More Punjabi Kahaniya  Posts
ਉਹ ਕਾਹਲੇ ਪੈਰੀੰ ਤੁਰਦਾ ਅਲੋਪ ਹੋ ਗਿਆ


ਉਹ ਕਾਹਲੇ ਪੈਰੀੰ ਤੁਰਦਾ ਅਲੋਪ ਹੋ ਗਿਆ ! 💘💘
ਉਹ ਕਨੇਡਾ ਤੋਂ ਪ੍ਰੀਵਾਰ ਸਮੇਤ ਪੰਜਾਬ ਆਇਆ ਤਾਂ ਉਸਨੂੰ ਏਅਰਪੋਟ ਤੋਂ ਤਿੰਨ ਗੱਡੀਆਂ ਦੇ ਕਾਫਲੇ ‘ਚ’ ਸ਼ਾਨੋ-ਸ਼ੌਕਿਤ ਨਾਲ ਘਰ ਲੈਕੇ ਆਏ। ਭਾਵੇਂ ਉਹ ਸਾਡੇ ਖੂਨ ਦੇ ਰਿਸ਼ਤੇ ਚੋਂ ਨਹੀਂ ਸੀ ਪਰ ਅਸੀਂ ਉਸਨੂੰ ਪ੍ਰੀਵਾਰ ਦਾ ਮੈਬਰ ਸਮਝਦੇ ਕਿਉਂਕਿ ਕਦੀ ਤੇਰ-ਮੇਰ ਨਹੀਂ ਸੀ ਰੱਖੀ ਸਗੋਂ ਉਸਨੂੰ ਦਿਲੋਂ ਪਿਆਰ ਕਰਦੇ ਸਾਂ।
ਸਾਡੇ ਚੇਤਿਆਂ ‘ਚ’ ਉਹ ਦਿਨ ਹਾਲੇ ਵੀ ਚਿਤਵੇਂ ਪਏ ਨੇ ਜਦੋਂ ਪੰਜਾਬ ਰਹਿੰਦਿਆਂ ਉਸ ਕਨੇਡਾ ਜਾਣ ਦੀ ਇੱਛਾ ਜਿਤਾਈ ਤਾਂ ਅਸੀਂ ਹਿੱਕ ਠੋਕ ਹਾਮੀ ਭਰੀ ….ਪੈਸੇ ਧੇਲਾ ਥੁੜਦਾ ਦਿਸਿਆ ਤਾਂ ਸਾਡੇ ਕੋਲ ਜੋ ਤਿੱਲ-ਫੁੱਲ ਸੀ ਉਹਦੀ ਝੋਲੀ ਢੇਰੀ ਕਰ ਦਿੱਤਾ।
ਪਹਿਲੀ ਵਾਰ ਜਦੋਂ ਉਸਨੂੰ ਦਿੱਲੀ ਏਅਰਪੋਟ ਤੋਂ ਵਿਦਾ ਕੀਤਾ ਤਾਂ ਇੰਝ ਲਗਿਆ ਜਿਵੇਂ ਵਜੂਦ ਚੋਂ ਕੁੱਝ ਕਿਰ ਗਿਆ ਹੋਵੇ।
ਅਸੀਂ ਤਾਂ ਹਰ ਵਾਰ ਉਸਨੂੰ ਅੌਸੀਆ਼ਂ ਪਾ ਉਡੀਕਦੇ ਤੇ ਹੱਥੀਂ ਛਾਵਾਂ ਕਰਦੇ । ਉਸਦੀ 20 ਦਿਨਾਂ ਯਾਤਰਾ ਅਨੰਦਮਈ ਰਹੇ ਅਸੀਂ ਵਿਤੋਂ – ਵੱਧ ਆਓ-ਭਗਤ ਕੀਤੀ। ਖਾਤਰਦਾਰੀ ਕਰਦਿਆਂ ਉਨ੍ਹੇ ਦਿਨ ਆਪਣੇ ਕੰਮ ਧੰਦੇ ਵਿਸਾਰ ਛੱਡੇ…..ਅਸੀਂ ਹਰੇਕ ਖਰਚੇ ਵਾਲੀ ਥਾਂ ਅਗੇ ਹੋ ਬਿੱਲ ਅਦਾ ਕਰਦੇ ਪਰ ਉਹ ਜੇਬਾਂ ਚੋਂ ਹੱਥ ਬਾਹਰ ਨਾ ਕੱਢਦਾ । ਇਹ ਉਸਦਾ ਘੇਸਲਾਪਨ ਸੀ ਜਾਂ ਕੁੱਝ ਹੋਰ ਉਹੀ ਜਾਣਦਾ ਹੋਊ।
ਕਹਿੰਦੇ !! ਮਹਿਮਾਨ ਤਾਂ ਰੱਬ ਦਾ ਰੂਪ ਹੁੰਦਾ , ਸਾਡੀ ਸ਼ਰਧਾ ਵੀ ਕੁੱਝ ਏਸੇ ਤਰ੍ਹਾਂ ਦੀ ਸੀ । ਇਸਤੋਂ ਅਗੇ ਸੋਚਨਾ ਪਾਪ ਸਮਝਦੇ ਰਹੇ।
ਜਹਾਜੋੰ ਉਤਰਨ ਤੋਂ ਲੈਕੇ...

ਜਹਾਜੇ ਚੜ੍ਹਨ ਤੱਕ ਅਸੀ ਮਹਿਮਾਨ ਨਿਵਾਜੀ ਨਿਭਾਉਣੀ ਧਰਮ ਸਮਝਿਆ।
ਕਨੇਡਾ ਤੋਂ ਉਸਦਾ ਜਦੋਂ ਵੀ ਫੋਨ ਆਉਂਦਾ ਤਾਂ ਕੁੱਝ ਨਾ ਕੁੱਝ ਭੇਜਣ ਲਈ ਕਿਹਾ ਜਾਂਦਾ …ਅਸੀ ਅੌਖੇ-ਸੌਖੇ ਪੁੱਜਦਾ ਕਰਦੇ .. ਉਹ ਸਾਨੂੰ ਆਪਣੇ ਪੰਜਾਬ ਵਿਚਲੇ ਘਰ ਦੀਆਂ ਜਿੰਮੇਵਾਰੀਆਂ ਸੌੰਫਦਾ ਅਸੀ ਤਨਦੇਹੀ ਨਾਲ ਨਿਭਾ ਛੱਡਦੇ।
ਸਮੇਂ ਕਰਵੱਟ ਬਦਲੀ ਸਾਡਾ ਵੀ ਕਨੇਡਾ ਦਾ ਅੰਨ-ਜਲ ਬਣ ਗਿਆ। ਅਸੀਂ ਉਸਨੂੰ ਸਰਪਰਾਇਜ਼ ਦੇਣ ਖਾਤਰ ਕਨੇਡਾ ਅਾਉਣ ਬਾਰੇ ਅਗਾਹੋਂ ਫੋਨ ਨਾ ਕੀਤਾ ।
ਅਸੀਂ ਤਾਂ ਏਵੇਂ ਸੋਚ ਰਹੇ ਸੀ ਕਿ ਜਦੋਂ ਉਸਨੂੰ ਸਾਡੇ ਕਨੇਡਾ ਆਉਣ ਦਾ ਪਤਾ ਲਗੁ ਤਾਂ ਉਸ ਫੁੱਲੇ ਨਹੀਂ ਸਮਾਉਣਾ ..ਸੁਣਦਿਆ-ਸਾਰ ਉੱਡਿਆ ਆਊ।
ਜਦੋਂ ਉਸਨੂੰ ਫੋਨ ਕਰ ਆਪਣੇ ਕਨੇਡਾ ਪਹੁੰਚਣ ਦੀ ਖਬਰ ਸਾਂਝੀ ਕੀਤੀ ਤਾਂ ਉਸਦੀ ਅਵਾਜ਼ ਬੈਠੀ ਜੇਹੀ ਲਗੀ। ਵੀਕਅੇਂਡ ਤੇ ਮਿਲਣ ਆਵਾਂਗਾ ਕਹਿ ਉਸ ਫੋਨ ਕੱਟ ਦਿੱਤਾ। ਉਸਦੇ ਪ੍ਰੀਵਾਰ ਵਿੱਚ ਸਭ ਸੁੱਖ-ਸਾਂਦ ਹੋਵੇ …ਸਾਨੂੰ.ਅਣਕਿਆਸੀ ਚਿੰਤਾ ਆਣ ਘੇਰਿਆ….ਕਿਉਂ ਅਸੀਂ ਉਸਨੂੰ ਹੱਸਦਾ ਵੱਸਦਾ ਵੇਖਣਾ ਚਾਹੁੰਦੇ ਸੀ।
ਇਕ ਸਟੋਰ ਉੱਤੇ ਘਰੇਲੂ ਸਮਾਨ ਖ੍ਰੀਦਨ ਗਏ ਤਾਂ ਉਹ ਨਜ਼ਰੀ ਪਇਆ .ਤਾਂ ਸਾਡੀ ਖੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ….ਨਜ਼ਰਾਂ ਚਾਰ ਹੋਈਆਂ ਤਾਂ ਉਹ ਨਜ਼ਰ ਚਰਾਉਣ ਲਗਾ… ਸੋਚਿਆ ਕਿਤੇ ਉਸਨੂੰ ਪਹਿਚਾਣਨ ਵਿੱਚ ਦਿਕਤ ਨਾ ਹੋ ਰਹੀ ਹੋਵੇ……ਉਸ ਵੱਲ ਵਧਣਾ ਚਾਹਿਆ ਪਰ ਉਹ ਕਾਹਲੇ ਪੈਰੀੰ ਟਰਾਲੀ ਧੱਕਦਾ ਅਲੋਪ ਹੋ ਗਿਆ। (ਚਲਦਾ )
✍:- ਗੁਰਨਾਮ ਨਿੱਜਰ = 22/03/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)