More Punjabi Kahaniya  Posts
ਮਿੱਟੀ ਫਰੋਲਦੇ ਜੋਗੀ


ਕਹਾਣੀ
ਮਿੱਟੀ ਫਰੋਲਦੇ ਜੋਗੀ
ਸਾਲ ਬੀਤ ਗਏ ਮੁਕੱਦਮਾ ਚੱਲਦੇ ਨੂੰ ਤੇ ਸਾਲ ਹੀ ਹੋ ਗਏ ਸਨ ਉਸਨੂੰ ਮੁੱਕਿਆ |ਉਹ ਕੇਸ ਜਿਸਦੇ ਫੈਸਲੇ ਦੀ ਉਡੀਕ ਕਰਦਿਆਂ ਕਰਦਿਆਂ ਉਨ੍ਹਾਂ ਦਾ ਬਾਪੂ ਚੱਲ ਵੱਸਿਆ ਪਰ ਕੇਸ ਉਸੇ ਤਰ੍ਹਾਂ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀ ਜਿਵੇ ਉਨ੍ਹਾਂ ਦਾ ਬਾਪੂ ਲਾ ਗਿਆ ਸੀ |ਇੱਕ ਦਿਨ ਅਚਾਨਕ ਗੁਲਜਾਰ ਸਿੰਘ ਨੂੰ ਉਹ ਕਾਗਜ ਮਿਲਿਆ ਜਿਸ ਵਿੱਚ ਇਹ ਲਿਖਿਆ ਸੀ ਕੇ ਉਸਦੇ ਬਾਪੂ ਦੀ ਪੈਨਸ਼ਨ ਹਾਈ ਕੋਰਟ ਦੇ ਆਡਰਾਂ ਨਾਲ ਬੰਦ ਨਹੀ ਹੋਈ ਸਗੋਂ ਮਹਿਕਮੇ ਨੇ ਬੰਦ ਕੀਤੀ ਸੀ,ਜਦੋਂ ਮਹਿਕਮੇ ਵਾਲਿਆਂ ਨੂੰ ਇਹ ਪਤਾ ਲੱਗਿਆ ਸੀ ਕੇ ਸੁੱਚਾ ਸਿੰਘ ਹੇਠਲੀ ਅਦਾਲਤ ਵਿੱਚ ਕੇਸ ਹਰ ਗਿਆ ਹੈ |
ਜਦੋਂ ਗੁਲਜਾਰ ਨੂੰ ਇਹ ਕਾਗਜ ਮਿਲਿਆ ਉਦੋਂ ਓਦੇ ਬਾਪੂ ਨੂੰ ਮੁੱਕਿਆ ਛੇ ਸਾਲ ਤੇ ਕੇਸ ਨੂੰ ਲੱਗਿਆ ਲੱਗਭਗ ਦਸ ਸਾਲ ਹੋ ਚੁੱਕੇ ਸਨ |ਗੁਲਜਾਰ ਨੇ ਇਸ ਕਾਗਜ ਬਾਰੇ ਆਪਣੀ ਭੈਣ ਨਾਲ ਗੱਲ ਕੀਤੀ ਤਾਂਕਿ ਉਨ੍ਹਾਂ ਦੀ ਮਾਂ ਜਿਹੜੀ ਚਾਲੀਆਂ ਸਾਲਾਂ ਤੋਂ ਗਠੀਏ ਦੀ ਮਰੀਜ ਸੀ ਜਿਸਦੇ ਹੱਥ ਪੈਰ ਵੀ ਬਿਮਾਰੀ ਨਾਲ ਮੁੜ ਗਏ ਸਨ , ਤੇ ਜਿਹੜੀ ਚੱਲਣ ਵਿੱਚ ਅਸਮਰੱਥ ਸੀ ਉਸਨੂੰ ਉਸਦੇ ਪਤੀ ਦੇ ਉਹ ਹੱਕ ਦਿਵਾਏ ਜਾਣ ਜਿਹੜਿਆ ਦੀ ਉਹ ਹੱਕਦਾਰ ਸੀ ਕਿਉਂਕਿ ਸੁੱਚੇ ਦੇ ਜਿਉਂਦੇ ਹੁੰਦੇ ਤੋਂ ਹੀ ਪੈਨਸ਼ਨ ਬੰਦ ਸੀ | ਗੁਲਜਾਰ ਸਿੰਘ ਪੂਰਾ ਮਿਹਨਤ ਕਰਨ ਵਾਲਾ ਤੇ ਆਪਣੀ ਮਾਂ ਦੀ ਸੇਵਾ ਬਹੁਤ ਕਰਦਾ ਵਾਲਾ, ਸੁਭਾਅ ਦਾ ਨੇਕ ਸੀ ਕਿਉਂਕਿ ਜਦੋਂ ਉਹ ਪੈਦਾ ਹੋਇਆ ਸੀ ਤਾਂ ਉਸਦੀ ਮਾਂ ਨੂੰ ਸ਼ਿਲੇ ਵਿੱਚ ਹਵਾ ਲੱਗ ਗਈ ਉਸ ਸਮੇਂ ਤੋਂ ਉਹ ਲਗਾਤਾਰ ਬਿਮਾਰ ਹੀ ਰਹੀ | ਉਸਦੇ ਦਿਮਾਗ ਵਿੱਚ ਇਹ ਗੱਲ ਹਮੇਸ਼ਾਂ ਰਹਿੰਦੀ ਸੀ ਕੇ ਉਸਦੇ ਪਤੀ ਦਾ ਕੋਈ ਹੱਕ ਜੋ ਉਸਨੂੰ ਸਰਕਾਰ ਨੇ ਦੇਣੇ ਸੀ ਕੋਈ ਰਿਟਾਇਰ ਹੋਏ ਦਾ ਪੈਸਾ ਧੇਲਾ ਕੁੱਝ ਨਹੀ ਸੀ ਮਿਲਿਆ ਨਾਹੀ ਉਸਨੂੰ ਕੋਈ ਫੈਮਿਲੀ ਪੈਨਸ਼ਨ ਹੀ ਲੱਗੀ ਸੀ |ਇਸ ਗੱਲ ਦਾ ਝੋਰਾ ਉਸਨੂੰ ਅੰਦਰੋ ਅੰਦਰੀ ਵੱਢ ਵੱਢ ਖਾਂਦਾ ਸੀ | ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ, ਗੁਲਜਾਰ ਤੇ ਉਸਦੀ ਵੱਡੀ ਭੈਣ ਪ੍ਰੀਤੋ ਦੋਵਾਂ ਨੇ ਆਪਣੀ ਮਾਂ ਨੂੰ ਪੈਨਸ਼ਨ ਲਗਾਉਣ ਸੰਬੰਧੀ ਦਫਤਰ ਵਾਲਿਆਂ ਨੂੰ ਮਿਲਣਾ ਸ਼ੁਰੂ ਕੀਤਾ |ਕਦੇ ਦਫ਼ਤਰ ਕਦੇ ਕਿਸੇ ਵਕੀਲ ਕੋਲ ਜਾਂਦੇ |ਅੱਗੇ ਤੋਂ ਅੱਗੇ ਜਿੱਥੇ ਵੀ ਉਨ੍ਹਾਂ ਨੂੰ ਕੋਈ ਦੱਸਦਾ ਕੇ ਇਸ ਕੇਸ ਸੰਬੰਧੀ ਫਲਾਣੇ ਫਲਾਣੇ ਬੰਦੇ ਨੂੰ ਮਿਲੋ ਉਹ ਮਿਲਣ ਜਾਂਦੇ |
ਉਹ ਚਾਹੁੰਦੇ ਸੀ ਕੇ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਬਾਪ ਵਾਂਗੂ ਦਿਮਾਗੀ ਪ੍ਰੇਸ਼ਾਨੀ ਦੀ ਸ਼ਿਕਾਰ ਨਾ ਹੋ ਜਾਵੇ |
ਹੁਣ ਦਫ਼ਤਰ ਵਾਲੇ ਸੁੱਚੇ ਦੇ ਕੇਸ ਵਿੱਚ ਦਿਲਚਸਪੀ ਲੈਣ ਲੱਗ ਪਏ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕੇ ਉਸਨੂੰ ਰਾਜਨੀਤੀ ਦੇ ਅਧੀਨ ਕਿਸੇ ਨੇ ਰਿਸ਼ਵਤ ਦੇ ਝੂਠੇ ਕੇਸ ਵਿੱਚ ਗਲਤ ਫੜਵਾਇਆ ਸੀ |
ਜਦੋਂ ਵੀ ਗੁਲਜਾਰ ਤੇ ਉਸਦੀ ਭੈਣ ਦਫ਼ਤਰ ਮਿਲਣ ਜਾਂਦੇ, ਉਨ੍ਹਾਂ ਨੂੰ ਉਹ ਕਾਗਜ ਪੱਤਰ ਦਿਖਾਉਂਦੇ ਜਿਹੜੇ ਉਹ ਉੱਪਰ ਕਦੇ ਕਿਸੇ ਤੇ ਕਦੇ ਕਿਸੇ ਅਫ਼ਸਰ ਨੂੰ ਪੈਨਸ਼ਨ ਲਗਾਉਣ ਵਾਸਤੇ ਲਿਖਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕੇ ਇਹ ਬੇਗੁਨਾਹ ਸੀ | ਉਹ ਇਹ ਗੱਲ ਜਰੂਰ ਆਖਦੇ ਕੇ ਉਹ ਉਨ੍ਹਾਂ ਦੀ ਮਦਦ ਜਰੂਰ ਕਰਨਗੇ ਪਰ ਜੋ ਇੱਕ ਵਾਰੀ ਕਾਗਜਾਂ ਵਿੱਚ ਲਿਖਿਆ ਗਿਆ, ਸਰਕਾਰੀ ਕੰਮਾਂ ਵਿੱਚ ਉਸਨੂੰ ਹੀ ਮੁੱਖ ਰੱਖਿਆ ਜਾਂਦਾ ਹੈ |ਜਦੋੰ ਹੁਣ ਦਫ਼ਤਰ ਨੂੰ ਉਪਰੋਂ ਚਿਠੀ ਆਈ ਕੇ ਸੁੱਚੇ ਦੀ ਘਰਵਾਲੀ ਨੂੰ ਪੈਨਸ਼ਨ ਉਦੋਂ ਲੱਗੇਗੀ...

ਜਦੋਂ ਹਾਈਕੋਰਟ ਵਿੱਚੋਂ ਕੇਸ ਖ਼ਤਮ ਹੋ ਜਾਵੇਗਾ |ਗੁਲਜਾਰ ਤੇ ਉਸਦੀ ਭੈਣ ਕੁੱਝ ਉਦਾਸ ਹੋਏ ਪਰ ਉਨ੍ਹਾਂ ਨੇ ਹਿੰਮਤ ਨਹੀ ਛੱਡੀ ਤੇ ਉਨ੍ਹਾਂ ਨੇ ਹੁਣ ਹੋਰ ਤਜਰਬੇਕਾਰ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਗੁਲਜਾਰ ਦੀ ਭੈਣ ਪ੍ਰੀਤੋ ਜਿਹੜੀ ਕੇ ਇੱਕ ਸਕੂਲ ਵਿੱਚ ਵੀ ਪੜਾਉਂਦੀ ਸੀ ਉਸਨੂੰ ਕਿਸੇ ਨੇ ਦੱਸਿਆ ਕੇ ਕਿਸੇ ਉਸ ਵਕੀਲ ਨੂੰ ਮਿਲੋ ਜਿਹੜਾ ਇਹੋ ਜਿਹੇ ਕੇਸਾਂ ਦਾ ਹੀ ਮਾਹਿਰ ਹੋਵੇ |ਉਸਨੇ ਗੁਲਜਾਰ ਨਾਲ ਗੱਲ ਕੀਤੀ ਤਾਂ “ਗੁਲਜਾਰ ਕਹਿਣ ਲੱਗਿਆ ਕੇ ਛੱਡ ਭੈਣ ਆਪਾਂ ਹੋਰ ਕਿੰਨੇ ਕੁ ਵਕੀਲ ਕਰੀ ਜਾਈਏ ਹੁੰਦਾ ਤਾਂ ਕੁੱਝ ਹੈ ਨੀ, ਪੈਸੇ ਦੀ ਬੇਅਦਬੀ ਹੁੰਦੀ ਹੈ, ਵਕੀਲ ਇੱਕ ਸਧਾਰਨ ਪੱਤਰ ਲਿੱਖਣ ਦੇ ਹੀ ਹਜਾਰਾਂ ਰੁਪਏ ਲੈ ਲੈਂਦੇ ਨੇ,ਹੁਣ ਤੱਕ ਪਤਾ ਨਹੀ ਕਿੰਨੇ ਕੁ ਰੁਪਏ ਬਰਬਾਦ ਹੋ ਚੁੱਕੇ ਨੇ” |
ਉਹ ਕਹਿਣ ਲੱਗੀ ਕੋਈ ਨਾ ਵੀਰ, “ਇੱਕ ਵੇਰ ਇਸ ਵਕੀਲ ਨੂੰ ਮਿਲ ਲੈਂਦੇ ਆ, ਜਿਹੜਾ ਉਸਨੂੰ ਕਿਸੇ ਨੇ ਦੱਸਿਆ ਸੀ | ਉਹ ਉਸਨੂੰ ਦੱਸਦੀ ਐ ਕਿ ਇਹ ਉਨ੍ਹਾਂ ਖਾਸ ਕੇਸਾਂ ਦਾ ਮਾਹਰ ਵਕੀਲ ਹੈ ਜਿਹੜੇ ਪੈਨਸ਼ਨ ਵਾਲੇ ਜਾਂ ਰਿਸ਼ਵਤਾਂ ਦੇ ਹੁੰਦੇ ਹਨ “|ਉਹ ਦੋਵੇਂ ਇਸ ਵਕੀਲ ਨੂੰ ਮਿਲਣ ਦਾ ਮਨ ਬਣਾ ਲੈਂਦੇ ਨੇ ਤੇ ਕਿਸੇ ਦੇ ਰਾਬਤੇ ਰਾਹੀਂ ਮਿਲਣ ਜਾਣ ਦੀ ਸਲਾਹ ਕਰਦੇ ਹਨ |ਅਖੀਰ ਐਤਵਾਰ ਨੂੰ ਸਵੇਰੇ ਸਾਜਰੇ ਹੀ ਉਹ ਚੰਡੀਗੜ੍ਹ ਨੂੰ ਨਿਕਲ ਜਾਂਦੇ ਹਨ | ਗੁਲਜਾਰ ਤੇ ਉਸਦੀ ਭੈਣ ਦੋਵੇਂ ਇੱਕ ਥਾਂ ਮਿੱਥ ਲੈਂਦੇ ਨੇ ਕਿ ਬੱਸ ਅੱਡੇ ਤੇ ਮਿਲਾਂਗੇ ਕਿਉਂਕਿ ਦੋਵਾਂ ਨੇ ਅੱਡ ਅੱਡ ਥਾਂ ਤੋਂ ਸਫ਼ਰ ਕਰਕੇ ਆਉਣਾ ਸੀ ਤੇ ਫੇਰ ਓਥੋਂ ਇਕੱਠਿਆ ਨੇ ਵਕੀਲ ਨੂੰ ਮਿਲਣ ਲਈ ਅੱਗੇ ਜਾਣਾ ਸੀ |ਅੱਤ ਦੀ ਗਰਮੀ ਦੇ ਵਿੱਚ ਕਦੇ ਕਿਤੇ ਤੁਰ ਕੇ ਤੇ ਕਦੇ ਕੋਈ ਆਟੋ ਕਰਕੇ, ਭੁੱਖੇ ਤਿਹਾਏ ਦੋਵੇਂ ਭੈਣ ਭਰਾ ਵਕੀਲ ਨੂੰ ਮਿਲਦੇ ਹਨ |ਸੁੱਚਾ ਸਿੰਘ ਦੇ ਕੇਸ ਦੇ ਸਭ ਕਾਗਜ ਫੋਲੇ ਤੇ ਪੜੇ ਜਾਂਦੇ ਹਨ |ਵਕੀਲ ਉਨ੍ਹਾਂ ਨੂੰ ਦੱਸਦਾ ਹੈ ਕੇ ਉਨ੍ਹਾਂ ਦੇ ਕੇਸ ਜਿਨ੍ਹਾਂ ਵਕੀਲਾ ਕੋਲ ਵੀ ਪਹਿਲਾਂ ਗਏ ਸੀ ਉਨ੍ਹਾਂ ਨੇ ਝੱਜ ਨਾਲ ਲਗਾਏ ਹੀ ਨਹੀ ਨਾਹੀ ਕੋਈ ਚੰਗੀ ਤਰ੍ਹਾਂ ਪੈਰਵਾਈ ਕੀਤੀ |ਤਾਂਹੀ ਉਨ੍ਹਾਂ ਦਾ ਕੇਸ ਅੱਜ ਤੱਕ ਅਣਛੂਹੇ ਕੇਸਾਂ ਵਿੱਚ ਹੀ ਪਿਆ ਰਿਹਾ |ਹੁਣ ਵਕੀਲ ਦੇ ਪੁੱਛਣ ਤੇ ਉਹ ਉਸਦੀ ਹਰ ਹੱਲ ਦਾ ਜਵਾਬ ਦੇ ਰਹੇ ਸੀ ਜਦੋਂ ਤੋਂ ਕੇਸ ਸ਼ੁਰੂ ਹੋਇਆ ਤੇ ਜਦੋਂ ਤੋਂ ਉਨ੍ਹਾਂ ਦੇ ਬਾਪ ਦੀ ਮੌਤ ਹੋਈ ਸੀ |ਕੇਸ ਦੀਆਂ ਦੋ ਫਾਇਲਾਂ ਵੱਡੀਆਂ ਵੱਡੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਨੂੰ ਉਹ ਤਿੰਨੋ ਹੀ ਪੜ੍ਹ ਰਹੇ ਸੀ ਤੇ ਉਹ ਦੋਵੇਂ ਭੈਣ ਭਰਾ ਉਸ ਥਾਂ, ਤੇ ਮੁੜ ਪਹੁੰਚ ਗਏ ਜਿੱਥੇ ਉਨ੍ਹਾਂ ਦੇ ਬਾਪ ਨਾਲ ਜੋ ਕੁੱਝ ਵੀ ਵਾਪਰਿਆ ਸੀ |ਜਦੋਂ ਵੀ ਕਿਸੇ ਕਾਗਜ ਨੂੰ ਉਹ ਪੜਦੇ ਫਰੋਲਦੇ ਤਾਂ ਉਨ੍ਹਾਂ ਨੂੰ ਆਪਨੂੰ ਬਾਪ ਦੇ ਦਸਤਖਤ ਦੇਖ ਕੇ ਇੰਝ ਮਹਿਸੂਸ ਹੁੰਦਾ ਜਿਵੇੰ ਉਹ ਓ ਮਿੱਟੀ ਫਰੋਲਦੇ ਜੋਗੀ ਬਣ ਗਏ ਹੋਣ ਜਿਨ੍ਹਾਂ ਨੂੰ ਅਜੇ ਮੰਜਿਲ ਨਹੀ ਸੀ ਮਿਲੀ |ਆਪਣੀ ਮਾਂ ਦੇ ਲਈ ਉਹ ਕੇਸ ਲੜਨ ਤੇ ਉਸਨੂੰ ਪੈਨਸ਼ਨ ਲੱਗਣ ਦੀ ਉਮੀਦ ਨਾਲ ਆਪਣੇ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ |
✍️ਰਾਜਿੰਦਰ ਕੌਰ ਰਾਜ਼ੀ
28-5-22

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)