More Punjabi Kahaniya  Posts
ਪ੍ਰਮੋਸ਼ਨ


ਪ੍ਰਮੋਸ਼ਨ ਹੋਣ ਉਪਰੰਤ ਆਪਣੇ ਜੱਦੀ ਸ਼ਹਿਰ ਵਿਚ ਨਿਯੁਕਤੀ ਹੋਈ..
ਪਹਿਲੇ ਦਿਨ ਹੀ ਬਿਨਾਂ ਗੰਨਮੈਨਾਂ ਦੇ ਬੱਸ ਸਟੈਂਡ ਲਾਗੇ ਓਸੇ ਢਾਬੇ ਤੇ ਅੱਪੜ ਗਿਆ..
ਓਥੇ ਕੁਝ ਵੀ ਤਾਂ ਨਹੀਂ ਸੀ ਬਦਲਿਆ..ਸਿਵਾਏ ਸਟਾਫ ਦੇ..ਓਹੀ ਟੇਬਲ..ਓਹੀ ਤੰਦੂਰ ਤੇ ਓਹੀ ਟੁੱਟੇ ਹੋਏ ਟੇਬਲ।
ਵਾਜ ਮਾਰੀ..ਨਿੱਕਾ ਜਿਹਾ ਮੁੰਡਾ ਕੋਲ ਆਇਆ..ਆਖਿਆ ਸਮੋਸਿਆਂ ਦੀ ਪਲੇਟ ਲੈ ਕੇ ਆਵੇ..ਨਾਲ ਹੀ ਅਤੀਤ ਦੇ ਸਮੁੰਦਰ ਵਿਚ ਜਾ ਡੁੱਬਾ..ਸਕੂਲੋਂ ਛੁੱਟੀ ਮਗਰੋਂ ਇਸੇ ਢਾਬੇ ਵਿਚ ਤਿੰਨ ਘੰਟੇ ਕੰਮ ਕਰ ਕੇ ਘਰੇ ਅੱਪੜਿਆ ਕਰਦਾ ਸੀ।
ਇੱਕ ਦਿਨ ਚਾਹ ਦੇ ਇੱਕਠੇ ਪੰਜ ਗਲਾਸ ਟੁੱਟ ਗਏ..ਬੜੀ ਕੁੱਟ ਪਈ।
ਕੋਲ ਬੈਠੇ ਸਰਦਾਰ ਜੀ ਨੱਸੇ-ਨੱਸੇ ਆਏ..ਛੁਡਾ ਲਿਆ..ਆਖਣ ਲੱਗੇ ਮੇਰੇ ਖਾਤੇ ਪਾ ਦਿਓ..ਇਸ ਨੂੰ ਕੁਝ ਨੀ ਆਖਣਾ।
ਫੇਰ ਕੋਠੀ ਲੈ ਗਏ..ਆਖਣ ਲੱਗੇ ਇਕ ਗੱਲ ਸੱਚੋ-ਸੱਚ ਦੱਸ..ਪੜ੍ਹਨਾ ਏ ਕਿ ਕੰਮ ਕਰਨਾ?
ਅੱਗੋਂ ਆਖ ਦਿੱਤਾ ਕਿ ਪੜ੍ਹਨਾ ਏ..!
ਫੇਰ ਘਰੇ ਮਾਂ ਨਾਲ ਗੱਲ ਕਰ ਓਸੇ ਸਕੂਲੇ ਪਾ ਦਿੱਤਾ..ਫੀਸਾਂ..ਕਿਤਾਬਾਂ..ਬੂਟ ਜੁਰਾਬਾਂ..ਅਤੇ ਹੋਰ ਸਾਰੇ ਦੀਂ ਟੈਨਸ਼ਨ ਮੁੱਕ ਗਈ..।

ਜਦੋਂ ਸਿਵਿਲ ਸਰਵਿਸਜ਼ ਵਾਲੀ ਫਾਈਨਲ ਇੰਟਰਵਿਯੂ ਦੀਂ ਕਾਲ ਆਈ ਤਾਂ ਨਾਲ ਹੀ ਸਰਦਾਰ ਜੀ ਵੱਲੋਂ ਵੀ ਪਤਾ ਲੱਗ ਗਿਆ..ਬੜਾ ਰੋਇਆ..ਇੰਟਰਵਿਊ ਨੂੰ ਜੀ ਜਿਹਾ ਨਾ ਕਰੇ..!
ਫੇਰ ਸਰਦਾਰ ਜੀ ਦੇ ਬੋਲ ਚੇਤੇ ਆ ਗਏ..ਆਖਦੇ...

ਹੁੰਦੇ ਸਨ ਕਿ ਜੇ ਮੈਂ ਜਿਉਂਦਾ ਰਿਹਾ ਤਾਂ ਤੈਨੂੰ ਅਚਸਰ ਬਣੇ ਨੂੰ ਗਲ਼ ਨਾਲ ਲਵਾਂਗਾ ਤੇ ਜੇ ਨਾ ਰਿਹਾ ਤਾਂ ਮੇਰੀ ਰੂਹ ਨੂੰ ਢੇਰ ਸਾਰਾ ਸਕੂਨ ਮਿਲੂ

ਪੈਸੇ ਦੇ ਕੇ ਤੁਰਨ ਲੱਗਾ ਤਾਂ ਦੇਖਿਆ ਕੇ ਮੇਰੇ ਵਾਲੀ ਥਾਂ ਤੇ ਓਹੀ ਨਿੱਕਾ ਜਿਹਾ ਮੁੰਡਾ ਬੈਠਾ ਭਾਂਡੇ ਮਾਂਜ ਰਿਹਾ ਸੀ..
ਕੋਲ ਪਏ ਬਸਤੇ ਨੂੰ ਦੇਖ ਦਿਮਾਗ ਸੁੰਨ ਹੋ ਗਿਆ..ਅਗਾਂਹ ਨੂੰ ਉਲਾਂਗ ਪੁੱਟਾਂ..ਪੁੱਟੀ ਨਾ ਜਾਵੇ..।

(ਫੇਰ ਪੈਂਦੀ ਹੋਈ ਕੁੱਟ ਤੋਂ ਬਚਾਉਂਦੇ ਹੋਏ ਸਰਦਾਰ ਹੂਰੀ ਸਾਹਮਣੇ ਆਣ ਖਲੋਤੇ..ਘੁੱਟ ਕੇ ਜੱਫੀ ਪਾ ਲਈ..ਫੇਰ ਹੌਲੀ ਜਿਹੀ ਕੰਨ ਵਿਚ ਆਖਣਾ ਸ਼ੁਰੂ ਕਰ ਦਿੱਤਾ..”ਪੁੱਤ ਹਰ ਵੇਲੇ ਕਰਜੇ ਦੀ ਗੱਲ ਕਰਿਆ ਕਰਦਾ ਸੈਂ ਨਾ..ਵੇਲਾ ਆ ਗਿਆ ਈ ਅੱਜ ਮੋੜ ਦੇ ਪਹਿਲੀ ਕਿਸ਼ਤ ਵਿਆਜ ਸਣੇ..ਬਕਾਇਆ ਮੋੜਨ ਲਈ ਸਾਰੀ ਨੌਕਰੀ ਪਈ ਏ”)

ਸੋ ਦੋਸਤੋ ਭਾਵੇਂ ਜ਼ਿੰਦਗੀ ਵਿਚ ਇਸ ਕਿਸਮ ਦਾ ਕਰਜਾ ਚੁੱਕਿਆ ਹੈ ਜਾਂ ਨਹੀਂ..ਪਰ ਕਿਸ਼ਤਾਂ ਮੋੜਨ ਦਾ ਮੌਕਾ ਹੱਥੋਂ ਕਦੇ ਨਾ ਖੁੰਝਾਇਆ ਕਰੋ!
True story

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)