ਅਸੀਂ 4 ਭੈਣ ਭਰਾ ਹਾਂ, ਜਿਹਨਾਂ ਵਿਚੋਂ ਅਸੀਂ ਦੋ ਮੁੰਡੇ ਤੇ ਦੋ ਸਾਡੀਆਂ ਭੈਣਾਂ ਨੇ। ਮੈਂ ਲੋਕਾਂ ਦੇ ਮੂੰਹੋਂ ਅਕਸਰ ਇਹ ਸੁਣਦਾ ਆਇਆ, “ਲੱਖ ਹੋਵਣ ਚਾਚੀਆ ਤਾਈਆਂ, ਮਾਵਾਂ ਮਾਵਾਂ ਹੁੰਦੀਆਂ ਨੇ”। ਪਰ ਮੇਰੀ ਕਹਾਣੀ ਇਸ ਗੀਤ ਤੋਂ ਬਿਲਕੁਲ ਉਲਟ ਹੈ। ਮੇਰੀ ਚਾਚੀ, ਤਾਈ ਤੇ ਮੇਰੀ ਮਾਸੀ, ਤਿੰਨੋਂ ਰੱਬ ਦਾ ਰੂਪ ਹਨ। ਉਹਨਾਂ ਤਿੰਨਾਂ ਉਤੇ ਇਹ ਗੱਲ, ਬਿਲਕੁਲ ਨਹੀਂ ਢੁਕਦੀ। ਮੈਂ ਆਪਣੀ ਇਸ ਕਹਾਣੀ ਦੁਆਰਾ, ਤੁਹਾਨੂੰ ਸਭ ਨੂੰ ਮੇਰੀ ਜਿੰਦਗੀ ਚ ਆਈਆ ਪ੍ਰੇਸ਼ਾਨੀਆਂ ਬਾਰੇ ਦੱਸਾਂਗਾ। ਕਿ ਕਿਵੇਂ ਜਦ ਮੈਂ ਬਿਲਕੁਲ ਇਕੱਲਾ ਤੇ ਬੇਆਸਰਾ ਹੋ ਚੁੱਕਾ ਸੀ, ਉਦੋਂ ਮੇਰੀਆਂ ਇਹਨਾਂ ਰਿਸ਼ਤੇਦਾਰਨੀਆਂ ਨੇ ਮੇਰਾ ਬਾਖੂਬ ਸਾਥ ਦਿੱਤਾ। ਮੈਨੂੰ ਮਰਨ ਪਹਿਰ ਪੲੇ ਨੂੰ ਦੁਬਾਰਾ ਨਵੇਂ ਸਿਰੋਂ ਜ਼ਿੰਦਗੀ ਜਿਊਣ ਦੀ ਹਿੰਮਤ ਦਿੱਤੀ।
ਅਸੀਂ joint family ਵਿਚ ਰਹਿੰਦੇ ਹਾਂ ਚਾਚੇ ਅਤੇ ਤਾਏ ਦੇ ਟੱਬਰ ਨਾਲ। ਸਾਡੀ ਪਿੰਡ ਵਿਚ ਚੰਗੀ ਪੈਲੀ, ਤੇ ਸ਼ਹਿਰ ਵਿਚ ਵੀ ਇਕ ਪ੍ਰਾਪਰਟੀ ਹੈ। ਜਿਥੇ ਪਹਿਲਾਂ ਸਿਰਫ਼ ਇਕ ਫਰਨੀਚਰ ਦੀ ਦੁਕਾਨ ਹੁੰਦੀ। ਮੇਰਾ ਬਾਪੂ ਜ਼ਰਾ ਸਾਧ ਕਿਸਮ ਦਾ ਬੰਦਾ ਸੀ, ਇਸ ਲਈ ਬਚਪਨ ਤੋਂ ਹੀ ਮੇਰੇ ਮੋਢਿਆਂ ਉਪਰ ਟੱਬਰ ਦੀ ਜ਼ਿੰਮੇਵਾਰੀ ਪੈ ਚੁੱਕੀ ਸੀ। ਪੈਲੀ ਤੇ ਸ਼ਹਿਰ ਵਾਲੀ ਦੁਕਾਨ ਦੇ ਕਿਰਾਏ ਤੋਂ ਮਿਲਣ ਵਾਲੇ ਸਾਰੇ ਪੈਸਿਆਂ ਦਾ ਹਿਸਾਬ, ਮੇਰੇ ਕੋਲ ਹੀ ਰਹਿੰਦਾ ਸੀ। ਜਿਸਦਾ ਕਦੇ ਵੀ ਮੇਰੇ ਚਾਚੇ ਅਤੇ ਤਾਏ ਨੇ ਕੋਈ ਇਤਰਾਜ਼ ਨਹੀਂ ਕੀਤਾ। ਮੈਂ ਆਪ ਆਪਣੇ ਹੱਥੀਂ ਆਪਣੀਆਂ ਦੋਨੋਂ ਭੈਣਾਂ ਦੇ, ਚੰਗਿਆਂ ਘਰਾਂ ਵਿਚ ਵਿਆਹ ਕਰਵਾਏ। ਉਹ ਦੋਨੋਂ ਅੱਜ ਬਹੁਤ ਖੁਸ਼ ਨੇ ਆਪੋ ਆਪਣੇ ਪਰਿਵਾਰਾਂ ਵਿਚ।
ਮੈਂ ਆਪਣੀ ਜ਼ਿੰਦਗੀ ਦੀ ਜ਼ਿਆਦਾਤਰ ਕਮਾਈ, ਸ਼ਹਿਰ ਵਾਲੀ ਪ੍ਰਾਪਰਟੀ ਉਤੇ ਹੀ ਲਗਾਈ ਹੈ। ਉਸ ਪ੍ਰਾਪਰਟੀ ਉਤੇ ਬੇਸਮੈਂਟ ਤੇ ਚਾਰ ਫਲੋਰ ਖੜੇ ਕਰ ਦਿੱਤੇ। ਮੇਰਾ ਇਕ ਸੁਪਨਾ ਸੀ ਕਿ ਮੈਂ...
ਆਪਣੇ ਪਰਿਵਾਰ ਲਈ ਕੁਝ ਐਸਾ ਕਰ ਜਾਵਾਂ, ਕਿ ਇਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦੀ ਤੋਟ ਨ ਆਵੇ। ਮੈਂ ਦਿਨ ਰਾਤ ਇਕ ਕਰਕੇ ਸ਼ਹਿਰ ਵਾਲੀ ਪ੍ਰਾਪਰਟੀ ਦਾ ਇੰਨਾ ਮੁੱਲ ਵਧਾਇਆ, ਕਿ ਅੱਜ ਉਹ ਆਪਣੇ ਅਸਲ ਮੁੱਲ ਨਾਲੋਂ ਵਧਕੇ ਦੇ ਰਹੀ ਹੈ ਮੈਨੂੰ। ਕਾਫੀ ਲੋਨ ਵਗੈਰਾ ਵੀ ਲੈਣੇ ਪੲੇ। ਜਿਸ ਕਰਕੇ ਕੲੀ ਕੲੀ ਰਾਤਾਂ, ਬਿਨ ਸੁਤਿਆਂ ਫਿਕਰਾਂ ਵਿਚ ਹੀ ਗੁਜ਼ਰੀਆਂ ਨੇ ਮੈਂ। ਪਰ ਵਾਹਿਗੁਰੂ ਨੇ ਮੇਰੀ ਮਹਿਨਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ। ਬਲਕਿ ਮੇਰੀ ਲੋੜ ਤੇ ਇੱਛਾ ਨਾਲੋਂ ਵਧਕੇ ਹੀ ਫਲ ਦਿੱਤਾ, ਪਰਮਾਤਮਾ ਨੇ ਮੈਨੂੰ ਮੇਰੀ ਮਹਿਨਤ ਦਾ।
ਬੇਸਮੈਂਟ ਮੈਂ ਇਕ gym ਲਈ rent ਉਤੇ ਦੇ ਦਿੱਤੀ, ਤੇ ਵਾਹਿਗੁਰੂ ਦੀ ਕਿਰਪਾ ਨਾਲ ਗਰਾਊਂਡ ਫਲੋਰ ਨੂੰ ਇਕ ਬੈਂਕ ਨੇ ਮੇਰੇ ਕੋਲੋਂ rent ਉਤੇ ਲੈ ਲਿਆ। ਉਪਰ ਵਾਲੇ ਫਲੋਰ ਤੇ ਮੈਂ ਇਕ ਸਟੱਡੀ ਸੈਂਟਰ ਖੋਲ ਲਿਆ, ਜਿਸਨੂੰ ਖੁਲਵਾਉਣ ਵਿਚ ਮੇਰੀ ਭੈਣ ਨੇ ਬਹੁਤ ਮਦਦ ਕੀਤੀ ਮੇਰੀ। ਮੇਰੀ ਭੈਣ ਦੀ ਹੀ ਮਹਿਨਤ ਤੇ ਮਦਦ ਸਦਕਾ, ਉਹ ਕਾਫੀ ਚੰਗਾ ਚੱਲਣ ਲੱਗ ਪਿਆ। ਸਭ ਕੁਝ ਬਹੁਤ ਵਧੀਆ ਚਲ ਰਿਹਾ ਸੀ ਮੇਰੀ ਜਿੰਦਗੀ ਵਿਚ। ਇੰਝ ਲੱਗਣ ਲੱਗਾ ਸੀ, ਜਿਵੇਂ ਹੁਣ ਕੋਈ ਪ੍ਰੇਸ਼ਾਨੀ ਆਵੇਗੀ ਹੀ ਨੀ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਵਿਚ। ਇਕ ਹਸਦਾ ਵਸਦਾ ਪਰਿਵਾਰ ਸੀ ਸਾਡਾ। ਘਰ ਦੇ ਹਰ ਇਕ ਜੀਅ ਨੂੰ ਬਰਾਬਰ ਦੀ importance ਦਿੱਤੀ ਜਾਂਦੀ ਸੀ। ਪਰ ਫਿਰ ਇਕ ਦਿਨ ਮੇਰੀ ਮਾਂ ਨੇ, ਮੈਨੂੰ ਹਾਕ ਮਾਰਕੇ ਆਪਣੇ ਕੋਲ ਬਿਠਾ ਲਿਆ।
ਅਗਲਾ ਭਾਗ ਜਲਦ ਹੀ
nav kiran
waiting for next part