More Punjabi Kahaniya  Posts
ਟਿੱਲੇ ਵਾਲਾ ਬੋਹੜ


ਟਿੱਲੇ ਵਾਲਾ ਬੋਹੜ
ਮੈਂ ਹਾਂ ਆਪਣੇ ਘੁੱਗ ਵੱਸਦੇ ਪਿੰਡ ਦਾ ਪੁਰਾਣਾ ਬੁੱਢਾ ਛੱਪੜ ਦੇ ਕਿਨਾਰੇ ਖੜ੍ਹਾ ਟਿੱਲੇ ਵਾਲਾ ਬੋਹੜ, ਮੈਂ ਹੁਣ ਉਦਾਸ ਹਾਂ ਕਿਉਂਕਿ ਮੇਰੇ ਹਾਣੀ ਬਹੁਤ ਦੂਰ ਚਲੇ ਗਏ ਤੇ ਮੈਂ ਬੀਤੇ ਵੇਲੇ ਯਾਦ ਕਰਕੇ ਝੂਰਦਾ ਰਹਿੰਦਾ ਹਾਂ,
ਬਹੁਤ ਹੀ ਖੂਬਸੂਰਤ ਸਮਾਂ ਸੀ ਉਹ ਜਦੋਂ ਇਕ ਸਾਧੂ ਨੇ ਮੈਨੂੰ ਆਪਣੀ ਝੌਂਪੜੀ(ਟਿੱਲੇ)ਕੋਲ ਲਾਇਆ ਸੀ, ਮੈਂ ਛੱਪੜ ਦੇ ਕਿਨਾਰੇ ਬੜੇ ਰੌਣਕ ਵਾਲੇ ਮਹੌਲ ਵਿੱਚ ਪਲਿਆ ਤੇ ਜਵਾਨ ਹੋਇਆ ਪਿੰਡ ਦੇ ਬਜੁਰਗ ਅਤੇ ਗੱਭਰੂ ਮੇਰੀ ਛਾਂ ਹੇਠ ਆ ਕੇ ਬੈਠਿਆ ਕਰਦੇ ਸਨ, ਬਜੁਰਗ ਤਾਸ਼ ਖੇਡਦੇ ਅਤੇ ਗੱਭਰੂ ਹੀਰ ਤੇ ਸੱਸੀ ਦੀਆਂ ਕਲੀਆਂ ਗਾਉਦੇ, ਪਿੰਡ ਦੀਆਂ ਔਰਤਾਂ ਵੀ ਡੰਗਰ ਪਿਲਾਉਣ ਦੇ ਬਹਾਨੇ ਦੁੱਖ-ਸੁੱਖ ਕਰ ਲੈਦੀਆਂ ਤੇ ਛਾਵੇਂ ਬੈਠਦੀਆਂ ,,ਪਿੰਡ ਦਾ ਛਿੜਦਾ ਵੱਗ ਤੇ ਵਾਗੀ ਘੰਟਿਆਂ ਬੱਧੀ ਮੇਰੀ ਛਾਂ ਹੇਠ ਬੈਠਦੇ ਇਸ ਕਰਕੇ ਮੈਨੂੰ ਵੱਗ ਵਾਲਾ ਬੋਹੜ ਵੀ ਕਹਿੰਦੇ ਸਨ , ਮੇਰੇ ਕੋਲ ਹੀ ਪਿੰਡ ਦਾ ਸਕੂਲ ਹੋਣ ਕਰਕੇ ਪਿੰਡ ਦੇ ਨਿਆਣੇ ਟੋਭੇ ਤੇ ਫੱਟੀਆ ਪੋਚਦੇ ,ਮੇਰੇ ਉਪਰ ਚੱੜ ਕੇ ਖੇਡਦੇ ਮੇਰੀ ਦਾੜੀ ਫੜ੍ਹ ਕੇ ਝੂਟੇ ਲੈਦੇਂ ਮੇਰੀਆ ਗੋਹਲਾ ਤੋੜ ਕੇ ਖਾਂਦੇ ਤਾਂ ਮੈਂ ਬਾਗੋ-ਬਾਗ ਹੋ ਜਾਦਾਂ ,ਸਾਉਣ ਦੇ ਮਹੀਨੇ ਮੇਰੇ ਹੇਠ ਕੁੜੀਆਂ ਹਾਰ ਸ਼ਿੰਗਾਰ ਕਰਕੇ ਤੀਆਂ ਲਾਉਦੀਆਂ ਧਮਾਲਾ ਪਾਉਂਦਿਆਂ ਮਨ ਪਰਚਾਉਦੀਆਂ ਰੌਣਕ ਲਾਉਦੀਆ ਤਾਂ ਮਾਨੋ ਅੱਰਸ਼ਾ ਤੋ ਪਰੀਆਂ ਉਤਰ ਆਇਆ ਹੋਣ,ਮੇਰੇੇ ਹੀ ਕੋਲ ਮੇਰੇ ਪਿੰਡ ਦੇ ਸਹੀਦ ਬਾਬਾ...

ਜੀ ਦਾ ਮੱਟ ਬਣਿਆ ਹੋਇਆ ਹੈ ਜਿਥੇ ਦਸਵੀਂ ਵਾਲੇ ਦਿਨ ਲੋਕ ਮੱਥਾ ਟੇਕਣ ਆਉਂਦੇ ਹਨ,ਦੀਵਾਲੀ ਵਾਲੇ ਦਿਨ ਖੂਬ ਰੌਣਕ ਲੱਗਦੀ ਹੈ ਪਿੰਡ ਦੀਆਂ ਨੂੰਹਾਂ ਮਿੱਟੀ ਕੱਢਦੀਆਂ ਹਨ ਰਾਤ ਵੇਲੇ ਮੇਰਾ ਆਲਾ ਦੁਆਲਾ ਜਗਮਗਾਉਂਦੇ ਦੀਵਿਆਂ ਨਾਲ ਟਹਿਕ ਉਠਦਾ ਹੈ,
ਮੇਰੇ ਸੰਘਣੇ ਤੇ ਘਣੇ ਪੱਤਿਆਂ ਵਿੱਚ ਚਿੱੜੀਆ ਚਹਿਕਦੀਆਂ ਕੋਇਲਾ ਕੂਕਦੀਆਂ ਤੇ ਘੁੱਗੀਆਂ ਘੂੰ-ਘੂੰ ਕਰਦੀਆਂ ਕਿੰਨੇ ਵੀ ਪੰਛੀ ਮੇਰੇ ਉੱਤੇ ਰੈਣ ਬਸੇਰਾ ਕਰਦੇ ਆਲ੍ਹਣੇ ਬਣਾ ਕੇ ਆਪਣਾ ਵੰਸ਼ ਅੱਗੇ ਤੋਰਦੇ,, ਜੋ ਅੱਜ ਦੇ ਇੰਟਰਨੈੱਟ ਦੀ ਵਰਤੋਂ ਨੇ ਲਗਭਗ ਖਤਮ ਕਰ ਦਿੱਤੇ ,
ਅੱਜ ਦੇ ਯੁੱਗ ਦੇ ਏ.ਸੀ. ਵਿਚ ਰਹਿਣ ਵਾਲੇ ਬੱਚਿਆਂ ਲਈ ਮੇਰੀ ਛਾਂ ਦੀ ਕੋਈ ਅਹਿਮੀਅਤ ਨਹੀਂ, ਮੈਂ ਇਸ ਆਸ ਵਿਚ ਹਾਂ ਕਿ ਕਾਸ਼ ਉਹ ਸਮਾਂ ਫੇਰ ਆ ਜਾਏ ਲੋਕ ਆਪਣੇ ਭੁੱਲ ਚੁੱਕੇ ਵਿਰਸੇ ਵਿੱਚ ਮੁੜ ਆਵਣ ਸਾਡੀ ਰੁੱਖਾਂ ਦੀ ਅਹਿਮੀਅਤ ਨੂੰ ਪਹਿਚਾਣ ਲੈਣ ਸਾਡੇ ਉਤੇ ਖੇੜਾ ਮੁੜ ਆਵੇ,ਅਸੀਂ ਤਹਾਨੂੰ ਜੀਵਨ ਦਿੰਦੇ ਹਾਂ ਤੁਸੀਂ ਸਾਨੂੰ ਜੀਵਨ ਦਿਉ ਆਪਣੀਆਂ ਆਉਣ ਵਾਲੀਆ ਨਸਲਾ ਲਈ ਕੁਝ ਚੰਗਾ ਕਰੋ,,
ਸ਼ਾਲਾ ਮੇਰਾ ਨਗਰ ਸੁੱਖੀ ਵੱਸਦਾ ਰਹੇ ਘੁੱਗ ਵੱਸਦਾ ਰਹੇ।
ਗੁਰਬਿੰਦਰ ਕੌਰ ਗਿੱਲ ਬੱਧਨੀ ਕਲਾਂ ਨਿਹਾਲ ਸਿੰਘ ਵਾਲਾ(ਮੋਗਾ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)