More Punjabi Kahaniya  Posts
ਮਾਂ


ਵੀਹਵੇਂ ਵਰ੍ਹੇ ਵਿੱਚ ਪੈਰ ਧਰਦਿਆਂ ਹੀ ਗਰੀਬ ਮਾਂ-ਬਾਪ ਨੇ ਉਸਦਾ ਰਿਸਤਾਂ ਪੱਕਾ ਕਰ ਦਿੱਤਾ। ਮੁੰਡਾ ਦੁਹਾਜੂ ਸੀ ਅਤੇ ਉਮਰ ਵਿੱਚ ਵੀ ਉਸਤੋਂ 13-14 ਸਾਲ ਵੱਡਾ ਪਰ ਘਰਬਾਰ ਬਹੁਤ ਤਕੜਾ ਸੀ। ਵਿਚੋਲੇ ਦਾ ਦੱਸਿਆ ਨਕਸ਼ਾ ਉਸਦੇ ਦਿਲ ਤੱਕ ਉੱਤਰ ਗਿਆ ਸੀ। ਛੱਜ ਸੋਨੇ ਦਾ ਪਾਅ ਕੇ ਅਤੇ ਅਣਗਿਣਤ ਸੂਟ ਦੇ ਕੇ ਉਸਨੂੰ ਡੋਲੀ ਪਾ ਲਿਆਂਦਾਂ ਗਿਆ।
ਜਿਉਂ ਹੀ ਉਸ ਹਵੇਲੀ ਅੰਦਰ ਪੈਰ ਪਾਇਆ ਤਾਂ ਰੌਸ਼ਨੀ ਦੀ ਜਗਮਗਾਹਟ ਨਾਲ ਘੁੰਡ ਵਿੱਚ ਵੀ ਉਸਦੀਆਂ ਅੱਖਾਂ ਚੁੰਧਿਆਂ ਗਈਆਂ। ਮਨ ਹੀ ਮਨ ਉਸਨੇ ਬਾਪ ਅਤੇ ਵਿਚੋਲੇ ਦਾ ਸ਼ੁਕਰ ਅਦਾ ਕੀਤਾ। ਅਣਗਿਣਤ ਸਤਰੰਗੀ ਸੁਪਨੇ ਉਸਦੀਆਂ ਅੱਖਾਂ ਵਿੱਚ ਝਿਲਮਿਲ ਕਰ ਰਹੇ ਸਨ। ਜਿਉ ਹੀ ਉਹ ਸੁਹਾਗ ਦੀ ਸੇਜ ਉੱਤੇ ਜਾ ਕੇ ਬੈਠੀ ਤਾਂ ਉਸਦਾ ਦਿਲ ਖੁਸ਼ੀ ਵਿੱਚ ਮਚਲਾ ਹੋ ਰਿਹਾ ਸੀ। ਅਜੇ ਉਹ ਆਪਣੀ ਕਲਪਨਾ ਵਿੱਚ ਗੁਆਚੀ ਹੀ ਸੀ ਕਿ ਦੋ ਨਿੱਕੇ ਨਿਆਣੇ ਉਸਦੇ ਗੋਡੇ ਮੁੱਢ ਆ ਬੈਠੇ ਅਤੇ ਮਾਂ-ਮਾਂ ਕਰਨ ਲੱਗੇ। ਉਸਨੂੰ ਇੰਜ ਲੱਗਾ ਕਿ ਅੰਬਰੀ ਉੱਡਦੀ ਨੂੰ ਕਿਸੇ ਨੇ ਪਤਾਲ ਵਿੱਚ ਧੱਕਾ ਦੇ ਕੇ ਸੁੱਟ ਦਿੱਤਾ ਹੋਵੇ। ਜਵਾਕ ਉਸਦੇ ਨਾਲ ਇੰਜ ਚਿੰਬੜੇ ਹੋਏ ਸਨ ਕਿ ਜਿਵੇਂ ਮੁੱਦਤਾਂ ਬਾਅਦ ਉਹਨਾਂ ਨੂੰ ਉਹ ਮਿਲੀ ਸੀ।
ਅਜੇ ਤੱਕ ਉਸਦੇ ਸਿਰ ਦਾ ਸਾਂਈ ਤਾਂ ਅੰਦਰ ਨਹੀ ਸੀ ਆਇਆ ਪਰ ਜਵਾਕ ਜਰੂਰ ਉਸਦੇ ਨਾਲ ਲੱਗ ਕੇ ਹੀ ਸੌ ਗਏ ਸਨ। ਉਸਦਾ ਮਨ ਕਰ ਰਿਹਾ ਸੀ ਕਿ ਭੱਜ ਕੇ ਕਿਤੇ ਹੋਰ ਚਲੀ ਜਾਵੇ ਪਰ ਕਿੱਥੇ? ਇੰਨ੍ਹੇ ਨੂੰ ਉਸਦਾ ਘਰਵਾਲਾ ਅੰਦਰ ਆਇਆ ਤਾਂ ਉਸਦੇ ਮਨ ਵਿੱਚ ਆਸ ਦੀ ਕਿਰਨ ਜਾਗੀ ਪਰ ਉਹ ਜਵਾਕਾਂ ਨੂੰ ਸੁੱਤਾ ਦੇਖ, ਮੁਸਕਰਾ ਕੇ ਉਹਨਾਂ ਦੇ ਸਿਰ ਉੱਤੇ ਹੱਥ ਰੱਖ, ਕੁੱਝ ਪਲ ਰੁੱਕ ਕੇ ਉਸਨੂੰ ਇਹ ਕਹਿ ਕੇ ਚਲਾ ਗਿਆ ਕਿ ਕੋਈ ਨਾ ਹੁਣ ਤਾਂ ਹਰਪਲ ਇਕੱਠੇ ਹੀ ਰਹਿਣਾ। ਉਸਦੇ ਸੁਪਨੇ ਚਕਨਾਚੂਰ ਹੋ ਗਏ ਸਨ। ਹੰਝੂ ਅੱਖਾਂ ਵਿੱਚੋ ਪਰਲ ਪਰਲ ਵੱਗ ਰਹੇ ਸਨ ਪਰ ਪੂੰਝਣ ਵਾਲਾ ਕੋਈ ਨਹੀ ਸੀ।
ਦਿਨ ਬੀਤਣ ਲੱਗੇ। ਸਹੁਰਾ ਪਰਿਵਾਰ ਬਹੁਤ ਚੰਗਾ ਸੀ। ਸੱਸ ਸਹੁਰਾ ਉਸਦਾ ਬਹੁਤ ਮੋਹ ਕਰਦੇ। ਘਰਵਾਲਾ ਵੀ ਫੁੱਲਾਂ ਵਾਂਗ ਰੱਖਦਾ ਪਰ ਉਹ ਫਿਰ ਵੀ ਅੰਦਰੋਂ ਅੰਦਰੀ ਮੁਰਝਾ ਗਈ ਸੀ। ਚਾਰੇ ਪਹਿਰ ਉਸਦੇ ਅੱਗੇ ਪਿੱਛਦੇ ਘੁੰਮਦੇ ਜਵਾਕ ਉਸਨੂੰ ਜਹਿਰ ਵਰਗੇ ਲੱਗਦੇ। ਉਸਨੂੰ ਲੱਗਦਾ ਕਿ ਇਹਨਾਂ ਨੇ ਮੇਰੀਆਂ ਖੁਸ਼ੀਆਂ ਉੱਤੇ ਡਾਕਾ ਮਾਰ ਰੱਖਿਆ। ਉਹ ਚਾਅ ਕੇ ਹੀ ਇਹ ਗੱਲ ਨਹੀ ਸਮਝ ਸਕੀ ਸੀ ਕਿ ਉਹ ਕਿਸੇ ਦੀ ਨੂੰਹ ਅਤੇ ਪਤਨੀ ਬਣ ਕੇ ਬਾਅਦ ਵਿੱਚ ਆਈ ਸੀ, ਪਹਿਲਾਂ ਇਹਨਾਂ ਜਵਾਕਾਂ ਦੀ ਮਾਂ ਸੀ ਅਤੇ ਸਿਰਫ...

ਉਹਨਾਂ ਕਰਕੇ ਹੀ ਉਹ ਉਸ ਘਰ ਵਿੱਚ ਸੀ। ਪਰ ਨਿਆਣੀ ਮੱਤ ਤਾਂ ਆਪਣੀਆਂ ਸੱਧਰਾਂ ਪੂਰੀਆਂ ਕਰਨ ਤੇ ਹੀ ਤੁੱਲੀ ਹੋਈ ਸੀ।
ਚਾਰ ਕੁ ਸਾਲਾਂ ਦੀ ਕੁੜੀ ਅਤੇ ਸਵਾ ਦੋ ਕੁ ਸਾਲ ਦਾ ਮੁੰਡਾ, ਉਸਨੂੰ ਆਪਣੇ ਦੁਸ਼ਮਣ ਲੱਗਦੇ। ਉਸਦਾ ਵਿਵਹਾਰ ਜਵਾਕਾਂ ਪ੍ਰਤੀ ਨਿੱਤ ਦਿਨ ਫਿੱਕਾ ਹੋ ਰਿਹਾ ਸੀ। ਉਸਨੂੰ ਮਹਿਸੂਸ ਹੁੰਦਾ ਕਿ ਕਿਸੇ ਨੇ ਉਸਦੇ ਸੀਨੇ ਵਿੱਚ ਖੰਜਰ ਖਭੋ ਰੱਖਿਆ ਅਤੇ ਉਹ ਉਸਨੂੰ ਕੱਢ ਵੀ ਨਹੀ ਸਕਦੀ।ਉਸਦੀ ਸੱਸ ਨੇ ਵੀ ਇਹ ਮਹਿਸੂਸ ਤਾਂ ਕੀਤਾ ਪਰ ਪੁੱਤ ਦੇ ਘਰ ਵਿੱਚ ਕਲੇਸ਼ ਪੈਣ ਦੇ ਡਰੋਂ ਚੁੱਪ ਕਰ ਗਈ ਪਰ ਹੁਣ ਉਹ ਜਵਾਕਾਂ ਦਾ ਭੋਰਾ ਵਿਸਾਹ ਨਾਂ ਖਾਂਦੀ। ਘਰ ਦੇ ਮਹੌਲ ਵਿੱਚ ਘੁੱਟਣ ਰੱਲਣ ਲੱਗੀ ਸੀ। ਇਸਤਰ੍ਹਾਂ ਹੀ ਚਾਰ-ਪੰਜ ਮਹੀਨੇ ਲੰਘ ਗਏ ਕਿ ਸੁਨੇਹਾਂ ਮਿਲਿਆਂ ਕਿ ਵੱਡੀ ਭੂਆ ਪੰਜ-ਚਾਰ ਦਿਨ ਰਹਿਣ ਆ ਰਹੀ ਹੈ। ਸਾਰਾ ਪਰਿਵਾਰ ਭੂਆ ਨੂੰ ਉਡੀਕਣ ਲੱਗਾ। ਭੂਆ ਆਈ ਤੋਂ ਉਸਨੇ ਆਪਣੇ ਮਨ ਦੀ ਰਿੱਝਣ ਨੂੰ ਢੱਕਣ ਦਾ ਯਤਨ ਤਾਂ ਪੂਰਾ ਕੀਤਾ ਪਰ ਭੂਆ ਦੀਆਂ ਬੁੱਢੀਆਂ ਅੱਖਾਂ ਝੱਟ ਸਭ ਬੁੱਝ ਗਈਆਂ।
ਇਕ ਦਿਨ ਮੌਕਾ ਦੇਖ ਭੂਆ ਨੇ ਉਸਨੂੰ ਆਪਣੇ ਕੋਲ ਬੈਠਾਇਆਂ ਅਤੇ ਉਸਦੇ ਮੋਢੇ ਉੱਤੇ ਪਿਆਰ ਨਾਲ ਹੱਥ ਰੱਖ ਬੋਲੀ ਕਿ, “ਧੀਏਂ ਮੈਨੂੰ ਪਤਾ ਕਿ ਅਣਜੰਮਿਆਂ ਦੀ ਮਾਂ ਬਣਨਾ ਬਹੁਤ ਔਖਾ ਹੈ ਤੇਰੇ ਲਈ। ਤੇਰੀਆਂ ਆਵਦੀਆਂ ਲੱਖਾਂ ਸੱਧਰਾਂ ਹੋਣ ਗਈਆਂ ਪਰ ਇੱਕ ਵਾਰ, ਬੱਸ ਸਿਰਫ ਇੱਕ ਵਾਰ, ਨਿਆਣਿਆ ਦੀਆਂ ਅੱਖਾਂ ਵਿੱਚ ਝਾਕ ਕੇ ਦੇਖ ਤੈਨੂੰ ਕੀ ਦਿੱਖਦਾ”। ਭੂਆ ਦੇ ਸ਼ਬਦ ਉਸਦੇ ਦਿਲ ਵਿੱਚਲੀ ਅੱਗ ਉੱਤੇ ਸ਼ੀਤਲ ਜਲ ਬਣ ਵਰ੍ਹ ਗਏ ਅਤੇ ਉਹ ਜਲ ਤੱਤੇ ਹੰਝੂ ਬਣ ਉਸਦੀਆਂ ਅੱਖਾਂ ਵਿੱਚੋਂ ਚੋਅ ਗਿਆ। ਉਸਦੇ ਹੰਝੂ ਦੇਖ ਕੋਲ ਖੇਡਦੀ ਜਵਾਕੜੀ ਭੱਜ ਕੇ ਆਣ ਉਸਦੇ ਹੰਝੂ ਪੂੰਝਣ ਲੱਗ ਪਈ। ਉਸਦੇ ਕੋਮਲ ਹੱਥਾਂ ਦੇ ਅਹਿਸਾਸ ਨੇ ਉਸਦੇ ਸੀਨੇ ਵਿਚਲਾ ਖੰਜਰ ਕੱਢ ਦੂਰ ਸੁੱਟ ਦਿੱਤਾ ਸੀ। ਜਦੋਂ ਉਸਨੇ ਨਿੱਕੀ ਨਿਆਣੀ ਦੀਆਂ ਅੱਖਾਂ ਵਿੱਚ ਤੱਕਿਆਂ ਤਾਂ ਉਸਨੂੰ ਡਾਢਾ ਪਿਆਰ ਹੀ ਪਿਆਰ ਨਜਰ ਆਇਆ। ਜਦੋਂ ਉਸਨੇ ਆਪਣਾ ਆਪਾ ਉਸਦੀਆਂ ਅੱਖਾਂ ਰਾਹੀ ਤੱਕਿਆਂ ਤਾਂ ਉਸਨੂੰ ਇੱਕ ਮਾਂ ਨਜਰ ਆਈ।
ਮਾਂ ਸਿਰਫ ਇੱਕ ਮਾਂ। ਜਿਸਦੇ ਲਈ ਔਲਾਦ ਸਿਰਫ ਔਲਾਦ ਹੈ, ਨਾ ਉਹ ਚੰਗੀ ਹੈ ਨਾ ਮਾੜੀ ਹੈ। ਨਾ ਆਪਣੀ ਹੈ ਨਾ ਪਰਾਈ ਹੈ, ਬੱਸ ਸਿਰਫ ਇੱਕ ਔਲਾਦ ਹੈ।
✍🏻✍🏻ਹਰਪ੍ਰੀਤ ਬਰਾੜ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)