More Punjabi Kahaniya  Posts
ਗਰੀਬ ਦੀ ਪ੍ਰਤਿਭਾ


ਪਾਟੇ ਹੋਏ ਕੱਪੜਿਆ ਵਾਲਾ ਇੱਕ ਆਦਮੀ ਆਪਣੀ 15-16 ਸਾਲ ਦੀ ਕੁੜੀ ਨਾਲ ਇੱਕ ਵੱਡੇ ਹੋਟਲ ਵਿਚ ਪਹੁੰਚਿਆ।ਹੋਟਲ `ਚ ਦਾਖਲ ਹੁੰਦੇ ਹੋਏ ਹੈਰਾਨ ਹੁੰਦਿਆਂ ਚਾਰ ਚੁਫੇਰਾ ਤੱਕਿਆ।ਅਮੀਰ ਲੋਕ ਆਪਣੇ ਬੱਚਿਆਂ ਸਮੇਤ ਚੰਗੇ ਸੂਟ ਬੂਟ ਪਾਏ ਖਾ ਪੀ ਰਹੇ ਸਨ।ਦੋਵਾਂ ਨੂੰ ਕੁਰਸੀ `ਤੇ ਬੈਠਾ ਵੇਖਦਿਆਂ ਇੱਕ ਵੇਟਰ ਨੇ ਦੋ ਗਲਾਸ ਸਾਫ ਠੰਡਾ ਪਾਣੀ ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਪੁੱਛਿਆ- ਤੁਹਾਡੇ ਲਈ ਕੀ ਲਿਆਉਣਾ ਹੈ?
ਆਦਮੀ ਨੇ ਕਿਹਾ- “ਮੈਂ ਆਪਣੀ ਧੀ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਜ਼ਿਲ੍ਹੇੇ ਚੋਂ ਦਸਵੀਂ ਜਮਾਤ ਵਿਚ ਪਹਿਲੇ ਨੰਬਰ `ਤੇ ਆਵੇਗੀ ਤਾਂ ਮੈਂ ਉਸ ਨੂੰ ਇਸ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਵਿਚ ਇੱਕ ਡੋਸਾ (ਇਟਾਲੀਅਨ) ਖੁਆਵਾਂਗਾ।”
ਇਸ ਨੇ ਵਾਅਦਾ ਪੂਰਾ ਕੀਤਾ ਹੈ।ਕਿਰਪਾ ਕਰਕੇ ਇਸ ਲਈ ਡੋਸਾ ਲਿਆਓ।
ਵੇਟਰ ਨੇ ਪੁੱਛਿਆ-“ਤੁਹਾਡੇ ਲਈ ਕੀ ਲਿਆਉਣਾ ਹੈ?
ਉਸਨੇ ਕਿਹਾ-“ ਮੇਰੇ ਕੋਲ ਇੱਕ ਹੀ ਡੋਸਾ ਦੇ ਪੈਸੇ ਹਨ।ਤੁਸੀਂ ਸਿਰਫ ਇੱਕ ਹੀ ਡੋਸਾ ਲੈ ਆਉ।”
ਸਾਰੀ ਗੱਲ ਸੁਣ ਕੇ ਵੇਟਰ ਮਾਲਕ ਕੋਲ ਗਿਆ ਅਤੇ ਸਾਰੀ ਕਹਾਣੀ ਦੱਸੀ- “ਮੈਂ ਉਨ੍ਹਾਂ ਦੋਵਾਂ ਨੂੰ ਡੋਸਾ ਖਵਾਉਣਾ ਚਾਹੁੰਦਾ ਹਾਂ।ਪਰ ਇਸ ਵਕਤ ਮੇਰੇ ਕੋਲ ਪੈਸੇ ਨਹੀਂ ਹਨ।ਤੁਸੀਂ ਮੇਰੀ ਤਨਖਾਹ `ਚੋਂ ਕੱਟ ਲੈਣਾ। ਵੇਟਰ ਨੇ ਮਾਲਕ ਨੂੰ ਅਰਜ਼ ਕੀਤੀ।
ਮਾਲਕ ਨੇ ਵੇਟਰ ਦੀ ਗੱਲ ਸੁਣ ਕੇ ਕਿਹਾ- “ਅੱਜ ਅਸੀਂ ਹੋਟਲ ਦੀ ਤਰਫੋਂ ਇਸ ਧੀ ਨੂੰ ਪਾਰਟੀ ਕਰਾਂਗੇ।ਉਸ ਨੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਹੋਟਲ ਵਾਲਿਆਂ ਨੇ ਇੱਕ ਟੇਬਲ ਨੂੰ ਚੰਗੀ ਤਰ੍ਹਾਂ ਸਜਾਇਆ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਾਰੇ ਹਾਜ਼ਰੀਨ ਨੂੰ ਗਰੀਬ ਲੜਕੀ ਦੀ ਸਫਲਤਾ ਦਾ ਜਸ਼ਨ ਮਨਾਇਆ।ਮਾਲਕ ਨੇ ਉਨ੍ਹਾਂ ਨੂੰ ਜਾਂਦੇ ਹੋਏ ਇੱਕ ਵੱਡੇ ਥੈਲੇ ਵਿਚ ਤਿੰਨ ਡੋਸ਼ੇ ਅਤੇ ਤੋਹਫੇ ਵਿਚ ਮਠਿਆਈ ਦਿੱਤੀ ਤਾਂ ਜੋ ਆਪਣੇ ਮੁਹੱਲੇ ਵਿਚ ਵੰਡ...

ਸਕੇ।ਇਨ੍ਹਾਂ ਸਤਿਕਾਰ ਦੇਖ ਕੇ ਧੀ ਦੇ ਪਿਉ ਦੇ ਅੱਖਾਂ ਵਿਚ ਹੰਝੂ ਆ ਗਏ।
ਸਮਾਂ ਲੰਘਿਆ ਅਤੇ ਇੱਕ ਦਿਨ ਉਹੀ ਲੜਕੀ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰਕੇ ਉਸੇ ਸ਼ਹਿਰ ਵਿਚ ਕੁਲੈਕਟਰ ਬਣ ਕੇ ਆਈ।ਉਸਨੇ ਪਹਿਲਾਂ ਇੱਕ ਸਿਪਾਹੀ ਨੂੰ ਉਸੇ ਹੋਟਲ ਵਿਚ ਭੇਜਿਆ ਅਤੇ ਕਿਹਾ ਕਿ ਕੁਲੈਕਟਰ ਸਾਹਿਬਾ ਖਾਣਾ ਖਾਣ ਲਈ ਉਨ੍ਹਾਂ ਦੇ ਹੋਟਲ `ਤੇ ਆਉਣਗੇ।ਹੋਟਲ ਦੇ ਮਾਲਕ ਨੇ ਤੁਰੰਤ ਇੱਕ ਟੇਬਲ ਨੂੰ ਚੰਗੀ ਤਰ੍ਹਾਂ ਸਜਾਇਆ।
ਉਹੀ ਲੜਕੀ ਆਪਣੇ ਮਾਪਿਆਂ ਨਾਲ ਮੁਸਕਰਾਉਂਦੀ ਹੋਈ ਹੋਟਲ ਆਈ।ਸਭ ਉਸ ਦੇ ਸਨਮਾਨ ਵਿਚ ਖੜੇ ਹੋ ਗਏ।ਹੋਟਲ ਦੇ ਮਾਲਕ ਨੇ ਉਸ ਨੂੰ ਇੱਕ ਗੁਲਦਸਤਾ ਭੇਂਟ ਕੀਤਾ। ਕੀ ਤੁਸੀਂ ਮੈਨੂੰ ਪਛਾਣਿਆ ਨਹੀਂ: ਅੱਗੇ ਜਾ ਕੇ ਉਸ ਨੇ ਕਿਹਾ ?
ਮੈਂ ਉਹੀ ਲੜਕੀ ਹਾਂ ਜਿਸ ਦੇ ਪਿਤਾ ਕੋਲ ਇੱਕ ਹੋਰ ਡੋਸਾ ਲੈਣ ਲਈ ਪੈਸੇ ਨਹੀਂ ਸਨ ਅਤੇ ਤੁਸੀਂ ਦੋਵਾਂ ਨੇ ਇੱਕ ਸਾਨੂੰ ਸ਼ਾਨਦਾਰ ਪਾਰਟੀ ਦੀ ਦਿੱਤੀ ਸੀ ਅਤੇ ਮਾਨਵਤਾ ਦੀ ਸੱਚੀ ਮਿਸਾਲ ਕਾਇਮ ਕੀਤੀ
ਅੱਜ ਮੈਂ ਤੁਹਾਡੇ ਦੋਵਾਂ ਦੀ ਵਜ੍ਹਾ ਨਾਲ ਇੱਕ ਕੁਲੈਕਟਰ ਬਣ ਗਈ ਹਾਂ। ਮੈਂ ਤੁਹਾਨੂੰ ਹਮੇਸ਼ਾਂ ਯਾਦ ਰੱਖਿਆ ਹੈ।ਸੋ ਅੱਜ ਇਹ ਪਾਰਟੀ ਮੇਰੇ ਵੱਲੋਂ ਹੈ ਅਤੇ ਮੈਂ ਸਾਰੇ ਗਾਹਕਾਂ ਅਤੇ ਹੋਟਲ ਦੇ ਸਾਰੇ ਸਟਾਫ ਦਾ ਬਿੱਲ ਦੇਵਾਂਗੀ।ਮਨੁੱਖਤਾ ਦੀ ਮਿਸਾਲ ਪੈਦਾ ਕਰਨ `ਤੇ ਇੱਕ ਮੰਚ `ਤੇ ਸਨਮਾਨ ਕੀਤਾ ਜਾਵੇਗਾ।
ਸਿੱਖਿਆ – ਗਰੀਬੀ ਦਾ ਮਜ਼ਾਕ ਉਡਾਉਣ ਦੀ ਬਜਾਏ ਕਿਸੇ ਵੀ ਗਰੀਬ ਦੀ ਪ੍ਰਤਿਭਾ ਦਾ ਸਨਮਾਨ ਕਰੋ।
ਜੇ ਕਹਾਣੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰੋ ਜੀ।
ਮੂਲ ਲੇਖਕ: ਨਵੀਨ ਕੁਮਾਰ
#ਪੰਜਾਬੀ ਅਨੁਵਾਦ: ਬੇਅੰਤ ਬਾਜਵਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)