More Punjabi Kahaniya  Posts
ਗੁਨਾਹ


ਮਹਿੰਗੇ ਕੁੱਤੇ ਰੱਖਣ ਦੇ ਸ਼ੌਕੀਨ ਕਰਨਲ ਸਾਬ ਨੇ ਲੱਖਾਂ ਰੁਪਈਏ ਖਰਚ ਵਧੀਆ ਬ੍ਰੀਡ ਦੀ ਇੱਕ “ਜੂਲੀ” ਉਚੇਚਾ ਬਾਹਰੋਂ ਮੰਗਵਾਈ!
ਟਰੇਨਿੰਗ,ਮੈਡੀਕਲ ਤੇ ਖੁਰਾਕ ਤੇ ਹੀ ਕੋਈ ਦਸ ਹਜਾਰ ਰੁਪਈਏ ਮਹੀਨੇ ਦਾ ਖਰਚ ਆ ਜਾਂਦਾ!
ਗੁਆਂਢ ਖਾਲੀ ਕੋਠੀ ਦੀ ਰਾਖੀ ਕਰਦੇ ਬੁੱਢੇ ਚੌਂਕੀਦਾਰ ਦੇ ਕੋਲ ਅਕਸਰ ਹੀ “ਅਵਾਰਾ ਕੁੱਤਿਆਂ ਦੀ ਭਰਮਾਰ ਰਹਿੰਦੀ..!
ਜਦੋਂ ਵੀ ਕੋਈ ਅਵਾਰਾ ਕੁੱਤਾ ਜੂਲੀ ਵੱਲ ਘੂਰਦਾ ਵੇਖ ਲੈਂਦੇ ਤਾਂ ਗਲ਼ ਪੈ ਜਾਂਦੇ..ਅਖ਼ੇ ਜੇ ਤੇਰਾ ਕੋਈ ਵੀ “ਦੇਸੀ” ਕਦੀ ਵੀ ਮੇਰੀ ਕੋਠੀ ਦੇ ਨੇੜੇ ਤੇੜੇ ਵੀ ਦਿਸ ਪਿਆ ਤਾਂ ਸਿੱਧੀ ਗੋਲੀ ਮਾਰ ਦੂੰ..!
ਇੱਕ ਦਿਨ ਮੂੰਹ ਹਨੇਰੇ ਅਜੀਬ ਜਿਹੀਆਂ ਅਵਾਜਾਂ ਸੁਣ ਅੱਬੜਵਾਹੇ ਉੱਠ ਖਲੋਤੇ..!
ਬਾਹਰ ਆਏ ਤਾਂ ਵੇਖਿਆ..”ਜੂਲੀ” ਤੇ ਚੌਂਕੀਦਾਰ ਦਾ “ਅਵਾਰਾ ਦੇਸੀ ਕੁੱਤਾ” ਬਾਹਰ ਲਾਅਨ ਵਿਚ ਇੱਕਠੇ ਚੋਹਲ ਮੋਹਲ ਕਰ ਰਹੇ ਸਨ..ਦਿਮਾਗ ਪਾਟਣ ਤੇ ਆ ਗਿਆ..ਓਸੇ ਵੇਲੇ ਅੰਦਰ ਕੰਧ ਤੇ ਟੰਗੀ ਰਾਈਫਲ ਚੁੱਕ ਕੁੱਤੇ ਵੱਲ ਨਿਸ਼ਾਨਾ ਸਾਧ ਫਾਇਰ ਕਰ ਦਿੱਤਾ..!
ਕੁੱਤਾ ਛਾਲ ਮਾਰ ਗੇਟੋਂ ਬਾਹਰ ਹੋ ਗਿਆ..!
ਕਰਨਲ ਸਾਬ ਨੇ ਛੇਤੀ ਨਾਲ ਨੌਕਰ ਨੂੰ ਜਗਾਇਆ ਤੇ ਨਾਲ ਵਾਲੀ ਕੋਠੀ ਦੇ ਚੌਂਕੀਦਾਰ ਦੁਆਲੇ ਹੋ ਗਏ..ਗਾਹਲਾਂ ਦਬਕੇ ਧੱਕਾ ਮੁੱਕੀ ਅਤੇ ਮਗਰੋਂ “ਥਾੜ” ਕਰਦੀ ਚਪੇੜ ਹਮਾਤੜ ਦੀ ਗੱਲ੍ਹ ਤੇ ਜੜ ਦਿੱਤੀ!
ਉਹ ਹੌਲੀ...

ਜਿਹੀ “ਹਾਇ” ਆਖ ਨੁੱਕਰ ਵਿਚ ਹੀ ਬੈਠ ਗਿਆ!
ਫੇਰ ਨਾਲਦੀ ਕੋਠੀ ਦੇ ਬੰਦ ਪਏ “ਗਰਾਜ” ਵੱਲ ਨਿਸ਼ਾਨਾ ਸਾਧ ਨੌਕਰ ਨੂੰ ਆਖਣ ਲੱਗੇ..ਸ਼ਟਰ ਚੁੱਕ ਇਹਦਾ..ਪੱਕਾ ਇਥੇ ਹੀ ਲੁਕਿਆ ਬੈਠਾ ਹੋਊ ਕੰਜਰ..ਅੱਜ ਨਹੀਂ ਛੱਡਣਾ ਇਸ ਨੂੰ ਕਿਸੇ ਹਾਲਤ ਵਿਚ ਵੀ!
ਸ਼ਟਰ ਖੋਲਿਆ ਤਾਂ ਕੁੱਤਾ ਤੇ ਕਿਧਰੇ ਨਹੀਂ ਦਿਸਿਆ ਪਰ ਅੰਦਰੋਂ ਕਰਨਲ ਸਾਬ ਦਾ ਬੇਟਾ ਅਤੇ ਚੌਂਕੀਦਾਰ ਦੀ ਨੌਜੁਆਨ ਕੁੜੀ ਸਿਰ ਝੁਕਾਈ ਖੜੇ ਸਨ..!
ਕਰਨਲ ਸਾਬ ਦਾ ਗੁੱਸਾ ਇੱਕਦਮ ਠੰਡਾ ਪੈ ਗਿਆ..ਬੰਦੂਕ ਤੇ ਪਈ ਪਕੜ ਵੀ ਢਿੱਲੀ ਪੈ ਗਈ..ਨਜਰਾਂ ਝੁਕ ਗਈਆਂ..ਪਸੀਨੇ ਵੀ ਛੁੱਟ ਗਏ..ਸਮਝ ਨਾ ਆਵੇ ਹੁਣ ਹਾਲਾਤ ਨਾਲ ਕਿੱਦਾਂ ਨਜਿੱਠਿਆ ਜਾਵੇ!
ਓਧਰ ਜਮਾਨੇ ਭਰ ਦੀਆਂ ਗਾਹਲਾਂ ਅਤੇ ਚੁਪੇੜਾਂ ਖਾ ਕੇ ਨੁੱਕਰ ਵਿਚ ਬੈਠੇ ਹੋਏ ਚੌਂਕੀਦਾਰ ਦੀਆਂ ਖਾਮੋਸ਼ ਪਥਰਾਈਆਂ ਅੱਖਾਂ ਸ਼ਾਇਦ ਏਨੀ ਗੱਲ ਆਖ ਰਹੀਆਂ ਸਨ ਕੇ ਕਰਨਲ ਸਾਬ ਹੁਣ ਚਲਾਓ ਗੋਲੀ..ਹੱਥ ਕਿਓਂ ਰੋਕ ਲਏ ਤੁਸਾਂ..ਫੇਰ ਕੀ ਹੋਇਆ ਜੇ ਇਸ ਵੇਰ “ਗੁਨਾਹਗਾਰ” ਬਦਲ ਗਿਆ ਏ ਤਾਂ..”ਗੁਨਾਹ” ਤੇ ਓਹੀ ਹੈ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)