More Punjabi Kahaniya  Posts
ਸਮਸਿਆ


ਇੱਕ ਦੱਸ ਸਾਲ ਦਾ ਲੜਕਾ ਹਰ ਰੋਜ਼ ਆਪਣੇ ਪਿਤਾ ਨਾਲ ਘਰ ਦੇ ਕੋਲ ਇੱਕ ਪਹਾੜੀ ਉੱਤੇ ਸੈਰ ਕਰਨ ਨੂੰ ਜਾਂਦਾ ਸੀ … ਇੱਕ ਦਿਨ ਮੁੰਡੇ ਨੇ ਕਿਹਾ ,”ਪਾਪਾ, ਚੱਲੋ ਅੱਜ ਅਸੀ ਦੌੜ ਲਗਾਂਦੇ ਹਾਂ…ਸਾਡੇ ਵਿੱਚੋਂ ਜਿਹੜਾ ਵੀ ਪਹਿਲਾਂ ਪਹਾੜੀ ਦੀ ਚੋਟੀ ਤੇ ਲੱਗੀ ਉਸ ਝੰਡੀ ਨੂੰ ਛੂਹ ਲਵੇਗਾ, ਉਹ ਰੇਸ ਜਿੱਤ ਜਾਵੇਗਾ”…
ਪਿਤਾ ਜੀ ਤਿਆਰ ਹੋ ਗਏ …ਦੂਰੀ ਕਾਫੀ ਸੀ, ਦੋਹਾਂ ਨੇ ਹੋਲੀ-ਹੋਲੀ ਦੌੜਨਾ ਸ਼ੁਰੂ ਕੀਤਾ…ਕੁਝ ਦੇਰ ਦੌੜਨ ਦੇ ਬਾਅਦ ਪਿਤਾ ਅਚਾਨਕ ਰੁੱਕ ਗਏ …”ਕੀ ਹੋਇਆ ਪਾਪਾ, ਤੁਸੀਂ ਅਚਾਨਕ ਰੁੱਕ ਕਿਓਂ ਗਏ, ਤੁਸੀਂ ਤੇ ਹੁਣੇ ਹੀ ਹਾਰ ਮੰਨ ਗਏ”, ਲੜਕਾ ਮੁਸਕਰਾਂਦੇ ਹੋਏ ਬੋਲਿਆ …ਪਿਤਾ ਨੇ ਜਵਾਬ ਦਿੱਤਾ,” ਨਹੀਂ-ਨਹੀਂ, ਮੇਰੇ ਜੁੱਤੇ ਵਿਚ ਕੁੱਝ ਕੰਕਰ ਫੱਸ ਗਏ ਹਨ, ਬੱਸ ਉੰਨਾ ਨੂੰ ਹੀ ਨਿਕਾਲਣ ਲਈ ਰੁੱਕ ਗਿਆ ਹਾਂ”….
ਲੜਕਾ ਬੋਲਿਆ, “ਲਓ, ਕੰਕਰ ਤਾਂ ਮੇਰੇ ਜੁੱਤਿਆਂ ਵਿੱਚ ਵੀ ਪਏ ਹਨ, ਜੇ ਮੈ ਰੁੱਕ ਗਿਆ ਤਾਂ ਰੇਸ ਹਾਰ ਜਾਵਾਂਗਾ” ਤੇ ਇਹ ਕਹਿੰਦਾ ਹੋਇਆ ਤੇਜ਼ੀ ਨਾਲ ਅੱਗੇ ਵੱਧ ਗਿਆ…

ਪਿਤਾ ਵੀ ਕੰਕਰ ਕੱਢ ਕੇ ਅੱਗੇ ਵਧਿਆ…ਲੜਕਾ ਬਹੁਤ ਅੱਗੇ ਨਿਕਲ ਚੁੱਕਿਆ ਸੀ, ਪਰ ਹੁਣ ਉਸਦੇ ਪੈਰਾਂ ਵਿੱਚ ਵੀ ਦਰਦ ਦਾ ਅਹਿਸਾਸ ਹੋਣ ਲੱਗਾ ਤੇ ਉਸਦੀ ਚਾਲ ਵੀ ਘੱਟਦੀ ਜਾ ਰਹੀ ਸੀ…ਹੌਲੀ-ਹੌਲੀ ਉਸਦਾ ਪਿਤਾ ਉਸਦੇ ਕਰੀਬ ਪਹੁੰਚਣ ਲੱਗਾ ..ਲੜਕੇ ਦੇ ਪੈਰਾਂ ਵਿੱਚ ਤਕਲੀਫ ਵੇਖ ਕੇ ਪਿਤਾ ਪਿੱਛੇ ਤੋਂ ਚਿੱਲਾਇਆ ,”ਕਿਓਂ ਨਹੀਂ ਤੂੰ ਆਪਣੇ ਜੁੱਤਿਆਂ ਵਿਚੋਂ ਕੰਕਰ ਕੱਢ ਲੈਂਦਾ?” ਲੜਕਾ ਦੌੜਦੇ ਹੋਏ ਬੋਲਿਆ,”ਮੇਰੇ ਕੋਲੋਂ ਸਮਾਂ ਨਹੀਂ ਹੈ ਇਸ ਲਈ”… ਕੁੱਝ ਹੀ ਦੇਰ ਵਿੱਚ ਪਿਤਾ ਪੁੱਤਰ ਤੋਂ ਅੱਗੇ ਨਿਕਲ ਗਿਆ…ਚੁੱਭਦੇ ਕੰਕਰਾਂ ਦੀ ਵਜ੍ਹਾ ਨਾਲ ਲੜਕੇ ਦੀ ਤਕਲੀਫ ਬਹੁਤ ਵੱਧ ਚੁਕੀ ਸੀ ਤੇ ਹੁਣ ਉਸਤੋਂ ਚਲਿਆ ਵੀ ਨਹੀਂ ਸੀ ਜਾ ਰਿਹਾ, ਉਹ ਰੁੱਕਦੇ-ਰੁੱਕਦੇ ਚੀਖਿਆ, “ਪਾਪਾ, ਮੈ ਹੋਰ ਅੱਗੇ ਨਹੀਂ ਦੌੜ ਸਕਦਾ”…
ਪਿਤਾ ਜਲਦੀ ਹੀ ਦੌੜ ਕੇ ਵਾਪਸ ਆਇਆ ਤੇ ਆਪਣੀ ਬੇਟੇ ਦੇ ਜੁੱਤੇ ਖੋਲ੍ਹੇ ਤੇ...

ਵੇਖਿਆ ਕਿ ਪੈਰਾਂ ਵਿਚੋਂ ਖੂਨ ਨਿਕਲ ਰਿਹਾ ਸੀ ..ਉਹ ਬੱਚੇ ਨੂੰ ਝੱਟਪੱਟ ਘਰ ਲੈ ਗਿਆ ਤੇ ਮਰਹਮ-ਪੱਟੀ ਕੀਤੀ…
ਜਦੋਂ ਬੱਚੇ ਦਾ ਦਰਦ ਕੁੱਝ ਘੱਟ ਹੋਇਆ ਤਾਂ ਪਿਤਾ ਨੇ ਪੁੱਤਰ ਨੂੰ ਸਮਝਾਇਆ ,” ਬੇਟੇ , ਮੈ ਤੈਂਨੂੰ ਪਹਿਲੇ ਹੀ ਕਿਹਾ ਸੀ ਕਿ ਕੰਕਰ ਕੱਢ ਲਓ ਪਹਿਲਾਂ, ਫੇਰ ਦੋੜੋ”…ਇਸਤੇ ਪੁੱਤਰ ਬੋਲਿਆ,”ਮੈ ਸੋਚਿਆ ਕਿ ਜੇ ਮੈ ਰੁੱਕ ਗਿਆ ਤਾਂ ਰੇਸ ਹਾਰ ਜਾਵਾਂਗਾ, ਇਸ ਲਈ ਮੈ ਰੁੱਕ ਕੇ ਕੰਕਰ ਕੱਢਣ ਵੱਲ ਧਿਆਨ ਨਹੀਂ ਦਿੱਤਾ ਤੇ ਸੋਚਿਆ ਕਿ ਵਾਪਸੀ ਤੇ ਹੀ ਕੰਕਰ ਕੱਢਾਂਗਾ “..

ਪਿਤਾ ਬੋਲਿਆ ,” ਨਹੀਂ ਪੁੱਤਰ, ਅਜਿਹੀ ਗੱਲ ਨਹੀਂ ਹੈ, ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਮਸਿਆ ਆਉਂਦੀ ਹੈ ਤਾਂ ਸਾਨੂੰ ਇਹ ਕਹਿ ਕੇ ਨਹੀਂ ਟਾਲਣਾ ਚਾਹੀਦਾ ਕਿ ਅਜੇ ਸਾਡੇ ਕੋਲੋਂ ਬਹੁਤ ਸਮਾਂ ਬਾਕੀ ਹੈ …ਦਰਅਸਲ ਜਦੋਂ ਅਸੀਂ ਕਿਸੇ ਵੀ ਸਮੱਸਿਆ ਨੂੰ ਅਣਦੇਖੀ ਕਰਦੇ ਹਾਂ ਤਾ ਇਹ ਹੌਲੀ ਹੌਲੀ ਵੱਡੀ ਹੁੰਦੀ ਜਾਂਦੀ ਹੈ ਤੇ ਜਿੰਨਾ ਨੁਕਸਾਨ ਇਸਨੇ ਪਹਿਲੇ ਕਰਨਾ ਸੀ, ਉਸਤੋਂ ਕਈ ਗੁਣਾ ਜਿਆਦਾ ਕਰ ਜਾਂਦੀ ਹੈ …ਤੈਂਨੂੰ ਕੰਕਰ ਨਿਕਾਲਣ ਵਿੱਚ ਸਿਰਫ ਇੱਕ ਹੀ ਮਿੰਟ ਲੱਗਣਾ ਸੀ, ਪਰ ਹੁਣ ਇੱਕ ਮਿੰਟ ਦੇ ਬਦਲੇ ਤੈਂਨੂੰ ਇੱਕ ਹਫਤਾ ਦਰਦ ਸਹਿਣਾ ਪਵੇਗਾ”…
ਸਾਡੀ ਜ਼ਿੰਦਗੀ ਵੀ ਅਜਿਹੇ ਤਮਾਮ ਕੰਕਰਾਂ ਨਾਲ ਭਰੀ ਹੋਈ ਹੈ, ਸ਼ੁਰੂ ਵਿੱਚ ਕੋਈ ਵੀ ਕੰਕਰ ਰੂਪੀ ਸਮਸਿਆ ਛੋਟੀ ਲਗਦੀ ਹੈ, ਅਸੀਂ ਇਸ ਬਾਰੇ ਗੱਲ ਕਰਨ ਤੋਂ ਜਾਂ ਇਸਦਾ ਸਮਾਧਾਨ ਢੂੰਡਣ ਤੋਂ ਬੱਚਦੇ ਹਾਂ ਤੇ ਹੌਲ਼ੀ-ਹੌਲ਼ੀ ਇਹ ਵਿਕਰਾਲ ਰੂਪ ਧਾਰ ਜਾਂਦੀ ਹੈ …
ਸਮੱਸਿਆਵਾਂ ਨੂੰ ਉਦੋਂ ਹੀ ਪਕੜੋ, ਜਦੋਂ ਇਹ ਛੋਟੀਆਂ ਹਨ… ਨਹੀਂ ਤੇ ਇਹ ਕੰਕਰਾਂ ਦੀ ਤਰਾਂ ਕਚੋਟ ਕੇ ਤੁਹਾਡਾ ਖੂਨ ਵੀ ਵਗਾ ਸਕਦੀਆਂ ਹਨ…
ਅਨੁਵਾਦਿਤ-ਕਾਪੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)