More Punjabi Kahaniya  Posts
ਇਕ ਸੱਚੀ ਘਟਨਾ


ਇਕ ਸੱਚੀ ਘਟਨਾ ——

ਪੰਜਾਬ ਤੋਂ ਇਕ ਸਿੱਖ ਬੱਚੀ ਕੁਝ ਸਾਲ ਪਹਿਲਾਂ ਅਮਰੀਕਾ ਦੀ ਫੋਜ ਵਿੱਚ ਭਰਤੀ ਹੋ ਗਈ । ਅਮਰੀਕਾ ਵਿੱਚ ਲੜਕੇ ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਕੰਮ ਕਰਨ ਦਾ ਬਰਾਬਰ ਦਾ ਮੋਕਾਂ ਦਿੱਤਾ ਜਾਂਦਾ ਹੈ ।

ਬਹੁੱਤ ਅੋਖੀ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਆਖਰੀ ਦਿਨ ਉਹਨਾਂ ਦੇ ਕਮਾਂਡਰ ਨੇ ਸਾਰੇ ਨਵੇਂ ਫੋਜੀਆ ਨੂੰ ਸੰਬੋਧਨ ਕਰਨਾ ਸੀ । ਸਾਰੇ ਨਵੇਂ ਟ੍ਰੇਨਿਗ ਮੁਕੰਮਲ ਕਰ ਚੁੱਕੇ ਫੋਜੀ ਪਰੇਡ ਮੁਕੰਮਲ ਕਰਕੇ ਲਾਈਨਾਂ ਵਿੱਚ ਸਾਵਧਾਨ ਖੜੇ ਸਨ ।ਕਮਾਂਡਰ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੀਆਂ ਪ੍ਰਸਥਿਤੀਆ ਵਿੱਚ ਫੋਜ ਨੂੰ ਕੰਮ ਕਰਨਾ ਪੈਦਾ ਉਸ ਬਾਰੇ ਦੱਸਣ ਦੇ ਨਾਲ ਨਾਲ ਉਹਨਾਂ ਦੀ ਅਗਲੀ ਜ਼ਿੰਦਗੀ ਕਿਸ ਤਰਾਂ ਚੰਗੀ ਬੀਤੇ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਹੱਥ ਵਿੱਚ ਕੜਾ ਪਹਿਨੇ ਪਰੇਡ ਵਿੱਚ ਸਾਵਧਾਨ ਖੜੀ ਸਿੱਖ ਲੜਕੀ ਤੇ ਪਈ ।

ਕਮਾਂਡਰ ਨੇ ਉਸ ਲੜਕੀ ਨੂੰ ਆਪਣੇ ਪਾਸ ਆਉਣ ਵਾਸਤੇ ਕਿਹਾ । ਲੜਕੀ ਇਹ ਸੁਣ ਕੇ ਇਕਦਮ ਘਬਰਾ ਗਈ ਕਿ ਸਾਇਦ ਉਸ ਕੋਲੋਂ ਕੋਈ ਗਲਤੀ ਹੋਈ ਹੈ ਪਰ ਅਫਸਰ ਦਾ ਹੁਕਮ ਮੰਨਦੇ ਹੋਏ ਉਸ ਨੂੰ ਉਸ ਪਾਸ ਜਾਣਾ ਪਿਆਂ ।

ਮਾਹੋਲ ਇਕਦਮ ਸਾਂਤ ਹੋ ਗਿਆ ਅਤੇ ਹਰ ਕੋਈ ਇਹ ਜਾਨਣ ਵਾਸਤੇ ਉਤਾਵਲਾ ਸੀ ਕਿ ਹੁਣ ਕੀ ਹੋਵੇਗਾ ।

ਕਮਾਂਡਰ ਨੇ ਲੜਕੀ ਦੀ ਬਾਂਹ ਨੂੰ ਉੱਪਰ ਵੱਲ ਕੀਤਾ ਅਤੇ ਸਾਰਿਆ ਨੂੰ ਸੰਬੋਧਨ ਕਰਦਿਆਂ ਪੁੱਛਿਆਂ —ਕੀ ਤੁਸੀਂ ਜਾਣਦੇ ਹੋ ਕਿ ਇਹ ਲੜਕੀ ਕੋਣ ਹੈ ਅਤੇ ਇਸ ਨੇ ਹੱਥ ਵਿੱਚ ਕੀ ਪਹਿਨਿਆ ਹੋਇਆਂ ਹੈ ??

ਸਾਰੇ ਚੁੱਪ ਸਨ । ਕਮਾਂਡਰ ਨੇ ਬੋਲਣਾ ਸ਼ੁਰੂ ਕੀਤਾ ਕਿ ਇਹ ਲੜਕੀ ਨੇ ਜੋ ਪਹਿਨਿਆ ਹੋਇਆਂ ਹੈ ਇਹ ਕੜਾ ਹੈ ਅਤੇ ਇਹ ਲੜਕੀ ਸਿੱਖ ਧਰਮ ਨਾਲ ਸੰਬੰਧਿਤ ਹੈ । ਸਾਰੇ ਸਿੱਖ ਧਰਮ ਦੇ ਲੋਕ ਲੜਕਾ ਹੋਵੇ ਜਾਂ ਲੜਕੀ ਕੜਾ ਪਹਿਨਦੇ ਹਨ ਜੋ...

ਇਹਨਾਂ ਦੇ ਗੁਰੂ ਦੀ ਨਿਸ਼ਾਨੀ ਹੈ । ਉਸ ਨੇ ਦਸਿਆਂ ਕਿ ਸਿੱਖ ਇਕ ਬਹੁੱਤ ਬਹਾਦਰ – ਦਲੇਰ – ਨਿਡਰ ਕੋਮ ਹੈ ਜੋ ਦੂਸਰਿਆਂ ਦੀ ਮਦਦ ਕਰਨ ਵੇਲੇ ਆਪਣੇ ਤੇ ਆਉਣ ਵਾਲੇ ਖਤਰਿਆਂ ਨੂੰ ਵੀ ਨਹੀਂ ਦੇਖਦੀ । ਇਹ ਕਹਿੰਦਿਆਂ ਉਸ ਨੂੰ ਕੁਝ ਯਾਦ ਆ ਗਿਆ ਤੇ ਉਸ ਨੇ ਭਾਵਕ ਹੁੰਦਿਆਂ ਆਖਿਆ ਕਿ ਜੇ ਮੈਂ ਅੱਜ ਜ਼ਿੰਦਾ ਹਾਂ ਤਾਂ ਇਸ ਕੋਮ ਦੀ ਬਦੋਲਤ ਹਾਂ ।

ਉਸ ਨੇ ਦਸਿਆਂ ਕਿ ਉਸ ਦੀ ਡਿਊਟੀ ਅਫ਼ਗ਼ਾਨਿਸਤਾਨ ਵਿੱਚ ਸੀ । ਇਕ ਦਿਨ ਅਸੀਂ ਕਈ ਅਮਰੀਕੀ ਫੋਜੀ ਤਾਲਿਬਾਨ ਲੜਾਕਿਆਂ ਦੇ ਘੇਰੇ ਵਿੱਚ ਆ ਗਏ ਜਿਸ ਨੂੰ ਇਕ ਸਿੱਖ ਵਿਅਕਤੀ ਨੇ ਦੇਖ ਲਿਆ ਜੋ ਗੁਰਦੁਆਰੇ ਦਾ ਗ੍ਰੰਥੀ ਸੀ ।ਉਸ ਨੇ ਸਾਨੂੰ ਸਾਰਿਆ ਨੂੰ ਗੁਰਦੁਆਰੇ ਦੀ ਇਮਾਰਤ ਦੇ ਅੰਦਰ ਵਾੜ ਲਿਆ ਅਤੇ ਆਪ ਸਾਰੀ ਸਥਿੱਤੀ ਤੇ ਨਜ਼ਰ ਰੱਖਦਾ ਰਿਹਾ ਅਤੇ ਸਾਡੀ ਚੰਗੀ ਸੇਵਾ ਵੀ ਕੀਤੀ ।ਜੇਕਰ ਉਹ ਅਜਿਹਾ ਨਾਂ ਕਰਦਾ ਤਾਂ ਸਾਡੇ ਨਾਲ ਕੋਈ ਅਣਹੋਣੀ ਹੋਣੀ ਤਹਿ ਸੀ ।

ਸਭ ਕੁਝ ਸਾਂਤ ਹੋਣ ਉਪਰੰਤ ਅਸੀਂ ਸਾਰੇ ਉਸ ਦਾ ਧੰਨਵਾਦ ਕਰਦਿਆਂ ਆਪਣੇ ਦੂਸਰੇ ਸਾਥੀਆਂ ਕੋਲ ਆਪਣੀ ਪਲਟਨ ਵਿੱਚ ਪਹੁੰਚੇ ।

ਉਸ ਦਿਨ ਤੋਂ ਬਾਹਦ ਸਾਨੂੰ ਇਸ ਕੋਮ ਬਾਰੇ ਬਹੁੰਤ ਕੁਝ ਚੰਗਾ ਜਾਨਣ ਅਤੇ ਸੁਨਣ ਨੂੰ ਮਿਲਦਾ ਰਿਹਾ ਜਿਸ ਕਰਕੇ ਮੇਰਾ ਹਮੇਸਾ ਇਸ ਕੋਮ ਪ੍ਰਤੀ ਸਤਿਕਾਰ ਬਣਿਆਂ ਹੋਇਆਂ ਹੈ ।ਇਹ ਇਕ ਬਹੁੱਤ ਬਹਾਦਰ ਕੋਮ ਦੀ ਲੜਕੀ ਹੈ ।

ਇਹ ਸਾਰਾ ਕੁਝ ਸੁਣ ਕੇ ਲੜਕੀ ਦਾ ਸੀਨਾ ਵੀ ਚੋੜਾ ਹੋਇਆਂ ਤੇ ਉਸਨੂੰ ਆਪਣੇ ਧਰਮ ਅਤੇ ਆਪਣੇ ਲੋਕਾਂ ਤੇ ਹੋਰ ਵੀ ਮਾਣ ਮਹਿਸੂਸ ਹੋਇਆਂ ।।

Er Satnam Singh Dhanoa✍️

...
...



Related Posts

Leave a Reply

Your email address will not be published. Required fields are marked *

3 Comments on “ਇਕ ਸੱਚੀ ਘਟਨਾ”

  • Proud to be a Sikh

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)