More Punjabi Kahaniya  Posts
ਅੰਨਾ ਕਤਲ


ਬਸੰਤ ਰੁੱਤ ਦੇ ਆਉਣ ਨਾਲ ਹੀ ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ । ਨੌਜਵਾਨਾਂ ਅਤੇ ਬੱਚਿਆਂ ‘ਚ ਪਤੰਗ ਉਡਾਉਣ ਦਾ ਜੋਸ਼ ਨੱਚਣ ਕੁੱਦਣ ਲੱਗ ਪੈਂਦਾ ਹੈ | ਪਤੰਗਬਾਜੀ ਪੁਰਾਣੇ ਜ਼ਮਾਨੇ ਵਿਚ ਵੀ ਸੀ । ਇਹ ਰਾਜੇ-ਮਹਾਰਾਜਿਆਂ ਦਾ ਇੱਕ ਸ਼ੌਂਕ ਸੀ । ਜਿਵੇਂ ਕਿ ਪਤੰਗਬਾਜੀ ਦਾ ਦੌਰ ਅੱਜ ਵੀ ਜਾਰੀ ਹੈ, ਪਰ ਹੁਣ ਪਤੰਗ ਸੂਤੀ ਧਾਗੇ ਦੀ ਬਜਾਏ ਚਾਈਨਾ ਡੋਰ ਨਾਲ ਉਡਾਉਣ ‘ਤੇ ਵਧੇਰੇ ਤਰਜ਼ੀਹ ਦਿੱਤੀ ਜਾਂਦੀ ਹੈ |

ਐਸੀ ਡੋਰਾਂ ਨੇ ਬੱਚਿਆਂ ਨੂੰ ਸਵਾਦ ਤਾ ਲਿਆ ਦਿੱਤਾ ਪਰ ਜੋ ਅਸਮਾਨੀ ਜਾਨਵਰ ਨੇ ਉਹਨਾਂ ਨੂੰ ਦੁਖਾਂ ਦੇ ਦਰਦ ਦੇ ਦਿੱਤੇ | ਕਿਸੇ ਆਪਣੀ ਪੜੋਸੀ, ਵੈਰੀ ਦੀ ਪਤੰਗ ਕੱਟਣ ਲਈ ਜੋ ਪੇਚੇ ਲਗਦੇ ਨੇ ਉਹਨਾਂ ਪੇਚਿਆਂ ਦੇ ਚੱਕਰਾਂ ‘ਚ ਪੰਛੀ ਮੌਤ ਦੇ ਸ਼ਿਕਾਰੀ ਬਣ ਜਾਂਦੇ ਹਨ | ਜਿਸ ਦਿਨ ਚਾਈਨਾ ਡੋਰ ਆਉਣੀ ਸ਼ੁਰੂ ਹੋਈ ਮੇਰਾ ਤਿਓਹਾਰ ਜਾਂ ਪਤੰਗੀ ਮੋਹੱਬਤੀ ਰਿਸ਼ਤਾ ਫਿੱਕਾ ਹੋ ਚਲਿਆ ਕਿਓਂਕਿ ਇਸ ਜਾਨਲੇਵਾ ਡੋਰ ਨਾਲ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਸਕਦੀ ਹੈ ਤੇ ਉਹ ਕੋਈ ਤਿਓਹਾਰ ਦੀ ਮਹੱਤਤਾ ਨੀ ਪ੍ਰਦਾਨ ਕਰਦਾ | ਇਸ ਡੋਰ ਕਰਕੇ ਰਾਹ ਚਲਦੇ ਰਾਹੀ, ਮਾਸੂਮ ,ਅਤੇ ਵਾਹਨ ਚਾਲਕ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਜਾਂਦੇ ਹਨ । ਚਾਈਨਾ ਡੋਰ ਦੀ ਵਰਤੋਂ ਹੋਰ ਅੱਗੇ ਵਧੇਗੀ ਤਾਂ ਇਹ ਸਮਾਜ ਲਈ ਬਹੁਤ ਹੀ ਘਾਤਕ  ਹੁੰਦੀ ਜਾਵੇਗੀ ।

ਇਸ ਡੋਰ ਕਾਰਨ ਕੇਵਲ ਜਾਨਵਰ ਹੀ ਨਹੀਂ ਕਈ ਇਲਾਕਿਆਂ ਵਿੱਚ ਮੌਤ ਦੇ ਹਾਦਸੇ ਵੀ ਵਾਪਰੇ ਹਨ | ਇਸ ਸਸਤੀ ਡੋਰ ਨੇ ਮਹਿੰਗੀਆਂ ਜਾਨਾਂ ਲੈ ਲਈਆਂ ਹਨ | ਇੰਨਾ
ਤਿਉਹਾਰਾਂ ਵਿਚ ਆਪਸੀ ਪਿਆਰ ਪੈਦਾ ਹੁੰਦਾ ਹੈ, ਔਰ ਜੇ ਇਹ ਆਪਸੀ ਨਫ਼ਰਤ ਪੈਦਾ...

ਕਰਦੇ ਹਨ ਤਾਂ ਫਿਰ ਸਾਡਾ ਸਮਾਜ ਕਿਸ ਪਾਸੇ ਵੱਲ ਜਾਵੇਗਾ ? ਇਸ ਦਾ ਅੰਦਾਜਾ ਆਸਾਨੀ ਨਾਲ ਲਾਇਆ ਜਾ ਸਕਦਾ ਏ | ਇਸ ਪਤੰਗਬਾਜਾਂ ਨੇ ਡਰਾਈਵਰਾਂ ਦੀਆਂ ਜਾਨਾਂ ਅਤੇ ਬੇਜ਼ੁਬਾਨ ਪੰਛੀਆਂ ਨੂੰ ਨੁਕਸਾਨ ਜਰੂਰ ਪਹੁੰਚਾਇਆ ਹੈ ਜਿਸ ਵਿੱਚ ਹੱਥ ਵੇਚਣ ਵਾਲੇ ਦਾ ਜਿਆਦਾ ਹੁੰਦਾ ਹੈ ਕਿਓਂਕਿ ਉਹ ਆਪਣਾ ਨਫਾ ਹੀ ਦੇਖਦੇ ਹਨ | ਉਹਨਾਂ ਨੂੰ ਕਿਸੇ ਦੀ ਬੇਸ਼ਕੀਮਤੀ ਜਾਨ ਨਾਲ ਕੋਈ ਮਤਲਬ ਨਹੀਂ |

ਕਬੂਤਰਾਂ ਜਾਨਵਰਾਂ ਗੱਲਾਂ ਕੀਤੀ
ਦੌਰ ਇਹ ਕਲਯੁਗ ਦਾ ਆਇਆ ਨੀ
ਚੰਗੀਆਂ ਸਿੱਖਿਆ ਗੱਲਾਂ ਭੁੱਲ
ਇਨਸਾਨੀਯਤ ਨੂੰ ਹੈ ਗਵਾਇਆ ਨੀ
ਵੇਖ ਕਿਵੇਂ ਨੱਚਦੇ ਟੱਪਦੇ
ਸ਼ੋਰ ਕਿਤਨਾ ਇਥੇ ਮਚਾਇਆ ਨੀ
ਚਾਈਨਾ ਡੋਰ ਬਜਾਰੋਂ ਖ੍ਰੀਦ
ਜਖਮ-ਏ-ਕੱਤਲ ਕਰਾਇਆ ਨੀ
ਪੀੜ ਸਾਨੂੰ ਦੇ ਆਪ ਤੂੰ ਬੰਦਿਆ
ਮੱਥੇ ਚਮਕਦਾ ਨੂਰ ਸਵਾਇਆ ਨੀ
ਕਲਯੁਗੀ ਦੁਨੀਆ ਦੇ ਕਿ ਕਹਿਣੇ
ਇੰਸਾਨਾ ਨੇ ਜਾਨਵਰਾਂ ਨੂੰ ਰਵਾਇਆ ਨੀ
ਸਾਡਾ ਰੱਬ ਵੀ ਵੇਖ ਰਿਹਾ
ਸਮਾਂ ਜਿਤਨਾ ਇਥੇ ਲਿਖਾਇਆ ਨੀ
ਕਰਮੋ-ਕਰਮੀ ਸਬ ਦੇ ਆਪੋ-ਆਪਣੇ
ਬਾਅਦ ਬੰਦਿਆਂ ਤੂੰ ਪਛਤਾਇਆ ਨੀ

ਅੰਤ ਵਿੱਚ ਮੈਂ ਇਹ ਸਕਦਾ ਹਾਂ ਕਿ ਚਾਈਨਾ ਡੋਰ ਤੇ ਸਖਤ ਪਾਬੰਦੀ ਜਲਦ ਤੋਂ ਜਲਦ ਲੱਗਣੀ ਲਾਜਮੀ ਹੈ | ਸਾਨੂੰ ਸਭ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ । ਖੁਸ਼ੀ ਦੇ ਤਿਉਹਾਰ ਤੇ ਕਿਸੇ ਲਈ ਵੀ ਕੋਈ ਸੋਗ ਨਹੀਂ ਹੋਣਾ ਚਾਹੀਦਾ | ਮੈਂ ਉਮੀਦ ਕਰਦਾ ਇਸ ਡੋਰ ਦਾ ਖਾਤਮਾ ਜਲਦੀ ਹੀ ਹੋ ਜਾਵੇਗਾ |

ਲਿਖਤ : ਜਿਤੇਸ਼ ਤਾਂਗੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)