ਇਕ ਪੰਡਿਤ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਕਿ ਆਜ ਸੇ ਹਮ ਹਿੰਦੀ ਬੋਲਾ ਕਰੇਂਗੇ । ਇਕ ਦਿਨ ਖੂਹ ਤੇ ਨ੍ਹਾਉਣ ਗਿਆ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਪਿਆ । ਸ਼ਿਸ਼ ਰੌਲਾ ਪਾਉਣ ‘ ਪੰਡਿਤ ਜੀ ਜਲ ਬਿੰਬਤ ਹੋ ਗਏ , ਪੰਡਿਤ ਜੀ ਜਲ ਬਿੰਬਤ ਹੋ ਗਏ । ਨਾ ਕੋਈ ਸੁਣੇ ਤੇ ਨਾ ਕੋਈ ਸਮਝੇ ਫਿਰ ਪੰਡਿਤ ਨੂੰ ਮਰਦਾ ਵੇਖ ਕੇ … ‘ ਡੁੱਬ ਗਿਆ , ਡੁੱਬ ਗਿਆ ‘ ਹੋਣ ਲੱਗੀ ਤਾਂ ਲੋਕਾਂ ਨੇ ਆ ਕੇ ਪੰਡਿਤ ਨੂੰ ਖੂਹ ‘ ਚੋਂ ਕੱਢ ਲਿਆ ,, ਪੰਡਿਤ ਬਾਹਰ ਆ...
ਕੇ ਸ਼ਾਗਿਰਦਾਂ ਨੂੰ ਕਹਿਣ ਲੱਗਾ ਚਵਲੋ ਤੁਸੀਂ ਪਹਿਲਾਂ ਕਿਉਂ ਨਾ ਅਵਾਜ਼ਾਂ ਮਾਰੀਆਂ ਤਾਂ ਸ਼ਗਿਰਦ ਕਹਿੰਦੇ ਤੁਸੀਂ ਹੀ ਕਿਹਾ ਸੀ ਕਿ ਹਿੰਦੀ ਬੋਲਿਆ ਕਰਨੀ ਹੈ ਅਸੀਂ ਤਾਂ ਹਿੰਦੀ ਚ ਬਹੁਤ ਰੌਲਾ ਪਾਇਆ ਸੀ ਪੰਡਿਤ ਗੁੱਸੇ ਵਿਚ ਬੋਲਿਆ … ਹਿੰਦੀ ਹੁੰਦੀ ਤਾਂ ਵਿਹਲਿਆਂ ਦੇ ਚੋਚਲੇ ਹਨ , ਵੇਲੇ ਸਿਰ ਪੰਜਾਬੀ ‘ ਚ ਗੱਲ ਕਰਿਆ ਕਰੋ … …..