More Punjabi Kahaniya  Posts
ਇਕੋ ਜਹੀ ਪੀੜ


ਇਕੋ ਜਹੀ ਪੀੜ——–
ਵਾਅਦਾ ਤਾਂ 7 ਜਨਮਾਂ ਦਾ ਸਾਥ ਨਿਭਾਉਣ ਦਾ ਕੀਤਾ ਸੀ ਪਰ ਓਹ ਤਾਂ ਇਸੇ ਜਨਮ ਚ ਈ ਧੋਖਾ ਦੇ ਗਈ। ਗਿਣੇ ਚੁਣੇ ਦਿੰਨ ਹੀ ਜਿਊਣ ਦੇ ਰਹਿ ਗਏ ਸਨ ਜਦੋਂ ਇਸ ਨਾਮੁਰਾਦ ਬਿਮਾਰੀ ਦਾ ਪਤਾ ਲਗਿਆ ਸੀ। ਨਿੰਮੀ ਨੇ ਵਾਸਤਾ ਪਾਇਆ ਸੀ।
” ਗੁਰਨਾਮ!ਆਣ ਵਾਲੀ ਸਚਾਈ ਹੁਣ ਕਿਸੇ ਤੋਂ ਉਹਲੇ ਨੀ। ਜਿਹੜੇ 10 ਸਾਲ ਨਿਭਾਏ, ਬੜੀਆਂ ਪਿਆਰ ਤੇ ਵਿਸ਼ਵਾਸ਼ ਦੀਆਂ ਮਜਬੂਤ ਤੰਦਾਂ ਨਾਲ ਆਪਾਂ ਬੱਝੇ ਰਹੇ ਆਂ।ਇਕੱਲਾ ਨਾ ਰਹੀਂ। ਸਾਥ ਜਰੂਰ ਲੱਭ ਲਈ। ਤੈਨੂੰ ਤੇ ਮੇਰੇ ਬੱਚਿਆਂ ਨੂੰ ਲੋੜ ਆ”
ਇਕ ਦਿਨ ਸਭ ਨੂੰ ਰੋਂਦੇ ਕੁਰਲਾਉਂਦੇ ਛੱਡ ਉਹ ਤੁਰ ਈ ਗਈ।ਸਾਰਿਆਂ ਦੇ ਕਹਿਣ ਤੇ ਅਤੇ ਨਿੰਮੀ ਦੀ ਸੌਂਹ ਕਰਕੇ ਨਾ ਚਾਹੁੰਦੇ ਹੋਏ ਵੀ ਨਵਾਂ ਹਾਣੀ (ਕਮਲ) ਲਿਆਣਾ ਪਿਆ।ਉਸ ਪਿਓ ਦੀ ਧੀ ਨੇ ਆਂਦਿਆਂ ਗੁਮਨਾਮ ਦੇ ਕਮਰੇ ਚੋਂ ਨਿੰਮੀ ਦੀ ਫੋਟੋ ਕੱਢ ਮਾਰੀ।
“ਕਮਲ! ਥੋੜਾ ਚਿਰ ਰਹਿਣ ਦੇ ਹਾਲੇ ।ਮੈਂ ਤੈਨੂੰ ਸਮਝਾਇਆ ਵੀ ਸੀ ਕਿ ਉਹਨੂੰ ਨੂੰ ਮੈ ਭੁਲਾ ਨੀ ਸਕਦਾ ਪਰ ਤੈਨੂੰ ਪੁਰਾ ਪਿਆਰ ਸਤਿਕਾਰ ਮਿਲੇਗਾ”
“ਬੱਸ! ਮੈਂ ਕਹਿ ਦਿੱਤਾ ਇਹ ਮੈ tolerate (ਸਹਿਣ) ਨੀ ਕਰ ਸਕਦੀ ਆਪਣੇ ਕਮਰੇ ਚ”
ਉਹਦੀ ਜਿਦ ਅੱਗੇ ਝੁਕਣਾ ਪਿਆ ਗੁਰਨਾਮ ਨੂੰ।
“ਵਾਸਤਾ ਰੱਬ ਦਾ! ਮੇਰੇ ਬੱਚਿਆਂ ਦੇ ਕਮਰੇ ਚੋਂ ਨਾ ਚੁੱਕੀਂ ਉਹਨਾਂ ਦੀ ਮਾਂ ਦੀ ਫੋਟੋ”
ਕਮਲ ਨੇ ਨਿੰਮੀ ਦੇ ਕਪੜੇ-ਲੀੜੇ, ਗਹਿਣੇ-ਗੱਟੇ ਚੰਗੀ ਤਰਾਂ ਸਾਂਭ ਲਏ ਤੇ ਘਰ ਦਾ ਵੀ ਥੋੜਾ ਬਹੁਤਾ ਕੰਮ ਸਾਂਭ ਲਿਆ। ਬੱਚਿਆਂ ਦਾ ਵੀ ਧਿਆਨ ਰੱਖਦੀ ਕਿਉਂਕਿ ਉਹਨਾਂ ਦੇ ਦਾਦਾ ਦਾਦੀ ਦੀ ਨਿਗਰਾਨੀ ਵੀ ਨਾਲ ਸੀ।
ਗੁਰਨਾਮ ਬੱਚਿਆਂ ਦੇ ਕਮਰੇ ਚ ਜਾਕੇ ਰੋਜ ਨਿੰਮੀ ਦੀ ਫੋਟੋ ਨਾਲ ਗੱਲਾਂ ਕਰ ਆਉਂਦਾ
“ਨਿੰਮੀ! ਬਹੁਤ ਔਖਾ ਲਗਦਾ ਜੀਣਾ ਤੇਰੇ ਬਿਨਾ”
“ਬੱਸ ਬੱਚਿਆਂ ਦੀ ਦੇਖ ਰੇਖ ਸੋਹਣੀ ਹੋਈ ਜਾਂਦੀ, ਤੇਰਾ ਖਿਆਲ ਰੱਖਿਆ ਜਾਦਾਂ, ਬਹੁਤ ਆ। ਮੈਨੂੰ ਭੁੱਲਣ ਦੀ...

ਕੋਸ਼ਿਸ਼ ਕਰ।ਬੱਸ ਏਨਾ ਈ ਸੰਬਧ ਸੀ ਆਪਣਾ”
ਉਹਨੂੰ ਨਿੰਮੀ ਕਹਿੰਦੀ ਸੁਣਦੀ ।
” ਤੈਨੂੰ ਤਾਂ ਆਖਰੀ ਸਾਹਾਂ ਤੱਕ ਨੀ ਭੁੱਲ ਸਕਦਾ”
ਗੁਰਨਾਮ ਨੇ ਹੌਲੇ ਹੌਲੇ ਆਪਣੇ ਆਪ ਨੂੰ ਢਾਲ ਲਿਆ। ਯਾਰਾਂ ਦੋਸਤਾਂ ਦੀ ਢਾਣੀ ਚ ਜਦੋਂ ਕੋਈ ਨਿੰਮੀ ਦੇ ਮਿੱਠਬੋਲੜੇ ਸੁਭਾਅ ਤੇ ਉਹਦੀ ਸ਼ਖਸ਼ੀਅਤ ਵਾਰੇ ਗੱਲ ਕਰਦਾ ਤਾਂ ਗੁਰਨਾਮ ਅਣਗੋਲਿਆਂ ਕਰ ਦਿੰਦਾ ਕਿਉਂਕਿ ਉਹਨੂੰ ਪਤਾ ਸੀ ਕਮਲ ਨੂੰ ਚੰਗਾ ਨੀ ਲਗਣਾ।
ਭਾਵੇਂ ਉਹ ਚਾਹੁੰਦਾ ਸੀ ਕਿ ਕੋਈ ਉਹਦੀਆਂ ਗੱਲਾਂ ਕਰਦਾ ਰਹੇ।
ਫਿਰ ਉਹ ਘਰੇ ਆਕੇ ਬੱਚਿਆਂ ਦੇ ਕਮਰੇ ਚ ਵੜ ਚੋਰੀ ਚੋਰੀ ਰੋਂਦਾ
“ਨਿੰਮੀ! ਜਦੋਂ ਯਾਰ ਸਾਡੀ ਪਿਆਰ ਕਹਾਣੀ ਦੁਹਰਾਉਂਦੇ ਤਾਂ ਮੈਂ ਉਹਨਾਂ ਦਿਨਾਂ ਚ ਚਲੇ ਜਾਂਦਾ। ਪਰ ਕਮਲ ਦੇ ਡਰੋਂ ਮੈਂ ਮੁੜ ਆਦਾਂ”
2 ਮਹੀਨੇ ਪਹਿਲਾਂ ਕਮਲ ਦੇ ਭਰਾ ਭਰਜਾਈ ਸੜਕ ਹਾਦਸੇ ਦੇ ਸ਼ਿਕਾਰ ਹੋਏ। ਭਾਬੀ ਮੌਕੇ ਤੇ ਪੂਰੀ ਹੋ ਗਈ ਤੇ ਭਰਾ ਨੂੰ ਮਹੀਨਾ ਹਸਪਤਾਲ ਰਹਿਣਾ ਪਿਆ। ਗੁਰਨਾਮ ਦੇ ਕਹਿਣ ਤੇ ਉਸ ਟੱਬਰ ਦਾ ਦੁੱਖ ਵੰਡਾਣ ਲਈ ਕੋਮਲ ਉੱਥੇ ਰਹਿ ਪਈ ।
ਕਲ ਸ਼ਾਮੀ ਉਹ ਵਾਪਿਸ ਆ ਗਈ ਸੀ।
ਅੱਜ ਗੁਰਨਾਮ ਨੇ ਕੰਮ ਤੋਂ ਆਕੇ ਕਮਰੇ ਚ ਵੇਖਿਆ।ਨਿੰਮੀ ਦੀ ਫੋਟੋ ਉਸੇ ਥਾਂ ਤੇ ਉਸੇ ਤਰਾਂ ਪਈ ਸੀ ਜਿਵੇਂ ਉਹ ਚੁੱਕੀ ਗਈ ਸੀ।
” ਹੁਣ ਗੁਰਨਾਮ! ਇਹ ਫੋਟੋ ਹਮੇਸ਼ਾਂ ਇੱਥੇ ਰਹੇਗੀ।ਮੈਨੂੰ ਹੁਣ ਅਹਿਸਾਸ ਹੋਇਆ ਕਿ ਪਹਿਲੇ ਤੇ ਸੱਚੇ ਪਿਆਰ ਦੀ ਪਕੜ ਕਿੰਨੀ ਮਜਬੂਤ ਹੁੰਦੀ ਤੇ ਵਿਛੜਿਆਂ ਕਿੰਨਾ ਦਰਦ। ਭਾਬੀ ਦੇ ਵਿਛੋੜੇ ਦੀ ਪੀੜ ਮੇਰੇ ਵੀਰ ਤੋਂ ਸਹਾਰੀ ਨੀ ਜਾਂਦੀ। ਉਹਦੀ ਫੋਟੋ ਅੱਖੋਂ ਉਹਲੇ ਨੀ ਹੋਣ ਦਿੰਦਾ”
ਕਮਲ ਦੇ ਅੱਥਰੂਆਂ ਚ ਬਹੁਤ ਵੱਡਾ ਪਛਤਾਵਾ ਸੀ।
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)