More Punjabi Kahaniya  Posts
ਬਾਪੂ ਅਤੇ ਬੱਸ


(ਬਾਪੂ ਅਤੇ ਬੱਸ)

ਅਸੀਂ ਜਦ ਨਿੱਕੇ ਸੀ, ਸਕੂਲ ਪੜ੍ਹਦੇ ਸੀ, ਤਾਂ ਅਸੀਂ ਹਰ ਇੱਕ ਖੇਡ ਖੇਡਦੇ ਸੀ, ਜਿਵੇਂ ਕ੍ਰਿਕਟ, ਫੁੱਟਬਾਲ, ਖਿੱਦੋ ਖੂੰਡੀ, ਬਾਂਦਰ ਕਿੱਲਾ ਆਦਿ। ਦੋ ਢਾਈ ਵਜੇ ਸਕੂਲੋਂ ਆ ਕੇ ਬਸਤਾ ਰੱਖ ਕੇ ਓਦੋਂ ਹੀ ਬਾਹਰ ਨਿਕਲ ਜਾਣਾ। ਅੱਜਕਲ ਦੇ ਬੱਚਿਆਂ ਨਾਲੋਂ ਬਿਲਕੁੱਲ ਵੱਖਰਾ ਬਚਪਨ ਸੀ ਸਾਡਾ, ਬਹੁਤ ਖੜਮਸਤੀਆਂ ਕਰਦੇ ਸੀ। ਜਿੱਥੇ ਗਰਾਊਂਡ ਚ ਅਸੀਂ ਖੇਡਦੇ ਸੀ, ਉੱਥੋ ਸਾਡੇ ਪਿੰਡ ਦਾ ਬੱਸ ਸਟਾਪ ਦਿੱਸਦਾ ਸੀ, ਤੇ ਸਾਡੇ ਘਰ ਦੇ ਬੂਹੇ ਚ ਖੜ ਕੇ ਵੀ ਦਿੱਸਦਾ ਹੈ। ਮੇਰੇ ਬਾਪੂ ਜੀ ਹਰ ਹੋਜ਼ ਸ਼ਾਮ ਨੂੰ ਸਾਢੇ ਪੰਜ ਵਜੇ ਵਾਲੀ ਕਰਤਾਰ ਕੰਪਨੀ ਦੀ ਬੱਸ ਤੇ ਕੰਮ ਤੋਂ ਘਰ ਆਉਂਦੇ ਸਨ। ਓਦੋਂ ਘੜੀਆਂ ਤਾਂ ਕਿੱਥੇ ਕੋਲ ਹੁੰਦੀਆਂ ਸਨ, ਬਸ ਜਦੋਂ ਬੱਸ ਆਈ ਤੇ ਬਾਪੂ ਨੂੰ ਉੱਤਰਦੇ ਦੇਖ ਲੈਣਾ, ਓਸੇ ਵੇਲੇ ਘਰ ਨੂੰ ਸ਼ੂਟ ਵੱਟ ਦੇਣੀ। ਘਰ ਦੇ ਮਗਰਲੇ ਪਾਸੇ ਦੀ ਵਾਹਨੋ ਵਾਹਣੀ ਹੁੰਦੇ ਬਾਪੂ ਦੇ ਪਹੁੰਚਣ ਤੋਂ ਪਹਿਲਾਂ ਘਰ ਪਹੁੰਚ ਜਾਣਾ। ਬਾਪੂ ਦੇ ਆਉਂਦਿਆਂ ਨੂੰ ਬੀਬੇ ਬਣ ਕੇ ਬੈਠ ਜਾਣਾ ਜਾਂ ਕਿਤਾਬਾਂ ਵਾਲਾ ਬਸਤਾ ਚੱਕ ਲੈਣਾ। ਭਾਵੇਂ ਬਾਪੂ ਜੀ ਅਕਸਰ ਕੁੱਝ ਨਹੀਂ ਕਹਿੰਦੇ ਸਨ, ਪਰ ਬਾਪੂ ਦਾ ਇੱਕ ਡਰ ਹੀ ਬਹੁਤ ਸੀ ਮੇਰੇ ਲਈ। ਉੰਝ ਦੋ ਕੂ ਵਾਰ ਮੇਰਾ ਹੱਥ ਹੌਲਾ ਕੀਤਾ ਹੋਇਆ ਸੀ ਉਹਨਾਂ ਨੇ ਮੇਰੀ ਕਿਸੇ ਸ਼ਰਾਰਤ ਕਰਕੇ, ਫੇਰ ਬਾਪੂ ਦੇ ਭਾਰੇ ਹੱਥ ਦਾ ਖੌਫ ਬਹੁਤ ਸੀ। ਓਧਰ ਬਾਪੂ ਜੀ ਨੂੰ ਵੀ ਪਤਾ ਹੁੰਦਾ ਸੀ ਕਿ ਹੁਣੇ ਆਇਆ ਬਾਹਰੋਂ ਭੱਜ ਕੇ, ਆਖ਼ਿਰ ਪਿਓ ਤਾਂ ਪਿਓ ਹੁੰਦਾ, ਪਰ ਉਹਨਾਂ ਨੇ ਕਦੀ ਕੁੱਝ ਨਾ ਕਹਿਣਾ। ਇੱਕ ਲਾਲਚ ਮੈਨੂੰ ਇਹ ਵੀ ਹੁੰਦਾ ਸੀ ਕਿ ਬਾਪੂ ਜੀ ਖਾਣ ਨੂੰ ਕੋਈ ਚੀਜੀ ਲੈ ਕੇ ਆਏ ਹੋਣਗੇ, ਜੋ ਉਹ ਹਰਰੋਜ਼ ਲੈ ਕੇ ਆਉਂਦੇ ਸਨ। ਫੇਰ ਦਸ ਕੂ ਮਿੰਟ ਬੈਠ ਕੇ ਹੌਲੀ ਜਿਹੇ ਰਫ਼ੂ ਚੱਕਰ ਹੋ ਜਾਣਾ ਖੇਡਣ ਲਈ, ਤੇ ਦੁਬਾਰਾ ਜਦੋਂ ਪਰਤਣਾ ਤਾਂ...

ਬਾਪੂ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਣਾ।
       ਜਵਾਨੀ ਨੇ ਦਸਤਕ ਦਿੱਤੀ ਮੈਂ ਕਾਲਜ  ਜਾਣ ਲੱਗ ਪਿਆ। ਹੁਣ ਬਾਪੂ ਜੀ ਮੇਰੇ ਇੱਕ ਵਧੀਆ ਦੋਸਤ ਬਣ ਗਏ ਸਨ। ਮੈਂ ਹਰ ਇੱਕ ਗੱਲ ਉਹਨਾਂ ਨਾਲ ਕਰ ਸਕਦਾ ਸੀ। ਜਦ ਮੈਂ ਇੰਜੀਨੀਅਰਿੰਗ ਕਰਨ ਲੱਗਾ ਤਾਂ ਉਹਨਾਂ ਨੂੰ ਮੇਰੇ ਤੇ ਬਹੁਤ ਮਾਣ ਮਹਿਸੂਸ ਹੋਇਆ। ਉਹ ਮੇਰੀ ਹਰ ਇੱਕ ਖ਼ਵਾਹਿਸ਼ ਪੂਰੀ ਕਰਦੇ ਸਨ। ਮੈਨੂੰ ਬਾਪੂ  ਰੱਬ ਰੂਪੀ ਬੰਦਾ ਲੱਗਦਾ ਸੀ, ਕਦੇ ਕਿਸੇ ਨਾਲ ਵੀ ਕੋਈ ਵਾਧੂ ਘਾਟੂ ਨਹੀਂ ਕਰਦਾ ਸੀ। ਫੇਰ ਅਚਾਨਕ ਇੱਕ ਦਿਨ ਮੇਰਾ ਬਾਪੂ, ਮੇਰਾ ਦੋਸਤ ਮੈਨੂੰ ਸਦਾ ਲਈ ਛੱਡ ਕੇ ਰੱਬ ਨੂੰ ਪਿਆਰਾ ਹੋ ਗਿਆ। ਮੈਨੂੰ ਇਓ ਲੱਗਿਆ ਜਿਵੇਂ ਮੇਰੇ ਘਰ ਦੀ ਛੱਤ ਮੇਰੇ ਤੇ ਆਣ ਪਈ ਹੋਵੇ। ਸਮੇਂ ਦੇ ਵਹਾਅ ਨਾਲ ਭਾਵੇਂ ਸਭ ਠੀਕ ਹੋ ਗਿਆ, ਪਰ ਬਾਪੂ ਦੇ ਜਾਣ ਦਾ ਦੁੱਖ ਅੱਜ ਵੀ ਓਨਾ ਹੀ ਆ। ਹੁਣ ਮੈ ਜਦ ਕਦੇ ਅਚਨਚੇਤ ਘਰ ਦੇ ਬਾਹਰਲੇ ਦਰਵਾਜੇ ਚ ਖੜਾ ਹੋਵਾਂ, ਤੇ ਜਦ ਵੀ ਮੈਂ ਓਸੇ ਬੱਸ ਨੂੰ ਰੁਕਦੀ ਦੇਖਦਾ, ਬਾਪੂ ਦਾ ਖ਼ਿਆਲ ਮੇਰੇ ਅੰਦਰ ਇੱਕ ਧੁਣਕਣੀ ਛੇੜ ਜਾਂਦਾ ਹੈ। ਉਹ ਬੱਸ ਅੱਜ ਵੀ ਆਉਂਦੀ ਹੈ, ਪਰ ਹੁਣ ਓਹਦੇ ਤੇ ਮੇਰਾ ਬਾਪੂ ਨਹੀਂ ਆਉਂਦਾ।

ਦਿਲ ਨੂੰ ਤੇਰੇ ਅਹਿਸਾਸ ਨਾਲ ਹੀ,
ਮਹਿਕਣ ਲੱਗਦਾ ਚਾਰ ਚੁਫੇਰਾ!
ਖੌਰੇ ਕੈਸੀ ਧਰਤ ਓਹ ਹੋਣੀ,
ਤੂੰ ਜਾ ਲਾਇਆ ਜਿੱਥੇ ਡੇਰਾ!
ਅਜਲਾਂ ਤੋਂ ਰੂਹ ਤੜਫ ਰਹੀ,
ਤੇਰੇ ਹਿਜ਼ਰ ਦਾ ਸੇਕ ਵਧੇਰਾ!
ਹਰ ਵਾਰ ਮਿਲ ਕੇ ਵਿੱਛੜ ਜਾਣੇ,
ਦੱਸ ਵਸਲਾਂ ਦਾ ਜੁੱਗ ਕਿਹੜਾ!

                                    ਗੁਰਪ੍ਰੀਤ ਕਰੀਰ
                                    9915425286
What’s app

...
...



Related Posts

Leave a Reply

Your email address will not be published. Required fields are marked *

One Comment on “ਬਾਪੂ ਅਤੇ ਬੱਸ”

  • ਗੁਮਨਾਮ ਲਿਖਾਰੀ

    ਬਾਪੂ ਸਿਰ ਤੇ ਬੇਪਰਵਾਹੀਆਂ ਫਿਰ ਰੱਬ ਯਾਦ ਨਾ ਰਹਿੰਦਾ
    🙏🙏🙏🙏🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)