More Punjabi Kahaniya  Posts
ਖੌਫ ਤੋਪ ਦਾ


ਸੱਚਾ ਵਾਕਾ

ਮੇਰਾ ਇੱਕ ਸੱਜਣ ਆ,, ਮੇਰੇ ਪਿੰਡ ਸੁਲਤਾਨਵਿੰਡ ਤੋਂ,,
ਜੋ ਪੰਜਾਬ ਪੁਲਿਸ ਚ ਆ,,

ਉਹ ਗੱਲ ਸੁਣਾਉਂਦਾ ਸੀ ਕਿ 1984 ਤੋਂ ਬਾਅਦ ਚ ਚੱਲੇ ਮਾਹੌਲ ਵੇਲੇ ਦੀ ਗੱਲ ਆ,,
ਕਿ ਭਾਰਤੀ ਫੌਜ ਦਾ ਇਕ ਹੈਲੀਕਾਪਟਰ ਗੁਰਦਾਸਪੁਰ ਏਰੀਏ ਦੇ ਕਿਸੇ ਪਿੰਡ ਉਪਰੋਂ ਦੀ ਲੰਘ ਰਿਹਾ ਸੀ, ਤਾਂ ਅਚਾਨਕ ਫੌਜ ਵਾਲੇ ਆਪਣੇ ਜਹਾਜ ਨੂੰ ਪਿੰਡ ਤੋਂ ਦੂਰ ਨੂੰ ਲੈ ਗਏ,, ਤੇ ਨਾਲ ਹੀ ਸਾਡੇ ਬਟਾਲੇ ਠਾਣੇ ਚ ਵਾਇਰਲੈਸਾਂ ਖੜਕ ਗਈਆਂ ਕਿ ਫਲਾਣੇ ਪਿੰਡ ਚ ਤਾਂ ਖਾੜਕੂਆਂ ਨੇ ਤੋਪਾਂ ਬੀੜੀਆਂ ਹੋਈਆਂ ਨੇ,,
ਵੀਰ ਕਹਿੰਦਾ ਸਾਡੇ ਪੁਲਿਸ ਥਾਣੇ ਵਾਲਿਆਂ ਦੀ ਡਿਉਟੀ ਲੱਗ ਗਈ,ਕਿ ਜਾਕੇ ਪਤਾ ਕਰੋ,,
ਕਹਿੰਦਾ ਅਸੀਂ ਫ਼ੋਰਸ ਅਤੇ ਬੁੱਲਟ ਪਰੂਫ ਟਰੈਕਟਰ ਲੈਕੇ ਓਸੇ ਪਿੰਡ ਵੱਲ ਨੂੰ ਸਪੀਡਾਂ ਬੰਨੀ ਜਾਈਏ,,
ਰਾਹ ਚ ਜਾਕੇ ਸਾਡੇ ਅਫਸਰ ਕਹਿਣ ਕਿ ਟਰੈਕਟਰ ਸਾਡੇ ਬੁੱਲਟ ਪਰੂਫ ਆ, ਪਰ, ਤੋਪਾਂ ਨੇ ਸਾਡਾ ਲਿਹਾਜ਼ ਥੋਡ਼ੀ ਰੱਖਣਾ,,
,,, ਕਹਿੰਦਾ ਡਰਦੇ ਡਰਾਉਂਦੇ ਅਸੀਂ ਪਿੰਡ ਚ ਪਹੁੰਚੇ,,ਸਾਰੇ ਪਿੰਡ ਚ ਔਖੇ-ਸੌਖੇ ਗੇੜਾ ਕਢਿਆ,, ਪਰ ਤੋਪਾਂ ਸਾਨੂੰ ਕਿਧਰੇ ਨਾ ਦਿਸਣ,,

ਫੌਜੀ ਅਫਸਰਾਂ ਨਾਲ ਗੱਲਬਾਤ ਹੋਈ ਕਿ ਏਸ ਪਿੰਡ ਚ ਕੋਈ ਤੋਪਾਂ ਹੈਨੀ,ਆ, ਅਸੀਂ ਸਾਰੇ ਪਿੰਡ ਚ ਤੱਸਲੀ ਕਰ ਆਏ ਆ,,

ਜਦੋਂ ਫੇਰ ਫੌਜੀ ਹੈਲੀਕਾਪਟਰ ਆਪਣੀ ਤੱਸਲੀ ਕਰਨ ਆਇਆ ਤਾਂ ,ਫੇਰ ਓਹੀ ਕੰਮ ਹੋ ਗਿਆ,,
ਵਾਇਰਲੈਸਾਂ ਖੜਕ ਪਈਆਂ,,
ਫੌਜੀ ਅਫਸਰ ਆਪਣੇ ਆਲ੍ਹਾ ਕਮਾਨ ਨੂੰ ਸ਼ਿਕਾਇਤਾਂ ਕਰੀ ਜਾਵੇ ਕਿ, ਪੰਜਾਬ ਪੁਲਸ ਖਾੜਕੂਆਂ ਨਾਲ ਰਲੀ ਹੋਈ ਆ,,
ਤੋਪਾਂ ਤਾਂ ਹਾਲੇ ਵੀ ਉਸੇ ਪਿੰਡ ਚ ਓਥੇ ਹੀ ਬੀੜੀਆਂ ਪਈਆਂ ਨੇ,,

ਕਹਿੰਦਾ ਸਾਡੇ ਵੱਡੇ ਤੋਂ ਵੱਡੇ ਅਫਸਰ ਆਗੇ,,
ਤੇ ਸਾਡੇ ਸਾਹ ਸੂਤੇ ਗਏ ਕਿ ਫੌਜ ਵਾਲੇ ਝੂਠ ਨਹੀਂ ਬੋਲ ਸਕਦੇ,,ਪਰ, ਖਾੜਕੂ ਤੋਪਾਂ ਨੂੰ ਲੁਕਾ ਕਿੱਥੇ ਲੈਂਦੇ ਆ,,

ਕਹਿੰਦਾ, ਸਾਰਾ ਲਾਮ-ਲਸ਼ਕਰ ਲੈਕੇ ਰਾਤ ਜਿਹੀ ਨੂੰ ਅਸੀਂ ਤੁਰ ਪਏ ਫੇਰ ਪਿੰਡ ਵੱਲ ਨੂੰ,
ਸਾਰਾ ਪਿੰਡ ਫੋਲ ਮਾਰਿਆ, ਪਰ, ਤੋਪਾਂ ਖੌਰੇ ਕਿਹੜੇ ਖੂਹ ਚ ਵੜ ਜਾਣ,,...

ਸਾਨੂੰ ਕੁਝ ਨਾ ਲੱਭਾ,

ਸਾਰੀ ਰਾਤ ਮੱਛਰ ਲੜਾਉਂਦਿਆਂ ਨੇ ਘੇਰਾ ਪਾਈ ਰੱਖਿਆ,,
ਦਿਨ ਚੜ੍ਹਿਆ ਤਾਂ ਪਿੰਡ ਦੇ ਸਰਪੰਚ ਮੋਹਤਬਰਾਂ ਨੂੰ ਨਾਲ ਲੈਕੇ ਸਾਰਾ ਪਿੰਡ ਫੋਲਿਆ, ਪਰ ,ਤੋਪਾਂ ਨਾ ਲੱਭਣ,,
ਅਖ਼ੀਰ ਅਸੀਂ ਫੌਜੀ ਅਫਸਰ ਨੂੰ ਵਾਇਰਲੈਸ ਕੀਤੀ ਕਿ ਅਸੀਂ ਤੋਪਾਂ ਵਾਲੀ ਥਾਂ ਵੱਲ ਨੂੰ ਤੁਰਾਂਗੇਂ ਤਾਂ ਤੁਸੀਂ ਉੱਤੋਂ ਹੈਲੀਕਾਪਟਰ ਰਾਹੀਂ ਨਿਗਰਾਨੀ ਕਰਦੇ ਹੋਇਆ ਸਾਨੂੰ ਦੱਸੀ ਜਾਇਓ ਕਿ ਉਹ ਤੋਪਾਂ ਵਾਲੀ ਥਾਂ ਕਿੱਥੇ ਕੁ ਆ, ਜਦੋਂ ਅਸੀਂ ਸਹੀ ਟਿਕਾਣੇ ਤੇ ਪਹੁੰਚ ਜਾਵਾਂਗੇ ਤਾਂ ਤੁਸੀਂ ਸਾਨੂੰ ਦੱਸ ਦਿਓ,, ਵੀਰ ਕਹਿੰਦਾ ਕਿ ਅਸੀਂ ਤੁਰੇ ਜਾਇਐ, ਤੇ ਵਾਇਰਲੈਸ ਦੱਸੀ ਜਾਵੇ ਕਿ ਫਲਾਣੇ ਰਾਹ ਨੂੰ ਮੁੜ ਜਾਉ,, ਨਾਲੋਂ ਨਾਲ ਉਹ ਇਹ ਦੱਸੀ ਜਾਵੇ ਕਿ ਤੋਪਾਂ ਵੀ ਦਿਸ ਰਹੀਆਂ ਨੇ,, ਕਹਿੰਦਾ ਸਾਡੇ ਸਾਹ ਸੂਤੇ ਪਏ ਸਨ,,
ਕਹਿੰਦਾ ਡਰਦੇ ਡਰਦੇ ਅਸੀਂ ਪਿੰਡ ਦੇ ਵਿਚਕਾਰ ਜਿਹੇ ਪਹੁੰਚੇ ਤਾਂ ਵਾਇਰਲੈਸ ਲਗਾਤਾਰ ਖੜਕਣ ਲੱਗੀ ਕਿ ਜਿੱਥੇ ਤੁਸੀਂ ਖੜੇ ਓ, ਏਥੇ ਹੀ ਤੋਪਾਂ ਦਿਸ ਰਹੀਆਂ ਹਨਂ,,
ਅਸੀਂ ਸ਼ਸ਼ੋਪੰਜ ਚ ਪੈਗੇ ਕਿ ਐਥੇ ਤਾਂ ਕੋਈ ਤੋਪ ਹੈਨੀ, ਇਹ ਹਾਲੇ ਵੀ ਆਖੀ ਜਾਂਦੇ ਆ, ਕਿ ਤੋਪਾਂ ਏਥੇ ਹੀ ਹਨ,,

ਵੀਰ ਕਹਿੰਦਾ ,ਕਿ ਅਫਸਰ ਸਾਡਾ ਵਾਇਰਲੈਸ ਤੇ ਕਲਪਦਾ ਕਲਪਦਾ ਉੱਥੇ ਖਲੋਤੇ ਟਾਂਗੇ- ਰੇਹੜੇਆਂ ਚੋਂ ਇਕ ਰੇਹੜੇ ਦੇ ਪਿਛਲੇ ਪਾਸੇ ਬੈਹ ਗਿਆ,, ਓਧਰੋਂ ਵਾਇਰਲੈਸ ਖੜਕਗੀ ਕਿ ਯਹੀ ਹੈ ਤੋਪ ਯਹੀ ਹੈ ਤੋਪ,,
ਅਫਸਰ ਸਾਡਾ ਤੜਭਕੇ ਉਠਿਆ, ਤੇ ਪਿੱਛੇ ਮੁੜਕੇ ਵੇਖਿਆਂ ਤਾਂ ਵਾਇਰਲੈਸ ਮਾਰੀ ਵਗ੍ਹਾਹਕੇ ਤੇ ਹੱਸੀ ਜਾਵੇ,, ਅਸੀਂ ਹੈਰਾਨ ਕਿ ਸਾਡੇ ਅਫਸਰ ਨੂੰ ਕੀ ਹੋ ਗਿਆ,,ਅਸੀਂ ਪੁੱਛਿਆ ਕਿ ਮਾਲਕੋ ਕੀ ਗੱਲ ਹੋਗੀ,,
ਕਹਿੰਦੇ ਕਿ ਫੌਜ ਨੂੰ ਵਾਇਰਲੈਸ ਕਰ, ਕਿ ਤੋਪਾਂ ਲੱਭ ਗਈਆਂ ਨੇ😀😀

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)