More Punjabi Kahaniya  Posts
ਬਰਮੁੱਡਾ ਟਰਾਇੰਗਲ


ਜਿਹੜਾ ਗਿਆ,ਨਾ ਕਦੇ ਮੁੜਿਆ,ਨਾ ਲਾਸ਼ ਲੱਭੀ-ਬਰਮੁੱਡਾ ਟਰਾਇੰਗਲ
5 ਦਸੰਬਰ 1945 ਨੂੰ ਦੁਪਹਿਰ 2 ਵੱਜ ਕੇ 10 ਮਿੰਟ ਤੇ ਅਮਰੀਕੀ ਨੇਵੀ ਦੇ ਪੰਜ ਜਹਾਜ, ਆਪਣੀ ‘ਫਲਾਈਟ19’ ਨਾਮ ਦੀ ਰੂਟੀਨ ਟ੍ਰੇਨਿੰਗ ਉਡਾਨ ਭਰਦੇ ਨੇ, ਜਿਸ ‘ਚ 14 ਨੇਵੀ ਅਫ਼ਸਰ ਹੁੰਦੇ ਨੇ, ਜਿਸ ਨੂੰ ਬੇਹੱਦ ਤਜਰਬੇਕਾਰ ਪਾਇਲਟ ਅਫ਼ਸਰ ‘ਚਾਰਲਸ ਟੇਲਰ’ ਲੀਡ ਕਰਦੇ ਨੇ, ਦੋ ਘੰਟੇ ਬਾਅਦ ਇਹ ‘ਬਰਮੁਡਾ ਟਰਾਇੰਗਲ’ ਦੇ ਖੇਤਰ ‘ਚ ਪਹੁੰਚਦੇ ਨੇ ਤਾਂ ਇੰਨਾ ਵੱਲੋਂ ਰੇਡਿਓ ਰਾਹੀਂ ਦੱਸਿਆ ਗਿਆ ਕਿ, ਉਨਾਂ ਦੇ ਕੰਪਾਸ (ਦਿਸ਼ਾ ਦੱਸਣ ਵਾਲਾ ਯੰਤਰ) ਤੇ ਬੇਕ ਅਪ ਕੰਪਾਸ ਵੀ ਕੰਮ ਨਹੀਂ ਕਰ ਰਹੇ ਨੇ ਤੇ ਅਖੀਰ ਸ਼ਾਮੀ 7:04 ਮਿੰਟ ਤੇ ਇਹ ਸਾਰੇ ਹੀ ਜਹਾਜ ਗਾਇਬ ਹੋ ਜਾਂਦੇ ਨੇ, ਫੇਰ ਇੰਨਾਂ ਦੀ ਭਾਲ ਲਈ ਅਮਰੀਕੀ ਸੇਨਾ ਦੇ 13 ਬਹੁਤ ਕਾਬਲ ਅਫਸਰਾਂ ਦੀ ਟੀਮ ਨੂੰ, ਇਕ ਵੱਡੇ ਜਹਾਜ ਰਾਹੀਂ ਭੇਜਿਆ ਗਿਆ ਪਰ ਉਹ ਵੀ ਇਸੇ ਤਰਾਂ ਗਾਇਬ ਹੋ ਗਿਆ, ਇੰਨਾਂ ਜਹਾਜਾਂ ਦਾ ਮਲਬਾ ਤੇ ਉਨਾਂ 27 ਬੰਦਿਆਂ ਦੀ ਲਾਸ਼ ਅੱਜ ਤੱਕ ਨ੍ਹੀਂ ਲੱਭੀ। ਫੇਰ ਜਦੋਂ ਇਸ ਖੇਤਰ ਬਾਰੇ ਖੋਜ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਤਾਂ 500 ਸਾਲ ਪੁਰਾਣਾ ਰਹੱਸ ਹੈ, ਕ੍ਰਿਸਟੋਫਰ ਕੋਲੰਬਸ ਨੇ 1492 ‘ਚ ਇਸੇ ਥਾਂ ਬਾਰੇ ਲਿਖਿਆ ਸੀ ਕਿ ਇੱਥੇ ਉਸਦਾ ਕੰਪਾਸ ਕੰਮ ਕਰਨਾ ਛੱਡ ਗਿਆ ਸੀ, ਅੱਗ ਦੇ ਗੋਲੇ ਧਮਾਕੇ ਨਾਲ ਸਮੁੰਦਰ ‘ਚ ਗਿਰ ਰਹੇ ਸਨ। ਹੁਣ ਤੁਸੀਂ ਸੋਚੋਗੇ ਕਿ ‘ਬਰਮੁੱਡਾ ਟਰਾਇੰਗਲ’ ਕਿੱਥੇ ਏ ਤਾਂ ਸੁਣੋ, ਇਹ ਫਲੋਰਿਡਾ, ਬਰਮੁਡਾ ਤੇ ਪਿਊਟੋਰਿਕੋ ਖਾਈ ਦੇ ਵਿਚਕਾਰ ਦਾ ਤਿਕੋਣ ਰੂਪੀ ਖੇਤਰ ਹੈ, ਜੋ ਲਗਭਗ 4 ਲੱਖ ਵਰਗ ਕਿਲੋਮੀਟਰ ਦਾ ਏਰੀਆ ਏ, ਇਸ ਨੂੰ ‘ਮੌਤ ਦਾ ਤਿਕੋਣ’ ਵੀ ਕਿਹਾ ਜਾਂਦਾ ਏ ਕਿਉਂਕਿ ਇਹ ਅੱਜ ਤੱਕ, ਸੈਂਕੜੇ ਹਵਾਈ ਜਹਾਜ, ਵੱਡੇ ਬੇੜਿਆਂ ਸਣੇ ਸੈਂਕੜੇ ਸਮੁੰਦਰੀ ਆਵਜਾਈ ਸਾਧਨ ਨਿਗਲ ਚੁੱਕਾ ਏ। ਫੇਰ ਜਾਂਚ ਕੀਤੀ ਤਾਂ ਪਤਾ ਲੱਗਿਆ 1918 ‘ਚ ਇਕ ਅਮਰੀਕੀ ਜਲਯਾਨ, ਜੋ ਬਾਰਬਡੋਸ ਲਈ ਰਵਾਨਾ ਹੋਇਆ, ਜਿਸ ‘ਚ 306 ਲੋਕ ਸਵਾਰ ਸਨ, ਉਸਦਾ ਵੀ ਕੁੱਝ ਨਹੀਂ ਲੱਭਿਆ ਸੀ, ਹਾਲਾਂਕਿ 2014 ‘ਚ ਲਗਭਗ 96 ਸਾਲ ਬਾਅਦ, ਇਸੇ ਜਹਾਜ ਨੂੰ ਦੇਖੇ ਜਾਣ ਦਾ ਦਾਅਵਾ ਕੋਸਟ ਗਾਰਡਾਂ ਵੱਲੋ ਕੀਤਾ ਗਿਆ ਸੀ।
1947 ‘ਚ ਅਮਰੀਕਾ ਦਾ ‘ਸੀ 45’ ਜਹਾਜ ਇਕਦਮ ਠੀਕ-ਠਾਕ ਉਡ ਰਿਹਾ ਸੀ ਪਰ ਇੱਥੇ ਆਉਂਦਿਆ ਈ ਗਾਇਬ, ਫੇਰ 1950 ‘ਚ ਅਮਰੀਕੀ ਜਹਾਜ ‘ਸੈਂਡਰਾ’ ਵੀ ਇਸੇ ਤਰਾਂ ਗਾਇਬ,1952 ਚ ਬ੍ਰਿਟਿਸ਼ ਜਹਾਜ ਜਿਸ ‘ਚ 32 ਬੰਦੇ ਸਵਾਰ ਸਨ, ਉਹ ਵੀ ਗਾਇਬ, 1972 ‘ਚ ਜਰਮਨੀ ਦਾ 20000 ਟਨ ਦਾ ਸਮੁੰਦਰੀ ਜਹਾਜ ਜਿਸ ‘ਚ ਬਹੁਤ ਸਾਰੇ ਲੋਕ ਸਨ ਪਰ ਉਨਾਂ ਗਾਇਬ ਹੋਣ ਤੋਂ ਪਹਿਲਾਂ ਆਖਰੀ ਸਮੇਂ ਦੱਸਿਆ ਕਿ ਸਭ ਕੁੱਝ ਹਰਾ-ਹਰਾ ਦਿਖਾਈ ਦੇ ਰਿਹਾ ਏ। 1997 ‘ਚ ਜਰਮਨ ਏਅਰ ਫੋਰਸ ਦਾ ਇਕ ਜਹਾਜ ਜਿਸ ‘ਚ 33 ਜਣੇ ਸਵਾਰ ਸਨ, ਇਸ ਖੇਤਰ ‘ਚ ਆਇਆ ਤੇ ਗਾਇਬ, ਸਭ...

ਤੋਂ ਖਾਸ ਗੱਲ ਇਹ ਹੈ ਕਿ ਇਸ ਖੇਤਰ ‘ਚ ਗਾਇਬ ਕਿਸੇ ਵੀ ਜਹਾਜ ਜਾਂ ਬੰਦੇ ਦਾ ਕੁੱਝ ਵੀ ਨਹੀਂ ਮਿਲਿਆ। ਇਸ ਤਰਾਂ ਨਾਲ ਇਹ ਖੇਤਰ ਰਹੱਸਮਈ ਤਰੀਕੇ ਨਾਲ ਅਣਗਿਣਤ ਲੋਕਾਂ ਦਾ ਖਾਤਮਾ ਕਰ ਚੁੱਕਾ ਏ, ਇਸਦੇ ਕਾਰਨਾਂ ਸੰਬੰਧੀ ਕਈ ਗੱਲਾਂ ਸਾਹਮਣੇ ਆਈਆਂ, ਕੁੱਝ ਲੋਕਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਇਹ ਭੂਤ-ਪ੍ਰੇਤ ਜਾਂ ਅਲੋਕਿਕ ਸ਼ਕਤੀਆਂ ਦਾ ਕੰਮ ਏ, ਫੇਰ ਕਿਹਾ ਗਿਆ ਕਿ ਇਹ ਦੂਜੇ ਗ੍ਰਹਿ ਦੇ ਪ੍ਰਾਣੀਆਂ ‘ਐਲੀਅਨਜ’ ਦਾ ਕੰਮ ਏ। ਹਾਲਾਂਕਿ ਇਕ ਪਾਇਲਟ ‘ਬਰੂਸ ਗਰਨੂਨ’ ਵੱਲੋਂ ਪਿੱਛੇ ਜਿਹੇ ਦਾਵਾ ਕੀਤਾ ਗਿਆ ਕਿ ਉਹ 4 ਦਸੰਬਰ 1970 ਨੂੰ ‘ਬਹਾਮਾਸ’ ਤੋਂ ‘ਮਿਆਮੀ’ ਲਈ ਇਕ ਸਿੰਗਲ ਇੰਜਨ ਬੋਨਾਂਜਾ ਏਅਰ ਕਰਾਫਟ ਰਾਹੀਂ ਇਕ ਬਿਜਨਸਮੈਨ ਤੇ ਉਸਦੇ ਬੇਟੇ ਨੂੰ ਲੈਕੇ ਆ ਰਿਹਾ ਸੀ, ਇਸ ਛੋਟੇ ਜਹਾਜ ਦੀ ਵੱਧ ਤੋਂ ਵੱਧ ਸਪੀਡ 300 ਦੀ ਸੀ, 500 ਕਿਲੋਮੀਟਰ, 90 ਮਿੰਟ ‘ਚ ਤੈਅ ਹੋਣੇ ਸਨ ਪਰ ਜਦੋਂ ਉਹ 10000 ਫੁੱਟ ਦੀ ਉਚਾਈ ਤੇ ਇਸ ਖੇਤਰ ‘ਚ ਆਉਂਦਾ ਏ ਤਾਂ ਇਕਦਮ ਇਕ ਕਾਲਾ ਬੱਦਲ ਆਇਆ ਤੇ ਜਹਾਜ ਉਸ ‘ਚ ਵੜ ਗਿਆ, ਜਹਾਜ ਦੇ ਸਾਰੇ ਫੰਕਸ਼ਨ, ਕੰਪਾਸ ਵਗੈਰਾਹ ਸਭ ਕੰਮ ਕਰਨਾ ਛੱਡ ਗਏ ਤੇ ਸਪੀਡ ਬਹੁਤ-ਬਹੁਤ ਤੇਜ ਹੋ ਗਈ, ਕਿਸੇ ਤਰਾਂ ਉਹ ਨਿਕਲ ਆਇਆ ਪਰ ਇਹ ਸਫਰ ਪੰਤਾਲੀ ਮਿੰਟ ‘ਚ ਪੂਰਾ ਹੋ ਗਿਆ ਸੀ ਹਾਲਾਂਕਿ ਇਸ ‘ਚ ਕਿੰਨੀ ਸੱਚਾਈ ਏ, ਕਿਹਾ ਨ੍ਹੀਂ ਜਾ ਸਕਦਾ।
ਪੂਰੀ ਦੁਨੀਆ ਦੇ ਵਿਗਿਆਨੀਆਂ ਨੇ ਇਸ ਖੇਤਰ ਤੇ ਸਾਲਾਂਬੱਧੀ ਅਣਗਿਣਤ ਖੋਜਾਂ ਕੀਤੀਆਂ ਪਰ ਅੱਜ ਵੀ ਉਹਨਾਂ ਦੇ ਤਰਕਾਂ ‘ਚ ਵਖਰੇਵੇਂ ਨੇ, ਕੋਈ ਇਸ ਖੇਤਰ ‘ਚ ਬਹੁਤ ਜਿਆਦਾ ਗੁਰੂਤਾਆਕਰਸ਼ਣ ਦੀ ਗੱਲ ਕਰਦਾ ਏ ਤੇ ਕੋਈ ਇਸਨੂੰ ਜਹਿਰਲੀਆਂ ਗੈਸਾਂ ਦਾ ਤੇਜ ਚੁੰਬਕੀ ਖੇਤਰ ਦੱਸਦਾ ਏ, ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਪਰ ਅੱਜ ਦੀ ਘੜੀ ਜਿਆਦਾਤਰ ਵਿਗਿਆਨੀਆਂ ਦਾ ਮੰਨਣਾ ਏ ਕਿ ਇੱਥੇ ਕੋਹਰੇ ਦੇ ਬਹੁਤ ਜਿਆਦਾ ਤਕੜੇ ਬੱਦਲ ਨੇ, ਆਕਸੀਜਨ ਦੀ ਕਮੀ ਏ ਅਤੇ 273 ਕਿਲੋਮੀਟਰ ਘੰਟੇ ਦੀ ਸਪੀਡ ਤੇ ਹਵਾਵਾਂ ਚਲਦੀਆਂ ਨੇ, ਇਹਨਾਂ ਬੱਦਲਾਂ ਦੀ ‘ਹੈਕਸਾਗੋਨਲ ਸ਼ੇਪ’ ਕਾਰਨ, ਉਹ ‘ਏਅਰ ਬੰਬ’ ਵਾਂਗ ਵਿਚਰਦੇ ਨੇ ਤੇ ਚੀਜਾਂ ਨੂੰ ਆਪਣੇ ਵੱਲ ਖਿੱਚ ਕੇ ਤੇਜ ਹਵਾ ਨਾਲ ਟਕਰਾਕੇ, ਧਮਾਕਾ ਕਰਦੇ ਹੋਏ, ਕਿਸੇ ਵੀ ਜਹਾਜ, ਸਮੁੰਦਰੀ ਜਹਾਜ ਨੂੰ ਸਿੱਧਾ ਸਮੁੰਦਰੀ ਤਲ ਤੇ ਲੈ ਜਾਂਦੇ ਨੇ ਹਾਲਾਂਕਿ ਇਸ ਸੰਬੰਧੀ ਅੱਜ ਵੀ ਖੋਜਾਂ ਜਾਰੀ ਨੇ, ਇਹ ਵੀ ਕੋਈ ਪੂਰਾ ਤੇ ਅੰਤਿਮ ਸੱਚ ਨਹੀਂ ਏ, ਦਰਅਸਲ ਦੁਨੀਆ ਬਹੁਤ ਵੱਡੀ ਹੈ ਤੇ ਵਿਗਿਆਨ ਨੂੰ ਅਜਿਹੇ ਗੁੱਝੇ ਭੇਦ ਸੁਲਝਾਉਣ ‘ਚ ਹਜੇ ਬਹੁਤ ਸਮਾਂ ਲੱਗਣਾ ਹੈ।
ਅਸ਼ੋਕ ਸੋਨੀ, ਪਿੰਡ ਖੂਈ ਖੇੜਾ
9872705078

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)