕਰ ਉਹ ਕਿਸੇ ਹੋਰ ਕਾਲਜ ਚੱਲੀ ਗਈ। ਉਸਨੂੰ ਖੋਜਕਾਰੀ ਬਣਨ ਦਾ ਬਹੁਤ ਜਨੂੰਨ ਸੀ। ਉਹ ਦਿਨ ਰਾਤ ਪੜ੍ਹਦੀ ਤੇ ਮੈਂ ਉਸਦੇ ਕਾਲਜ ਅੱਗੇ ਗੇੜੇ ਮਾਰਦਾ। ਹੌਲੀ ਹੌਲੀ ਉਸਦੇ ਮਹੁੱਲੇ ਤੱਕ ਉਸਦੇ ਪਿੱਛੇ ਜਾਣ ਲੱਗ ਪਿਆ। ਪਤਾ ਨਹੀ ਕੈਸਾ ਜਨੂੰਨ ਸੀ ਕਿ ਉਹ ਮੇਰੀ ਜਿੱਦ ਬਣ ਗਈ ਸੀ। ਮੈਨੂੰ ਲੱਗਦਾ ਸੀ ਕਿ ਮੈਨੂੰ ਸੱਚਾ ਪਿਆਰ ਹੋ ਗਿਆ ਪਰ ਮੈਨੂੰ ਤਾਂ ਮੇਰੀ ਹਵਸ ਹੀ ਪਿਆਰ ਲੱਗ ਰਹੀ ਸੀ। ਚੇਤੇ ਆ ਮੈਨੂੰ ਉਹ ਦਿਨ ਜਿਸ ਦਿਨ ਮਿੱਤਰਾਂ ਦੀ ਢਾਣੀ ਵਿੱਚ ਬੈਠੇ ਮਿੱਤਰਾਂ ਨੇ ਸਲਾਹ ਦਿੱਤੀ ਸੀ ਕਿ ਜੇ ਤੂੰ ਉਸਨੂੰ ਆਪਣਾ ਬਣਾਉਣਾ ਹੈ ਤਾਂ ਉਸਦੇ ਸਰੀਰ ਨੂੰ ਜਿੱਤ ਲੈ। ਸਾਰੀਆਂ ਫਿਲਮਾਂ, ਗਾਣੇ ਯਾਦ ਆ ਗਏ ਅਤੇ ਮੈਂ ਮਰਦ ਬਣ ਉਸ ਔਰਤ ਨੂੰ ਪਉਣ ਦੇ ਦਿਨਰਾਤ ਸੁਪਨੇ ਦੇਖਣ ਲੱਗਾ।
ਉਸਦੇ...

ਤਾਂ ਸੁਪਨਿਆਂ ਵਿੱਚ ਹੀ ਅੰਤਾਂ ਦਾ ਨਸਾ ਸੀ। ਬੱਸ ਉਸਦਿਨ ਤੋ ਅਸੀ ਹਰਰੋਜ ਮੋਕੇ ਦੀ ਤਲਾਸ਼ ਵਿੱਚ ਰਹਿਣ ਲੱਗੇ।
ਲੱਗਭੱਗ ਇੱਕ ਮਹੀਨੇ ਬਾਅਦ, ਆਖਰ ਉਹ ਦਿਨ ਆ ਗਿਆ ਜਿਸਦਿਨ ਉਸਦੇ ਮਾਂ ਪਿਉ ਘਰ ਨਹੀ ਸਨ। ਮੈਂ ਜਾ ਕੇ ਬੂਹਾ ਖੜਕਾਇਆ, ਉਸਨੇ ਜਦੋ ਦਰਵਾਜਾ ਖੋਲਿਆ ਤਾਂ ਉਹ ਸਹਿਮ ਜਿਹੀ ਗਈ ਸੀ। ਮੈਂ ਉਸਨੂੰ ਕਿਹਾ ਕਿ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ। ਵਿਚਾਰੀ ਭੋਲੀ ਕੁੜੀ ਮੰਨ ਗਈ ਅਤੇ ਆਪਣੇ ਬਚਪਨ ਦੇ ਦੋਸਤ ਨੂੰ ਅੰਦਰ ਲੈ ਗਈ। ਅਜੇ ਉਹ ਕੋਲ ਬੈਠ ਨਿੱਕੀਆਂ ਨਿੱਕੀਆਂ ਗੱਲਾਂ ਕਰ ਹੀ ਰਹੀ ਸੀ ਕਿ ਮੇਰੇ ਹੱਥ ਉਸਦੇ ਅੰਗਾਂ ਨੂੰ ਟੋਹਣ ਲੱਗ ਪਏ। ਕੈਸਾ ਜਾਦੂ ਸੀ ਉਸਦੇ ਸਰੀਰ ਵਿੱਚ ਮੈਂ ਬੱਸ ਬੇਕਾਬੂ ਹੋ ਗਿਆ। ਇੱਕ ਹੀ ਜਨੂੰਨ ਸਵਾਰ ਸੀ, ਬੱਸ ਉਸਨੂੰ ਪਉਣ ਦਾ।
ਉਸਦਾ ਛਟਪਟਾਉਣਾ ਅਤੇ ਵਿਰੋਧ, ਮੇਰੇ ਕੰਮ ਵਿੱਚ ਅੜਚਣ ਬਣ ਰਿਹਾ ਸੀ। ਪਤਾ ਨਹੀ ਕਦੋ ਮੇਰਾ ਹੱਥ ਉਸਦੀ ਸੁਰਾਹੀ ਵਰਗੀ ਗਰਦਨ ਤੇ ਚਲਾ ਗਿਆ। ਹੁਣ ਉਹ ਥੌੜੀ ਸਾਂਤ ਸੀ, ਉਸਦੀਆਂ ਅੱਖਾਂ ਹੋਰ ਵੀ ਵੱਡੀਆਂ ਹੋ ਗਈਆਂ ਸਨ। ਮੈ ਆਪਣੀ ਹਵਸ ਮਿਟਾ, ਕਾਹਲੀ ਨਾਲ ਉਸਨੂੰ ਉਸਦੀਆਂ ਕਿਤਾਬਾਂ ਦੇ ਢੇਰ ਕੋਲ ਤੜਫਦੀ ਛੱਡ ਕੇ ਆਪਣੇ ਮਿੱਤਰ ਨਾਲ ਫਰਾਰ ਹੋ ਗਿਆ, ਜੋ ਬਾਹਰ ਨਜਰ ਰੱਖ ਰਿਹਾ ਸੀ। ਹੁਣ ਮੈਂ ਬਹੁਤ ਖੁਸ਼ ਸੀ ਕਿ ਉਸ ਉੱਤੇ ਮੇਰੀ ਮੋਹਰ ਲੱਗ ਗਈ ਸੀ। ਸ਼ਾਮ ਨੂੰ ਜਦੋ ਮੈਂ ਟੀ.ਵੀ ਚਲਾ ਰੋਟੀ ਖਾ ਰਿਹਾ ਸੀ ਤਾਂ ਖਬਰ ਸੁਣ, ਰੋਟੀ ਮੇਰੇ ਸੰਘ ਵਿੱਚ ਹੀ ਫੱਸ ਗਈ। ਮੇਰੀ ਨਿੱਕੀ ਭੈਣ ਉੱਚੀ ਉੱਚੀ ਰੌਣ ਲੱਗ ਪਈ। ਉਹ ਨਹੀ ਰਹੀ ਸੀ। ਉਸਦਾ ਨੰਗਾ ਧੱੜ ਮੈਨੂੰ ਚਿੜ੍ਹਾ ਰਿਹਾ ਸੀ।
ਪਤਾ ਨਹੀ ਪੁਲਿਸ ਨੂੰ ਕਿਵੇਂ ਸੂਹ ਲੱਗੀ ਪਰ ਉਹ ਅਗਲੀ ਸਵੇਰ ਹੀ ਸਾਡੇ ਘਰ ਸਨ। ਮੇਰੇ ਕੋਲ ਬੋਲਣ ਲਈ ਕੋਈ ਸ਼ਬਦ ਨਹੀ ਸਨ। ਮਾਂ ਪਿਉ ਤਾਂ ਜਿਵੇਂ ਪੱਥਰ ਹੋ ਗਏ ਸਨ। ਨਿੱਕੀ ਦੀਆਂ ਉਹ ਡਰੀਆਂ ਨਿਗਾਹਾਂ, ਉਹ ਸਹਿਮ ਕੇ ਮਾਂ ਪਿੱਛੇ ਲੁੱਕ ਗਈ। ਉਸਦਿਨ ਤੋਂ ਅੱਜ ਤੱਕ ਬੱਸ ਮੈਂ ਭਟਕ ਰਿਹਾ। ਇਹ ਭਟਕਣਾ ਮੈਨੂੰ ਉਸਦਾ ਤੜਪਣਾ ਯਾਦ ਕਰਾਉਦੀ ਏ, ਉਸਦਾ ਉੱਚੀ ਉੱਚੀ ਧੜਕਦਾ ਦਿਲ ਮੈਨੂੰ ਸੁਣਦਾ ਤੇ ਉਹ ਪਥਰਾਈਆਂ ਅੱਖਾਂ, ਉਹ ਟੁੱਟੇ ਸੁਪਨੇ, ਨਿੱਕੀ ਦੇ ਅਣਕਹੇ ਸਵਾਲ, ਸਭ ਪੁੱਛ ਰਹੇ ਹਨ ਕਿ ਉਸਦਾ ਕੀ ਕਸੂਰ ਸੀ?
ਤੁਹਾਡੇ ਵਿੱਚੋ ਬਹੁਤਿਆਂ ਨੂੰ ਮੈ ਕਸੂਵਾਰ ਲੱਗ ਰਿਹਾ ਹੋਊਗਾ ਅਤੇ ਕੁੱਝ ਨੂੰ ਉਹ ਕੁੜੀ ਜਿਸਨੇ ਮੈਨੂੰ ਘਰ ਅੰਦਰ ਵਾੜ ਲਿਆ। ਪਰ ਅਸਲੀ ਕਸੂਰਵਾਰ ਤਾਂ ਸਮਾਜ ਦੀ ਉਹ ਸੋਚ ਹੈ ਜੋ ਔਰਤ ਨੂੰ ਮਰਦ ਦੀ ਜਗੀਰ ਸਮਝਦੀ ਹੈ। ਜਿਸ ਸਮਾਜ ਵਿੱਚ ‘ ਮਰਦ ਤਾਂ ਨਾਤ੍ਹਾ ਘੋੜਾ ਹੁੰਦਾ ਹੈ’ ਵਰਗੀਆਂ ਕਹਾਵਤਾਂ ਪ੍ਰਚਿੱਲਤ ਹਨ, ਉੱਥੇ ਅਜਿਹੇ ਕਿੱਸੇ ਬੱਸ ਆਮ ਹੀ ਹਨ।
ਸਕੂਨ ਦੀ ਤਲਾਸ਼ ਵਿੱਚ,
ਮੈਂ
✍🏻✍🏻ਹਰਪ੍ਰੀਤ ਬਰਾੜ ਸਿੱਧੂ

...
...



Related Posts

Leave a Reply

Your email address will not be published. Required fields are marked *

One Comment on “ਬਲਾਤਕਾਰੀ ਦਾ ਖਤ (ਕਹਾਣੀ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)