ਮੁੱਲ ਦੀਆ ਖੁਸ਼ੀਆਂ
“ਮੰਮੀ ਮੰਮੀ ਕਿੱਥੇ ਹੋ ਤੁਸੀਂ ਮੈ ਤਹਾਨੂੰ ਕੁਝ ਦਿਖਾਉਣਾ ਤੇ ਕੁਝ ਦੱਸਣਾ ਏ”ਆਖਦੀ ਹੋਈ ਮਾਹੀ ਬਹੁਤ ਹੀ ਉਤਸੁਕਤਾ ਨਾਲ ਘਰ ਵਿੱਚ ਦਾਖਿਲ ਹੁੰਦਿਆਂ ਆਪਣੀ ਮੰਮੀ ਨੂੰ ਲੱਭ ਰਹੀ ਏ ।ਮਾਹੀ ਦੀ ਉਮਰ ਕੋਈ ਸੱਤ ਕੁ ਵਰਿਆ ਦੀ ਹੈ ।ੳਸਦੇ ਹਾਵ ਭਾਵ ਦੱਸ ਰਹੇ ਨੇ ਕਿ ਉਸਨੇ ਜ਼ਰੂਰ ਕੁਝ ਸ਼ਲਾਘਾ ਯੋਗ ਕੰਮ ਕੀਤਾ ਏ ਤੇ ਆਪਣੇ ਸਕੂਲ ਬੈਗ ਅੱਜ ਆਪ ਚੁੱਕਿਆਂ ਹੋਇਆਂ ਨਹੀਂ ਤਾਂ ਸਕੂਲ ਤੋਂ ਵਾਪਸੀ ਤੇ ਅਕਸਰ ਹੀ ਉਹ ਥੱਕੀ ਹੋ ਕਾਰਨ ਬੈਗ ਮੰਮੀ ਜਾ ਪਾਪਾ ਜੋ ਵੀ ੳਸਨੂੰ ਲੈਣ ਜਾਂਦਾ ,ਉਹੀ ਕਾਰ ਵਿੱਚੋਂ ਬੈਗ ਕੱਢਦਾ ।ਪਰ ਅੱਜ ਤਾਂ …ਮਾਹੀ ਨੇ ਆਪਣੇ ਪਾਪਾ ਦੀ ਉਡੀਕ ਵੀ ਨਾਂ ਕੀਤੀ ,ਕਿੳ ਕਿ ੳਸੁਦੇ ਪਾਪਾ ਤਾਂ ਹਾਲੇ ਗੈਰਾਜ ਵਿੱਚ ਕਾਰ ਲਾ ਰਹੇ ਸੀ ੳਸੁਨੇ ਪਹਿਲਾ ਕਾਰ ਬੰਦ ਕਰਾ ਕੇ ੳਤਰਨ ਲਈ ਆਖਿਆਂ ਤੇ ਅੰਦਰ ਭੱਜ ਗਈ ।”ਮੰਮੀ ਮੰਮੀ ਆਖ ਉਹ ਸਾਰਾ ਘਰ ਵੇਖਦੀ ਏ ,ਪਰ ੳਸਨੂੰ ਮੰਮੀ ਨਜ਼ਰ ਨਾਂ ਆਉਂਦੀ ਦੇਖ ਉਹ ਬਾਹਰ ਵੇਖਦੀ ਹੈ ਤਾਂ ਖੁਸ਼ ਹੋ ਜਾਂਦੀ ਏ ।ਕਿੳ ਕਿ ਬਾਹਰ ਲਾਅਨ ਵਿੱਚ ਉਸਦੀ ਮੰਮੀ ਬੈਠੀ ਹੋਈ ਏ ਆਪਣਾ ਫ਼ੋਨ ਦੇਖ ਰਹੀ ਏ ।ਤੇ ਮਾਹੀ ਇੱਕ ਦਮ ਭੱਜ ਕੇ ਆਪਣੀ ਮੰਮੀ ਵੱਲ ਵੱਧਦੀ ਹੋਈ ਆਪਣੇ ਬੈਗ ਨੂੰ ਖੋਲ ਆਪਣਾ ਇਨਾਮ ਵਿਖਾਉਣ ਹੀ ਲੱਗਦੀ ਏ ਤਾਂ ਅੱਗੋਂ ਬਹੁਤ ਹੀ ਗ਼ੁੱਸੇ ਨਾਲ ਬਿਨਾ ੳਸ ਵੱਲ ਵੇਖੇ ਉਸਦੀ ਮੰਮੀ ੳਸ ਉੱਪਰ ਚਿਲਾੳਣ ਲੱਗ ਜਾਂਦੀ ਏ “ਕੀ ਹੋ ਗਿਆ ਏ ਤੈਨੂੰ ਕਿੳ ਸਾਰਾ ਘਰ ਸਿਰ ਤੇ ਚੁੱਕ ਲਿਆ ਆਉਂਦਿਆਂ ਸਕੂਲੋਂ ਮੈ ਏਨਾ ਜ਼ਰੂਰੀ ਪ੍ਰੋਗਰਾਮ ਵੇਖ ਰਹੀ ਸੀ ,ਥੌੜਾ ਜੇਰਾ ਨਹੀਂ ਹੈਗਾ ਤੇਰੇ ਵਿੱਚ ,ਚੱਲ ਜਾ ਅੰਦਰ ਬੱਸ ਮੈ ਹੁਣੇ ਆਉਂਦੀ ਹਾ ।ਪਾਪਾ ਹੈਗੇ ਆ ਅੱਜ ਘਰ ਉਹਨਾਂ ਨੂੰ ਦੱਸ “ਪਰ ਮੰਮਾ ਮੈ ਅੱਜ ਕਲਾਸ ਵਿੱਚ …………ਦੱਸਣ ਲੱਗਦੀ ਮਾਹੀ ਨੂੰ ਉਸਦੀ ਮੰਮੀ ਵੱਲੋਂ ਬਾਂਹ ਤੋਂ ਫੜ ਏਨੀ ਜ਼ੋਰ ਨਾਲ ਝੰਜੋੜਿਆ ਜਾਂਦਾ ਹੈ ਕਿ ਉਹ ਡਰ ਜਾਂਦੀ ਏ ਉਸਦੀਆਂ ਨਿੱਕੀਆਂ -ਨਿੱਕੀਆਂ ਅੱਖਾਂ ਜੋ ਕਿ ਕੁਝ ਦੇਰ ਪਹਿਲਾ ਖੁਸ਼ੀ ਨਾਲ ਚਮਕ ਰਹੀਆ ਸਨ ,ਅੱਥਰੂਆ ਨਾਲ ਭਰ ਜਾਂਦੀਆਂ ਨੇ ਤੇ ਮਾਂ ਦੇ ਦਬਕੇ ਦੇ ਡਰੋ ਉਹ ਬਿਨਾ ਰੋਣ ਦੀ ਅਵਾਜ਼ ਕੀਤੇ ਤੇ ਆਪਣੇ ਇਨਾਮ ਨੂੰ ਲਕੋਦੇ ਹੋਏ ਅੰਦਰ ਆ ਜਾਂਦੀ ਏ ।ਉਸਦੀ ਮੰਮੀ ਫਿਰ ਤੋਂ ਆਪਣਾ ਫ਼ੋਨ ਵੇਖਣ ਲੱਗ ਜਾਂਦੀ ਏ ,ਜਿਵੇਂ ੳਸਦੇ ਆਲੇ ਦੁਆਲੇ ਕੁਝ ਹੋਇਆਂ ਨਾਂ ਹੋਵੇ ।ਤੇ ਜਦੋਂ ਮਾਹੀ ਦੇ ਪਾਪਾ ਵੱਲੋਂ ਉਸਨੂੰ ਰੋਂਦਿਆਂ ਤੇ ਆਪਣੇ ਇਨਾਮ ਨੂੰ ਵਾਪਿਸ ਬੈਗ ਵਿੱਚ ਪਾੳਦਿਆ ਦੇਖਿਆਂ ਜਾਂਦਾ ਹੈ ਤਾਂ ਉਹ ਹੈਰਾਨ ਹੋ ਕੇ ਪੁੱਛਦਾ ਹੋਇਆਂ “ਕੀ ਹੋਇਆਂ ਮੇਰੇ ਪੁੱਤ ਨੂੰ ਇਨਾਮ ਰੋ ਕਿੳ ਰਿਹਾ ਏ ਮੇਰਾ ਮਾਹੀ ਮੇਰੀ ਲਾਡੋ ਰਾਣੀ ਤੇ ਨਾਲੇ ਇਨਾਮ ਵਾਪਿਸ ਬੈਗ ਵਿੱਚ ਪਾਉਣ ਨੂੰ ਥੌੜਾ ਮਿਲਿਆਂ “ਲਿਆ ਮੈ ……ਤੇ ਏਨਾ ਸੁਣ ਮਾਹੀ ਆਪਣੇ ਦੱਬੇ ਹੋਏ ਹੋਕੇ ਰੋਕ ਨਹੀਂ ਪਾਉਂਦੀ ਤੇ ਉੱਚੀ -ਉੱਚੀ ਰੋਂਦੀ ਪਾਪਾ ਦੇ ਗਲ ਲੱਗ ਸਾਰੀ ਗੱਲ ਦੱਸ ਦੇਂਦੀ ਏ ।ਇਹ ਸਭ ਸੁਣ ਉਸਦੇ ਪਾਪਾ ਨੂੰ ਬਹੁਤ ਦੁੱਖ...
,ਤੇ ਹੈਰਾਨੀ ਹੁੰਦੀ ਏ ,ਗ਼ੁੱਸਾ ਵੀ ਆਉਂਦਾ ਪਰ ਉਹ ਬੱਚੀ ਦੇ ਸਾਹਮਣੇ ਸਿਆਣਪ ਤੋਂ ਕੰਮ ਲੈਂਦਾ ਹੋਇਆ ਚੁੱਪ ਰਹਿੰਦਾ ਏ ਤੇ ਮਾਹੀ ਨੂੰ ਸਮਝਾ ਕੇ ਪਿਆਰ ਨਾਲ ਬਿਠਾ ਕਾ ਬਾਹਰ ਜਾ ਜੇ ਆਪਣੀ ਪਤਨੀ ਨੂੰ ਆਖਦਾ “ਕੀ ਗੱਲ ਏ। ਏਡਾ ਕਿਹੜਾ ਜ਼ਰੂਰੀ ਕੰਮ ਹੋ ਰਿਹਾ ਜਰਾ ਸਾਨੂੰ ਵੀ ਪਤਾ ਲੱਗੇ ਜਿਹਦਾ ਕਰਕੇ ਕਿ ਤੇਰੇ ਕੋਲ ਆਪਣੇ ਬੱਚੇ ਦੀ ਖੁਸ਼ੀ ਵਿੱਚ ਖੁਸ਼ ਹੋਣ ਲਈ ਵੀ ਟਾਇਮ ਨਹੀ ਆ “ਕੀ ਤੈਨੂੰ ਪਤਾ ਮਾਹੀ …….. ਇਹ ਸੁਣਨ ਤੋਂ ਪਹਿਲਾ ਹੀ ਉਸਦੀ ਪਤਨੀ ਤਹਾਨੂੰ ਤਾਂ ਬੱਸ ਕੁਝ ਪਤਾ ਨਹੀਂ ਆ “ਮੈ ਆਨ ਲਾਇਨ ਕਲਾਸਾਂ ਲੈ ਰਹੀ ਸੀ”ਕਾਹਦੀ ਕਲਾਸ ?ਮੈ ਕਲਾਸਾਂ ਕਿ ਕਿਵੇਂ ਘਰ ਦਾ ਮਾਹੌਲ ਵਧੀਆਂ ਰਹੇ ,ਕਿਵੇਂ ਆਪਾ ਪਰਿਵਾਰ ਨੂੰ ਖੁਸ਼ ਰੱਖ ਸਕਦੇ ,ਕਿਵੇਂ ਆਪ ਖੁਸ਼ ਰਹਿਣਾ ਏ ,ਇਹ ਸਾਰਾ ਕੁਝ ਦੱਸਿਆ ਜਾਂਦਾ ਏ ।ਤੇ ਹੋਰ ਵੀ ਬਹੁਤ ਸਾਰੀਆ ਚੰਗੀਆਂ ਗੱਲਾਂ ਜੋ ਕਿ ਮੈ ਤੁਹਾਡੇ ਕਰਕੇ ਆਪਣੇ ਪਰਿਵਾਰ ਕਰਕੇ ਸਿੱਖ ਰਹੀ ਹਾ ,ਪਰ ਤਹਾਨੂੰ ਸਮਝ ਕਿੱਥੇ ,ਮੈ ਤਾਂ ਬੱਸ ਉਸਨੂੰ ਏਨਾ ਕਿਹਾ ਸੀ ਕਿ ਥੌੜਾ ਵੇਟ ਕਰ ਲੈ ,ਮੇਰੀ ਥੌੜੀ ਕਲਾਸ ਰਹਿ ਗਈ ਏ। ਪਰ ਉਹ ਤਾਂ ……ਚਲੋ ਮੈ ਆ ਗਈ ।”ਪਰ ਮੇਰੀ ਗੱਲ ਸੁਣ ਕਦੇ ਵੀ ਸਾਨੂੰ ਕੋਈ ਹੋਰ ਨਹੀਂ ਸਿਖਾ ਸਕਦਾ ਕਿ ਅਸੀਂ ਖੁਸ਼ ਕਿਵੇਂ ਰਹਿਣਾ ਏ ,ਕਦੇ ਕਲਾਸਾਂ ਲਗਾ ਕੇ ਖੁਸ਼ ਨਹੀਂ ਹੋਇਆਂ ਜਾਂਦਾ ,ਘਰ ਆਈਆ ਖੁਸ਼ੀਆਂ ਨੂੰ ਤੁਸੀਂ ਧੱਕੇ ਮਾਰ ਬਾਹਰ ਕੱਢ ਦਿੳ ਤੇ ਬਾਹਰੋਂ ਖੁਸ਼ੀਆਂ ਦੀ ਭਾਲ ਕਰੋ !ਮੈ ਨਹੀਂ ਮੰਨਦਾ ਇੰਨਾਂ ਗੱਲਾਂ ਨੂੰ ਚੱਲ ਅੰਦਰ ਮੇਰੀ ਬੱਚੀ ਨੂੰ ਪਿਆਰ ਨਾਲ ਮਨਾ ,ੳਸੁਦੀ ਖੁਸ਼ੀ ਵਿੱਚ ਖੁਸ਼ ਹੋ ਤੇ ਛੱਡ ਕਲਾਸਾਂ ਦਾ ਖਹਿੜਾ ਨਾਲੇ ਏਦਾਂ ਖੁਸ਼ੀਆਂ ਮੁੱਲ ਨਹੀਂ ਲੈ ਸਕਦੇ ਆਖ ਮਾਹੀ ਦਾ ਪਾਪਾ ਅੰਦਰ ਮਾਹੀ ਕੋਲ ਆ ਜਾਂਦਾ ਏ ,”ਤੇ ਮਾਹੀ ਦੁਆਰਾਂ ਪਾਪਾ ਨੂੰ ਦੱਸਿਆ ਜਾਂਦਾ ਹੈ ਕਿ ਉਸਨੂੰ ਕਲਾਸ ਵਿੱਚੋਂ ਚੰਗਾ ਵਿਵਹਾਰ ,ਹਰ ਰੋਜ ਸਕੂਲ ਜਾਣ ,ਸਾਰਿਆ ਦਾ ਸਹਿਯੋਗ ਦੇਣ ਤੇ ਵਧੀਆਂ ਪੜਾਈ ਲਈ ਇਨਾਮ ਮਿਲਿਆਂ ਹੈ ।ਇਹ ਸੁਣ ਕੇ ਮਾਹੀ ਦਾ ਪਾਪਾ ਖੁਸ਼ ਹੁੰਦਾ ਏ “ਮੈਨੂੰ ਮਾਣ ਏ ਤੂੰ ਮੇਰੀ ਧੀ ਵੀ ਏ ਤੇ ਪੁੱਤ ਵੀ ਏਸੇ ਖੁਸ਼ੀ ਵਿੱਚ ਅੱਜ ਮੈ ਸਾਰਾ ਕੁਝ ਤੇਰੀ ਪਸੰਦ ਦਾ ਬਣਾਵਾਂਗਾ ‘ਦੱਸ ਕੀ ਖਾਣਾ ਮੇਰੇ ਪੁੱਤ ਨੇ !ਇਹ ਸਭ ਸੁਣ ਮਾਹੀ ਖੁਸ਼ ਹੋ ਜਾਂਦੀ ਏ ਤੇ ਜਦ ਮੰਮੀ ਵੱਲੋਂ ਰੀਅਲੀ ਸੌਰੀ ਆਖ ਕੰਨ ਫੜੇ ਜਾਂਦੇ ਹਨ ਤਾਂ ਮਾਹੀ ਭੱਜ ਕੇ ਮੰਮੀ ਦੇ ਗਲ ਲੱਗ ਜਾਂਦੀ ਏ ।ਸਾਰੇ ਖੁਸ਼ ਹੁੰਦੇ ਹੋਏ ਮਾਹੀ ਦੇ ਇਨਾਮ ਨੂੰ ਸਜਾਉਂਦੇ ਹੋਏ ਸਾਹਮਣੇ ਟੇਬਲ ਤੇ ਰੱਖਦੇ ਹਨ ।ਸਾਰੇ ਖੁੱਲ ਕੇ ਹੱਸਦੇ ਹਨ ਜਦ ਮਾਹੀ ਦੀ ਮੰਮੀ ਵੱਲੋਂ “ਸੱਚੀ ਖੁਸ਼ ਰਹਿਣ ਲਈ ਕਲਾਸਾਂ ਦੀ ਲੋੜ ਨਹੀਂ “ਆਖਿਆਂ ਜਾਂਦਾ ।
ਲਿਖਤ -ਬਲਜੀਤ ਕੌਰ ਗਿੱਲ (ਮੈਲਬੋਰਨ )