More Punjabi Kahaniya  Posts
ਦਲਦਲ


ਕਈ ਦਿਨਾਂ ਬਾਅਦ ਅੱਜ ਸੂਰਜ ਨਿਕਲਿਆ ਸੀ ।ਨਹੀਂ ਤਾਂ ਸੰਘਣੀ ਧੁੰਦ ਪੂਰਾ ਦਿਨ ਛਾਈ ਰਹਿੰਦੀ।ਐਂਤਵਾਰ ਦਾ ਦਿਨ ਸੀ ।ਕੋਸੀ ਧੁੱਪ ਦਾ ਅਨੰਦ ਮਾਣਦੇ ਹੋਏ ਅੱਜ ਦੀ ਅਖਬਾਰ ਦੇ ਪੰਨੇ ਪਲਟ ਰਿਹਾ ਸੀ ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਖਬਰਾਂ ਪੜ੍ਹਦਿਆਂ ਮਨ ਅੰਦਰ ਕਾਫੀ ਉਥਲ ਪੁਥਲ ਹੋ ਰਹੀ ਸੀ ।ਰਾਜਨੀਤਕ ਤੇ ਸਮਾਜਿਕ ਪ੍ਰਬੰਧ ਦੇ ਨਾਲ ਚਿੜ੍ਹ ਹੋ ਰਹੀ ਸੀ ।ਅਚਾਨਕ ਮੋਬਾਇਲ ਦੀ ਰਿੰਗ ਟੋਨ ਵੱਜੀ ।ਸੋਚਿਆ ਕਿਸੇ ਕਸਟਮਰ ਦਾ ਫੋਨ ਹੋਵੇਗਾ ।ਇਹ ਲੋਕ ਐਂਤਵਾਰ ਨੂੰ ਵੀ ਚੈਨ ਨਹੀਂ ਲੈਣ ਦਿੰਦੇ ।ਫੋਨ ਚੁੱਕਿਆ ਤੇ ਲੜਕੀ ਦੀ ਹੈਲੋ ਕਰਦੀਂ ਮਿੱਠੀ ਅਵਾਜ ਕੰਨਾ ਵਿੱਚ ਰਸ ਘੋਲ ਗਈ।ਮੈਂ ਕਿਹਾ ਕੌਣ ? ਤੁਸੀਂ ਕਿੱਥੋਂ ਬੋਲ ਰਹੇ ਹੋ ,ਅਗਿਉਂ ਅਵਾਜ ਆਈ।ਮੈਂ ਕਿਹਾ ਜੀ ਤੁਸੀਂ ਕੌਣ ।ਕੁੱਝ ਝਿਜਕ ਤੋਂ ਬਾਅਦ ਉੱਤਰ ਆਇਆ ਜੀ ਸੌਰੀ ਗਲਤ ਨੰਬਰ ਡਾਇਲ ਹੋ ਗਿਆ।ਕੋਈ ਗੱਲ ਨਹੀਂ ਕਈ ਵਾਰ ਹੋ ਜਾਂਦੈ।ਮੈਂ ਇਹ ਕਹਿ ਕੇ ਫੋਨ ਕੱਟ ਦਿੱਤਾ।ਅਜੇ ਇੱਕ ਮਿੰਟ ਹੀ ਹੋਇਆ ਸੀ ਦੁਬਾਰਾ ਕਾਲ ਆਈ ।ਮੈਂ ਫੋਨ ਫਿਰ ਚੁੱਕਿਆ ਤੇ ਕਿਹਾ ਮੈਡਮ ਤੁਸੀਂ ਦੁਬਾਰਾ ਉਸੇ ਨੰਬਰ ਤੇ ਕਾਲ ਕੀਤੀ ਹੈ ।ਅਗੋਂ
ਉੱਤਰ ਆਇਆ ,ਫਿਰ ਕਿਹੜਾ ਗੱਲ ਨੀ ਹੋ ਸਕਦੀ,
ਮੈਂ ਕਿਹਾ ਹੋ ਸਕਦੀ ਹੈ ਬੋਲੋ ।ਉਸਨੇ ਕਿਹਾ ਤੁਹਾਡੀ ਅਵਾਜ਼ ਬਹੁਤ ਖੂਬਸੂਰਤ ਹੈ ।ਮੈਂ ਕਿਹਾ ਸ਼ੁਕਰੀਆ।। ਅਵਾਜ ਆਈ
ਕੀ ਤੁਸੀਂ ਮੈਨੂੰ ਮਿਲ ਸਕਦੇ ਹੋ ।
ਕੰਮ ਦਸੋ।ਉਸ ਨੇ ਕਿਹਾ ਕੰਮ ਤਾਂ ਕੋਈ ਨਹੀਂ ਮੈਨੂੰ ਤੁਹਾਨੂੰ ਮਿਲ ਕੇ ਖੁਸ਼ੀ ਹੋਵੇਗੀ।
ਪ੍ਰੰਤੂ ਮੈਨੂੰ ਤੁਹਾਡੇ ਵਿਚ ਕੋਈ ਦਿਲਚਸਪੀ ਨਹੀਂ ।ਮੈਂ ਇਹ ਕਹਿ ਕੇ ਫੋਨ ਕੱਟ ਦਿੱਤਾ ।ਤੇ ਸੋਚਣ ਲੱਗ ਪਿਆ ਕਿ ਇਹ ਕੀ ਨਵਾਂ ਪੁਆੜਾ ਹੈ ।ਕੁੱਝ ਦਿਨ ਗੁਜਰੇ ਉਸੇ ਨੰਬਰ ਤੋਂ ਫਿਰ ਕਾਲ ਆਈ ।ਪਹਿਲਾਂ ਤਾਂ ਸੋਚਿਆ ਕੱਟ ਦਿਆਂ ਪਰ ਫਿਰ ਹਿਚਕਚਾਹਟ ਵਿਚ ਚੁੱਕ ਲਿਆ ।ਅਵਾਜ਼ ਆਈ ਮੈਂ ਇੱਕ ਵਾਰ ਤੁਹਾਨੂੰ ਮਿਲਣਾ ਚਾਹੁੰਦੀ ਹਾਂ।ਕੁੱਝ ਸੋਚਣ ਤੋਂ ਬਾਅਦ ਮੈਂ ਉਸ ਨੂੰ ਮਿਲਣ ਲਈ ਕਹਿ ਦਿੱਤਾ।ਦੂਸਰੇ ਦਿਨ ਸ਼ਹਿਰ ਦੀ ਦਾਣਾ ਮੰਡੀ ਵਿੱਚ ਖੜ੍ਹਾ ਮੈਂ ਉਸ ਦੀ ਇੰਤਜ਼ਾਰ ਕਰ ਰਿਹਾ ਸੀ ।ਮੰਡੀ ਵਿੱਚ ਟਾਵੀਂ ਟਾਵੀਂ ਬਾਸਮਤੀ ਆ ਰਹੀ ਸੀ ਤੇ ਝਾਰ ਖਰੀਦਣ ਵਾਲੀਆਂ ਮਜਦੂਰ ਔਰਤਾਂ ਝਾਰ ਲੈਣ ਲਈ ਕਿਸਾਨਾਂ ਨਾਲ ਸੌਦੇ ਬਾਜੀ ਕਰ ਰਹੀਆਂ ਸੀ ।ਅਚਾਨਕ ਫੋਨ ਦੀ ਰਿੰਗ ਵੱਜੀ।ਮੇਰੇ ਸਾਹਮਣੇ ਮੋਢੇ ਤੇ ਪਰਸ ਪਾਈ ਇੱਕ ਖੂਬਸੂਰਤ ਮੁਟਿਆਰ ਖੜ੍ਹੀ ਸੀ ।ਉਸ ਦੇ ਗੋਦੀ ਇੱਕ ਛੋਟਾ ਬੱਚਾ ਚੁੱਕਿਆ ਹੋਇਆ ਸੀ ।ਉਸ ਨੇ ਮੈਨੂੰ ਸਾਸਰੀ ਕਾਲ ਬੁਲਾਈ ਤੇ ਮੈਂ ਵੀ ਉਸ ਦਾ ਉੱਤਰ ਦਿੱਤਾ । ਮੈਂ ਉਸ ਨੂੰ ਮੇਰੇ ਨਾਲ ਮਿਲਣ ਦਾ ਕਾਰਨ ਪੁੱਛਿਆ ।ਉਹ ਥੋੜ੍ਹਾ ਮੁਸਕਰਾਈ।ਤੇ ਫਿਰ ਬੋਲੀ ਤੁਸੀਂ ਕਿੰਨੇ ਭੋਲੇ ਹੋ।ਕੁੱਝ ਵੀ ਨਹੀਂ ਸਮਝੇ।ਭਾਵੇਂ ਮੈਂ ਬਹੁਤ ਕੁੱਝ ਸਮਝ ਗਿਆ ਸੀ ਪ੍ਰੰਤੂ ਉਸਦੇ ਮੂੰਹੋ ਸੁਣਨਾ ਚਾਹੰਦਾ ਸੀ ।ਮੈਂ ਕਿਹਾ ਨਹੀਂ ਮੈਂ ਕੁੱਝ ਸਮਝਿਆ ਨਹੀਂ ।ਉਹ ਖਿੜਖਿੜਾ ਕੇ ਹੱਸੀ ਤੇ ਬੋਲੀ ਕੋਈ ਜਗ੍ਹਾ ਲੱਭੋ ਤੇ ਮੈਨੂੰ ਆਪਣੇ ਮੋਟਰ ਸਾਈਕਲ ਪਿੱਛੇ ਬਿਠਾ ਕੇ ਲੈ ਚੱਲੋ।ਮੈਂ ਕਿਹਾ ਇਹ ਸਭ ਕਿਉਂ।ਤਾਂ ਉਹ ਬੋਲੀ ਇਹ ਮੇਰੀ ਮਜਬੂਰੀ ਹੈ ।ਮੈਨੂੰ ਕੁੱਝ ਪੈਸੇ ਚਾਹੀਦੇ ਨੇ ।ਪਰ ਮੈਂ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦਾ ਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਚਾਹੁੰਦਾ ਹਾਂ ਪਰ ਤੂੰ ਇਸ ਦਲਦਲ ਵਿੱਚ ਕਿੰਝ ਫਸੀ ਮੈਨੂੰ ਇਸ ਘਟਨਾਕ੍ਰਮ ਬਾਰੇ ਦੱਸ ।ਉਹ ਕੁੱਝ ਦੇਰ ਚੁੱਪ ਰਹੀ ਤੇ ਫਿਰ ਬੋਲੀ ਪੁੱਛਣਾ ਹੀ ਚਾਹੁੰਦੇ ਹੋ ਤਾਂ ਕਿਤੇ ਬੈਠੀਏ ।ਮੈਂ ਮੰਡੀ ਦੇ ਖਾਲੀ ਕੋਨੇ ਵੱਲ ਇਸ਼ਾਰਾ ਕੀਤਾ ਜਿੱਥੇ ਤਖਤਪੋਸ਼ ਪਿਆ ਸੀ ।ਅਸੀਂ ਉਸ ਉੱਤੇ ਬੈਠ ਗਏ ।ਨੀਲੇ ਅਸਮਾਨ ਉੱਤੇ ਤਿੱਤਰ ਖੰਭੇ ਬੱਦਲ ਉੱਡ ਰਹੇ ਸਨ ਜੋ ਕਦੇ ਕਦੇ ਸੂਰਜ ਨੂੰ ਢਕ ਲੈਂਦੇ ਤੇ ਠੰਡ ਦਾ ਅਹਿਸਾਸ ਹੁੰਦਾ ।ਉਸ ਨੇ ਆਪਣੀ ਵਿਥਿਆ ਸ਼ੁਰੂ ਕੀਤੀ।,ਮੇਰੇ ਮਾਂ ਬਾਪ ਬਚਪਨ ਵਿੱਚ ਚੱਲ ਵਸੇ ਸਨ ।ਭਾਬੀ ਦੇ ਆਖਣ ਤੇ ਭਰਾ ਨੇ ਦਸਵੀਂ ਵਿਚੋਂ ਪੜ੍ਹਨ ਤੋਂ ਹਟਾ ਲਿਆ ਤੇ ਸਿਲਾਈ ਸੈਂਟਰ ਤੇ ਕੱਪੜੇ ਸਿੱਖਣ ਲਾ ਦਿੱਤਾ ।ਵੀਹ ਵਰ੍ਹਿਆਂ ਦੀ ਹੋਈ ਤਾਂ ਭਰਾ ਨੇ ਵਿਆਹ ਕੇ ਫਰਜ ਪੁਰਾ ਕੀਤਾ।।ਘਰ ਵਾਲਾ ਸ਼ਰਾਬੀ ਕਬਾਬੀ ਸੀ ।ਚਾਰ ਕਿਲਿਆਂ ਵਿਚੋਂ ਤਿੰਨ ਕਨਾਲ ਬਾਕੀ ਬਚੀ ਹੈ ।ਉਹ ਵੀ ਗਹਿਣੇ ਪਈ ਹੈ ।ਉਹ ਸ਼ਹਿਰ ਮਿਸਤਰੀ ਨਾਲ ਦਿਹਾੜੀ ਜਾਂਦਾ...

ਹੈ ।ਜੋ ਮਿਲਦਾ ਭੁੱਕੀ ਤੇ ਸ਼ਰਾਬ ਦੀ ਭੇਟਾ ਹੋ ਜਾਂਦਾ ਹੈ ।ਲੋਕਾਂ ਦੇ ਲੀੜੇ ਲੱਤੇ ਸਿਉਂ ਕੇ ਚੁੱਲ੍ਹਾ ਚੌਂਕਾ ਤੋਰਦੀ ਸੀ ਤਾਂ ਪੇਕੇ ਗਈ ਮਗਰੋਂ ਮੇਰੀ ਸਿਲਾਈ ਮਸ਼ੀਨ ਵੇਚ ਦਿੱਤੀ।ਇੱਕ ਵਾਰ ਜੁਆਕ ਬਿਮਾਰ ਹੋ ਗਿਆ ।ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲਿਜਾਣਾ ਪੈਣਾ।ਘਰ ਕੋਈ ਪੈਸਾ ਨਹੀਂ ਸੀ ।ਭਰਾ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਉਮਰ ਭਰ ਦਾ ਠੇਕਾ ਤਾਂ ਨੀ ਲਿਆ ।ਤੇਰਾ ਵਿਆਹ ਕਰਤਾ।ਪੈਸੇ ਤਾਂ ਮੇਰੇ ਸਿਰੋਂ ਤੇਰੇ ਵਿਆਹ ਵਾਲੇ ਨੀ ਲੱਥੇ।ਮਿਸਤਰੀ ਨੂੰ ਪੁੱਛਿਆ ਉਹ ਕਹਿੰਦਾ ਇਹ ਤਾਂ ਪਹਿਲਾਂ ਹੀ ਐਡਵਾਂਸ ਫੜ੍ਹੀ ਬੈਠਾ।ਮਿਨਤ ਤਰਲਾ ਕਰਕੇ ਗੁਆਂਢ ਵਾਲੀ ਮਾਸੀ ਤੋਂ ਦੋ ਹਜ਼ਾਰ ਫੜ੍ਹਿਆ ਤੇ ਮੁੰਡੇ ਦਾ ਇਲਾਜ ਕਰਵਾਇਆ।ਕੁੱਝ ਸਮੇਂ ਬਾਅਦ ਮਾਸੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।ਕੁੱਝ ਸਮੇਂ ਦੀ ਮੋਹਲਤ ਮੰਗੀ ।ਇਕਰਾਰ ਫਿਰ ਆ ਗਿਆ।ਮੇਰੀ ਹਾਲਤ ਹੋਰ ਮਾੜੀ ਹੋ ਗਈ ।ਮੈਂ ਕਨੇਡਾ ਵਾਲਿਆਂ ਦੇ ਘਰ ਗਈ ।ਉੱਥੇ ਕੇਵਲ ਉਹਨਾਂ ਦਾ ਬਜ਼ੁਰਗ ਹੀ ਰਹਿੰਦਾ ਹੈ ।ਮੈਂ ਉਸ ਨੂੰ ਆਪਣੀ ਕਹਾਣੀ ਦਸੀ ਤੇ ਮੱਦਦ ਮੰਗੀ ।ਉਸ ਨੇ ਮੈਨੂੰ ਦੋ ਹਜ਼ਾਰ ਰੁਪਏ ਦੇ ਕੇ ਕਿਹਾ ਕਿ ਪੈਸੇ ਜਿੰਨੇ ਮਰਜ਼ੀ ਲੈ ਜਾਇਆ ਕਰ ਪਰ ਬਦਲੇ ਵਿੱਚ ਕੁੱਝ ਦੇਣਾ ਵੀ ਪੈਣਾ ਹੈ ।ਇਹ ਸੁਣਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ।ਪ੍ਰੰਤੂ ਮਜਬੂਰੀ ਵੱਸ ਮੈਨੂੰ ਉਸ ਦੀ ਇਹ ਸ਼ਰਤ ਕਬੂਲ ਕਰਨੀ ਪਈ ।ਉਸ
ਤੋਂ ਬਾਅਦ ਮੇਰਾ ਇਹ ਧੰਦਾ ਬਣ ਗਿਆ।ਉਸ ਦਿਨ ਵੀ ਕਿਸੇ ਹੋਰ ਨੂੰ ਫੋਨ ਲਾਇਆ ਸੀ ਜੋ ਤੁਹਾਨੂੰ ਮਿਲ ਗਿਆ ਮੈਂ ਸੋਚਿਆ ਨਵਾਂ ਗਾਹਕ ਮਿਲ ਗਿਆ।ਬੱਸ ਇਹੀ ਮੇਰੀ ਕਹਾਣੀ ਹੈ ।ਸੁਣ ਕੇ ਮੇਰਾ ਦਿਮਾਗ ਚਕਰਾ ਗਿਆ ।ਕੁੱਝ ਦੇਰ ਦੀ ਚੁੱਪ ਪਿੱਛੋਂ ਮੈਂ ਕਿਹਾ,ਤੂੰ ਆਪਣੇ ਬੱਚੇ ਨੂੰ ਪਿਆਰ ਕਰਦੀਂ ਹੈ ?ਉਸਨੇ ਹਾਂ ਵਿੱਚ ਸਿਰ ਹਿਲਾਇਆ।ਮੈਂ ਕਿਹਾ ,ਤੈਨੂੰ ਕੀ ਹੱਕ ਹੈ ਕਿ ਤੂੰ ਉਸਦੀ ਮਮਤਾ ਨਾਲ ਖਿਲਵਾੜ ਕਰੇਂ?ਉਸਨੇ ਕਿਹਾ ਆਪਣੇ ਬੱਚੇ ਲਈ ਤਾਂ ਮੈਂ ਇਹ ਸੱਭ ਕਰਦੀਂ ਹਾਂ।ਨਹੀਂ ਪਹਿਲਾਂ ਤੇਰੀ ਮਜਬੂਰੀ ਸੀ ਤੇ ਹੁਣ ਤੇਰਾ ਸ਼ੌਂਕ ਬਣ ਚੁੱਕਿਐ।ਕੱਲ੍ਹ ਨੂੰ ਕੀ ਤੇਰਾ ਇਹ ਲੜਕਾ ਸਾਡੇ ਇਸ ਸਮਾਜ ਵਿੱਚ ਸਿਰ ਉੱਚਾ ਉਠਾ ਕੇ ਵਿਚਰ ਸਕੇਗਾ ? ਕੀ ਇਸ ਗੰਧਲੇ ਸਮਾਜ ਦੇ ਸਫੇੜਪੋਸ਼ੀਏ ਲੋਕ ਤੇਰੀ ਮਜਬੂਰੀ ਨੂੰ ਤੇਰੀ ਕਮਜ਼ੋਰੀ ਬਣਾ ਕੇ ਤੇਰੇ ਤੇ ਤੇਰੇ ਬੱਚੇ ਵਿਚਕਾਰ ਇੱਕ ਕੰਧ ਨਹੀਂ ਖੜ੍ਹੀ ਕਰ ਦੇਣਗੇ ।ਸੋਚ ਕੇ ਦੇਖ ਤੇਰਾ ਤੇ ਤੇਰੇ ਮਸੂਮ ਬੱਚੇ ਦਾ ਭਵਿੱਖ ਕੀ ਹੋਵੇਗਾ ? ਮੇਰੇ ਮੂੰਹੋ ਇਹ ਸ਼ਬਦ ਸੁਣ ਕੇ ਉਸ ਨੇ ਨੀਵੀਂ ਪਾ ਲਈ ।ਮੈਂ ਉਸਦਾ ਸਿਰ ਫੜ੍ਹ ਕੇ ਆਖਿਆ, ਔਹ ਦੇਖ ਮਜਦੂਰ ਔਰਤਾਂ ਜੋ ਮੰਡੀ ਚੋਂ ਝਾਰ ਇਕੱਠਾ ਕਰ ਰਹੀਆਂ ਨੇ ।ਮਿੱਟੀ ਘਟੇ ਨਾਲ ਲਿਬੜੀਆਂ ਹੋਈਆਂ ਇਹਨਾਂ ਔਰਤਾਂ ਦੇ ਤਨ ਦੇ ਸਿਰਫ ਉੱਪਰਲੇ ਹਿੱਸੇ ਤੇ ਮਿਟੀ ਹੈ ।ਅੰਦਰੋਂ ਇਹ ਪੂਰੀਆਂ ਨਿਰਮਲ ਨੇ ।ਭਾਵੇਂ ਇਹਨਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਤੇਰੇ ਤੋਂ ਵੀ ਮਾੜੀ ਹੈ ।ਤੂੰ ਕਮਜ਼ੋਰ ਨਹੀਂ ।ਤੂੰ ਹੁਣ ਵੀ ਮਾਣ ਨਾਲ ਜੀਅ ਸਕਦੀ ਹੈ ।ਤੂੰ ਗਰੀਬ ਲੋਕਾਂ ਦੇ ਕੱਪੜੇ ਘੱਟ ਰੇਟ ਤੇ ਸਿਲਾਈ ਕਰ ।ਇਸ ਨਾਲ ਤੂੰ ਆਪਣੇ ਬੱਚੇ ਨੂੰ ਵਧੀਆ ਢੰਗ ਨਾਲ ਪਾਲ ਸਕਦੀ ਹੈਂ ਤੇ ਘਰ ਦਾ ਗੁਜ਼ਾਰਾ ਵੀ ਵਧੀਆ ਹੋ ਸਕਦਾ ਹੈ ।ਔਰਤ ਅੰਦਰ ਲੋਹੜੇ ਦੀ ਕਲਾ ਹੈ ।ਤੂੰ ਆਪਣੇ ਪਿਆਰ ਨਾਲ ਆਪਣੇ ਪਤੀ ਨੂੰ ਵੀ ਸਿੱਧੇ ਰਸਤੇ ਪਾ ਸਕਦੀ ਹੈਂ।ਮੈਂ ਇੱਕ ਸਮਾਜਿਕ ਸੰਸਥਾ ਦਾ ਮੈਂਬਰ ਹੋਣ ਦੇ ਨਾਤੇ ਤੇਰੇ ਲਈ ਮੋਟਰ ਵਾਲੀ ਸਿਲਾਈ ਮਸ਼ੀਨ ਦਾ ਪ੍ਰਬੰਧ ਕਰ ਸਕਦਾ ਹਾਂ ।ਉਸ ਨੇ ਮੇਰੇ ਵੱਲ ਤੱਕ ਕੇ ਕਿਹਾ, ਵੀਰੇ ਤੂੰ ਮੈਨੂੰ ਇਸ ਦਲਦਲ ਚੋ ਬਾਹਰ ਕੱਢ ਦਿੱਤਾ ਹੈ।ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ।ਮੈਂ ਤੇਰਾ ਇਹ ਅਹਿਸਾਨ ਕਦੇ ਵੀ ਨਹੀਂ ਭੁਲਾਂਗੀ।ਮੈਂ ਹੁਣ ਮਿਹਨਤ ਕਰਾਂਗੀ ।ਉਹ ਇੱਕ ਉਮੀਦ ਲੈ ਕੇ ਜਾ ਰਹੀ ਸੀ ।ਅਸਮਾਨ ਉਪਰੋਂ ਤਿੱਤਰ ਖੰਭੇ ਬੱਦਲ ਛਟ ਗਏ ਸਨ ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਧਰਤੀ ਮਾਂ ਨੂੰ ਕੋਸੀ ਧੁੱਪ ਨਾਲ ਟਕੋਰ ਕਰ ਰਹੀਆਂ ਸਨ ।
ਸੀਰਾ ਗਰੇਵਾਲ
ਰੌਂਤਾ ਜਿਲ੍ਹਾ ਮੋਗਾ 9878077279

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)