More Punjabi Kahaniya  Posts
ਘਰ ਤਾਂ ਖੁਦਾ ਦਾ ਹੀ ਹੈ


ਘਰ ਤਾਂ ਖੁਦਾ ਦਾ ਹੀ ਹੈ..
1947 ਪੰਜਾਬ ਵੰਡ ਤੋ ਬਾਦ ਮੇਰੇ ਨਾਨਾ ਜੀ ਵੀ ਪਰਿਵਾਰ ਸਮੇਤ ਲਹਿੰਦੇ ਪੰਜਾਬ ਵਲੋ ਜਾਨਾ ਬਚਾ ਕੇ, ਘਰ ਬਾਰ ਛਡੱ ਉਜੜ ਕੇ ਆਏ ਤੇ ਚੜੱਦੇ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਸਿਰ ਲੁਕਾਣ ਲਈ ਛਤੱ ਲਭੀ..
ਉਨਾ ਨੇ ਇਕ ਖਾਲੀ ਪਏ ਮਕਾਨ ਵਿਚ ਸ਼ਰਣ ਲਈ. ਓਸ ਵੇਲੇ ਆਪਣੀਆ ਜਮੀਨਾ ਜਇਦਾਦਾ ਦੁਜੇ ਪਾਸੇ ਛਡੱ ਆਏ ਲੋਕਾ ਕੋਲ ਹੋਰ ਕੋਈ ਚਾਰਾ ਨਹੀ ਸੀ ਕਿ ਉਹ ਆਪਣੇ ਤੇ ਪਰਿਵਾਰ ਲਈ ਇਧੱਰ ਮੁਸਲਿਮ ਪਰਿਵਾਰਾ ਦੇ ਕੀਤੇ ਖਾਲੀ ਮਕਾਨਾ ਤੇ ਕਬਜੇ ਕਰਣ..
ਇਹ ਮਕਾਨ ਖਾਲੀ ਸੀ ਤੇ ਉਸਨੂੰ ਆਪਣੇ ਰਹਿਣ ਲਈ ਠੀਕ ਕਰਾਇਆ ਤੇ ਮੰਨ ਮਾਰ ਕੇ ਪਿਛਲਾ ਭੁਲਦੇ ਹੋਏ ਵਿਛੋੜੇ ਦੇ ਜ਼ਖਮਾ ਨੂੰ ਭਾਣਾ ਮੰਨ ਅਗੇ ਦੀ ਜਿੰਦਗੀ ਸ਼ੁਰੂ ਕੀਤੀ ਤੇ ਮਕਾਨ ਦੇ ਉਪਰਲੇ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਧੀਰੇ-ਧੀਰੇ ਜਿੰਦਗੀ ਪਟਰੀ ਤੇ ਆਣ ਲਗੀ ਤੇ ਦੋਹਾ ਮੁਲਕਾ ਵਿਚ ਆਣਾ ਜਾਣਾ ਵੀ ਸ਼ੁਰੂ ਹੋ ਗਿਆ..
ਕਈ ਲੋਕ ਮੁੜ ਪਰਤ ਕੇ ਆਪਣੀ ਯਾਦਾ ਨੂੰ ਲਭਦੇ ਹਿੰਦੋਸਤਾਨ ਤੇ ਪਾਕਿਸਤਾਨ ਜਾੰਦੇ ਰਹੇ. ਮੇਰੇ ਨਾਨਾ ਜੀ ਦਸਦੇ ਸਨੰ ਕੀ ਮੈਂ ਕਦੀ ਵਾਪਸ ਨਹੀ ਗਿਆ. ਹਿੰਮਤ ਹੀ ਨਾ ਹੋਈ ਕੀ ਵਾਪਸ ਜਾ ਜ਼ਖਮ ਤਾਜੇ ਕਰਣ ਦੀ..
ਕਹਿੰਦੇ ਇਕ ਵਾਰ ਘਰ ਸਾਡੇ ਸਵੇਰੇ ਸਵੇਰੇ ਬੁਹਾ ਖੜਕਿਆ ਤੇ ਖੋਲਣ ਤੇ ਸਾਹਮਣੇ ਇਕ ਮੁਸਲਿਮ ਵੀਰ ਸੀ ਝਕਦੇ-ਝਕਦੇ ਦਬੀ ਆਵਾਜ ਵਿਚ ਕਹਿੰਦਾ ਕੀ ਵੰਡ ਤੋ ਪਹਿਲਾ ਇਹ ਘਰ ਸਾਡਾ ਹੀ ਸੀ. ਕਿ ਮੈ ਅੰਦਰ ਆ ਸਕਦਾ…. ਕਹਿੰਦੇ-ਕਹਿੰਦੇ ਉਸ ਦਾ ਗਲਾ ਭਰ ਆਇਆ ਤੇ ਨਾਨਾ ਜੀ ਕਹਿੰਦੇ ਮੈਂ ਉਸ ਨੂੰ ਗਲਵਕੜੀ ਲੈ ਕੇ ਅੰਦਰ ਲਿਆ ਤੇ ਚਾਹ ਪਾਣੀ ਪਿਲਾਉੰਦੇ ਵੰਡ ਦੇ ਦੁਖ ਦਰਦ ਸਾੰਝੇ ਕਿਤੇ. ਉਸ ਨੂੰ ਬੜਾ ਸਬਰ...

ਜਿਹਾ ਆਇਆ ਤੇ ਬੋਲਿਆ ਇਕ ਵਾਰ ਪੁਰਾ ਘਰ ਵੇਖ ਸਕਦਾ ਹਾਂ?
ਨਾਨਾ ਜੀ ਸਹਿਮਤੀ ਦਿਤੀ.
ਕਿਉ ਕੀ ਉਹ ਬਾਹਰ ਵਿਹੜੇ ਵਿਚ ਹੀ ਬੈਠੇ ਹੋਏ ਸਨ ਤੇ ਉਸ ਨੂੰ ਨਾਲ ਲੈ ਕੇ ਇਕ ਇਕ ਕਮਰੇ ਨੂੰ ਦਿਖਾਇਆ ਤੇ ਉਹ ਵੀ ਦੇਖਦੇ ਨਾਲ ਨਾਲ ਹੋਏ ਬਦਲਾਵਾ ਨੂੰ ਵੀ ਦਸਦਾ ਰਿਹਾ ਕਿ ਇਥੇ ਪਹਿਲਾ ਇਹ ਸੀ, ਇਹ ਸਾਡੀ ਬੈਠਕ ਸੀ, ਇਥੇ ਜਨਾਨ ਖਾਨਾ ਸੀ, ਦੇਖਦੇ-ਦੇਖਦੇ ਉਹ ਉਪਰੇ ਮੰਜਿਲ ਬਣੇ ਬਾਬਾ ਜੀ ਦੇ ਕਮਰੇ ਨੂੰ ਵੇਖ ਕੇ ਭਭਾੱ ਮਾਰ ਕੇ ਰੋ ਪਿਆ ਤੇ ਕਹਿਣ ਲਗਾ ਸ਼ੂਕਰ ਹੈ ਅਲਾੱ ਦਾ ਕੀ ਆਪ ਜੀ ਇਸ ਘਰ ਵਿਚ ਰਹਿਣ ਨੂੰ ਆਏ.. ਅਸੀ ਵੀ ਇਸ ਕਮਰੇ ਵਿਚ ਬਚਪਨ ਤੋ ਹੀ ਨਮਾਜ ਪੜਦੇ ਆਏ ਹਾ ਤੇ ਇਹ ਸਾਡਾ ਨਮਾਜ ਵਾਲਾ ਹੀ ਕਮਰਾ ਸੀ.. ਸ਼ੁਕਰ ਖੁਦਾ ਦਾ ਉਸ ਨੇ ਆਪਣੇ ਘਰ ਨੂੰ ਨਹੀ ਛੋੜਿਆ.. ਨਮਾਜ ਹੋਏ ਜਾਂ ਗੁਰਬਾਣੀ ਪਾਠ ਗਲੱ ਤਾਂ ਖੁਦਾ ਦੀ ਹੀ ਹੋਈ. ਸਭ ਬਦਲਿਆ ਪਰ ਖੁਦਾ ਨੇ ਆਪਣਾ ਘਰ ਨਹੀ ਬਦਲਿਆ. ਘਰ ਤਾਂ ਖੁਦਾ ਦਾ ਹੀ ਹੈ. ਇਹ ਸੁਣ ਮੇਰੇ ਨਾਨਾ ਜੀ ਦਸਦੇ ਸਨ ਕਿ ਮੈ ਉਸ ਨੂੰ ਗਲਵਕੜੀ ਵਿਚ ਲੈ ਲਿਆ ਤੇ ਕਿੰਨੀ ਦੇਰ ਅਸੀ ਦੋਵੇ ਵੇਰਾਗ ਤੇ ਸ਼ੁਕਰਾਨੇ ਵਿਚ ਹੰਝੂ ਵਹਾਂਦੇ ਰਹੇ.
ਫਿਰ ਸ਼ਾਮ ਨੂੰ ਵਿਦਾ ਹੋੰਦਿਆ ਉਨਾ ਨੂੰ ਸਨੰਮਾਨ ਨਾਲ ਕੁਝ ਸਮਾਨ ਤੇ ਮਿਠਾਈ ਦਿੰਦੇ ਇਸ ਵਾਦੇ ਨਾਲ ਤੋਰਿਆ ਕੀ ਘਰ ਖੁਦਾ ਦਾ ਹੀ ਹੈ ਤੇ ਤੁਹਾਡਾ ਵੀ ਹੇੈ ਜਦੱ ਇਥਰ ਆਓ ਤੇ ਬੇ-ਝਿਝਕ ਆਓ ਤੇ ਇਥੇ ਹੀ ਠਹਰੋ…
ਪੁਰਾਣੀਆ ਸੁਣਿਆ ਯਾਦਾ ਵਿਚੋ…
✒ ਰਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)