More Punjabi Kahaniya  Posts
ਪ੍ਰਾਹੁਣਾ ਸਾਬ੍ਹ 1


ਪ੍ਰਾਹੁਣਾ ਸਾਬ੍ਹ,,,,!
ਗੱਲ ਲਗਭਗ ਸੱਚ ਏ ,ਹੈ ਤਾਂ ਕਹਾਣੀ ਹਾਸੇ ਆਲੀ ਪਰ ਬਥੇਰਿਆਂ ਤੇ ਪੂਰੀ ਢੁਕਦੀ ਏ। ਕੱਲ ਨੂੰ ਰੱਖੜੀ ਏ , ਤੁਸੀਂ ਵੀ ਸਹੁਰੇ ਜਾਣਾ ਏ,, ਕੀ ਤੁਹਾਡੇ ਅੰਦਰ ਵੀ ਮੀਤਾ ਲੁਕਿਆ ਬੈਠਾ ਏ??
‘ਮੀਤਾ’, ਓਹ ਹੋ ਮਾਫ ਕਰਨਾ ਪ੍ਰਾਹੁਣਾ ਸਾਬ੍ਹ, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ, ਨਾਮ ਏ। ਅੱਠਵੀਂ ਫੇਲ ਮੀਤੇ ਨੂੰ ਪਿੰਡ ਚ ਭਾਵੇਂ ਕੋਈ ਬੇਰਾਂ ਵੱਟੇ ਨੀਂ ਪੁੱਛਦਾ ਪਰ ਜਦੋਂ ਸਹੁਰੇ ਪਿੰਡ ਬੋਹੜਵਾਲੇ ਆਲੀ ਗੱਡੀ ਚੜਦਾ ਏ ਤਾਂ ਉਹਦੀ ਟੋਹਰ ਤੇ ਤੋਰ ਤਰੀਕੇ ਬਦਲ ਜਾਂਦੇ ਨੇ। ਹਾਲਾਂਕਿ ਉਹਨੇ ਵੀ ਕਈ ਵਾਰ ਕੋਸ਼ਿਸ਼ ਕੀਤੀ ਸਕੂਟਰ ਸਿੱਖਣ ਦੀ, ਪਰ ਸੋਲ਼ਾਂ ਦੂਣੀ ਅੱਠ ਸੀ ਮੀਤਾ, ਤਿੰਨ ਵਾਰ ਗੋਡੇ ਛਿਲਾ, ਦੋ ਵਾਰ ਗਿੱਟੇ ਤੁੜਵਾ ਤੇ ਚਾਰ ਪਜ਼ਾਮੇ ਕੁਰਬਾਨ ਕਰਨ ਤੋਂ ਬਾਅਦ ਵੀ ਨਾਂ ਸਿੱਖ ਸਕਿਆ।ਤਿੰਨ ਭੈਣਾਂ ਚੋ ਸਭ ਤੋਂ ਛੋਟੀ ਸੋਹਣੀ-ਸੁਨੱਖੀ ਜੀਤੋ ਦੀ ਕਿਸਮਤ ਬਾਪੂ ਨੇ,ਨਿਆਈ ਆਲੇ 14 ਕਿਲਿਆਂ ਕਰਕੇ ਮੀਤੇ ਨਾਲ ਲਿਖਤੀ ਸੀ।
ਮੀਤੇ ਦਾ ਸਹੁਰੇ ਜਾ ਕੇ ਰੁੱਸਣ ਚ ਪ੍ਰਦਰਸ਼ਨ, ਸਹਿਵਾਗ ਵਾਂਗੂ ਧੂੰਆਂਧਾਰ ਹੀ ਚੱਲਦਾ ਆ ਰਿਹਾ ਏ ।ਬਿਨਾਂ ਰੁੱਸੇ ਮੀਤਾ ਕਦੇ ਨੀਂ ਆਇਆ ਤੇ ਜੀਤੋ ਨੂੰ ਹਮੇਸ਼ਾ ਬਾਅਦ ਚ ਭਰਾ ਹੀ ਛੱਡ ਕੇ ਜਾਂਦੇ।ਅਸਲ ਚ ਪੁਆੜੇ ਦੀ ਜੜ੍ਹ ਰਾਤ ਆਲੀ ਰੇਲਗੱਡੀ ਵੀ ਸੀ, ਜੋ ਸਿੱਧੀ ਮੀਤੇ ਦੇ ਪਿੰਡ ਜਾਂਦੀ ਸੀ, ਜਿਸ ਕਾਰਨ ਰੁੱਸਣ ਤੋਂ ਬਾਅਦ ਆਪ ਜੀ ਨੂੰ ਕਦੇ ਔਖਾ ਨਹੀਂ ਹੋਣਾ ਪਿਆ।ਕੁੜਤਾ ਪਜ਼ਾਮਾ ਪਾਉਣ ਆਲਾ ਮੀਤਾ, ਅਰਿਸਟੋਕਰੈਟ ਦਾ ਖਾਸ ਸੂਟਕੇਸ ਲੈ , ਵਿੱਚ ਸਸਤੇ ਕੋਬਰਾ ਸੈਂਟ ਦੀ ਸ਼ੀਸ਼ੀ,ਰੁਮਾਲ,ਟਾਈ,ਬੈਲਟ ਰੱਖ ਕੇ, ਸਹੁਰੇ ਕੂਚ ਕਰਦਾ ਤਾਂ ਪਿੰਡ ਬੋਹੜਆਲੇ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ।
ਮੀਤੇ ਦੇ ਰੁਸਣ ਦੇ ਕਿੱਸੇ ਬਹੁਤ ਲੰਬੇ ਹਨ ਪਰ ਕੁਝ ਖਾਸ ਮੌਕਿਆਂ ਦਾ ਹੀ ਜਿਕਰ ਕਰਾਂਗੇ। ਕਦੇ ਸਬਜੀ ਤੋਂ , ਕਦੇ ਸਤਿ ਸ੍ਰੀ ਅਕਾਲ ਤੋਂ,ਕਦੇ ਬਕਰੇ-ਕੁੱਕੜ ਦੇ ਮੀਟ ਤੋਂ,ਕਦੇ ਦਾਰੂ ਤੋਂ, ਕਦੇ ਤੋਲੀਏ ਤੋਂ, ਬਸ ਆਪ ਜੀ ਬਹਾਨਾ ਈ ਭਾਲਦੇ ਸਨ।ਇਕ ਵਾਰ ਤਾਂ, ਆਪ ਜੀ ਇਸ ਕਰਕੇ ਰੁਸਣ ਚ ਕਾਮਯਾਬ ਰਹੇ, ਕਿਉਂਕਿ ਆਪ ਜੀ ਨੂੰ ਸਲਾਦ ਚ ਗੰਢੇ ਚੋਰਸ ਕੱਟ ਕੇ ਦੇ ਦਿੱਤੇ ਗਏ ਪਰ ਆਪ ਜੀ ਦਾ ਮੰਨਣਾ ਸੀ ਕਿ ਪ੍ਰਾਹੁਣਾ ਸਾਬ੍ਹ ਲਈ ਗੋਲ ਪਿਆਜ਼ ਹੀ ਕੱਟਣੇ ਚਾਹੀਦੇ ਹਨ। ਇਕ ਵਾਰੀ ਆਪ ਜੀ ਨੇ ਦੇਸੀ ਦੀ ਥਾਂ ਅੰਗਰੇਜ਼ੀ ਸ਼ਰਾਬ ਦੀ ਮੰਗ ਕੀਤੀ ਤੇ ਸਾਲੇ ਵੱਲੋਂ ਬੋਤਲ ਨਾਂ ਮਿਲਣ ਤੇ ਦੋ ਅਧੀਏ ਲਿਆਉਣ ਤੇ ਆਪ ਜੀ ਰੁੱਸ ਗਏ ਕਿਉਂਕਿ ਆਪ ਦਾ ਮੰਨਣਾ ਸੀ ਕਿ ਪ੍ਰਾਹੁਣਾ ਹਮੇਸ਼ਾਂ ਬੋਤਲ ਚੋਂ ਈ ਪੈਗ ਲਾਉਂਦਾ ਏ। ਕਈ ਵਾਰ ਆਪ ਜੀ ਆਪਣੇ ਨਾਲ ਪਿੰਡੋ ਚਾਰ ਲੰਗੋੜ ਵੀ ਨਾਲ...

ਸਹੁਰੇ ਲੈ ਜਾਂਦੇ ਤੇ ਉਹਨਾਂ ਸਾਹਮਣੇ ਰੋਹਬ ਦਿਖਾਉਣ ਹਿਤ, ਮੀਟ ਨਾਲ ਫੁਲ ਹੱਥ-ਮੂੰਹ ਧੱਕੇ ਨਾਲ ਲਬੇੜ, ਮੰਜੇ ਤੇ ਵਿਛੀਆਂ ਨਵੀਂਆਂ ਚਾਦਰਾਂ ਨਾਲ ਪੂੰਝਣ ਦਾ ਮਹਾਨ ਕਾਰਜ ਕਰਦੇ।
ਲਓ ਜੀ, ਇਕ ਵਾਰੀ ਫੇਰ ਮੀਤੇ ਦੇ ਸਹੁਰੇ ਜਾਣ ਦੀ ਤਿਆਰੀ, ਸਹੁਰੇ ਘਰ ਚ ਅਫਗਾਨਿਸਤਾਨ ਤਰਾਂ ਮਾਹੌਲ ਤਨਾਅਪੂਰਨ, ਤੁਰੰਤ ਸਾਰੇ ਟੱਬਰ ਦੀ ਆਪਾਤ ਬੈਠਕ ਬੁਲਾਈ ਗਈ ਤੇ ਸਰਬਸੰਮਤੀ ਨਾਲ, ਫੈਸਲਾ ਲਿਆ ਗਿਆ ਕੇ, ਜੋ ਮਰਜੀ ਪ੍ਰਬੰਧ ਕਰਨੇ ਪੈਣ ,ਇਸ ਵਾਰ ਪ੍ਰਾਹੁਣਾ ਨਹੀਂ ਰੁੱਸਣ ਦੇਣਾ।ਇਸ ਲਈ ਘਰ ਦੀ ਆਰਥਿਕ ਸਥਿਤੀ ਨੂੰ ਨਜ਼ਰਅੰਦਾਜ਼ ਕਰ ਤੁਰੰਤ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਪਰ ਇੱਧਰ ਮੀਤਾ ਸਹਿਵਾਗ ਵੀ ਜਬਰਦਸਤ ਤਿਆਰੀ ਨਾਲ ਸਹੁਰੇ ਪਹੁੰਚ ਚੁੱਕਾ ਸੀ , ਪਰ ਸਹੁਰਿਆਂ ਵੱਲੋਂ ਬਹੁਤ ਈ ਜਬਰਦਸਤ ਪ੍ਰਦਰਸ਼ਨ, ਪਿਆਜ ਗੋਲ ਵੀ ਤੇ ਚੋਰਸ ਵੀ,ਮੀਟ ਬਕਰੇ ਦਾ ਵੀ ਤੇ ਕੁਕੜ ਦਾ ਵੀ, ਰੋਟੀ ਚੁੱਲ੍ਹੇ ਦੀ ਵੀ ਤੇ ਤੰਦੂਰ ਦੀ ਵੀ, ਦਾਰੂ ਦੇਸੀ ਵੀ ਤੇ ਬੋਤਲ ਅੰਗ੍ਰੇਜ਼ੀ ਦੀ ਵੀ ਕੁਲ ਮਿਲਾ ਕੇ, ਸਹਿਵਾਗ ਨੂੰ ਬੰਨ ਕੇ ਰੱਖ ਦਿੱਤਾ । ਲਓ ਜੀ ,ਰਾਤ ਆਲੀ ਗੱਡੀ ਆਉਣ ਚ ਸਿਰਫ ਅੱਧਾ ਘੰਟਾ ਬਾਕੀ, ਮੀਤੇ ਦਾ ਸਹੁਰਾ ਪਰਿਵਾਰ ਆਪਣੀ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ, ਪੜੋਸੀ ਵੀ ਕੰਧ ਨਾਲ ਕੰਨ ਲਾ-ਲਾ ਥੱਕਣ ਤੋਂ ਬਾਅਦ ਮੰਜਿਆਂ ਤੇ ਪੈ ਚੁੱਕੇ ਸਨ। ਹੁਣ ਮੀਤੇ ਨੂੰ ਸਿਰਫ ਗਲਾਸੀ ਦੁੱਧ ਹੀ ਫੜਾਉਣਾ ਸੀ ਤੇ ਇਹ ਡਿਊਟੀ ਛੋਟੇ ਸਾਲੇ ਨੇ ਆਪ ਨਿਭਾਉਣ ਦਾ ਫੈਸਲਾ ਲਿਆ।
ਮੀਤਾ ਜਬਰਦਸਤ ਦਬਾਅ ਚ , ਪਰ ਇਕਦਮ ਲਾਸਟ ਬਾਲ ਚ ਛੱਕਾ ਮਾਰਨ ਦਾ ਇਰਾਦਾ,, ਮੀਤੇ ਨੇ ਜੱਗਦੇ ਲੱਟੂ ਨੂੰ ਕੋਲ ਪਿਆ ਵੱਟਾ ਮਾਰਤਾ ਤੇ ਕਮਰੇ ਚ ਘੁੱਪ ਹਨੇਰਾ ਤੇ ਆਪ ਦਰਵਾਜੇ ਓਹਲੇ ਖੜ ਗਿਆ, ਦੁੱਧ ਲੈ ਕੇ ਜਦੋਂ ਸਾਲ਼ਾ ਆਇਆ ਤਾਂ ਮੀਤੇ ਨੇ ਹਨੇਰੇ ਚ ਦਰਵਾਜ਼ੇ ਪਿਛੋਂ ਇਕਦਮ ਕਿਹਾ, ‘ਹੋ’ ਸਾਲਾ ਘਾਬਰ ਕੇ ਕਹਿੰਦਾ, ” ਕਿਹੜਾ ਏ ਓਏ”! ਮੀਤੇ ਨੇ ਘਮਸਾਣ ਮਚਾਤਾ ਕਹਿੰਦਾ,” ਸਾਲਿਓ , ਸਾਡੀ ਕੋਈ ਕਦਰ ਹੀ ਹੈ ਨੀ ਇੱਥੇ, ਪ੍ਰਾਹੁਣੇ ਨੂੰ ਈ ਕਹਿ ਜਾਂਦੇ ਓ ਕਿਹੜਾ ਓਏ, ਕਿਹੜਾ ਓਏ, ਮੈਂ ਚੱਲਿਆਂ”। ਇਸ ਦੇ ਨਾਲ ਹੀ ਮੀਤੇ ਨੇ ਚੌਂਦੀਆਂ-ਚੌਂਦੀਆਂ ਗਾਲਾਂ ਦੀ ਹਨੇਰੀ ਲਿਆ ਤੀ। ਸਹਿਵਾਗ ਨੇ ਪਾਸਾ ਪਲਟ ਦਿੱਤਾ ਸੀ, ਪੜੋਸੀਆਂ ਨੂੰ ਵੀ ਆਨੰਦ ਆ ਗਿਆ ਸੀ,ਉਧਰ ਮੀਤੇ ਨੇ ਵੀ ਕਦਮ ਤੇਜੀ ਨਾਲ ਟੇਸ਼ਨ ਵੱਲ ਵਧਾ ਦਿੱਤੇ ਸਨ।
ਅਸ਼ੋਕ ਸੋਨੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)