More Punjabi Kahaniya  Posts
ਪਖੰਡੀ ਬਾਬਾ


ਪਖੰਡੀ ਬਾਬਾ –
ਅਕਤੂਬਰ 2007 ਵਿੱਚ ਮੇਰਾ ਛੋਟੇ ਭਰਾ ਡਾਕਟਰ ਪਰਦੀਪ ਸਿੰਘ ਸਾਬਕਾ ਮੀਤ ਪਰਧਾਨ ਮਿਉਂਨਸਪਲ ਕਮੇਟੀ ਟਾਂਡਾ ਅਚਾਨਕ ਅਕਾਲ ਚਲਾਣਾ ਕਰ ਗਿਆ। ਉਸ ਤੋਂ ਪਹਿਲਾਂ ਮੇਰੇ ਦਾਦਾ ਦਾਦੀ ਮਾਤਾ ਪਿਤਾ ਇਕ ਹੋਰ ਛੋਟਾ ਭਰਾ ਅਸ਼ਵਨੀ ਭਲਵਾਨ ਵੀ ਅਕਾਲ ਚਲਾਣਾ ਕਰ ਚੁੱਕੇ ਸਨ। ਬਹੁਤ ਲੋਕਾਂ ਦੀ ਹਮਦਰਦੀ ਮੇਰੇ ਤੇ ਮੇਰੇ ਪਰਿਵਾਰ ਨਾਲ ਸੀ। ਅਸੀਂ ਸੱਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਤੇ ਵਹਿਗੁਰੂ ਨੂੰ ਮੰਨਣ ਵਾਲੇ ਤੇ ਵਾਹਿਗੁਰੂ ਦਾ ਹੀ ਓਟ ਆਸਰਾ ਲੈਣ ਵਾਲੇ ਪਰਿਵਾਰ ਹਾਂ। ਸਾਡਾ ਇੱਕ ਬਹੁਤ ਹੀ ਨਿਕਟਵਰਤੀ ਦੋਸਤ ਹਰੀ ਸਿੰਘ ਨਿਹੰਗ ਭਰਾ ਦੇ ਭੋਗ ਤੋਂ ਬਾਅਦ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਇੱਕ ਬਾਬੇ ਕੋਲ ਲੈ ਕੇ ਜਾਣਾਂ ਹੈ ਉਹ ਤੁਹਾਡੇ ਪਰਿਵਾਰ ਤੇ ਆਈ ਸਾੜ ਸਤੀ ਦਾ ਉਪਾਅ ਕਰ ਦੇਵੇਗਾ ਕਿਉਂਕਿ ਥੋੜੇ ਸਮੇਂ ਵਿੱਚ ਹੀ ਤੁਹਾਡੇ ਪਰਿਵਾਰ ਵਿੱਚ ਬਹੁਤ ਮੌਤਾਂ ਹੋ ਚੁਕੀਆਂ ਹਨ। ਮੈਂ ਉਹਨੂੰ ਨਾਂਹ ਕਰ ਦਿੱਤੀ ਕਿ ਮੈਂ ਨਹੀਂ ਜਾਣਾਂ ਕਿਸੇ ਬਾਬੇ ਬੂਬੇ ਕੋਲ। ਪਰ ਹਰੀ ਸਿੰਘ ਨੇ ਅਗਲੇ ਦਿਨ ਮੇਰੇ ਮੈਡਮ ਨਾਲ ਗੱਲ ਕਰ ਲਈ ਤੇ ਮੈਡਮ ਮੈਨੂੰ ਕਹਿੰਦੇ ਤੁਸੀਂ ਹਰੀ ਸਿੰਘ ਨਾਲ ਚਲੇ ਜਾਓ ਜੇ ਤੁਹਾਡੇ ਮਨ ਬਾਬੇ ਦੀ ਗੱਲ ਨਾਂ ਲੱਗੀ ਤਾਂ ਨਾ ਮੰਨਿਓ ਪਰ ਜਾਣ ਵਿੱਚ ਕੀ ਹਰਜ ਹੈ। ਅਗਲੇ ਦਿਨ ਸ਼ਾਮ ਨੂੰ ਮੈਂ ਤੇ ਹਰੀ ਸਿੰਘ ਬਾਬੇ ਨੂੰ ਮਿਲਣ ਸ਼ਾਮ ਨੂੰ ਸੱਤ ਕ ਵਜੇ ਚਲ ਪਏ। ਹਰੀ ਸਿੰਘ ਨੇ ਦੱਸਿਆ ਸੀ ਕਿ ਬਾਬਾ ਜੀ ਰਾਤ ਅੱਠ ਵਜੇ ਤੋਂ ਬਾਰਾਂ ਵਜੇ ਤੱਕ ਚੌਂਕੀ ਭਰਦੇ ਹਨ। ਅਸੀਂ ਟਾਂਡੇ ਤੋਂ ਚੱਲ ਕੇ ਰਾਤ ਸਾਢੇ ਕ ਨੌਂ ਵਜੇ ਬਟਾਲੇ ਤੋਂ ਫਤਿਹਗੜ ਚੂੜੀਆਂ ਨੂੰ ਜਾਂਦੀ ਸੜਕ ਤੇ ਬਟਾਲੇ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਪਹੁੰਚ ਗਏ। ਅੱਗੇ ਬਾਬੇ ਕੋਲ ਪਹਿਲਾਂ ਹੀ ਇੱਕ ਪਰਿਵਾਰ ਪਹੁੰਚਾ ਹੋਇਆ ਸੀ। ਅਸੀ ਬਾਬੇ ਦੇ ਦਰਬਾਰ ਵਿੱਚ ਪਿਛੇ ਬਹਿ ਗਏ। ਬਾਬਾ ਧੂਣਾਂ ਧੁਖਾ ਕੇ ਅੱਖਾਂ ਬੰਦ ਕਰਕੇ ਬੈਠਾ ਸੀ। ਇਕ ਜੁਆਨ ਮੁੰਡਾ ਫੋਨ ਤੇ ਗੱਲ ਕਰ ਰਿਹਾ ਸੀ। ਉਸਨੇ ਦੱਸਿਆ ਕਿ ਬਾਬਾ ਜੀ ਪਰੀਤਮ ਭਾਜੀ ਕੋਰਟ ਵਿੱਚ ਪਹੁੰਚ ਗਏ ਨੇ। ਬਾਬਾ ਕਹਿੰਦਾ ਉਹਨਾਂ ਨੂੰ ਕਹਿ ਕੇ ਉਹ ਜੱਜ ਦਾ ਹੁਲੀਆ ਦੱਸਣ। ਫੋਨ ਵਾਲੇ ਬੰਦੇ ਨੇ ਪੁੱਛ ਕੇ ਦੱਸਿਆ ਕਿ ਜੱਜ ਗੋਰੀ ਲੇਡੀ ਹੈ ਤੇ ਉਸ ਦੇ ਵਾਲ ਕੱਟੇ ਹਨ ਨਜ਼ਰ ਦੀ ਚਿੱਟੀ ਐਨਕ ਲਾਈ ਹੈ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਾਈ ਹੈ। ਗਲਬਾਤ ਤੋਂ ਪਤਾ...

ਲੱਗਾ ਕਿ ਅਮਰੀਕਾ ਵਿੱਚ ਪਰੀਤਮ ਦਾ Asylum ਵਾਸਤੇ ਕੋਰਟ ਕੇਸ ਲੱਗਾ ਹੈ ਤੇ ਬਾਬਾ ਏਥੇ ਬੈਠਾ ਮੰਤਰ ਮਾਰ ਰਿਹਾ ਹੈ ਤਾਂ ਜੋ ਕੇਸ ਪਾਸ ਹੋ ਜਾਵੇ। ਬਾਬੇ ਨੇ ਅੱਖਾਂ ਬੰਦ ਕਰ ਲਈਆਂ ਤੇ ਕਹਿੰਦਾ ਜੱਜ ਬਹੁਤ ਸਖਤ ਹੈ ਪਰ ਮੈਂ ਮੰਤਰ ਮਾਰ ਕੇ ਜੱਜ ਦੇ ਹੱਥ ਬੰਨਣ ਦੀ ਕੋਸ਼ਿਸ਼ ਕਰਦਾ ਹਾਂ ਤੇ ਕੇਸ ਪਰੀਤਮ ਦੇ ਹੱਕ ਵਿੱਚ ਅੱਜ ਜਰੂਰ ਹੋ ਜਾਵੇਗਾ। ਮੈਂ ਅੱਗੇ ਹੀ ਖਿਝਿਆ ਹੋਇਆ ਸੀ ਤੇ ਗੁਸੇ ਨਾਲ ਹਰੀ ਸਿੰਘ ਵੱਲ ਵੇਖਦੇ ਹੋਏ ਮਨ ਵਿੱਚ ਉਥੇ ਬੈਠੇ ਹੀ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਕਿ ਆਹ ਬਾਬੇ ਦੇ ਅੱਜ ਜਰੂਰ ਜੁਤੀਆਂ ਪੈਣ ਤੇ ਇਹ ਏਥੇ ਬੈਠਾ ਜਿਹੜਾ ਮੰਤਰ ਅਮਰੀਕਾ ਵਿੱਚ ਮਾਰ ਰਿਹਾ ਹੈ ਉਹ ਉਲਟਾ ਪੈ ਜਾਵੇ। ਬਾਬਾ ਘੰਟਾ ਕ ਹੋਰ ਅੰਤਰ ਧਿਆਨ ਹੋ ਕੇ ਬੈਠਾ ਰਿਹਾ। ਏਨੇ ਨੂੰ ਫੋਨ ਦੀ ਘੰਟੀ ਵੱਜੀ ਤੇ ਫੋਨ ਸੁਨਣ ਵਾਲਾ ਬੰਦਾ ਬਾਬਾ ਜੀ ਨੂੰ ਕਹਿੰਦਾ ਭਾਅ ਪਰੀਤਮ ਦਾ ਕੇਸ ਜੱਜ ਨੇ ਰੀਜੈਕਟ ਕਰ ਦਿੱਤਾ ਹੈ। ਬਾਬੇ ਦੇ ਕਮਰੇ ਵਿੱਚ ਮਾਤਮ ਛਾ ਗਿਆ। ਬਾਬਾ ਕਹਿੰਦਾ ਜੱਜ ਹੀ ਬਹੁਤ ਸਖਤ ਸੀ ਮੇਰਾ ਮੰਤਰ ਵੀ ਕੰਮ ਨਹੀਂ ਕੀਤਾ। ਕੋਈ ਨਾਂ ਕੇਸ ਅਗਲੀ ਤਰੀਖ ਤੇ ਪੱਕਾ ਆਪਣੇ ਹੱਕ ਵਿੱਚ ਹੋ ਜਾਵੇਗਾ। ਬੱਸ ਇੱਕ ਅਖੀਰਲਾ ਉਪਾਅ ਹੋਰ ਕਰਨਾਂ ਪਵੇਗਾ। ਉਹਨਾਂ ਵਿਚੋਂ ਨਾਲ ਆਇਆ ਇੱਕ ਬਜੁਰਗ ਕਹਿੰਦਾ ਬਾਬਾ ਸਾਡੇ ਪੈਸੇ ਮੋੜ ਅਸੀਂ ਨਹੀੰ ਹੋਰ ਉਪਾਅ ਕਰਵਾਉਣੇ। ਬਾਬੇ ਦਾ ਇੱਕ ਚੇਲਾ ਕਹਿੰਦਾ ਬਾਬਿਆਂ ਕੋਲੋਂ ਪੈਸੇ ਵਾਪਸ ਨਹੀਂ ਮੰਗੀ ਦੇ ਹੁੰਦੇ ਬਾਬੇ ਸ਼ਰਾਪ ਦੇ ਦਿੰਦੇ ਨੇ। ਬਾਬਾ ਵੀ ਕਹਿੰਦਾ ਪੈਸੇ ਵਾਪਸ ਨਹੀਂ ਮਿਲਣੇ ਤੇ ਗਰਮਾਂ ਗਰਮੀ ਸ਼ੁਰੂ ਹੋ ਗਈ। ਉਸੇ ਪਰਿਵਾਰ ਨਾਲ ਆਏ ਇੱਕ ਅੰਮ੍ਰਤਿਧਾਰੀ ਸਿੰਘ ਨੇ ਬਾਬੇ ਦਾ ਚਿਮਟਾ ਚੱਕ ਲਿਆ ਤੇ ਉਹ ਬਾਬੇ ਦੁਆਲੇ ਹੋ ਗਿਆ। ਬਾਬੇ ਦੇ ਦੋ ਕ ਚਿਮਟੇ ਵੱਜੇ ਸੀ ਕਿ ਬਾਬਾ ਤਰਲੇ ਮਿੰਨਤਾਂ ਕਰਨ ਲੱਗ ਪਿਆ ਤੇ ਏਸੇ ਰੌਲੇ ਗੌਲੇ ਵਿੱਚ ਅਸੀਂ ਵੀ ਬਾਬੇ ਨੂੰ ਆਪਣੀ ਸਮੱਸਿਆ ਦੱਸੇ ਬਿਨਾਂ ਖਿਸਕ ਲਏ। ਕੁਝ ਦਿਨ ਬਾਅਦ ਅਖਬਾਰ ਦੀ ਖਬਰ ਰਾਹੀਂ ਪਤਾ ਲੱਗਾ ਕਿ ਪਖੰਡੀ ਬਾਬੇ ਨੂੰ ਪੁਲਿਸ ਨੇ ਪਕੜ ਲਿਆ ਸੀ
– K S SAINI
— 15/07/2022..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)