More Punjabi Kahaniya  Posts
ਰੰਨਾਂ ਵਿਚ ਧੰਨਾ


ਰੰਨਾਂ ਵਿਚ ਧੰਨਾ ਬਣੇ ਰਹਿਣ ਦੀ ਉਸਦੀ ਅਜੀਬ ਜਿਹੀ ਇਹ ਆਦਤ ਕੋਈ ਨਵੀਂ ਆਦਤ ਨਹੀਂ ਸੀ..ਮੈਨੂੰ ਵਿਆਹ ਮਗਰੋਂ ਪਹਿਲੇ ਮਹੀਨੇ ਹੀ ਇਸ ਗੱਲ ਦਾ ਇਹਸਾਸ ਹੋ ਗਿਆ ਸੀ..!

ਕਈ ਵਾਰ ਆਪਣੇ ਤੋਂ ਅੱਧੀ ਉਮਰ ਦੀਆਂ ਨਾਲ ਪੜਾਉਂਦੀਆਂ ਟੀਚਰਾਂ..ਸਕੂਲੋਂ ਉਲਾਹਮੇਂ ਵੀ ਆਉਂਦੇ..ਫੇਰ ਉਸਨੂੰ ਸਮਝਾਉਂਦੀ..ਵਾਸਤੇ ਪਾਉਂਦੀ..ਤੇ ਕਈ ਵਾਰ ਬੋਲ ਬੁਲਾਰੇ ਮਗਰੋਂ ਕਿੰਨੀ ਦੇਰ ਆਪਸੀ ਬੋਲ ਚਾਲ ਵੀ ਬੰਦ ਰਹਿੰਦਾ..!

ਕਈ ਵਾਰ ਜੈਸੇ ਨੂੰ ਤੈਸੇ ਵਾਲਾ ਹਥਿਆਰ ਵੀ ਵਰਤਣ ਬਾਰੇ ਸੋਚਿਆ ਪਰ ਪੇਕੇ ਘਰ ਮਿਲੀਆਂ ਨਸੀਹਤਾਂ ਪੈਰਾਂ ਵਿਚ ਬੇੜੀਆਂ ਬਣ ਰੁਕਾਵਟ ਬਣ ਜਾਂਦੀਆਂ!

ਫੇਰ ਕੁਝ ਸਾਲਾਂ ਮਗਰੋਂ ਖੁਦ ਦੀ ਜਵਾਨ ਹੋ ਰਹੀ ਔਲਾਦ ਦਾ ਹਵਾਲਾ ਵੀ ਦੇ ਦੀਆ ਕਰਦੀ..
ਪਰ ਸ਼ਰਾਬ ਦੇ ਕੁਝ ਕੂ ਘੁੱਟ ਪੀਣ ਮਗਰੋਂ ਇਹ ਸਭ ਕੁਝ ਭੁੱਲ ਜਾਇਆ ਕਰਦਾ ਤੇ ਕਿੰਨ ਕੁਝ ਆਖਿਆ ਸੁਣਿਆ ਬੱਸ ਥਿੰਦੇ ਘੜੇ ਤੇ ਪਿਆ ਪਾਣੀ ਹੀ ਸਾਬਤ ਹੁੰਦਾ..!

ਹੁਣ ਜਵਾਨ ਹੋ ਰਹੇ ਪੁੱਤ ਨੂੰ ਕੁਝ ਕੁਝ ਸਮਝ ਆਉਣ ਲੱਗੀ..

ਮੁੱਹਲੇ..ਰਿਸ਼ਤੇਦਾਰੀ..ਆਂਢ ਗਵਾਂਢ ਅਤੇ ਬਾਪ ਦੇ ਦਫਤਰ ਵਿਚੋਂ ਅਕਸਰ ਹੀ ਉਠਦੀਆਂ ਰਹਿੰਦੀਆਂ ਸ਼ਰਮਨਾਕ ਕੰਸੋਵਾਂ ਉਸਨੂੰ ਸਾਫ ਸਾਫ ਸਮਝ ਆਉਣ ਲੱਗੀਆਂ..!
ਉਹ ਕਈ ਵਾਰ ਪਿਓ ਨਾਲ ਲੜ ਪੈਂਦਾ..ਮੇਰੇ ਨਾਲ ਵੀ ਗੁੱਸੇ ਹੋ ਜਾਇਆ ਕਰਦਾ..ਪਰ ਮੇਰੀ ਹਮੇਸ਼ਾਂ ਹੀ ਇਹ ਕੋਸ਼ਿਸ਼ ਹੁੰਦੀ ਕੇ ਗੱਲ ਠੱਪੀ ਜਾਵੇ ਤੇ ਪਿਓ ਪੁੱਤ ਦੀ ਹੁੰਦੀ ਬਹਿਸ ਕੋਈ ਹੋਰ ਹੀ ਰੂਪ ਨਾ ਅਖਤਿਆਰ ਕਰ ਜਾਵੇ..!

ਉਸ ਦਿਨ ਵੀ ਕਿਸੇ ਗੱਲੋਂ ਦੋਹਾਂ...

ਦੀ ਬਹਿਸ ਸ਼ੁਰੂ ਹੋ ਗਈ..

ਮੈਂ ਵਿਚ ਵਿਚਾਲੇ ਪੈ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਨਿੱਕਾ ਆਖਣ ਲੱਗਾ ਕੇ “ਮਾਂ ਇੱਕ ਗੱਲ ਤੇ ਦੱਸ ਜਿੱਦਾਂ ਡੈਡ ਕਰਦਾ ਜੇ ਓਹੋ ਕੁਝ ਮੈਂ ਵੀ ਕਰਨ ਲੱਗ ਪਵਾਂ ਤਾਂ ਤੈਨੂੰ ਕਿੱਦਾਂ ਲੱਗੂ?”
ਮੈਨੂੰ ਸੱਤੀ ਕੱਪੜੀਂ ਅੱਗ ਲੱਗ ਗਈ..ਆਪਣੇ ਤੋਂ ਬਾਹਰ ਹੁੰਦੀ ਨੇ ਫੇਰ ਕਿੰਨਾ ਕੁਝ ਬੋਲ ਦਿੱਤਾ..ਫੇਰ ਧਮਕੀ ਦਿੱਤੀ ਕੇ ਜਿਸ ਦਿਨ ਤੇਰਾ ਕੋਈ ਉਲਾਹਮਾਂ ਆਇਆ ਤਾਂ ਸਮਝ ਲਵੀਂ ਉਸ ਦਿਨ ਤੇਰੀ ਮਾਂ ਇਸ ਦੁਨੀਆ ਤੇ ਹੈਨੀ..ਸਾਮਣੇ ਗੱਡੀ ਲੰਘਦੀ ਵੇਖੀ ਏ ਨਾ..ਬੱਸ..!
ਏਨੀ ਗੱਲ ਸੁਣ ਉਹ ਮੇਰੇ ਗਲ਼ ਲੱਗ ਰੋ ਪਿਆ ਤੇ ਪੁੱਛਣ ਲੱਗਾ ਕੇ ਮਾਂ ਇਹ ਧਮਕੀ ਤੂੰ ਹੁਣ ਤੱਕ ਡੈਡ ਨੂੰ ਕਿਓਂ ਨਹੀਂ ਦਿੱਤੀ..!

“ਕਿਓੰਕੇ ਪੁੱਤ ਮੈਂ ਤੇਰੀ ਮਾਂ ਹਾਂ ਤੇਰੇ ਪਿਓ ਦੀ ਨਹੀਂ”

ਏਨੀ ਗੱਲ ਆਖਣ ਮਗਰੋਂ ਮੈਂ ਖੁਦ ਹੈਰਾਨ ਸਾਂ ਕੇ ਮੇਰੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਏ ਇਹ ਬੋਲ ਖੁਦ ਦੇ ਢਿੱਡੋਂ ਜੰਮੇ ਲਈ ਹੀ ਸਨ ਕੇ ਜੱਗ ਦੀਆਂ ਓਹਨਾ ਸਾਰੀਆਂ ਮਾਵਾਂ ਲਈ ਜਿਹਨਾਂ ਕਿੰਨੀਆਂ ਸੁੱਖਾਂ ਸੁੱਖ ਸੁੱਖ ਪੁੱਤਰਾਂ ਦੀ ਦਾਤ ਆਪਣੀ ਝੋਲੀ ਪਵਾਈ ਹੁੰਦੀ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਰੰਨਾਂ ਵਿਚ ਧੰਨਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)