More Punjabi Kahaniya  Posts
ਸੁਪਨੇ


ਮੈਨੂੰ ਯਾਦ ਆ ਕੇ ਜਦੋਂ ਮੈਂ ਕਾਲਜ ਚ ਪੜਨ ਲੱਗੀ ਸੀ। ਬਹੁਤ ਚਾਅ ਸੀ ਕਾਲਜ ਜਾਣ ਦਾ।ਇਹ ਕਾਲਜ ਸਹਿਰ ਦਾ ਇਕ ਮਸਹੂਰ ਕਾਲਜ ਸੀ।ਘਰ ਦੀ ਹਾਲਤ ਇੰਨੀ ਠੀਕ ਨਹੀਂ ਸੀ ਆਰਥਿਕ ਤੌਰ ਤੇ।ਫਿਰ v ਮੇਰੇ ਘਰ ਦੀਆ ਨੇ ਮੈਨੂੰ ਤੇ ਮੇਰੀ ਭੈਣ ਨੂੰ ਉਸ ਕਾਲਜ ਵਿਚ ਲਾਇਆ ।ਮੈਨੂੰ ਯਾਦ ਹੈ ਕਿ ਉਸ ਟਾਈਮ ਸ਼ਾਇਦ ਮਾਂ ਨੇ ਆਪਣੀਆ ਕੰਨਾਂ ਦੀਆਂ ਵਾਲੀਆਂ ਗਿਹਣੇ ਧਰਿਆ ਸੀ। ਅਸੀ ਪੜਨ ਵਿਚ ਹੁਸਿਆਰ ਸੀ। ਕਾਲਜ ਦਾ ਚਾਅ ਸੀ, ਪਰ ਕਿਤੇ ਨਾ ਕਿਤੇ ਮਾਂ ਦੀਆ ਵਾਲੀਆਂ ਦਾ ਦੁੱਖ ਵੀ।ਹਮੇਸ਼ਾ ਮਨ ਚ ਆਉਂਦਾ ਸੀ ਕਿ ਪੜ ਲਿਖ ਕੇ ਕੋਈ ਚੰਗੀ ਨੌਕਰੀ ਕਰ ਲੈਣੀ ਆ।ਫਿਰ ਮਾਂ ਨੂੰ ਹੋਰ ਵੀ ਸੋਨਾ ਕਰਾ ਕੇ ਦੇਵਾਗੀ।ਖਿਆਲਾ ਖਿਆਲਾ ਚ ਮਾਂ ਨੂੰ ਸੋਨੇ ਨਾਲ ਲੱਦ ਦਿੰਦੀ ਸੀ।ਕਾਲਜ ਵਿੱਚ ਬਹੁਤ ਤਰ੍ਹਾ ਦੀਆ ਕੁੜੀਆ ਸੀ।ਕਈ ਕੁੜੀਆ ਨੇ ਘਰ ਤੋਂ ਕਾਲਜ ਆਉਣਾ ਪਰ ਕਾਲਜ ਚ ਵੜਨਾ ਹੀ ਨਾ।ਬੇਪਰਵਾਹ ਘੁੰਮਦੀਆਂ ਰਹਿਣਾ।ਕਈ ਬਾਰ ਸੋਚਣਾ ਕੇ ਇੰਨਾ ਦੇ ਮਾਂ ਬਾਪ ਕੋਲ ਕਾਫੀ ਪੈਸੇ ਹੋਣੇ ਆ ਤਾਂ ਹੀ ਤਾਂ ਫ਼ਿਕਰ ਹੀ ਨਹੀਂ ਫੇਲ ਹੋਣ ਦਾ।ਏਥੇ ਤਾਂ ਪਤਾ ਸੀ ਕਿ ਜ ਫੇਲ ਹੋ ਗਈ।ਮੇਰੇ ਸੁਪਨੇ ਵੀ ਨਾਲ ਹੀ ਟੁੱਟ ਜਾਣੇ।ਹੌਲੀ ਹੌਲੀ ਘਰ ਬਚਿਆ ਨੂੰ ਟਿਊਸ਼ਨ ਪੜਾਉਣਾ ਸੁਰੂ ਘਰ ਦਿੱਤਾ ਜਿਸ ਕਰਕੇ ਘਰਦਿਆਂ ਦਾ ਥੋੜਾ ਭਾਰ ਹਲਕਾ ਹੋ...

ਗਿਆ।ਹੌਲੀ ਹੌਲੀ ਪੜਾਈ ਖਤਮ ਹੋ ਗਈ।ਮੈਂ ਕੋਸ਼ਿਸ਼ ਕਰਕੇ ਇਕ ਪ੍ਰਾਈਵੇਟ ਨੌਕਰੀ ਵੀ ਕਰਨ ਲੱਗੀ।ਥੋੜੇ ਦਿਨ ਬਹੁਤ ਚਾਅ ਸੀ ।ਸਾਰੇ ਸੁਪਨੇ ਅੱਖਾਂ ਅੱਗੇ ਸੱਚ ਹੁੰਦੇ ਲਗਦੇ ਸੀ। ਪਰ ਇਹ ਖੁਸ਼ੀ ਬਹੁਤਾ ਸਮਾਂ ਨਹੀਂ ਸੀ।ਉਥੇ ਦੇ ਮੁੱਖ ਸਰ ਨੇ ਮੇਰੇ ਨਾਲ ਗਲਤ ਵਿਵਹਾਰ ਕੀਤਾ । ਮੈਨੂੰ ਗੁੱਸਾ ਆਇਆ ਤੇ ਮੈਂ ਨੌਕਰੀ ਛੱਡ ਕੇ ਘਰ ਆ ਗਈ।ਉਸ ਦਿਨ ਮੈਂ ਸਾਰੇ ਰਸਤੇ ਲੋਕਾਂ ਤੋਂ ਲੁਕ ਲੁਕ ਬਹੁਤ ਰੋਈ।ਦੁਬਾਰਾ ਨੌਕਰੀ ਕਰਨ ਦੀ ਹਿੰਮਤ ਨੀ ਹੋਈ।ਮੈਨੂੰ ਤਾਂ ਐਵੇਂ ਲੱਗਣ ਲੱਗਾ ਕਿ ਨੌਕਰੀ ਕੁੜੀਆ ਲਈ ਹੈ ਹੀ ਨਹੀਂ।ਬਸ ਉਸ ਇਕ ਗਲਤ ਵਿਵਹਾਰ ਨੇ ਮੇਰੇ ਸਾਰੇ ਸੁਪਨੇ ਤੋੜ ਦਿੱਤੇ।ਸਮਾ ਪੈਣ ਨਾਲ ਘਰਦਿਆਂ ਨੇ ਇਕ ਚੰਗੀ ਨੌਕਰੀ ਵਾਲਾ ਮੁੰਡਾ ਲੱਭ ਕੇ ਵਿਆਹ ਕਰ ਦਿੱਤਾ।ਫਿਰ ਬੱਚੇ।ਬਸ ਉਹ ਸੁਪਨੇ ਹਜੇ ਵੀ ਸੁਪਨੇ ਵਾਂਗੂੰ ਦਿਮਾਗ ਚ ਘੁੰਮਦੇ ਰਹਿੰਦੇ ਆ।ਕਦੇ ਕਦੇ ਸੋਚਦੀ ਆ k ਇਹੋ ਜਹੇ ਲੋਕਾਂ ਨੇ ਪਤਾ ਨੀ ਮੇਰੇ ਵਰਗੀਆਂ ਕਿੰਨੀਆ ਕੁੜੀਆ ਦੇ ਸੁਪਨੇ ਤੋੜੇ ਹੋਣੇ ਆ।ਕਈ ਕੁੜੀਆ ਨੇ ਇਨ੍ਹਾਂ ਸੁਪਨਿਆ ਕਰਕੇ ਇਹੋ ਜਿਹੇ ਲੋਕਾਂ ਨਾਲ ਸਮਝੌਤਾ ਕਰ ਲਿਆ ..
ਰਮਨ ਢਿੱਲੋਂ

...
...



Related Posts

Leave a Reply

Your email address will not be published. Required fields are marked *

11 Comments on “ਸੁਪਨੇ”

  • nyc dear

  • ਧੰਨਵਾਦ ਜੀ ਸਾਰਿਆ ਦਾ।ਮੇਰੀ ਕਹਾਣੀ ਸੱਚ ਤੇ ਸੋਚ ਵੀ ਜਰੂਰ ਪੜ੍ਹਨਾ🙏

  • bhut sohna likhiya ji very nice

  • mere kol alfaj nahi tuhadi tarif ch bahut sohna likhde dil nu chir gyi tuhadi story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)