More Punjabi Kahaniya  Posts
ਮੰਮੀ ਤੋ ਕੁੱਟ ਦੀ ਦਾਸਤਾਂ


ਗੱਲ ਕੁਝ ਇਸ ਤਰ੍ਹਾਂ ਹੈ, ਕਿ ਅਸੀਂ ਓਦੋ ਛੋਟੇ ਹੁੰਦੇ ਸੀ ਤੇ ਆਪਣੇ ਪਿੰਡ ਰਹਿੰਦੇ ਸੀ। ਮੇਰੇ ਡੈਡ ਆਪਣੀ ਜੋਬ ਕਰਕੇ ਘਰ ਤੋ ਬਾਹਰ ਰਹਿੰਦੇ ਸੀ ਤੇ ਓਹ ਅਕਸਰ 15 ਦਿਨ ਬਾਦ ਘਰ ਆਉਂਦੇ ਸੀ। ਮੇਰੀ ਮੰਮੀ ਤੇ ਹੀ ਘਰ ਦੀ ਤੇ ਸਾਡੀ ਜਿੰਮੇਵਾਰੀ ਹੁੰਦੀ ਸੀ ਕਿਉਂਕਿ ਓਦੋ ਅਸੀ ਨਵਾਂ ਘਰ ਬਣਾਇਆ ਸੀ ਪਿੰਡ ਵਿੱਚ ਤੇ ਦਾਦੇ ਹੁਣਾ ਵਾਲਾ ਘਰ ਛੱਡ ਨਵੇਂ ਮਕਾਨ ਚ ਰਹਿੰਦੇ ਸੀ।
ਓਦੋ ਪਿੰਡ ਵਿੱਚ ਟਾਵੀਂ ਟਾਵੀਂ ਹੀ ਸਰਕਾਰੀ ਟੂਟੀ ਲੱਗੀ ਹੁੰਦੀ ਸੀ, ਜਿੱਥੇ ਟਾਈਮ ਨਾਲ ਹੀ ਪਾਣੀ ਆਇਆ ਕਰਦਾ ਸੀ। ਏਦਾ ਦੀ ਹੀ ਇੱਕ ਟੂਟੀ ਸਾਡੇ ਦਾਦੇ ਕੇ ਘਰ ਦੇ ਬਾਹਰ ਲੱਗ ਗਈ😁😁 ਸਾਨੂੰ ਤਾਂ ਮੌਜਾ ਹੀ ਲੱਗ ਗਈਆਂ ਕਿਉਂਕਿ ਘਰਾਂ ਚ ਓਦੋ ਨਲਕੇ ਹੁੰਦੇ ਸੀ ਤੇ ਮੋਟਰ ਦਾ ਕੋਈ ਨਾਂ ਬੰਨਾ ਵੀ ਨਹੀ ਸੀ 😂🙄। ਅਸੀਂ ਤਾਂ ਜਦੋ ਪਾਣੀ ਆਓਣਾ ਭੱਜ ਭੱਜ ਬਾਲਟੀਆਂ ਭਰ ਲੈਣੀਆਂ। ਕਪੜੇ ਵੀ ਮੰਮੀ ਨੇ ਉੱਥੇ ਧੋਣੇ। ਗਲ ਕੀ ਜਿਆਦਾ ਪਾਣੀ ਦੀ ਲੋੜ ਵਾਲਾ ਕੰਮ ਓਸ ਟੂਟੀ ਕਰਕੇ ਸੋਖਾ ਹੋ ਗਿਆ😍।
ਇੱਕ ਵਾਰ ਏਦਾ ਹੀ ਮੇਰੀ ਮੰਮੀ ਐਤਵਾਰ ਨੂੰ ਸਾਨੂੰ ਸਭ ਨੂੰ ਸਿਰ ਨਹਿਲਾ ਕੇ ਕਪੜੇ ਧੋਣ ਟੂਟੀ ਤੇ ਗਏ, ਸਾਡੇ ਨਵੇਂ ਘਰ ਤੋ 4-5 ਘਰ ਛੱਡ ਕੇ ਹੁੰਦਾ ਸੀ ਦਾਦੇ ਕਾ ਘਰ ਤੇ ਓਧਰ ਹੀ ਜਾਣਾ ਪੈਂਦਾ ਸੀ ਟੂਟੀ ਕਰਕੇ। ਜਦੋੰ ਮੰਮੀ ਕਪੜੇ ਧੋਣ ਗਏ ਤਾਂ ਮੈਨੂੰ ਤੇ ਮੇਰੀ ਭੈਣ ਨੂੰ ਕਹਿ ਗਏ ਵੀ ਮੈਂ ਕਪੜੇ ਧੋ ਕੇ ਬਾਲਟੀ ਚ ਪਾ ਰਖਣੇ ਤੁਸੀ ਦੋਨੋ ਅਾ ਕੇ ਬਾਲਟੀ ਓਧਰੋ ਓਧਰੋ ਫੜ੍ਹ ਕੇ ਕਪੜੇ ਘਰ ਲੈਕੇ ਅਾ ਜਾਣਾ ਤੇ ਘਰ ਸਾਡੇ ਦੋਨਾਂ ਤੋ ਵੱਡੀ ਸਾਡੀ ਇੱਕ ਹੋਰ ਭੈਣ ਕੱਪੜਿਆ ਨੂੰ ਸੁਕਣੇ ਪਾਵੇਗੀ ਤੇ ਫੇਰ ਤੁਸੀ ਖਾਲੀ ਬਾਲਟੀ ਲੈਕੇ ਹੋਰ ਕਪੜੇ ਲੈ ਜਾਣਾ🙄🙄
ਹਲੇ ਅਸੀ ਇੱਕ ਹੀ ਗੇੜਾ ਲਾਇਆ ਸੀ ਕਪੜੇ ਘਰ ਛੱਡਣ ਦਾ ਕੇ ਦੂਜੇ ਗੇੜੇ ਸਾਡੇ ਗਵਾਂਢੀ ਸਾਨੂੰ ਬਾਹਰ ਮਿਲ ਗਏ😒😏 ਅਸੀ ਬਾਲਟੀ ਲੈਕੇ ਘਰ ਕਪੜੇ ਛੱਡਣ ਚਲੀਆਂ ਤਾਂ ਓਹਨਾਂ ਸਾਨੂੰ ਰੋਕ ਲਿਆ ਵੀ ਅਸੀ ਘੁੰਮਣ ਜਾ ਰਹੇ ਗੱਡੀ ਚ ਆਜੋ ਤੁਹਾਨੂੰ ਵੀ ਲੈ ਚਲੀਏ🤗 ਅਸੀ ਦੋਨੋ ਗੱਡੀ ਦੇ ਚਾਅ ਚ ਘੁੰਮਣ ਲਈ ਕੱਪੜਿਆ ਦੀ ਬਾਲਟੀ ਉੱਥੇ ਰਾਹ ਚ ਛੱਡ ਏਦਾ ਹੀ ਖਿਲਰੇ ਵਾਲ ਗੱਡੀ ਚ ਬੈਠ ਗਈਆਂ ਤੇ ਓਹਨਾਂ ਨਾਲ ਘੁੰਮਣ ਚਲੀਆਂ ਗਈਆਂ😁😁। ਓਦੋ ਇੱਕ ਦੂਜੇ ਨਾਲ ਲੋਕਾਂ ਦਾ ਤੇਹ ਪਿਆਰ ਬਾਹਲਾ ਹੁੰਦਾ ਸੀ ਸੋ ਇੱਕ ਦੂਜੇ ਨਾਲ ਜਾਣ ਤੋ ਕੋਈ...

ਡਰ ਨਹੀਂ ਲਗਦਾ ਸੀ 😍☺️।
ਲਓ ਜੀ ਅਸੀ ਤਾਂ ਚਲੇ ਗਏ ਘੁੰਮਣ ਓਹ ਇੱਕ ਡਾਲਡਾ ਘਿਓ ਦੀ ਫੈਕਟਰੀ ਚ ਕਿਸੇ ਕੰਮ ਗਏ ਸੀ ਸਾਨੂੰ ਵੀ ਉੱਥੇ ਲੈਗੇ ਅਸੀ ਵੀ ਫੈਕਟਰੀ ਘੁੰਮਣ ਲੱਗ ਗਈਆਂ ਉੱਥੇ ਘਿਓ ਦੇ ਕਿੰਨੇ ਡੱਬੇ ਪਏ ਸੀ ਨੀਲੇ ਰੰਗ ਦੇ ਤੇ ਪੀਪੇ ਵੀ ਘਿਓ ਦੇ ਭਰੇ ਪਏ। ਤੁਰ ਫਿਰ ਸਾਰੀ ਫੈਕਟਰੀ ਦੇਖੀ ਤੇ ਸਾਨੂੰ ਤਾਂ ਵਾਪਿਸ ਆਉਂਦਿਆਂ ਨੂੰ ਸ਼ਾਮ ਹੋ ਗਈ। ਓਧਰ ਪਿੰਡ ਮੇਰੀ ਮੰਮੀ ਸਾਨੂੰ ਲੱਭ ਲੱਭ ਪ੍ਰੇਸ਼ਾਨ ਹੋ ਗਈ ਕੇ ਮੇਰੀਆਂ ਕੁੜੀਆਂ ਨੂੰ ਕੋਈ ਕਿੱਥੇ ਲੈ ਗਿਆ, ਕਿਉਂਕਿ ਓਦੋ ਪਿੰਡਾਂ ਚ ਕਾਲੀ ਗੱਡੀ ਵਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਚ ਲੋਕੀ ਬੱਚੇ ਚੁੱਕ ਕੇ ਲੈ ਜਾਂਦੇ ਸੀ ਇਹ ਬਹੁਤ ਰੌਲਾ ਪਿਆ ਸੀ 😥।
ਮੰਮੀ ਤੇ ਚਾਚੇ ਹੁਣੀ ਪੂਰੇ ਪਿੰਡ ਚ ਲੱਭੀ ਜਾਣ 🙄 ਅਸੀ ਕਿੱਥੋਂ ਲਭਣਾ ਸੀ ਅਸੀ ਤੇ ਫੈਕਟਰੀ ਘੁੰਮਦੀਆਂ ਸੀ ਇਹ ਸਭ ਤੋਂ ਅਨਜਾਣ😉। ਜਦੋੰ ਸ਼ਾਮ ਨੂੰ ਘਰ ਆਈਆਂ ਓਵੇਂ ਹੀ ਵਾਲ ਖੁੱਲ੍ਹੇ ਪਏ ਮੰਮੀ ਨੇ ਡੰਡਾ ਰਖਿਆ ਕੋਲ ਕਿਉਂਕਿ ਕਿਸੇ ਨੇ ਪਿੰਡ ਚ ਮੰਮੀ ਨੂੰ ਦਸ ਦਿਤਾ ਸੀ ਵੀ ਉਹ ਤਾਂ ਸੁੱਖੀ ਹੁਣਾ ਨਾਲ ਗੱਡੀ ਚ ਜਾਂਦੀਆਂ ਦੇਖੀਆਂ ਸੀ। ਸੁੱਖੀ aunty ਸਾਡੇ ਪਿੰਡ ਦੀ ਕੁੜੀ ਸੀ ਤੇ ਆਪਣੇ ਘਰਵਾਲੇ ਦੀ ਡੈੱਥ ਤੋ ਬਾਦ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਹੀ ਰਹਿੰਦੇ ਸੀ।
ਜਦੋੰ ਘਰ ਆਈਆਂ ਮੰਮੀ ਨੇ ਬੂਹਾ ਨਹੀਂ ਟਪਣ ਦਿੱਤਾ ਤੇ ਮਾਰ ਮਾਰ ਸੋਟੀਆਂ ਸਾਡਾ ਤੇਲ ਕੱਢ ਦਿੱਤਾ😭😭। ਅਸੀ ਜਿੰਨਾ ਖੁਸ਼ ਗੱਡੀ ਚ ਘੁੰਮ ਕੇ ਤੇ ਘਿਓ ਫੈਕਟਰੀ ਦੇਖ ਕੇ ਹੋਈਆਂ ਸੀ ਮੰਮੀ ਨੇ ਸਾਡੀ ਇੰਨੀ ਰੇਲ ਬਣਾਈ ਕੇ ਅਸੀਂ ਮੁੜ ਕਦੇ ਘਿਓ ਵਾਲੇ ਡੱਬੇ ਨੂੰ ਵੀ ਰੀਝ ਨਾਲ ਨਹੀਂ ਦੇਖਿਆ ਸੀ 😥😒😏। ਤੇ ਵਿਚਾਰੀ ਸੁੱਖੀ aunty ਤਾਂ ਇੱਕੋ ਹੀ ਗੱਲ ਬੋਲਦੇ ਰਹੇ ਮੰਮੀ ਨੂੰ ਭਾਬੀ ਮੇਰੇ ਕੋਲ ਗਲਤੀ ਹੋਗੀ ਮੈਂ ਤੁਹਾਨੂੰ ਪੁੱਛਣਾ ਹੀ ਭੁੱਲ ਗਈ। ਮੰਮੀ ਨੇ ਸੁੱਖੀ aunty ਦੀ ਵੀ ਰੇਲ ਬਣਾ ਦਿੱਤੀ ਸੀ 😂😁। ਉਸਤੋਂ ਬਾਅਦ ਅਸੀ ਕਦੇ ਮੰਮੀ ਨੂੰ ਪੁੱਛੇ ਬਿਨਾਂ ਘੁੰਮਣ ਨਾ ਗਈਆਂ ਕਿਸੇ ਨਾਲ ਵੀ😂😂।
ਤੁਹਾਨੂੰ ਵੀ ਕੋਈ ਏਦਾ ਦੀ ਮਾਰ ਕੁੱਟ ਯਾਦ ਹੋਵੇ ਤੁਹਾਡੀ ਮੰਮੀ ਵਲੋਂ ਕੀਤੀ ਗਈ ਜੋ ਤਾਂ ਕਮੇਂਟ ਚ ਸਾਂਝੀ ਕਰ ਸਕਦੇ🤗🤗🙄🙄😒😏😏😁😂😂😂
ਜਸ ਮੀਤ

...
...



Related Posts

Leave a Reply

Your email address will not be published. Required fields are marked *

2 Comments on “ਮੰਮੀ ਤੋ ਕੁੱਟ ਦੀ ਦਾਸਤਾਂ”

  • Hello, Malkeet G tuhady wango mai v bena mummy nu dusy friend de ghar chaley gai c. ghar Ander dakhil hoee ta kubh
    menu dandy nal kuteyaa c

  • mai ty mera praa v chote hunde cycle ty school toh suti hundy kisy dost ghar chl gye c,jd sham nu late ghar paochy ta bapu ny bara kuteya c

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)