More Punjabi Kahaniya  Posts
ਆਪਬੀਤੀ


ਕਹਿੰਦੇ ਨੇ ਲਿਖਣ ਵਾਲੇ ਨੂੰ ਕਲਮ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਆਪਣੀ ਕਮੀ ਨੂੰ ਲਿਖਣ ਲਈ ਵੀ ਸੱਚ ਦਾ ਹੀ ਪੱਲ੍ਹਾ ਫੜਨਾ ਚਾਹੀਦਾ ਹੈ। ਨਹੀਂ ਤਾਂ ਲਿਖਿਆ ਹੋਇਆ ਲੇਖ ਕਹਾਣੀ ਹੀ ਜਾਪਣ ਲੱਗਦਾ ਹੈ ਉਸ ਨਾਲ਼ ਕੋਈ ਸੇਧ ਨਹੀਂ ਮਿਲਦੀ। ਇਸ ਲਈ ਮੈਂ ਇਸ ਲੇਖ ਦੇ ਨਾਲ ਆਪਣੀ ਇੱਕ ਆਪਬੀਤੀ ਸਾਂਝੀ ਕਰਨ ਲੱਗੀ ਹਾਂ।
ਅਕਸਰ ਹੀ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਉਧਰ ਵੀ ਕਮੀਆਂ ਹੀ ਲਭਦੇ ਹਾਂ ਜੋ ਕਿ ਮਨੁੱਖ ਦਾ ਸਵਭਾਵ ਹੈ। ਇਹਾ ਜਿਹਾ ਹੀ ਮੇਰੇ ਨਾਲ ਵੀ ਵਾਪਰਿਆ। ਇੱਕ ਵਾਰ ਆਗਰਾ ਜਾਉਣ ਦਾ ਮੌਕ਼ਾ ਬਣਿਆ। ਅਸੀ ਪਹਿਲਾਂ ਗੁਰੂਦਵਾਰਾ ਮਾਈ ਥਾਣ ਸਾਹਿਬ ਪਹੁੰਚੇ, ਉਧਰ ਇਮਾਰਤ ਦੀ ਕਾਰਸੇਵਾ ਚਲ ਰਹੀ ਸੀ। ਫਿਰ ਵੀ ਪ੍ਰਬੰਧਕਾਂ ਨੇ ਸਾਨੂੰ ਠਹਿਰਣ ਲਈ ਇੱਕ ਕਮਰਾ ਖਾਲੀ ਕਰਵਾ ਕੇ ਦਿੱਤਾ। ਅਸੀਂ ਉਧਰ ਹੀ ਕੁਛ ਦੇਰ ਆਰਾਮ ਕੀਤਾ ਪਰ ਕਾਰਸੇਵਾ ਕਾਰਨ ਜੋ ਕਮਰਾ ਸਾਨੂੰ ਦਿੱਤਾ ਗਿਆ ਸੀ ਉਹ ਸਟੋਰ ਸੀ ਜਿਸ ਕਰਕੇ ਅਸੀਂ ਨਾਸ਼ੁਕਰੇ ਇਨਸਾਨ ਸੋਚਣ ਲਗੇ ਕਿ ਇਧਰ ਤਾਂ ਮੱਛਰ ਮੱਖੀ ਬਹੁਤ ਹੈ। ਕਿਸੀ ਤਰ੍ਹਾ ਅਸੀ ਤਿਆਰ ਹੋ ਕੇ ਗੁਰੂਦਵਾਰਾ ਗੁਰੂ ਕੇ ਤਾਲ ਸਾਹਿਬ ਪਹੁੰਚ ਗਏ। ਉਧਰ ਦੀ ਨਵੀਂ ਬਣੀ ਇਮਾਰਤ ਵਿਚ ਸਾਨੂੰ ਰਹਿਣ ਲਈ ਇੱਕ ਐ ਸੀ ਕਮਰਾ ਮਿਲ ਗਿਆ। ਅਸੀ ਗੁਰੂਦਵਾਰਾ ਮਾਈ ਥਾਣ...

ਸਾਹਿਬ ਤੋਂ ਆਪਣਾ ਸਮਾਨ ਚੁੱਕ ਗੁਰੂਦਵਾਰਾ ਗੁਰੂ ਕੇ ਤਾਲ ਸਾਹਿਬ ਲੇ ਆਉਂਦਾ।ਰਾਤ ਉਧਰ ਹੀ ਰਿਹਾਇਸ਼ ਕੀਤੀ । ਸਵੇਰੇ ਸਾਨੂੰ ਪੜੋਸੀਆਂ ਨੇ ਫੋਨ ਕਰਕੇ ਦੱਸਿਆ ਕਿ ਕਲ ਤੋਂ ਹੀ ਬਹੁਤ ਮੀਂਹ ਪੈਣ ਕਾਰਣ ਤੁਹਾਡੇ ਘਰ ਪਾਣੀ ਭਰ ਗਿਆ ਹੈ। ਸ਼ਾਮ ਦੀ ਟਰੇਨ ਤੋਂ ਜਦੋਂ ਰਾਤੀ ਘਰ ਪਰਤੇ ਤਾਂ ਘਰ ਵਿਚ ਉਹ ਗੰਦ ਖਿਲਾਰਾ ਪਿਆ ਸੀ ਜੋ ਅਸੀਂ ਸੋਚ ਵੀ ਨਹੀਂ ਸਕਦੇ ਸੀ। ਕਿਸੇ ਤਰ੍ਹਾਂ ਬਚੇਆਂ ਨੂੰ ਬੇਡ ਤੇ ਬਿਠਾ ਅਸੀਂ ਦੋਵਾਂ ਨੇ ਰਲ਼ ਕੇ ਰਾਤ ਇੱਕ ਵਜੇ ਤਕ ਘਰ ਸਾਫ ਕੀਤਾ। ਕਿੰਨੇ ਦਿਨਾਂ ਤੱਕ ਘਰੋਂ ਬਦਬੂ ਆਉਂਦੀ ਰਹੀ। ਗੁਰੂ ਸਾਹਿਬ ਨੇ ਸਾਨੂੰ ਚਿਤਾਰਿਆ ਕਿ ਗੁਰੂ ਦੇ ਸਥਾਨਾਂ ਵਿਚ ਕਮੀ ਨਹੀਂ ਲੱਭਣੀ ਚਾਹੀਦੀ। ਸਦਾ ਉਸ ਪ੍ਰਮੇਸ਼ਵਰ ਦੀ ਕਿਰਪਾ ਹੀ ਮੰਗਣੀ ਚਾਹੀਦੀ ਹੈ।ਉਸ ਅਕਾਲਪੁਰਖ ਦੇ ਗੁਣ ਹੀ ਗਾਉਣੇਂ ਚਾਹੀਦੇ ਹਨ।
ਗੁਰੂ ਘਰ ਜਾ ਕੇ ਜੋ ਵੀ ਰੁਖਾ ਮਿਸਾ ਮਿਲੇ ਜਿਸ ਤਰ੍ਹਾਂ ਦੀ ਵੀ ਰਿਹਾਇਸ਼ ਮਿਲੇ ਉਸ ਅਕਾਲਪੁਰਖ ਦਾ ਹੁਕਮ ਜਾਣ ਕੇ ਮੰਨ ਲੈਣਾਂ ਚਾਹੀਦਾ ਹੈ।

Submitted By:- ਸਤਨਾਮ ਕੌਰ

...
...



Related Posts

Leave a Reply

Your email address will not be published. Required fields are marked *

One Comment on “ਆਪਬੀਤੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)