More Punjabi Kahaniya  Posts
ਬਟਵਾਰਾ


‘ਬਟਵਾਰਾ’
“ਬਾਊ ਜੀ! ਪੰਚਾਇਤ ਨੂੰ ਦੱਸੋ ਕਿ ਤੁਸੀਂ ਦੋਨੋਂ ਜੀਅ ਆਪਣੇ ਕਿਹੜੇ ਪੁੱਤਰ ਨਾਲ ਰਹਿਣਾ ਪਸੰਦ ਕਰੋਂਗੇ?” ਵੰਡ-ਵੰਡਾਈ ਕਰਾਉਣ ਲਈ ਮੁੰਡਿਆਂ ਵਲੋਂ ਸੱਦੀ ਪੰਚਾਇਤ ਦੇ ਆਗੂ ਨੇ ਬਜੁਰਗ ਪਿਉ ਨੂੰ ਪੁੱਛਿਆ।
“ਏਹ ਦੇ ‘ਚ ਪੁੱਛਣ ਵਾਲੀ ਕੀ ਗੱਲ ਹੈ, ਪਹਿਲੇ ਚਾਰ ਮਹੀਨੇ ਬਾਊ- ਬੀਬੀ ਵੱਡੇ ਕੋਲ, ਅਗਲੇ ਚਾਰ ਮਹੀਨੇ ਵਿਚਾਲੜੇ ਕੋਲ ਤੇ ਮਗਰਲੇ ਚਾਰ ਮਹੀਨੇ ਮੇਰੇ ਕੋਲ ਰਹਿਣਗੇ” ਛੋਟਾ ਮੁੰਡਾ ਖੜਾ ਹੋ ਕੇ ਬੋਲਿਆ।
“ਛੋਟੇ ਦੀ ਗੱਲ ਨਾਲ ਅਸੀਂ ਸਹਿਮਤ ਹਾਂ, ਮਕਾਨ ਤੇ ਪ੍ਰਾਪਰਟੀ ਦੀ ਵੰਡ ਦਾ ਫੈਸਲਾ ਵੀ ਕਰ ਦਿਓ” ਵੱਡੇ ਦੋਨੋ ਮੁੰਡੇ ਇੱਕੋ ਸੁਰ ‘ਚ ਬੋਲੇ।
“ਫੈਸਲਾ ਹੁਣ ਮੈਂ ਕਰਾਂਗਾ… ਏਸ ਘਰ ਦਾ...

ਮਾਲਕ ਮੈਂ ਹਾਂ, ਏਹ ਤਿੰਨੋ ਵਾਰੀ ਵਾਰੀ ਨਾਲ ਮੇਰੇ ਮਕਾਨ ‘ਚ ਰਹਿ ਸਕਦੇ ਨੇ, ਬਾਕੀ ਮਹੀਨਿਆਂ ਲਈ ਆਪਣੇ ਰਹਿਣ ਦਾ ਪ੍ਰਬੰਧ ਏਹ ਆਪ ਕਰਨਗੇ…. ਜੇ ਫ਼ੈਸਲਾ ਮੰਜੂਰ ਹੋਵੇੇ ਤਾਂ ਲਿਖ-ਪੜ ਕਰ ਲਵੋ!” ਅਕਸਰ ਸ਼ਾਂਤ ਰਹਿਣ ਵਾਲੇ ਬਜੁਰਗ ਦੀ ਗੱਲ ਸੁਣ ਕੇ ਤਿੰਨਾਂ ਮੁੰਡਿਆਂ- ਨੂੰਹਾ ਤੇ ਪੰਚਾਇਤੀਆਂ ਦੇ ਮੂੰਹ ਖੁੱਲ੍ਹੇ ਰਹਿ ਗਏ, ਜਿਵੇਂ ਕੋਈ ਬਹੁਤ ਵੱਡੀ ਅਣਹੋਣੀ ਵਾਪਰ ਗਈ ਹੋਵੇ।
ਵਰਿੰਦਰ ਬਜਾਜ ਮਲੋਟ….✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)