More Punjabi Kahaniya  Posts
ਹਿਸਾਬ ਕਿਤਾਬ


ਐਤਵਾਰ ਦਾ ਦਿਨ ਸੀ ਸ਼ਾਮ ਦੇ 7 ਕੁ ਵੱਜੇ ਸਨ ਮੇਰੇ ਦੋਸਤਾਂ ਦਾ ਫੋਨ ਆਇਆ ਤੇ ਅਸੀਂ ਕਿਸੇ ਹੋਟਲ ‘ਚ ਬੈਠਣ ਦਾ ਪ੍ਰੋਗਰਾਮ ਬਣਾਇਆ। ਮੈਂ ਤੇ ਮੇਰਾ ਦੋਸਤ ਅਸੀਂ ਹੋਟਲ ਦੇ ਬਾਹਰ ਖੜ੍ਹੇ ਨਾਲ ਵਾਲੇ ਦੋਸਤਾਂ ਦਾ ਇੰਤਜ਼ਾਰ ਕਰ ਰਹੇ ਸੀ। ਹੋਟਲ ਦੇ ਨਾਲ ਹੀ ਸ਼ਰਾਬ ਦਾ ਠੇਕਾ ਸੀ। ਸ਼ਾਮ ਦਾ ਮਾਹੌਲ ਹੋਣ ਕਰਕੇ ਕਾਫੀ ਰੌਣਕ ਲੱਗੀ ਹੋਈ ਸੀ। ਥੋੜ੍ਹੀ ਦੇਰ ‘ਚ ਇੱਕ ਥਾਰ ਗੱਡੀ ਆਈ ਜਿਸ ਵਿੱਚ 4-5 ਮੁੰਡੇ ਬੈਠੇ ਸਨ ਤੇ ਸਪੀਕਰ ਉੱਚੀ ਆਵਾਜ਼ ‘ਚ ਛੱਡੇ ਹੋਏ ਸਨ। ਉਹਨਾਂ ਨੇ ਗੱਡੀ ਠੇਕੇ ਅੱਗੇ ਰੋਕੀ ਤੇ ਇੱਕ ਮੁੰਡਾ ਬੋਤਲ ਲੈਣ ਗੱਡੀ ‘ਚੋਂ ਉੱਤਰਿਆ। ਉਸਦੇ ਕੋਲ ਛੋਟੇ-ਛੋਟੇ ਬੱਚੇ ਪੈਸੇ ਮੰਗਣ ਲੱਗੇ ਉਸਨੇ ਇੱਕ ਬੱਚੇ ਨੂੰ ਧੱਕਾ ਮਾਰਿਆ ਤੇ ਹੰਕਾਰ ‘ਚ ਬੋਲਿਆ ਤੁਸੀਂ ਸਾਲਿਓ ਗੰਦ ਪਾ ਰੱਖਿਆ। ਦਫ਼ਾ ਹੋ ਜਾਓ ਇੱਥੋਂ। ਬੱਚੇ ਡਰਦੇ ਮਾਰੇ ਉੱਥੋਂ ਚਲੇ ਗਏ ਤੇ ਸਾਈਡ ਤੇ ਇੱਕ ਪਾਸੇ ਖੜ੍ਹੇ ਸਹਿਮਦੀਆਂ ਅੱਖਾਂ ਨਾਲ ਉਸ ਵੱਲ ਦੇਖਦੇ ਰਹੇ। ਆਸ-ਪਾਸ ਖੜ੍ਹੇ ਹੋਰ ਲੋਕ ਵੀ ਦੇਖ ਰਹੇ ਸਨ। ਉਹ ਠੇਕੇ ਤੋਂ ਬੋਤਲ ਲੈ ਕੇ ਵਾਪਿਸ ਆਉਣ ਲੱਗਾ ਉਸਦਾ ਪੈਰ ਮੁੜ ਗਿਆ ਤੇ ਉਹ ਡਿੱਗ ਗਿਆ ਬੋਤਲ ਵੀ ਟੁੱਟ...

ਗਈ ਤੇ ਉਸਦੇ ਲੱਕ ਕੋਲ ਦੀ ਪੀੜ ਨਿਕਲ ਗਈ। ਉਸਦੇ ਨਾਲ ਵਾਲਿਆਂ ਨੇ ਗੱਡੀ ‘ਚੋਂ ਉੱਤਰਕੇ ਉਸਨੂੰ ਚੁੱਕਿਆ ਤੇ ਇੱਕ ਨਾਲ ਵਾਲਾ ਉਸਨੂੰ ਕਹਿੰਦਾ ਦੇਖਿਆ ਗਰੀਬ ਨੂੰ ਧੱਕਾ ਮਾਰਦਾ ਸੀ ਰੱਬ ਨੇ ਹਿਸਾਬ ਕਿਤਾਬ ਬਰਾਬਰ ਕਰ ਦਿੱਤਾ। ਉਸਨੇ ਸ਼ਰਮਿੰਦਾ ਹੋ ਕੇ ਬੱਚਿਆਂ ਵੱਲ ਦੇਖਿਆ ਤੇ ਗੱਡੀ ਚ ਬੈਠ ਗਿਆ ਉਸਦੇ ਨਾਲ ਵਾਲੇ ਨੇ 50 ਰੁਪਏ ਕੱਢੇ ਤੇ ਬੱਚਿਆਂ ਨੂੰ ਦੇ ਦਿੱਤੇ। ਆਸ-ਪਾਸ ਖੜ੍ਹੇ ਲੋਕ ਗੱਲਾਂ ਕਰ ਰਹੇ ਸਨ ਉਸਨੇ ਗਰੀਬ ਨੂੰ ਧੱਕਾ ਦਿੱਤਾ ਤੇ ਰੱਬ ਨੇ ਉਸਨੂੰ ਦੇ ਦਿੱਤਾ। ਇਸ ਲਈ ਕਹਿੰਦੇ ਨੇ ਕਿ ਕਦੇ ਵੀ ਹੰਕਾਰ ਨਾ ਕਰੋ ਅਗਰ ਤੁਸੀਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਹੱਥ ਜੋੜ ਦਿਉ ਪਰ ਕਿਸੇ ਨੂੰ ਮਾਰਨਾ ਜਾਂ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਕਿਉੰਕਿ ਜਦੋਂ ਰੱਬ ਦੀ ਮਾਰ ਪੈਂਦੀ ਹੈ ਤਾਂ ਝੱਲਣੀ ਔਖੀ ਹੋ ਜਾਂਦੀ ਹੈ।
🙏ਧੰਨਵਾਦ ਜੀ🙏
✍️ਪ੍ਰਿਤਪਾਲ ਸਿੰਘ ਪ੍ਰਿੰਸ…..😊
Ph-9646444257
Insta Id- pritpalsingh44257

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)