More Punjabi Kahaniya  Posts
ਅਖੌਤੀ ਮਾਲਕਣ


ਅਖੌਤੀ ਮਾਲਕਣ !!❣❣
ਬੇਬੇ ਕੋਈ ਨਵਾਂ ਭਾਂਡਾ ਖ੍ਰੀਦਦੀ ਤਾਂ ਹੱਟੀ ਵਾਲੇ ਭਾਈ ਕੋਲੋਂ ਭਾਂਡੇ ਉੱਤੇ ਬਾਪੂ ਦਾ ਨਾਂ ਲਿਖਾਉਣਾ ਨਾ ਭੁੱਲਦੀ। ਉਹ ਬੜੇ ਅਦਬ ਨਾਲ ਹੱਟੀ ਵਾਲੇ ਨੂੰ ਕਹਿੰਦੀ , ” ਭਾਈ !! ਸ੍ਰ: ਕਰਮ ਸਿੰਘ, ਸੋਹਣਾ ਜੇਹਾ ਕਰਕੇ ਲਿਖੀਂ, ਜੋ ਸਾਫ-ਸਾਫ ਪੜ੍ਹਿਆ ਜਾਵੇ।”
ਦਰੀਆਂ ,ਚਾਦਰਾਂ ਅਤੇ ਸਰਾਣਿਆਂ ਦੀਆਂ ਨੁੱਕਰਾਂ ਉਪਰ ਬੇਬੇ ਬਾਪੂ ਦਾ ਨਾਂ ਲਿਖਕੇ ਜਦੋਂ ਨਿਹਾਰਦੀ ਤਾਂ ਬੜਾ ਮਾਣ ਮਹਿਸੂਸ ਕਰਦੀ।
ਕੱਚੇ ਕੋਠੇ ਢਾਹਕੇ ਜਦੋਂ ਪੱਕਿਆਂ ਦਾ ਮੂੰਹ – ਮੱਥਾ ਪਲਸਤੱਰ ਹੋਣ ਲਗਾ ਤਾਂ ਰਾਜ ਮਿਸਤਰੀ ਨੂੰ ਕਹਿੰਦੀ , “ਭਾਅ !! ਘਰਦੇ ਮਾਲਕ ਦਾ ਨਾਂ (ਸ੍ਰ.ਕਰਮ ਸਿੰਘ ਤੇ ਸੰਨ 1965) ਮੋਟਾ ਮੋਟਾ ਕਰਕੇ ਲਿਖ ਦੇਵੀਂ…ਤਾਂ ਕਿ ਮੇਰੇ ਸਰਦਾਰ ਦਾ.ਘਰ ਲੱਭਣ ਵਾਲਿਆਂ ਨੂੰ ਦਿੱਕਤ ਨਾ ਹੋਵੇ
ਹਾੜੀ ਇਸ ਵਾਰ ਚੰਗੀ ਹੋਈ ਤਾਂ ਬਾਬੇ ਨਾਨਕ ਦੇ ਸ਼ਕਰਾਨੇ ਕਰਦਿਆਂ ਘਰ ‘ਚ’ ਅਖੰਡ ਪਾਠ ਰੱਖਵਾ ਦਿੱਤਾ। ਅਰਦਾਸ ਕਰਨ ਸਮੇ ਬੇਬੇ ਹੱਥ ਜੋੜ ਅਰਦਾਸੀਏ ਸਿੰਘ ਨੂੰ ਅਰਜੋਈ ਕਰਦੀ , ” ਬਾਬਾ ਜੀ ਸ੍ਰ .ਕਰਮ ਸਿੰਘ ਅਤੇ ਉਸਦੇ ਪ੍ਰੀਵਾਰ ਉੱਤੇ ਸਦਾ ਰਹਿਮਤਾਂ ਬਣੀਆਂ ਰਹਿਣ ਅਤੇ ਹਮੇਸ਼ਾ ਚੜ੍ਹਦੀ ਕਲਾ ਰਹੇ ਦੀ ਅਰਦਾਸ ਕਰਿਆ ਜੇ।”
ਮੈਨੂੰ ਯਾਦ ਹੈ ਜਦੋਂ ਬਾਪੂ ਲਾਖਾ ਬਲਦ ਖ੍ਰੀਦਿਆ ਤਾਂ ਰਸੀਦ ਉਸ ਆਪਣੇ ਨਾਂ ਦੀ ਬਣਵਾਈ ਸੀ….ਘਰ ਵਿੱਚ ਬਿਜਲੀ ਦਾ ਮੀਟਰ ਵੀ ਉਸਦੇ ਨਾਂ ਦਾ ਹੀ ਲਗਿਆ….ਬਾਪੂ ਨੇ ਨਵਾਂ ਸਾਈਕਲ ਲਿਆ ਤਾਂ ਬਿੱਲ ਸ੍ਰ.ਕਰਮ ਸਿੰਘ ਦੇ ਨਾਮ ਦਾ ਕਟਿਆ ਗਿਆ… .ਦੋ ਖੇਤ ਮੁੱਲ ਲਏ ਰਜਿਸਟਰੀ ਬਾਪੂ ਦੇ ਨਾਮ ਦੀ ਹੋਈ…..ਜਦੋਂ ਵੱਡੇ ਵੀਰ ਦਾ ਵਿਆਹ ਸੀ ਤਾਂ ਬਾਪੂ ਧੀਰੇ ਲਾਗੀ ਨੂੰ ਕਹਿੰਦਾ ਸੁਣਿਆ , “ਸਾਰੇ ਸ਼ਰੀਕੇ -ਭਾਈਚਾਰੇ ਵਿੱਚ ਸੁਨੇਹਾ ਦੇ ਦੇਵੀਂ ਕਿ ਕਰਮ...

ਸਿਉੰ ਨੇ ਆਪਣੇ ਵੱਡੇ ਕਾਕੇ ਦਾ ਵਿਆਹ ਧਰਿਆ ਦੋਵੇਂ ਵੇਲੇ ਰੋਟੀ ਉਸਦੇ ਘਰ ਖਾਇਓ।”
ਇਹ ਵਲਿੱਖਣ ਵਰਤਾਰਾ ਡਾਢਾ ਰੜਕਦਾ । ਜਾਇਦਾਦਾਂ , ਵਸਤਾਂ ਤੇ ਅੌਲਾਦ ਸਭ ਬਾਪੂ ਦੇ ਨਾਂ ਨਾਲ ਜਾਣੇ ਜਾਂਦੇ ।
ਬੇਬੇ ਹਰ ਥਾਂ ਲਿਖਤੀ- ਪੜ੍ਹਤੀ , ਕਹਿਣ -ਸੁਨਣ ਨੂੰ ਗੈਰਹਾਜ਼ਰ ਦਿਸਦੀ ਤਾਂ ਉਸਦੀ ਹਕੂਕੀ ਬੇਦਖਲੀ ਸਮਝ ਨਾ ਪੈੰਦੀ।
ਹਨੇਰ ਖੁਦਾ ਦਾ !! ਬੋਲਚਾਲ , ਲਿਖਣ-ਪੜ੍ਹਨ ਸਮੇਂ ਮਾਲਕੀ ਦੇ ਸਾਰੇ ਹੱਕ-ਹਕੂਕ ਬਾਪੂ ਦੇ ਨਾਂ ਚਲਦੇ ਵੇਖੇ। ਬੇਬੇ ਜੋ ਮਾੜਾ ਖਾਂਦੀ , ਮਾੜਾ ਪਹਿਣਦੀ ਘਰ -ਪ੍ਰੀਵਾਰ ਦੀ ਹੋ ਨਿਬੜਦੀ ਉਸਦਾ ਨਾਂ ਮਾਲਕੀ ਦੇ ਖਾਨੇ ਵਿੱਚ ਕਿਤੇ ਦੂਰ -ਦੂਰ ਦਿਖਾਈ ਨਾ ਦੇੰਦਾ ਤਾਂ ਹੈਰਾਨੀ ਹੁੰਦੀ ।
ਹੱਦ ਤਾਂ ਉਦੋਂ ਹੋਈ ਜਦੋਂ ਬੇਬੇ ਦੀ ਲਾਸ਼ ਨੂੰ ਉਸਦੇ ਮਾਪਿਆਂ ਆਣਕੇ ਵਸਤਰ (ਕੱਫ਼ਨ) ਪਾ ਢੱਕਿਆ ਤੇ ਸਸਕਾਰ ਦੀਆਂ ਲੱਕੜਾਂ ਦੀ ਕੀਮਤ ਤਾਰੀ।
ਇਹ ਕਿਧਰ ਦਾ ਦਸਤੂਰ ਹੈ ਕਿ ਜੋ ਪਰਵਾਰ ਦੀ ਹੋਈ ਮੁੱਕ ਗਈ ਉਸ ਦੀਆਂ ਅੰਤਮ ਰਸਮਾਂ ਉਸਦੇ ਮਾਪੇ ਨਿਭਾਉਣ।
ਅਖੌਤੀ ਮਾਲਕਣ ਦੀ ਇਹ ਫਰਕਦਿਲੀ ਹੈ ਜਾਂ ਉਸਦੇ ਮਨ ਦਾ ਕੋਈ ਛੁੱਪਿਆ ਡਰ ਕਿ ਉਹ ਆਪਣੇ ਮਾਲਕੀ ਦੇ ਹੱਕਾਂ ‘ਤੇ ਹੱਥ ਕਿਉਂ ਨਹੀ ਧਰਦੀ ਸਗੋਂ ਆਪਣੇ ਹਕੂਕ ਵੀ ਆਪਣੇ ਸਿਰਦੇ ਸਾਂਈ ਦੇ ਨਾਂ ਦਰਜ਼ ਕਰਵਾ ਦੇੰਦੀ ਹੈ।
ਮਰਦ-ਪ੍ਰਧਾਨ ਸਮਾਜ ਨੇ ਨਾਰੀ ਨੂੰ ਚਾਰਦਿਵਾਰੀ ਵਿੱਚ ਇਕ ਜੰਨਣੀ , ਪਾਲਕ ਤੇ ਸੇਵਾਦਾਰਨੀ ਤੱਕ ਸੀਮਤ ਕਿਉਂ ਕਰ ਦਿੱਤਾ । ਅਖੌਤੀ ਮਾਲਕਣ ਦਾ ਸਮਾਜ ਨੂੰ ਸਵਾਲ ਪੁੱਛਣਾ ਤਾਂ ਬਣਦਾ ??
✍:- ਗੁਰਨਾਮ ਨਿੱਜਰ =27/04/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)