More Punjabi Kahaniya  Posts
ਬੇਰੀ ਵਾਲੀ ਦਾਸਤਾਨ


ਵਿਕਰਮ..ਮੇਰਾ ਨਿੱਕਾ ਪੁੱਤ..ਪੰਦ੍ਹਰਵਾਂ ਵਰਾ ਲੱਗ ਗਿਆ ਸੀ ਪਰ ਜਮਾਂਦਰੂ ਇੰਝ ਦਾ ਹੋਣ ਕਰਕੇ ਬਚਪਨ ਅਜੇ ਪੂਰੀ ਤਰਾਂ ਗਿਆ ਨਹੀਂ ਸੀ..ਕਈ ਵੇਰ ਬਿਨਾ ਵਜਾ ਹੀ ਗੁੱਸੇ ਹੋ ਜਾਂਦਾ..ਫੇਰ ਜੋ ਵੀ ਹੱਥ ਆਉਂਦਾ ਸਿੱਧਾ ਵਗਾਹ ਮਾਰਦਾ..!
ਉਸ ਦਿਨ ਆਪਣੇ ਧਿਆਨ ਕੰਮ ਕਰਦੀ ਦੇ ਅਚਾਨਕ ਪਿੱਛੋਂ ਕੁਰਸੀ ਲਿਆ ਦੇ ਮਾਰੀ..ਸਿਰ ਵਿਚੋਂ ਖੂਨ ਵਗ ਪਿਆ..ਵਗਦਾ ਖੂਨ ਵੇਖ ਆਪ ਵੀ ਘਬਰਾ ਕੇ ਰੋ ਪਿਆ..ਨਿੱਕੇ ਮੋਟੇ ਅਹੁੜ-ਪੌੜ ਵੀ ਕਰਨ ਲੱਗਾ..!
ਹਸਪਤਾਲ ਗਈ..ਮੁਸਲਮਾਨ ਡਾਕਟਰ..ਪਿੱਛੋਂ ਲਾਹੌਰ ਦਾ..ਕਾਫੀ ਸਾਲਾਂ ਤੋਂ ਵੱਸਿਆ ਹੋਇਆ..ਪੁੱਛਿਆ ਤਾਂ ਆਖ ਦਿੱਤਾ ਆਟੇ ਵਾਲਾ ਡਰੰਮ ਲਾਹ ਰਹੀ ਸਾਂ..ਸਿਰ ਤੇ ਆਣ ਪਿਆ..ਅੱਗਿਓਂ ਹੱਸ ਪਿਆ ਆਖੇ ਬੀਬੀ ਆਟੇ ਦਾ ਡਰੰਮ ਤਾਂ ਏਡਾ ਡੂੰਗਾ ਜਖਮ ਨਹੀਂ ਕਰ ਸਕਦਾ..ਮੇਰੀਆਂ ਅੱਖੀਆਂ ਵਿਚੋਂ ਹੰਝੂ ਵਹਿ ਤੁਰੇ..ਹਕੀਕਤ ਜੂ ਜਾਹਿਰ ਹੋ ਗਈ ਸੀ..ਗੌਰਤਲਬ ਏ ਪੁੱਤ ਦਾ ਇਲਾਜ ਵੀ ਇਥੇ ਹੀ ਚੱਲਦਾ ਸੀ!
ਅੱਧੇ ਘੰਟੇ ਬਾਅਦ ਪਰਤ ਆਇਆ..ਅਖ਼ੇ ਬੀਬੀ ਸੀ.ਟੀ ਸਕੈਨ ਦੀ ਰਿਪੋਰਟ ਠੀਕ ਨਹੀਂ ਆਈ..ਹੋ ਸਕਦਾ ਦੋ ਤਿੰਨ ਦਿਨ ਇਥੇ ਹੀ ਦਾਖਿਲ ਰਹਿਣਾ ਪਏ..!
ਦੋ ਤਿੰਨ ਦਿੰਨਾ ਦਾ ਸੁਣ ਆਪ ਮੁਹਾਰੇ ਹੀ ਆਖਿਆ ਗਿਆ..ਭਾਈ ਜਾਨ ਫੇਰ ਮੇਰੇ ਵਿਕਰਮ ਨੂੰ ਕੌਣ ਸੰਭਾਲੂ..ਉਸ ਨੂੰ ਤੇ ਮੇਰੇ ਢਿੱਡ ਤੇ ਹੱਥ ਰੱਖੇ ਬਗੈਰ ਨੀਂਦਰ ਹੀ ਨਹੀਂ ਪੈਂਦੀ..!
ਇਸ...

ਵੇਰ ਕਦੇ ਦਾ ਡੱਕਿਆ ਉਹ ਰੋ ਪਿਆ..ਜਾਰੋ-ਜਾਰ..ਅਖ਼ੇ ਅਲਾਹ ਨੇ ਅੰਮੀਂ ਨਾਮ ਦੀ ਪਤਾ ਨੀ ਇਹ ਕੈਸੀ ਸ਼ੈ ਬਣਾਈ ਏ..ਜਿਥੋਂ ਜਖਮ ਮਿਲਦੇ ਓਸੇ ਦੇ ਫਿਕਰ ਵਿਚ ਦਿਨ ਰਾਤ ਮੁੱਕਦੀ ਜਾਂਦੀ..ਨਾਰੋਵਾਲ ਲਾਗੇ ਪਿੰਡ ਦੀ ਗੱਲ ਤੋਰ ਲਈ..ਅਖ਼ੇ ਸਾਡੇ ਖੂਹ ਤੇ ਇੱਕ ਬੇਰੀ ਹੁੰਦੀ ਸੀ..ਲੰਘਦੇ ਆਉਂਦੇ ਜਵਾਕ ਢੇਮਾਂ ਮਾਰਦੇ..ਉਹ ਅੱਗਿਓਂ ਵਜੂਦ ਨਾਲ ਚੁੰਬੜੇ ਕਿੰਨੇ ਸਾਰੇ ਬੇਰ ਨਿਛਾਵਰ ਕਰ ਦਿਆ ਕਰਦੀ..ਇਸ ਵੇਰ ਗਿਆ ਤਾਂ ਵੇਖਿਆ ਕਿਸੇ ਵੱਢ ਘੱਤੀ ਸੀ..ਬੜਾ ਨਰਾਜ ਹੋਇਆ..ਅੰਮੀਂ ਆਖਣ ਲੱਗੀ..ਪੁੱਤਰ ਫਿਕਰ ਨਾ ਕਰ ਆਪੇ ਹੋਰ ਉੱਗ ਪਵੇਗੀ..ਅੱਜ ਪਤਾ ਲੱਗਾ ਵਾਕਿਆ ਹੀ ਉੱਗ ਪਈ ਸੀ..ਅਤੇ ਅੱਜ ਮੇਰੇ ਸਾਮਣੇ ਖਲੋਤੀ ਹੋਈ ਏ..ਵੱਟੇ ਠੋਕਰਾਂ ਖਾ ਕੇ ਵੀ ਅਗਿਓਂ ਮਿੱਠੇ ਬੇਰ ਦਿੰਦੀ ਹੋਈ..!
ਕੋਲ ਹੀ ਬੈਠਾ ਵਿਕਰਮ ਪੂਰੀ ਤਰਾਂ ਸ਼ਾਂਤ ਸੀ..ਪਤਾ ਨਹੀਂ ਸ਼ਾਇਦ ਬੇਰੀ ਵਾਲੀ ਦਾਸਤਾਨ ਅੱਜ ਪਹਿਲੀ ਵੇਰ ਸਮਝ ਆ ਗਈ ਸੀ ਕੇ ਚਿੱਟੀ ਦਾਹੜੀ ਵਾਲੇ ਡਾਕਟਰ ਦੀਆਂ ਅੱਖੀਆਂ ਵਿਚੋਂ ਆਪਮੁਹਾਰੇ ਡਿੱਗਦੇ ਹੋਏ ਮੋਤੀ ਆਪਣਾ ਅਸਰ ਵਿਖਾ ਗਏ ਸਨ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)