More Punjabi Kahaniya  Posts
ਪੀ.ਆਰ ਦੀ ਭੁੱਖ (ਕੈਨੇਡਾ)


ਅਜੇ ਕਨੇਡਾ ਵਿੱਚ ਸਾਲ ਤੋਂ ਥੋੜ੍ਹਾ ਸਮਾਂ ਉਪਰ ਹੋਇਆ ਅਤੇ ਜਿੱਤੇ ਦੀ ਪੜ੍ਹਾਈ ਨੂੰ ਪੂਰੀ ਹੋਣ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਸੀ | ਜਿਸ ਤੋਂ ਬਾਅਦ ਵਿੱਚ ਵਰਕ-ਪਰਮਿਟ ਅਤੇ ਸਾਲ ਦੋ ਸਾਲ ਤੱਕ ਕਨੇਡਾ ਦੀ ਪੀ.ਆਰ ਲੈਣ ਲਈ ਉਸਨੇ ਸੋਚ ਰੱਖਿਆ ਸੀ | ਇਸ ਉਪਰੋਕਤ ਜਿੱਤਾ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਰਹਿੰਦਾ ਸੀ ਤਾਂ ਕਿ ਉਹ ਪੈਸਿਆਂ ਨੂੰ ਇਕੱਠੇ ਕਰ ਅੱਗੇ ਹੋਣ ਵਾਲੇ ਖਰਚਿਆਂ ਵਿੱਚ ਉਸਨੂੰ ਕਿਸੇ ਤਰਾਂ ਦੀ ਝੰਝਟ ਨਾ ਮਹਿਸੂਸ ਹੋਵੇ |

ਕਰੋਨਾ ਦੇ ਰਾਜ ਵਿੱਚ ਰਹਿੰਦਿਆਂ ਜਿੱਤੇ ਦੀ ਰੋਜ ਵਾਂਗੂ ਇਹੀ ਰੁਟੀਨ ਚਲਦੀ ਰਹਿੰਦੀ | ਕੱਲ ਦੀ ਹੀ ਗੱਲ ਹੈ ਜਿੱਤੇ ਨੇ ਸਵੇਰਿਓਂ ਕੰਮ ਤੇ ਜਾਣ ਤੋਂ ਪਹਿਲਾਂ ਖਬਰ ਪੜੀ ਜੋ ਕਿ ਅੱਗ ਦੀ ਲਾਟ ਵਾਂਗੂ ਸੋਸ਼ਲ-ਮੀਡਿਆ ਉੱਤੇ ਮੱਚ ਰਹੀ ਸੀ | ਜਿਸ ਵਿੱਚ ਦਸਿਆ ਗਿਆ ਕਿ ਕਨੇਡਾ ਨੇ 90,000 ਤੋਂ ਵੱਧ ਜ਼ਰੂਰੀ ਕਾਮਿਆਂ ਅਤੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਸਥਾਈ ਨਿਵਾਸ ਲਈ ਨਵੇਂ ਰਸਤੇ ਐਲਾਨ ਕੀਤੇ ਹਨ ਜੋ ਕਨੇਡਾ ਦੀ ਆਰਥਿਕਤਾ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ | ਇਹ ਉਹ ਲੋਕ ਹਨ ਜੋ ਪਹਿਲਾਂ ਹੀ ਦੇਸ਼ ਦੇ ਅੰਦਰ ਹਨ, ਜੋ ਵਧੇਰੇ ਲਾਭ ਲੈਣ ਲਈ ਖੜੇ ਹੋਣਗੇ | ਇਸ ਦਾ ਯੋਗ ਬਣਨ ਲਈ, ਵਰਕ-ਪਰਮਿਟ ਅਤੇ ਇੰਟਰਨੈਸ਼ਨਲ ਵਿਦਿਆਰਥੀ ਕੋਲ ਪੇਸ਼ੇ ਵਿੱਚ ਘੱਟੋ-ਘੱਟ ਇੱਕ ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ | ਇਹ ਵੀ ਦਸਿਆ ਗਿਆ ਕਨੇਡਾ ਦਾ IRCC ਸਪਸ਼ਟ ਕਰਦਾ ਹੈ ਕਿ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੇ ਪਿਛਲੇ ਚਾਰ ਸਾਲਾਂ ਦੇ ਅੰਦਰ-ਅੰਦਰ ਇੱਕ ਕੈਨੇਡੀਅਨ ਪੋਸਟ-ਸੈਕੰਡਰੀ ਪ੍ਰੋਗਰਾਮ ਜਨਵਰੀ 2017 ਤੋਂ ਪਹਿਲਾਂ ਪੂਰਾ ਕੀਤਾ ਜਰੂਰ ਹੋਣਾ ਚਾਹੀਦਾ ਹੈ | ਇਸ ਦੇ ਬਾਵਜੂਦ ਆਉਣ ਵਾਲੀ 6 ਮਈ, 2021 ਤੋਂ ਪ੍ਰਭਾਵਸ਼ਾਲੀ, ਇਮੀਗ੍ਰੇਸ਼ਨ ਏਜੰਸੀ ਹੇਠ ਲਿਖੀਆਂ 3 ਧਾਰਾਵਾਂ ਅਧੀਨ ਅਰਜ਼ੀਆਂ ਸਵੀਕਾਰਨਾ ਅਰੰਭ ਕਰੇਗੀ: 20,000 ਅਰਜ਼ੀਆਂ ਸਿਹਤ ਸੰਭਾਲ ਵਿੱਚ ਅਸਥਾਈ ਕਰਮਚਾਰੀਆਂ ਲਈ., 30,000 ਅਰਜ਼ੀਆਂ ਅਸਥਾਈ ਕਰਮਚਾਰੀਆਂ ਲਈ ਅਤੇ 40,000 ਅਰਜ਼ੀਆਂ ਕੈਨੇਡੀਅਨ ਕਾਲਜਾਂ ਤੋਂ ਗ੍ਰੈਜੂਏਟ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਨਜੂਰ ਕੀਤੀਆਂ ਜਾਵਣਗੀਆਂ |

ਇਹ ਖਬਰਾਂ ਨੂੰ ਪੜ੍ਹ ਸੁਣ ਕੇ ਜਿੱਤੇ ਦਾ ਮੰਨ ਖੁਸ਼ ਹੋਇਆ ਅਤੇ ਮੰਨ ਬਣਾ ਲਿਆ ਕਿ ਅੱਜ ਕੰਮ ਤੇ ਛੁੱਟੀ ਕਰ ਲੈਂਦਾ ਹਾਂ ਅਤੇ ਮੈਸਜ ਕਰ ਦਿਨਾਂ ਕਿ ਅੱਜ ਕੰਮ ਤੇ ਨਹੀਂ ਆ ਪਾਵਾਂਗਾ ਕਿਓਂਕਿ ਰਾਈਡ ਨਹੀਂ ਮਿਲੀ | ਇਹ ਸਬ ਕਰਕੇ ਉਹ ਫੇਰ ਦੁਬਾਰਾ ਸੋਂ ਗਿਆ ਤੇ ਕਹਿੰਦਾ ਬਾਅਦ ਵਿੱਚ ਪੇਪਰ ਬੁੱਕ ਕਰਲੈਂਦਾ ਹਾਂ | ਤਕਰੀਬਨ ਸਵੇਰ ਦੇ ਦੱਸ ਕੁ ਵੱਜੇ ਜਿੱਤਾ ਉਠਿਆ ਤੇ ਸਬ ਤੋਂ ਪਹਿਲਾਂ ਬ੍ਰਿਟਿਸ਼-ਕਾਉਂਸਿਲ ਅਤੇ ਆਈ.ਡੀ.ਪੀ ਦੀ ਸਾਈਟ ਖੋਲੀ ਤੇ ਪੇਪਰ ਬੁਕ ਕਰਨ ਲਗਿਆ ਤੇ ਜਦੋਂ ਬ੍ਰਾਮਪਟਨ ਤੇ ਮਿਸੀਸਾਗਾ ਸ਼ਹਿਰ ਦਾ ਅਪ੍ਰੈਲ-ਮਈ ਦਾ ਮਹੀਨਾ ਚੁਣਿਆ ਤਾਂ ਵੇਖਿਆ ਕਿ ਜਨਰਲ-ਟ੍ਰੇਨਿੰਗ ਵਾਲੇ ਪੇਪਰਾਂ ਦੀ ਸਾਰੀ ਤਰੀਕਾਂ ਬੁੱਕ, ਫੇਰ ਜੂਨ-ਜੁਲਾਈ ਉਹ ਵੀ ਸਾਰਾ ਬੁੱਕ, ਫੇਰ ਅਗਸਤ-ਸਪਤੇਮਬਰ ਤੋਂ ਦਸੰਬਰ ਤੱਕ ਸਾਰੀਆਂ ਸੀਟਾਂ ਬੁਕ ਹੋ ਚੁਕੀਆਂ ਸਨ | ਉਸ ਨੇ ਫੇਰ ਦੁਬਾਰਾ ਕੋਸ਼ਿਸ਼ ਕੀਤੀ ਅਤੇ ਹੁਣ ਕੋਈ ਹੋਰ ਥਾਂ ਦੀ ਵੇਖੀ ਉਹ ਵੀ ਸਾਰੀਆਂ ਹੁਣ ਤੱਕ ਬੁਕ ਹੋ ਚੁਕੀਆਂ ਸੀ | ਇਹ ਕਰਦੇ ਕਰਦੇ ਜਿੱਤੇ ਨੇ ਸੋਚਿਆ ਨਾ ਹੀ ਉਹ ਸੌਂਦਾ ਕਾਸ਼ ਸਵੇਰੇ ਤੜਕੇ ਹੀ ਹੋ ਜਾਂਦਾ ਪੇਪਰ ਬੁੱਕ | ਉਹ ਮੰਨ ਨੂੰ ਇਹ ਕਹਿ ਕੇ ਸ਼ਾਂਤੀ ਦਵਾਉਂਦਾ ਕਿ ਕੋਈ ਗੱਲ ਨਹੀਂ ਜਦੋਂ ਮਾਲਕ ਨੇ ਦਾਣਾ-ਪਾਣੀ ਇਥੇ ਦਾ ਲਿੱਖ ਦਿੱਤਾ ਅਤੇ ਪੀ.ਆਰ ਲੈਣੀ ਕੋਈ ਔਖੀ ਗੱਲ ਨਹੀਂ | ਅੱਜ ਨਹੀਂ ਕੱਲ ਤਾਂ ਸਿਟੀਜ਼ਨਸ਼ਿਪ ਮਿਲਜਾਵੇਗੀ | ਇਹ ਕਹਿੰਦਿਆਂ ਹੀ ਜਿੱਤੇ ਨੂੰ ਖਿਆਲ ਆਇਆ ਕਿ ਕਿਉਂ ਨਾ ਮਨੀ ਨੂੰ ਫੋਨ ਕਰਕੇ ਪੁੱਛਿਆ ਜਾਵੇ ? ਆਲਾ-ਦੁਆਲਾ ਵੇਖਦਿਆਂ ਜਿੱਤੇ ਨੇ ਫੋਨ ਚੁਕਿਆ ਤੇ ਮਨੀ ਨੂੰ ਲਗਾਇਆ |

ਜਿੱਤਾ : ਕਿ ਹਾਲ ਨੇ ਮਨੀ ?
ਮਨੀ : ਵਧਿਆ ਮੇਰੇ ਯਾਰਾ ਤੂੰ ਦਸ ?
ਜਿੱਤਾ : ਯਾਰ ਮੈਂ ਪੇਪਰ ਬੁੱਕ ਕਰ ਰਿਹਾ ਸੀ ielts ਵਾਲਾ, ਮੈਂ ਲੇਟ ਹੋਗਿਆ ਤੇ ਹੁਣ ਕੋਈ ਸੀਟ ਨਹੀਂ ਰਹੀ ਬੁੱਕ ਕਰਨ ਲਈ | ਮੈਂ ਪੁੱਛਣਾ ਸੀ ਕੋਈ ਹੋਰ ਰਾਸਤਾ ਹੈ ਪੇਪਰ ਬੁੱਕ ਕਰਨ ਲਈ ?
ਮਨੀ : ਕਾਹਤੋਂ ਫਿਕਰ ਕਰਦਾ ਏ ਮੇਰੇ ਵੀਰ | ਮੈਂ ਨੰਬਰ ਪੇਜਦਾ ਏ ਉਸ ਉੱਤੇ ਕਾਲ ਕਰਕੇ ਪੇਪਰ ਬੁੱਕ ਕਰਵਾ ਲੈ | ਸੋਨੀਆ ਨਾਮ ਦੀ ਮੈਡਮ ਹੈ ਪਰ ਥੋੜੀ ਜੇਬ ਢਿੱਲੀ ਕਰਨੀ ਪਵੇਗੀ |
ਜਿੱਤਾ : ਕੋਈ ਚੱਕਰ ਨਹੀਂ ਮੈਂ ਕਰਦੇਵੇਂਗਾ ਮੈਨੂੰ ਨੰਬਰ ਭੇਜ ਦੇਵੀ ਮਨੀ | ਹੁਣ ਮੈਂ ਰੱਖਦਾ ਫੋਨ ਫੇਰ ਕਰਦਾ ਗੱਲ |
ਮਨੀ : ਉਕੇ ਬਾਈ ਜਿੱਤੇ ਚੰਗਾ ਵੀਰ |

ਦੋ ਕੁ ਮਿੰਟ ਬਾਅਦ ਵਿੱਚ ਜਿੱਤੇ ਦੇ ਫੋਨ ਉੱਤੇ ਮੈਸਜ ਵਜਿਆ ਸੋਨੀਆ ਮੈਡਮ ਦੇ ਨੰਬਰ ਦਾ | ਅੱਜ ਦਾ ਦਿਨ ਤੇ ਸਮੇਂ ਨੂੰ ਵੇਖ ਕੇ ਫੋਨ ਨੰਬਰ ਮਿਲਾਇਆ ਤੇ ਤੀਜੀ ਘੰਟੀ ਉੱਤੇ ਮੈਡਮ ਨੇ ਫੋਨ ਚੁੱਕ ਲਿਆ |

ਜਿੱਤਾ : ਹੈਲੋ, ਗੁਡ ਮੋਰਨਿੰਗ ਹਾਉ ਆਰ ਯੂ ?

/> ਸੋਨੀਆ : ਆਈ ਐਮ ਗੁਡ, ਹਾਉ ਆਰ ਯੂ ?
ਜਿੱਤਾ : ਮੈਂਨੂੰ ਤੁਹਾਡਾ ਨੰਬਰ ਮੇਰੇ ਕਾਲਜੀਆ ਮਿੱਤਰ ਨੇ ਦਿੱਤਾ ਤੇ ਮੈਂ ਆਪਣਾ ielts ਵਾਲਾ ਪੇਪਰ ਬੁੱਕ ਕਰਵਾਉਣਾ ਚਾਹੁੰਦਾ ਹਾਂ | ਮੈਂ ਸੁਣਿਆ ਔਖੇ ਸਮੇ ਵਿੱਚ ਤੁਸੀਂ ਮੱਦਦ ਕਰਦੇ ਹੋ ਤੇ ਆਪ ਜੀ ਪੇਪਰ ਬੁੱਕ ਕਰਨ ਲਈ ਕਿ ਚਾਰਜ ਕਰੋਗੇ ?
ਸੋਨੀਆ : ਹਾਂਜੀ ਤੁਸੀਂ ਸਹੀ ਕਿਹਾ, ਮੈਂ ਪੇਪਰ ਬੁੱਕ ਕਰ ਦਿੰਦੀ ਹਾਂ | ਤੁਸੀਂ ਕਿਹੜੀ ਤਾਰੀਕ ਦੀ ਬੁੱਕ ਕਰਵਾਉਣਾ ਚਾਹੁੰਦੇ ਹੋ ?
ਜਿੱਤਾ : ਮੈਂ ਅਗਲੇ ਮਹੀਨੇ ਦੀ 5 ਤਾਰੀਖ ਤੋਂ ਬਾਅਦ ਦੀ ਚਾਹੁੰਦਾ ਹਾਂ |
ਸੋਨੀਆ : ਇਹ ਤਾ ਬਹੁਤ ਵਧਿਆ ਹੋਇਆ, ਸਾਡੇ ਕੋਲ 13 ਮਈ ਦੀ ਡੇਟ ਅਬੇਲਬਲ ਹੈ | ਕਿ ਮੈਂ ਬੁੱਕ ਕਰ ਦੇਵਾਂ ?
ਜਿੱਤਾ : ਹਾਂਜੀ ਮੈਡਮ ਜੀ, ਬੂੱਕ ਕਰ ਦੇਵੋ | ਸੱਚ ਤੁਸੀਂ ਪੈਸੇ ਨਹੀਂ ਦਸੇ ਇਸ ਬੁਕਿੰਗ ਦੇ |
ਸੋਨੀਆ : ਕੋਈ ਗੱਲ ਨਹੀਂ ਘਬਰਾਓ ਨਾ | ਪੇਪਰ ਬੁਕਿੰਗ ਕਰਨ ਲਈ ਥੋਡੀ ਅੱਧੀ GIC ਲੱਗੇਗੀ ਤਕਰੀਬਨ $4000 ਡਾਲਰ | ਭਾਵੇਂ ਤੁਸੀ ਹੁਣ ਥੋੜੇ ਦੇ ਦੀਓ ਫੇਰ ਬਾਅਦ ਵਿੱਚ ਦੇ ਜਾਇਓ |
ਜਿੱਤਾ : ਅੱਛਾ ਮੈਡਮ ਜੀ, ਮੈਂ ਤੁਹਾਨੂੰ ਥੋੜੀ ਦੇਰ ਵਿੱਚ ਗੱਲ ਕਰਕੇ ਦਸਦੇਵਾਂਗਾ |
ਸੋਨੀਆ : ਹਾਂਜੀ ਜਰੂਰ ਦਸਿਓ ਨਹੀਂ ਇਹ ਸੁਨਹਿਰੀ ਮੌਕਾ ਦੁਬਾਰਾ ਟਰੂਡੋ ਨਹੀਂ ਦੇਵੇਗਾ | ਉਕੇ ਬਾਈ |

ਇਹ ਸੰਸਾਰ ਹੈ, ਇਥੇ ਗੜਬੜੀ ਹੈ,
ਮੁਸੀਬਤ ਹੈ, ਬਿਪਤਾ ਹੈ,
ਨਰਕ ਦੀ ਹਵਾ ਹੈ, ਨਫ਼ਰਤ ਦਾ ਇਹ ਦੇਸ਼ ਹੈ
ਇੱਥੇ ਕਾਤਲ ਵੀ ਰਹਿੰਦੇ ਹਨ, ਜੋ
ਆਪਣੇ ਪੰਜਾਬੀਆਂ ਨੂੰ ਨਸ਼ਟ ਕਰਦੇ ਹਨ
ਇੱਥੇ ਉਹ ਵੀ ਲੋਕ ਨੇ ਜੋ ਕਿਸੇ ਦੇ ਆਸਰੇ ਤੁਰਦੇ ਹਨ
ਇੱਥੇ ਇੱਕ ਅਲੱਗ ਪੰਜਾਬੀਆਂ ਦਾ ਦੇਸ਼ ਹੈ
ਜੋ ਕਿ ਸਟੂਡੈਂਟਾਂ ਨਾਲ ਭਰਿਆ ਹੋਇਆ ਹੈ
ਚਿਹਰੇ ਉਹ ਪੰਜਾਬ ਦੇ ਕੀ ਸੀ ਅਤੇ ਦਿੱਖ ਕੀ ਰਿਹਾ ਹੈ
ਇਥੇ ਕੋਈ ਪਰਮਾਤਮਾ ਦੀ ਅਰਦਾਸ ਨਹੀਂ
ਸਿਰਫ ਲਾਲਚ ਦੀ ਪ੍ਰਾਰਥਨਾ ਜੀਉਂਦੀ ਹੈ

ਇਹ ਸੁਣ ਕੇ ਜਿੱਤੇ ਨੇ ਫੋਨ ਰੱਖ ਦਿੱਤਾ ਅਤੇ ਸੋਚਾਂ ਵਿੱਚ ਪੈ ਗਿਆ | ਮੰਨ ਅੰਦਰ ਸੋਚਣ ਲਗਿਆ ਕਿ ਹੁਣ ਕਿ ਕਰਿਆ ਜਾਵੇ ? 4000$ ਤਾਂ ਕਦੇ ਹੱਥ ਵਿੱਚ ਨਹੀਂ ਵੇਖੇ ਉਹਨੂੰ ਕਿਦਾਂ ਪੂਰੇ ਕਰਕੇ ਦੇਵੇਂਗਾ ? ਕਿਉਂ ਨਾ ਕਿਸੇ ਹੋਰ ਨੂੰ ਪੁੱਛਿਆ ਜਾਵੇ ? ਸੋਚਦੇ-ਸੋਚਦਿਆਂ ਜਿੱਤੇ ਨੇ ਆਪਣਾ ਫੋਨ ਅਨਲਾਕ ਕੀਤਾ ਅਤੇ ਇੰਸਟਾਗ੍ਰਾਮ ਚਲਾਉਣ ਲੱਗ ਪੀਆ | ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ oye_canada ਨਾਮ ਦਾ ਪੇਜ ਫੋਲੋ ਕੀਤਾ ਹੋਇਆ | ਉਸ ਐਡਮੀਨ ਨੇ ਇਕ ਵੀਡੀਓ ਅੱਪਲੋਡ ਕੀਤੀ ਹੋਈ ਸੀ | ਉਹ ਵੀਡੀਓ ਵੀ ielts ਪੇਪਰ ਦੀ ਬੁਕਿੰਗ ਦੇ ਵਾਰੇ ਸੀ ਜਿਸ ਵਿੱਚ ਪੇਪਰ ਦੀ ਬੁਕਿੰਗ $1500 ਦੀ ਹੋ ਰਹੀ ਸੀ | ਇਹ ਵੇਖ ਕੇ ਜਿੱਤੇ ਨੇ ਮੰਨ ਬਣਾਇਆ ਕਿ ਇੱਥੇ ਕੋਈ 1000-1500$ ਤੋਂ ਘੱਟ ਬੁਕਿੰਗ ਦੀ ਫੀਸ ਨਹੀਂ ਲਵੇਗਾ|

ਸੰਸਾਰ ਬਹੁਤ ਵੱਡਾ ਮੈਂ ਸੁਣਿਆ
ਪੈਸਿਆਂ ਪਿੱਛੇ ਸਬ ਵਿੱਕ ਜਾਂਦਾ
ਇਹ ਲਾਲਚ ਦੀ ਹੱਦਾਂ ਅਕਸਰ
ਇੰਸਾਨ ਦੀ ਹਉਮੈ ਨੂੰ ਵਧਾ ਜਾਂਦਾ
ਵੱਸ ਜਾਵੇ ਕਿਸੀ ਦੇ ਜਿਹਨ ਅੰਦਰ
ਸੁਪਨੇ ਮਹਿਲਾਂ ਵਾਲੇ ਵਿੱਖਾ ਜਾਂਦਾ
ਸਿੱਟਾ ਲਾਲਚ ਦਾ ਕਦੇ ਖਤਮ ਨੀ ਹੋਣਾ
ਇਹ ਹੱਸਦੇ-ਵਸਦੇ ਲੋਕ ਤਬਾਹ ਕਰ ਜਾਂਦਾ

ਇਹ ਹੁੰਦਿਆਂ ਵੇਖ ਉਹ ਖੁਦ ਨੂੰ ਕਹਿੰਦਾ ” ਰੱਬਾ ਕੈਸੀ ਇਹ ਦੁਨੀਆ ਬਣਾਈ ? ਸੱਚੇ ਰਾਹ ਤੇ ਤੁਰਨ ਲਈ ਤੇ ਇਨਸਾਨੀਯਤ ਦੀ ਕਦਰ ਨੂੰ ਅਪਨਾਉਣ ਲਈ ਆਇਆ ਪਰ ਇਥੇ ਆਪਣਿਆਂ ਵਿੱਚ ਕੁੱਝ ਵੀ ਸੁਧਾਰ ਨਜਰ ਨਹੀਂ ਦਿਸ ਰਿਹਾ | ਫੇਰ ਸੋਚਦਾ ਕਿ ਜੋ ਵੀ ਇਹ ਪਾਪ ਦਾ ਘੜਾ ਭਰ ਰਹੇ ਹਨ ਕਿ ਇਹ ਵੀ ਇੱਕ ਨਾ ਇੱਕ ਦਿਨ ਜਰੂਰ ਟੁੱਟ ਜਾਵੇਗਾ | ਕਹਿੰਦੇ ਨੇ ਰੱਬ ਹਰ ਵਕ਼ਤ ਤੁਹਾਡੇ ਨਾਲ ਹੈ, ਤੁਹਾਨੂੰ ਵੇਖ ਰਿਹਾ ਹੈ, ਸਾਡੇ ਕਰਮਾਂ ਨੂੰ ਉਹ ਲਿੱਖ ਰਿਹਾ ਹੈ | ਪਰ ਫੇਰ ਵੀ ਅਸੀਂ ਲੋਕ ਡਰਦੇ ਨਹੀਂ | ਸਾਡੀ ਮਜਬੂਰੀ ਦਾ ਜਰੂਰ ਇਹ ਲੋਕ ਫਾਇਦਾ ਚੱਕ ਕੇ ਆਪਣੇ ਮੰਨ ਅੰਦਰ ਲਾਲਚ ਪੈਦਾ ਕਰ ਰਹੇ ਹਨ | ਪੰਜਾਬੀ ਇਥੇ ਬਸ ਆਪਣਿਆਂ ਦੇ ਹੀ ਪੈਰ ਵੱਡੀ ਜਾਂਦੇ ਹਨ | ਓਹਨਾ ਲੋਕਾਂ ਦੇ ਮੰਨ ਵਿੱਚ ਰੱਬ ਦਾ ਕੋਈ ਡਰ ਨਹੀਂ ਰਿਹਾ |

ਨੋਟ : ਇਸ ਕਿਸੇ ਵਿੱਚ ਕਵੀ ਨੇ ਕਿਹਾ ਹੈ ਕਿ ਇਕ ਵਿਅਕਤੀ ਨੂੰ ਉਦੋਂ ਹੀ ਸਹੀ ਰਾਹਤ ਮਿਲਦੀ ਹੈ ਜਦੋਂ ਉਹ ਆਪਣੇ ਦਿਲ ਨੂੰ ਲਾਲਚ ਅਤੇ ਲਾਲਚ ਵਰਗੀਆਂ ਬੁਰਾਈਆਂ ਤੋਂ ਦੂਰ ਕਰਦਾ ਹੈ | ਸਾਨੂੰ ਸਬ ਨੂੰ ਆਪਣੇ ਅੰਦਰ ਵਸਦੇ ਪੈਸਿਆਂ ਦਾ ਲਾਲਚ ਖਤਮ ਕਰਨਾ ਚਾਹੀਦਾ ਹੈ ਅਤੇ ਵਿੱਚ ਕੈਨੇਡਾ ਵਸਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਔਖਿਆਂ ਰਾਹਾਂ ਉੱਤੇ ਜਰੂਰ ਮੱਦਦ ਕਰਨੀ ਚਾਹੀਦੀ ਹੈ |

ਲਿਖਤ : ਜਿਤੇਸ਼ ਤਾਂਗੜੀ
+1-6134521313

...
...



Related Posts

Leave a Reply

Your email address will not be published. Required fields are marked *

One Comment on “ਪੀ.ਆਰ ਦੀ ਭੁੱਖ (ਕੈਨੇਡਾ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)