More Punjabi Kahaniya  Posts
ਕਰਮਾਂ ਮਾਰੀ


ਕਹਾਣੀ,,,, ਕਰਮਾਂ ਮਾਰੀ
,,,,,ਸਾਡੀ ਰੋਡ ਵੇਜ ਦੀ ਲਾਰੀ
ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,,,,
ਬੱਸ ਸਫ਼ਰ ਦੀ ਗੱਲ ਸੁਣਦੇ ਹੀ ਉਪਰੋਕਤ ਤੁਕ ਦਿਮਾਗ ਵਿਚ ਘੁੰਮਣ ਲਗਦੀ ਹੈ। ਇਹ ਸਤਰਾਂ ਉਸ ਸਮੇਂ ਖੂਬ ਮਹੱਤਵ ਰੱਖਦੀਆਂ ਸਨ ਜਦੋਂ ਪਿੰਡਾਂ ਨੂੰ ਟਾਂਵੇ ਟਾਂਵੇ ਰੂਟ ਤੇ ਬੱਸਾਂ ਚਲਦੀਆਂ ਸਨ। ਤੇ ਬੱਸਾਂ ਦੀ ਹਾਲਤ ਵੀ ਖਸਤਾ ਸੀ। ਬੱਸਾਂ ਦੀ ਹਾਲਤ ਭਾਵੇਂ ਜੋ ਵੀ ਸੀ, ਪਰ ਬੱਸ ਦੀ ਸਵਾਰੀ ਕਰਨ ਦਾ ਚਾਅ ਘੱਟ ਨਹੀਂ ਹੁੰਦਾ ਸੀ। ਜਦੋਂ ਕਿਸੇ ਪ੍ਰਾਹੁਣੇ ਨੇ ਘਰ ਆਉਣਾ ਹੁੰਦਾ ਸੀ ਜਾਂ ਅਸੀਂ ਕਿਸੇ ਲਾਂਭੇ ਜਾਣਾ ਹੁੰਦਾ ਸੀ ਤਾਂ ਬੇਸਬਰੀ ਨਾਲ ਬੱਸ ਦੀ ਉਡੀਕ ਕਰੀਂ ਦੀ ਸੀ।
ਜਦੋਂ ਹੀ ਬੱਸ ਦੇ ਹਾਰਨ ਦੀ ਆਵਾਜ਼ ਕੰਨੀ ਪੈਂਦੀ ਸੀ ਤਾਂ ਝੱਟ ਬੱਸ ਵੱਲ ਸ਼ੂਟ ਵੱਟੀ ਦੀ ਸੀ। ਬੱਸ ਦੇ ਹਾਰਨ ਦੀ ਆਵਾਜ਼ ਵੀ ਐਨੀ ਹੁੰਦੀ ਸੀ ਕਿ ਪੂਰੇ ਪਿੰਡ ਵਿੱਚ ਸੁਣਾਈ ਦਿੰਦੀ ਸੀ। ਬੱਸ ਵੀ ਫਿਰ ਨੱਕੋ ਨੱਕ ਸਵਾਰੀਆਂ ਨਾਲ ਭਰੀ ਹੁੰਦੀ ਸੀ। ਹੁਣ ਭਾਵੇਂ ਸਮੇਂ ਨਾਲ ਆਵਾਜਾੲੀ ਦੇ ਸਾਧਨਾਂ ਦੀ ਭਰਮਾਰ ਹੈ। ਪਰ ਅਜੇ ਵੀ ਕਈ ਪਿੰਡ ਅਜਿਹੇ ਹਨ ਜਿਥੇ ਬੱਸ ਦੀ ਸਵਾਰੀ ਕਰਨ ਲਈ ਵੀ ਲੋਕ ਤਰਸ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਬੱਸ ਦਾ ਸਫ਼ਰ ਹੋਰ ਵੀ ਉਤਸੁਕਤਾ ਭਰਪੂਰ ਹੋ ਜਾਂਦਾ ਹੈ।
ਬੱਸ ਦਾ ਸਫ਼ਰ ਹਰ ਤਰ੍ਹਾਂ ਨਾਲ ਆਨੰਦਮਈ ਹੁੰਦਾ ਹੈ। ਬੱਸ ਸਫਰ ਦੌਰਾਨ ਅਸੀ ਮਨੁੱਖੀ ਜੀਵਨ ਨੂੰ ਡੂੰਘਾਈ ਨਾਲ ਪਰਖ ਸਕਦੇ ਹਾਂ। ਜੀਵਨ ਵਿਚ ਅਨੇਕ ਸੱਜਣ ਪੁਰਸ਼ਾਂ ਨਾਲ ਮਿਲਦੇ ਹਾਂ। ਬੱਸ ਸਫਰ ਦੌਰਾਨ ਸਾਨੂੰ ਦੇਸ਼ ਦੇ ਅਸਲ ਹਾਲਾਤ ਬਾਰੇ, ਦੇਸ਼ ਵਿਚ ਹੋ ਰਹੀ ਤਰੱਕੀ ਦੀ ਅਸਲ ਤਸਵੀਰ ਵੀ ਦਿਖਾਈ ਦਿੰਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਮੈਂ ਆਪਣੇ ਪਿੰਡ ਜਾ ਰਹੀ ਸੀ।
ਮੈਂ ਸੰਗਰੂਰ ਤੋਂ ਪਹਿਲਾਂ ਸੁਨਾਮ ਰੂਟ ਤੱਕ ਦੀ ਬੱਸ ਫੜੀ ਤੇ ਫਿਰ ਸੁਨਾਮ ਤੋਂ ਮਾਨਸਾ ਦੀ ਬੱਸ ਲੈਣੀ ਸੀ। ਮੈਨੂੰ ਸਫਰ ਦੌਰਾਨ ਅਲੱਗ ਅਲੱਗ ਰੂਟ ਤੱਕ ਦੀ ਬੱਸ ਲੈਣੀ ਪਸੰਦ ਕਿਉਂਕਿ ਲੰਮੇ ਰੂਟ ਦਾ ਸਫ਼ਰ ਮੈਂ ਤੈਅ ਨਹੀਂ ਕਰ ਸਕਦੀ, ਸੋ ਵਿਚ ਬ੍ਰੇਕ ਲੈ ਕੇ ਮੈਂ ਬੱਸ ਬਦਲਦੀ ਰਹਿੰਦੀ ਹਾਂ। ਮੈਂ ਜਦੋਂ ਸੰਗਰੂਰ ਤੋਂ ਸੁਨਾਮ ਲਈ ਬੱਸ ਫੜੀ ਤਾਂ ਬੱਸ ਸਭ ਪੜ੍ਹੀ ਲਿਖੀ ਜਨਤਾ ਨਾਲ ਭਰੀ ਸੀ ਸੋ ਬੱਸ ਵਿੱਚ ਇੱਕ ਦਮ ਸ਼ਾਂਤੀ ਸੀ, ਕੲੀ ਸਵਾਰੀਆਂ ਤਾਂ ਨੀਂਦ ਵੀ ਲੈ ਰਹੀਆਂ ਸਨ।
ਮੈਂ ਬੱਸ ਤੋਂ ਬਾਹਰ ਖੇਤਾਂ ਵਿਚ ਹਰੀਆਂ ਫ਼ਸਲਾਂ ਨੂੰ ਲਹਿਰਾਉਂਦੇ ਦੇਖਿਆ। ਫਿਰ ਮੈਂ ਸੁਨਾਮ ਤੋਂ ਜਦੋਂ ਮਾਨਸਾ ਰੂਟ ਦੀ ਬੱਸ ਲਈ...

ਤਾਂ ਬੱਸ ਵਿਚ ਰੋਣਕ ਸੀ। ਬੱਸ ਵਿੱਚ ਕੲੀ ਪਿੰਡਾਂ ਨਾਲ ਸੰਬੰਧਿਤ ਸਵਾਰੀਆਂ ਵੀ ਸਨ, ਸ਼ਾਇਦ ਜਿੰਨਾ ਕਰਕੇ ਬੱਸ ਵਿੱਚ ਰੋਣਕ ਸੀ। ਕਿਉਂ ਕਿ ਮੇਰੇ ਅਨੁਸਾਰ ਪਿੰਡਾਂ ਦੇ ਲੋਕ ਭੋਲੇ ਭਾਲੇ ਖੁਲ੍ਹੇ ਸੁਭਾਅ ਦੇ ਹੁੰਦੇ ਹਨ, ਜੋ ਹਰ ਗੱਲ ਭੋਲੇ ਭਾਅ ਬੋਲਦੇ ਹਨ। ਬੱਸ ਵਿੱਚ ਮੈਂ ਇੱਕ ਅਜਿਹੀ ਰੂਹ ਨੂੰ ਵੀ ਮਿਲੀ ਜੋ ਮੇਰੇ ਦੇਸ਼ ਦੇ ਹਲਾਤਾਂ ਤੇ ਵਿਅੰਗ ਕਰ ਰਹੀ ਸੀ।
ਉਹ ਇੱਕ ਬਿਰਧ ਔਰਤ ਸੀ। ਜਿਸ ਨੇ ਮੈਲੇ ਜਿਹੇ ਕੱਪੜੇ ਪਾਏ ਹੋਏ ਸਨ, ਉਹ ਮੇਰੇ ਤੋਂ ਅੱਗੇ ਵਾਲੀ ਸੀਟ ਤੇ ਬੈਠੀ ਸੀ। ਜਿਉਂ ਬੱਸ ਕੰਡਕਟਰ ਟਿਕਟਾਂ ਕੱਟਦਾ ਉਸ ਵੱਲ ਵਧ ਰਿਹਾ ਸੀ, ਉਸ ਦੀ ਘਬਰਾਹਟ ਵਧਦੀ ਜਾ ਰਹੀ ਸੀ। ਉਹ ਕਦੇ ਆਪਣੇ ਗੀਝੇ ਵਿਚ, ਤੇ ਕਦੇ ਝੋਲੇ ਵਿਚ ਹੱਥ ਮਾਰਦੀ ਤੇ ਫਿਰ ਬੱਸ ਕੰਡਕਟਰ ਨੂੰ ਅਣਗੌਲਿਆਂ ਕਰਕੇ ਬਾਹਰ ਦੇਖਣ ਲਗਦੀ। ਐਨਾ ਬੱਸ ਕੰਡਕਟਰ ਨੇ ਕੋਲ ਆ ਕੇ ਪੁੱਛਿਆ ਮਾਤਾ ਕਿਥੇ ਜਾਣਾ, ਲਿਆਓ ਪੈਸੇ ਟਿਕਟ ਕੱਟਾ। ਤਾਂ ਉਹ ਕੁਝ ਧੀਮੀ ਆਵਾਜ਼ ਵਿੱਚ ਬੋਲੀ ਬੇਟਾ ਮੇਰੇ ਕੋਲ ਪੈਸੇ ਨਹੀਂ ਹਨ, ਮੇਰਾ ਕਿਸੇ ਬਟੂਆ ਚੋਰੀ ਕਰ ਲਿਆ ਹੈ।
ਇਹ ਸੁਣਦੇ ਹੀ ਕੰਡਕਟਰ ਨੂੰ ਗੁੱਸਾ ਆ ਗਿਆ ਤੇ ਉਹ ਬੋਲਣ ਲੱਗਾ, ਮਾਤਾ ਇਦਾਂ ਦੀਆਂ ਰੋਜ ਸਾਨੂੰ ਕੲੀ ਮਿਲਦੀਆਂ, ਤੂੰ ਕੋਈ ਨਵਾਂ ਬਹਾਨਾ ਸੋਚ। ਚੁੱਪ ਕਰਕੇ ਪੈਸੇ ਕੱਢ ਤੇ ਟਿਕਟ ਕਟਵਾ ਨਹੀਂ ਬੱਸ ਚੋਂ ਉਤਰ ਜਾ। ਉਹ ਔਰਤ ਨੇ ਕਾਫੀ ਤਰਲੇ ਕੀਤੇ, ਪਰ ਬੱਸ ਕੰਡਕਟਰ ਤੇ ਕੋਈ ਅਸਰ ਨਹੀਂ। ਸਭ ਸਵਾਰੀਆਂ ਆਪਣੀ ਧੁਨ ਵਿਚ ਮਸਤ ਸਨ।ਪਰ ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ ਕੰਡਕਟਰ ਨੂੰ ਪੈਸੇ ਫੜਾ ਕੇ ਆਪਣੀ ਤੇ ਮਾਤਾ ਦੀ ਟਿਕਟ ਕਟਵਾ ਲੲੀ। ਉਸ ਦਿਨ ਮੈਂ ਭਾਵੇਂ ਉਸ ਦੀ 35 ਰੁਪਏ ਦੀ ਟਿਕਟ ਕਟਾਈ ਸੀ, ਪਰ ਉਸ ਬਦਲੇ ਉਸ ਮਾਤਾ ਨੇ ਮੈਨੂੰ ਬੇਸ਼ਕੀਮਤੀ ਦੁਆਵਾਂ ਨਾਲ ਮੇਰੀ ਝੋਲੀ ਭਰ ਦਿੱਤੀ।
ਉਸ ਦਿਨ ਪਹਿਲੀ ਵਾਰ ਕਿਸੇ ਦੇ ਸੱਚ ਬੋਲਣ ਦੀ ਕੀਮਤ ਦਾ ਪਤਾ ਲੱਗਾ। ਤੇ ਦੁਨੀਆਂ ਦੀ ਅਸਲੀਅਤ ਦਾ ਵੀ।
ਪ੍ਰੀਤ ਪ੍ਰਿਤਪਾਲ OFC
7710712193
ਜ਼ਿਲ੍ਹਾ ਸੰਗਰੂਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)