More Punjabi Kahaniya  Posts
ਧੰਨਵਾਦ


ਦਸੰਬਰ 2003 ਵਿੱਚ Joyce Vincent ਦੀ ਆਪਣੇ ਆਪਰਟਮੈਂਟ ਵਿੱਚ ਟੀਵੀ ਦੇਖਦੇ ਹੋਏ ਮੌਤ ਹੋ ਜਾਂਦੀ ਹੈ, ਮੌਤ ਦਾ ਕਾਰਨ ਅਸਥਮਾ ਅਟੈਕ ਦੱਸਿਆ ਜਾਂਦਾ ਹੈ। ਸਾਰੇ ਬਿਲ ਉਸਦੇ ਖਾਤੇ ਤੋਂ ਆਟੋਮੈਟਿਕ ਕੱਟਦੇ ਰਹੇ। ਦਿਨ ਲੰਘਦੇ ਗਏ, ਤੇ ਕਿਸੇ ਨੇ ਧਿਆਨ ਵੀ ਨਾ ਦਿੱਤਾ ਕਿ Joyce Vincent ਕਿਤੇ ਦਿਖਾਈ ਕਿਉਂ ਨਹੀਂ ਦਿੰਦੀ।
ਦਿਨ ਹਫ਼ਤਿਆਂ ਚ ਬਦਲ ਗ‌ਏ, ਤੇ ਹਫ਼ਤੇ ਮਹੀਨਿਆਂ ਚ। ਅਪਾਰਟਮੈਂਟ ਦੇ ਬਾਹਰਲੇ ਪਾਸੇ ਵੱਡਾ ਸਾਰਾ ਕੂੜਾਦਾਨ ਪਿਆ ਹੋਣ ਕਰਕੇ, ਕਿਸੇ ਨੇ ਵੀ ਉਸਦੇ ਅਪਾਰਟਮੈਂਟ ਦੇ ਅੰਦਰੋਂ ਆਉਂਦੀ ਸੜਾਂਦ ਤੇ ਧਿਆਨ ਨਾ ਦਿੱਤਾ। ਫੇਰ ਅਖੀਰ ਉਸਦਾ ਬੈਂਕ ਖਾਤਾ ਖਾਲੀ ਹੋ ਗਿਆ। ਉਸਦੇ ਮਕਾਨ ਮਾਲਕ ਨੇ ਕ‌ਈ ਲੀਗਲ ਨੋਟਿਸ ਭੇਜੇ ਬਕਾਇਆ ਕਰਾਇਆ ਭਰਨ ਲਈ। ਉਹ ਨੋਟਿਸ ਵੀ ਮੇਲ ਬਕਸ ਵਿੱਚ ਆਉਂਦੇ ਰਹੇ। ਜਦੋਂ ਹੋਰ ਛੇ ਮਹੀਨੇ ਤੱਕ ਮਕਾਨ ਮਾਲਕ ਨੂੰ ਕੋਈ ਵੀ ਜਵਾਬ ਨਾ ਮਿਲਿਆ ਤਾਂ ਉਸਨੇ ਕੋਰਟ ਰਾਹੀਂ ਔਰਡਰ ਪਾਸ ਕਰਵਾਇਆ, ਤਾਂ ਜੋ ਉਹ Joyce Vincent ਨੂੰ ਉੱਥੋਂ ਹਟਾ ਸਕੇ।
ਅਖੀਰ ਉਸਦੇ ਅਪਾਰਟਮੈਂਟ ਨੂੰ ਜ਼ਬਰਨ ਖੋਲਿਆ ਗਿਆ ਤੇ ਉਦੋਂ ਪਤਾ ਲੱਗਿਆ ਕਿ ਉਹ ਮਰ ਚੁੱਕੀ ਹੈ। ਜਨਵਰੀ 2006 ਵਿੱਚ ਉਸਨੂੰ ਮਰੇ ਹੋਏ ਦੋ ਸਾਲ ਹੋ ਚੁੱਕੇ ਸਨ।
ਇਹਨਾਂ ਦੋ ਸਾਲਾਂ ਦੌਰਾਨ ਉਸਦਾ ਕੋਈ ਰਿਸ਼ਤੇਦਾਰ, ਨਾ ਕੋਈ ਦੋਸਤ ਤੇ ਨਾ ਕੋਈ ਸਕਾ ਸੰਬੰਧੀ ਉਸਦਾ ਪਤਾ ਲੈਣ ਆਇਆ। ਕਿਸੇ ਨੇ ਵੀ ਇਹ ਜਾਨਣ ਦੀ ਕੋਸ਼ਿਸ਼ ਨਾ ਕੀਤੀ ਕਿ ਆਖਰ ਉਹ ਕਿੱਥੇ ਚਲੇ ਗਈ। ਇੱਥੋਂ ਤੱਕ ਕਿ ਆਸ ਪਾਸ ਰਹਿਣ ਵਾਲਾ ਕੋਈ ਗਵਾਂਢੀ ਵੀ ਇਹ ਦੇਖਣ ਨਾ ਆਇਆ ਕਿ ਆਖਰ ਇਸ ਘਰ ਦਾ ਬੂਹਾ ਹਮੇਸ਼ਾ ਬੰਦ ਕਿਉਂ ਰਹਿੰਦਾ ਹੈ। ਨਾ ਕਦੇ ਕੋਈ ਬਾਹਰ ਆਉਂਦਾ ਦਿਖਾਈ ਦਿੰਦਾ ਹੈ ਤੇ ਨਾ ਕੋਈ ਬਾਹਰੋਂ ਅੰਦਰ ਜਾਂਦਾ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਇਦ ਉਸਨੂੰ ਕਦੇ ਕਿਸੇ ਨੇ ਫੋਨ ਵੀ ਨਹੀਂ ਕੀਤਾ, ਕਿਉਂਕਿ ਜੇਕਰ ਫੋਨ ਕੀਤਾ ਹੁੰਦਾ ਤਾਂ ਕਦੇ ਤਾਂ ਇਹ ਜਾਨਣ...

ਲਈ ਉਸਦੇ ਅਪਾਰਟਮੈਂਟ ਤੱਕ ਆਉਂਦਾ ਹੀ ਕਿ ਉਹ ਫੋਨ ਕਿਉਂ ਨੀ ਚੱਕਦੀ।
ਉਹ 38 ਸਾਲ ਦੀ ਔਰਤ ਸੀ ਉਸ ਵੇਲੇ।
ਹੈਰਾਨ ਕਰ ਦੇਣ ਵਾਲੀ ਕਹਾਣੀ ਹੈ। ਸਮਾਜਿਕ ਦੂਰੀਆਂ ਐਨੀਆਂ ਕਿਉਂ ਵੱਧ ਗ‌ਈਆਂ ਨੇ, ਕਿ ਤੁਹਾਡੇ ਨਾਲ ਦੇ ਫਲੈਟ ਵਿੱਚ ਰਹਿਣ ਵਾਲਾ ਵਿਅਕਤੀ ਮਰ ਚੁੱਕਿਆ ਹੈ, ਇਹ ਪਤਾ ਲੱਗਣ ਲਈ ਦੋ ਸਾਲ ਲੱਗ ਗਏ। ਜੇ ਫਲੈਟ ਕਿਰਾਏ ਦਾ ਨਾਂ ਹੁੰਦਾ, ਉਸਦਾ ਆਪਣਾ ਹੁੰਦਾ ਤਾਂ ਸ਼ਾਇਦ ਹੋਰ ਵੀ ਸਮਾਂ ਲੱਗ ਜਾਂਦਾ, ਜਾਂ ਕਦੇ ਕਿਸੇ ਨੂੰ ਪਤਾ ਹੀ ਨਾ ਲੱਗਦਾ।
#TheAfricanNomad ਪੇਜ ਤੇ ਜਦੋਂ ਮੈਂ ਇਹ ਕਹਾਣੀ ਪੜ੍ਹੀ ਤਾਂ ਮੈਨੂੰ ਯਕੀਨ ਨਹੀਂ ਹੋਇਆ,‌ ਮੈਨੂੰ ਲੱਗਿਆ ਝੂਠੀ ਕਹਾਣੀ ਹੈ। ਫੇਰ ਮੈਂ ਗੂਗਲ ਤੇ ਸਰਚ ਕੀਤਾ। ਵਿਕੀਪੀਡੀਆ ਤੇ ਪੇਜ ਖੁੱਲ ਕੇ ਆ ਗਿਆ, ਕਿ ਇਹ ਸੱਚੀ ਘਟਨਾ ਹੈ, ਇਸ ਤੇ ਡਾਕੂਮੈਂਟਰੀ ਵੀ ਬਣ ਚੁੱਕੀ ਹੈ।
ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਵੀ ਬਿਨਾਂ ਮੰਗੇ ਸਲਾਹ ਦੇ ਦਿੰਦੇ ਹਾਂ, ਕਿਸੇ ਨੂੰ ਵੀ ਬਿਨਾਂ ਸੋਚੇ ਨਿੰਦ ਦਿੰਦੇ ਹਾਂ, ਨਫ਼ਰਤ ਕਰਨ ਲਈ ਤਾਂ ਸਾਨੂੰ ਬੱਸ ਬਹਾਨਾ ਹੀ ਚਾਹੀਦਾ ਹੁੰਦਾ ਹੈ। ਮਸਾਲਾ ਲਾ ਕੇ ਗੱਲ ਇੱਧਰ ਤੋਂ ਉਧਰ ਕਰਨ ਨੂੰ ਵੀ ਮਿੰਟ ਲਾਉਂਦੇ ਹਾਂ, ਪਰ ਜਦੋਂ ਬਿਨਾਂ ਕਿਸੇ ਨਿੱਜੀ ਗਰਜ਼ ਦੇ ਕਿਸੇ ਦੀ ਪਰਵਾਹ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਅਸੀਂ ਕਰ ਹੀ ਨਹੀਂ ਪਾਉਂਦੇ।
ਮੇਰਾ ਸਭ ਨੂੰ ਇਹੋ ਕਹਿਣਾ ਹੈ, ਜੇਕਰ ਤੁਹਾਡੇ ਕੋਲ ਕੋਈ ਅਜਿਹਾ ਵਿਅਕਤੀ ਹੈ, ਜੋ ਹਰ ਦਿਨ ਤੁਹਾਡਾ‌ ਹਾਲ ਚਾਲ ਪੁੱਛ ਲੈਂਦਾ ਹੈ, ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ। ਉਸ ਇਨਸਾਨ ਲਈ ਰੱਬ ਦਾ ਧੰਨਵਾਦ ਕਰੋ।
Credit: Tales of Africa
ਅੰਗਰੇਜੀ ਤੋਂ ਅਨੁਵਾਦ
ਗੁਰਪ੍ਰੀਤ ਕੌਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)