More Punjabi Kahaniya  Posts
ਹਮ ਕਿਆ ਹੈ ?


ਹਮ ਕਿਆ ਹੈ

ਹਰ ਰੋਜ ਦੀ ਤਰ੍ਹਾਂ ਸਕੂਲ ਪ੍ਰਬੰਧਕਾਂ ਦੁਆਰਾ ਬਣਾਏ ਗਏ ਟਾਈਮ ਟੇਬਲ ਅਨੁਸਾਰ ਸੱਤਵੀ ਕਲਾਸ ਵਿਚ ਮੈ ਆਪਣਾ ਤੀਸਰਾ ਪੀਰਿਯਡ ਲਗਾਉਣ ਕਲਾਸ ਰੂਮ ਅੰਦਰ ਦਾਖ਼ਲ ਹੁੰਦਾ ਹਾਂ .

ਗੁਡ ਮੋਰਨਿੰਗ ਸਰ !
ਬਚਿਆ ਦੀ ਇਕਸੁਰ ਚ ਲਗਾਈ ਅਵਾਜ ਪਿਆਰੀ ਵੀ ਲੱਗਦੀ ਪਰ ਕਦੀ ਕਦੀ ਜਿਆਦਾ ਥਕਾਵਟ ਹੋਣ ਕਾਰਨ ਸਿਰ ਪੀੜ ਵੀ ਲਗਾ ਦੇਂਦੀ ਹੈ .
ਆਪਣੇ ਰੋਜ ਮਰਾ ਦੇ ਕੰਮਾਂ ਅਨੁਸਾਰ ਆਪਣੇ ਵਿਸ਼ੇ ਨਾਲ ਸੰਬਧਿਤ ਕਿਤਾਬ ਖੋਲ ਕੇ ਬੋਲਣਾ ਸ਼ੁਰੂ ਕੀਤਾ ਹੀ ਸੀ ਕੇ ਅਚਾਨਕ ਦਰਵਾਜੇ ਇਕ ਨੰਨੀ ਜਿਹੀ ਅਵਾਜ ਮੇਰੇ ਕੰਨਾਂ ਚ ਪੈਂਦੀ ਹੈ .
ਮੇਂ ਆਈ ਕਮ ਇਨ ਸਰ ?
ਇਹ ਇਕ ਛੋਟੀ ਕਲਾਸ ਦੀ ਬੱਚੀ ਦੀ ਅਵਾਜ ਸੀ . ਮੈ ਬਿਨਾ ਕੋਈ ਜੁਆਬ ਦਿਤੇ ਆਪ ਉਸ ਵੱਲ ਵਧਿਆ .
” ਯੇਸ ਬੇਟਾ ਵਹਟ ਹੈਪੰਡ “? ਮੈ ਵੀ ਉਸ ਬੱਚੀ ਨੂੰ ਅੰਗਰੇਜ਼ੀ ਵਿਚ ਸਵਾਲ ਦੁਹਰੋੰਦੇ ਹੋਏ ਪੁੱਛਿਆ . ਕਿਓੰਕੇ ਸਕੂਲ ਦੇ ਤੌਰ ਤਰੀਕਿਆਂ ਅਨੁਸਾਰ ਸਾਰੇ ਅਧਿਆਪਕ ਬਚਿਆ ਨਾਲ ਕੇਵਲ ਅੰਗਰੇਜ਼ੀ ਵਿਚ ਹੀ ਗੱਲ ਕਰ ਸਕਦੇ ਨੇ .
“ਸਰ ਆਈ ਵਾਂਟ ਟੂ ਅਸਕ ਸਮਥਿੰਗ ਟੂ ਮਾਈ ਸਿਸਟਰ ”
ਹਮ ਕਿਆ ਹੈ ?
ਛੋਟੀ ਉਮਰ ਹੋਣ ਕਰਕੇ ਅੰਗਰੇਜ਼ੀ ਚ ਜਿਆਦਾ ਨਿਪੁੰਨਤਾ ਨਾ ਹੋਣ ਕਰਕੇ ਉਸਨੇ ਕੁਝ ਸ਼ਬਦ ਹਿੰਦੀ ਵਿਚ ਬੋਲੇ !
” ਜੇ ਆਪ ਕਿਆ ਬੋਲ ਰਹੇ ਹੋ ਬੇਟਾ ?
ਸਰ ਮੈਮ ਨੇ ਮੁਝੇ ਕਹਾ ਹੈ ਅਪਨੀ ਦੀਦੀ ਸੇ ਪੁਸ਼ ਕਰ ਆਓ “ਹਮ ਕਿਆ
ਹੈ ?
ਮਤਲਬ ?
ਮੈ ਵੀ ਹੈਰਾਨੀ ਭਰੇ ਲਹਿਜੇ...

ਚ ਉਸ ਛੋਟੀ ਲੜਕੀ ਨੂੰ ਪੁੱਛਿਆ
” ਹਮ ਐਸ ਸੀ ਹੈ ਬੀ ਸੀ ਹੈ ਯਾ ਜਨਰਲ ਹੈ” ?
ਏਨੇ ਨੂੰ ਉਸਦੀ ਵੱਡੀ ਭੈਣ ਉੱਠ ਕੇ ਆ ਜਾਂਦੀ ਹੈ ਤੇ ਮੈ ਵੀ ਉਸਨੂੰ ਉਸਦੀ ਵੱਡੀ ਭੈਣ ਤੋਂ ਪੁੱਛਣ ਦੀ ਇਜਾਜਤ ਦੇ ਦਿੰਦਾ ਹਾਂ
ਦੋਵੇ ਬਹੁਤ ਧੀਮੀ ਅਵਾਜ ਚ ਗੱਲਾਂ ਕਰ ਰਹੀਆਂ ਸਨ ਪਰ ਅਵਾਜ ਏਨੀ ਕੋ ਉੱਚੀ ਸੀ ਕੇ ਮੇਰੇ ਕੰਨਾਂ ਤਕ ਪਹੁੰਚ ਸਕੇ !
ਦੀਦੀ ਹਮ ਕਿਆ ਹੈ ! ਕੁਝ ਸਮੇ ਲਈ ਤਾਂ ਉਸਦੀ ਵੱਡੀ ਭੈਣ ਨੂੰ ਵੀ ਸਮਝ ਨੀਂ ਆਈ ! ਕਿਆ ਪੂਸ਼ ਰਹੀ ਹੋ ਤੁਮ ”
ਮੈਮ ਨੇ ਬੋਲਾ ਹੈ ਅਪਨੀ ਬੜੀ ਸਿਸਟਰ ਸੇ ਪੂਸ਼ ਕਰ ਆਓ ਹਮ ਕਿਆ ਹੈ
ਹਮ ਐਸ ਸੀ ਹੈ ਬੀ ਸੀ ਹੈ ਆ ਜਨਰਲ ਹੈ
ਉਸਦੀ ਵੱਡੀ ਭੈਣ ਨੇ ਵੀ ਧੀਮੀ ਜਿਹੀ ਅਵਾਜ ਸੀ ਜਵਾਬ ਦਿਤਾ
ਹਮ ….. ਹੈ !
ਬਸ ਏਨਾ ਸੁਨਣ ਤੋਂ ਬਾਅਦ ਉਹ ਬੱਚੀ ਕਮਰੇ ਚੋ ਚਲੀ ਜਾਂਦੀ ਹੈ
” ਹਮ ਕਿਆ ਹੈ ”
ਉਸ ਮਾਸੂਮ ਬੱਚੀ ਦੀ ਜੁਬਾਨ ਚੋ ਨਿਕਲੇ ਇਹ ਸ਼ਬਦ ਕਿੰਨੀ ਦੇਰ ਤਕ ਮੇਰੇ ਕੰਨਾਂ ਵਿਚ ਗੂੰਜਦੇ ਰਹੇ ਤੇ ਮੈ ਕਲਾਸ ਚ ਚਾਹੁੰਦੇ ਹੋਏ ਵੀ ਕਿਸੇ ਵੀ ਟੌਪਿਕ ਤੇ ਧਿਆਨ ਕੇਂਦਰਤ ਨਾ ਕਰ ਸਕਿਆ !

ਗੁਰਿੰਦਰ ਸਫ਼ਰੀ
7889011847

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)