More Punjabi Kahaniya  Posts
ਖਾਲਸਾ ਏਡ


ਸੂਜੇਨ..ਖਾਲਸਾ ਏਡ ਲਈ ਕੰਮ ਕਰਦੀ ਨੌਜੁਆਨ ਗੋਰੀ..
ਜਦੋਂ ਦੁਨੀਆ ਦੇ ਸਭ ਤੋਂ ਖੌਫਨਾਕ ਮੰਨੇ ਜਾਂਦੇ ਇਰਾਕ਼-ਸੀਰੀਆ ਬਾਡਰ ਤੇ ਖਲੋਤੀ ਭੁੱਖੇ-ਪਿਆਸੇ ਸ਼ਰਨਾਰਥੀਆਂ ਨੂੰ ਨਿੱਕ ਸੁੱਕ ਵੰਡ ਰਹੀ ਹੁੰਦੀ ਏ ਤਾਂ ਲੋਕ ਆਪ ਮੁਹਾਰੇ ਹੀ ਆਖ ਉਠਦੇ ਨੇ ਕੇ ਪੱਗਾਂ ਦਾਹੜੀਆਂ ਵਾਲਿਆਂ ਦੀ “ਖਾਲਸਾ ਏਡ “ਨਾਮ ਦੀ ਉਸ ਸੰਸਥਾ ਦੀ ਕਾਰਕੁਨ ਏ ਜਿਹੜੀ ਲੋੜਵੰਦਾਂ ਨੂੰ ਭੋਜਨ ਸ਼ਕਾਉਣ ਲੱਗਿਆਂ ਮਜ਼੍ਹਬ ਰੰਗ ਨਸਲ ਜਾਂ ਫਿਰਕਾ ਨਹੀਂ ਦੇਖਦੀ!

ਰਵੀ ਸਿੰਘ ਦੱਸਣ ਲੱਗੇ ਕੇ ਅਜੇ ਦਸ ਦਿਨ ਪਹਿਲਾਂ ਬਗਦਾਦ ਏਅਰਪੋਰਟ ਤੇ ਖਲੋਤਾ ਇੱਕ ਸਿਕਿਓਰਿਟੀ ਵਾਲਾ ਜਦੋਂ ਮੇਰੀ ਪੱਗ ਨੂੰ ਟੋਹਣ ਲੱਗਾ ਤਾਂ ਨਿਮਰਤਾ ਸਾਹਿਤ ਆਖਿਆ ਭਾਈ ਤੁਹਾਡੀ ਟਹਿਲ ਸੇਵਾ ਲਈ ਹਜਾਰਾਂ ਕਿਲੋਮੀਟਰ ਦੂਰ ਤੋਂ ਆਏ ਹਾਂ..ਥੋੜਾ ਬਹੁਤ ਮਾਣ-ਤਾਣ ਤਾਂ ਰੱਖ ਲਿਆ ਕਰੋ..
ਅੱਗਿਓਂ ਤ੍ਰਭਕ ਕੇ ਏਨਾ ਆਖਦਾ ਹੋਇਆ ਪਿਛਾਂਹ ਹਟ ਗਿਆ ਕੇ ਤੁਸੀਂ “ਖਾਲਸਾ ਏਡ” ਤੋਂ ਹੋ..ਮੁਆਫ ਕਰਨਾ ਸਾਥੋਂ ਗਲਤੀ ਹੋ ਗਈ”

ਜਹਾਜ ਵਿਚ ਬੈਠਿਆਂ ਇਰਾਕ ਦੇ ਪ੍ਰਧਾਨ ਮੰਤਰੀ ਨੂੰ ਸਹਿ-ਸੁਭਾ ਹੀ ਨਿੱਕਾ ਜਿਹਾ ਟਵੀਟ ਕਰ ਦਿੱਤਾ..
“ਸ਼੍ਰੀ ਮਾਨ ਜੀ ਹੋ ਸਕੇ ਤਾਂ ਆਪਣੇ ਏਅਰਪੋਰਟ ਤੇ ਤਾਇਨਾਤ ਸਿਕੋਰਟੀ ਨੂੰ ਸਾਡੇ ਪੱਗਾਂ ਦਾਹੜੀਆਂ ਵਾਲਿਆਂ ਬਾਰੇ ਥੋੜੀ ਬਹੁਤ ਜਾਣਕਾਰੀ ਦੇਣ ਦੇ ਖੇਚਲ ਕਰ ਦਿਓ”
ਘੰਟੇ ਬਾਅਦ ਹੀ ਮੁਆਫ਼ੀਆਂ ਦੀ ਜਿਵੇਂ ਸੁਨਾਮੀ ਆ ਗਈ ਹੋਵੇ..
ਪਹਿਲਾਂ ਪ੍ਰਧਾਨ ਮੰਤਰੀ ਫੇਰ ਗਵਰਨਰ ਅਤੇ ਮੁੜ ਹੋਰ ਕਿੰਨੇ ਸਾਰੇ..
ਆਖਣ ਲੱਗੇ ਇਰਾਕ਼ ਤੁਹਾਡਾ ਆਪਣਾ ਮੁਲਖ ਏ..ਕੁਰਦਿਸਥਾਨ ਤੁਹਾਡੀ ਨਿੱਜੀ ਮਲਕੀਅਤ ਏ..ਜਿਥੇ ਮਰਜੀ ਘੁੰਮੋ ਫਿਰੋ..
ਤੁਸੀਂ ਅੱਲਾ ਦੇ ਬੰਦੇ ਸਾਡੇ ਲਈ ਫਰਿਸ਼ਤੇ ਬਣ ਕੇ ਜੂ ਬਹੁੜੇ ਹੋ..ਸਾਡੇ ਧੰਨ ਭਾਗ ਜੇ ਪੱਗਾਂ ਦਾਹੜੀਆਂ ਵਾਲਿਆਂ ਲਈ ਕੁਝ ਕਰ ਸਕੀਏ..”

ਇਹ ਉਸ ਧਰਤੀ ਦੀ ਕਹਾਣੀ ਏ ਜਿਥੇ ਅੱਜ ਦੀ ਤਰੀਖ ਵਿਚ ਬੰਬ ਸਿੱਟਣੇ ਸੌਖੇ ਨੇ ਤੇ ਰੋਟੀ-ਟੁੱਕ ਵੰਡਣਾ ਬਾਹਲਾ ਔਖਾ..!

ਭਰ ਸਿਆਲ ਦੀਆਂ ਠੰਡੀਆਂ ਸ਼ੀਤ ਰਾਤਾਂ ਨੂੰ ਸੀਰੀਆ ਵੱਲੋਂ ਕਿੰਨੇ ਸਾਰੇ ਸ਼ਰਨਾਰਥੀ ਨਿੱਕੇ ਨਿਆਣਿਆਂ ਨੂੰ ਕੁੱਛੜ ਚੁੱਕੀ ਬਾਡਰ ਪਾਰ ਕਰਦੇ ਨੇ..ਕੁਝ ਨੂੰ ਰਾਹ ਵਿਚ ਸੈਕੜੇ ਡਾਲਰ ਰਿਸ਼ਵਤ ਦੇਣੀ ਪੈਂਦੀ ਏ..ਪਰ ਅੱਗੇ ਆ ਜਿਹੜੀ ਚੀਜ ਚੋਵੀ ਘੰਟੇ ਮੁਫਤੋ ਮੁਫ਼ਤ ਮਿਲਦੀ ਏ..ਉਹ ਹੈ..ਗੁਰੂ ਕਾ ਲੰਗਰ..ਜਦੋ ਥੱਕੇ ਟੁੱਟੇ ਭੁੱਖ ਦੇ ਸਤਾਏ ਇਨਸਾਨ ਦੀ ਤਲੀ ਤੇ ਫੁਲਕਾ ਰੱਖਿਆ ਜਾਂਦਾ ਏ ਤਾਂ ਇੰਝ ਲੱਗਦਾ ਭਾਈ ਘਨਈਆ ਜੀ ਖੁਦ ਆਣ ਕੇ ਥਾਪੀ ਦੇ ਰਿਹਾ...

ਹੋਵੇ..!

ਦੁਨੀਆ ਦੇ ਤ੍ਰਾਸਦੀ ਮਾਰੇ ਇਲਾਕਿਆਂ ਵਿਚ ਸਹਾਇਤਾ ਵੰਡਦੇ ਹੋਏ ਸਿਰਫ ਮੁਸ਼ਕਲ ਹਲਾਤਾਂ ਨਾਲ ਹੀ ਲੜਨਾ ਪੈਂਦਾ ਏ ਪਰ ਭਾਰਤ ਦੀ ਧਰਤੀ ਤੇ ਕੁਦਰਤ ਦੀ ਕਰੋਪੀ ਦੇ ਨਾਲ ਨਾਲ ਹੋਰ ਵੀ ਕਈ ਕੁਝ ਸਹਿਣਾ ਪੈਂਦਾ..
ਹਾਕਮ ਸ਼ੱਕ ਕਰਦੇ..ਮਦਤ ਕਿਥੋਂ ਆਈ..ਕਿਸ ਤਰਾਂ ਆਈ..ਕਿਥੇ ਦਿੱਤੀ..ਫੰਡਿੰਗ ਕਿਥੋਂ ਹੋਈ..ਕਿਹੜੇ ਮੁਲਖ ਚੋਂ ਕਿੰਨਾ ਪੈਸੇ ਆਇਆ..ਖਾਲਸਾ ਏਡ ਦੇ ਕਾਰਕੁੰਨਾਂ ਦਾ ਪਰਿਵਾਰਿਕ ਪਿਛੋਕੜ ਕੀ ਏ..?
ਏਜੰਸੀਆਂ ਚੋਵੀਂ ਘੰਟੇ ਬੱਸ ਇਹੀ ਸੁੰਘਦੀਆਂ ਫਿਰਦੀਆਂ ਕੇ ਕੋਈ ਸਿਰਾ ਹੱਥ ਲੱਗ ਜਾਵੇ ਕੇ ਅਸੀ ਦੁਹਾਈ ਪਾ ਕੇ ਸਾਰੀ ਦੁਨੀਆ ਨੂੰ ਦੱਸ ਸਕੀਏ ਕੇ ਇਹ ਪੱਗਾਂ ਦਾਹੜੀਆਂ ਵਾਲੇ ਇਨਸਾਨੀਅਤ ਦਾ ਭਲਾ ਨਹੀਂ ਸਗੋਂ ਅੱਤਵਾਦ,ਵੱਖਵਾਦ ਅਤੇ ਦਹਿਸ਼ਤਵਾਦ ਦੀ ਪਨੀਰੀ ਬੀਜ ਰਹੇ ਨੇ..!

ਬਾਬੇ ਨਾਨਕ ਦੇ ਪੰਜ ਸੌ ਪੰਝਾਵੇਂ ਜਨਮ ਦਿਨ ਦੇ ਮੌਕੇ ਤੇ ਸੁਲਤਾਨਪੁਰ ਲੋਧੀ ਦੀ ਉਸ ਧਰਤੀ ਤੇ ਸੰਗਤਾਂ ਦੀ ਹੱਕ ਹਲਾਲ ਦੀ ਕਮਾਈ ਵਿਚੋਂ ਦਸ ਕਰੋੜ ਦਾ ਪੰਡਾਲ ਲਗਾ ਧਰਿਆ ਜਿਥੇ ਕਿੰਨੇ ਸਾਰੇ ਹੜ-ਪੀੜਤ ਅਜੇ ਵੀ ਸੌ ਸੌ ਰੁਪਏ ਦੇ ਇਮਦਾਤ ਨੂੰ ਤਰਸ ਰਹੇ ਨੇ..!
ਬਾਬੇ ਨਾਨਕ ਦੇ ਸਿਧਾਂਤ ਦੇ ਅਗਵਾਕਾਰ ਸਟੇਜਾਂ ਤੇ ਖੜ-ਖੜ ਓਹਨਾ ਲੋਕਾਂ ਨੂੰ ਸਿਰੋਪੇ ਅਤੇ ਸਨਮਾਨ ਦੇ ਰਹੇ ਨੇ ਜਿਹਨਾਂ ਕਦੀ ਵੋਟਾਂ ਖਾਤਿਰ ਸੰਗਤਾਂ ਦੀਆਂ ਪੱਗਾਂ ਅਤੇ ਬਾਬੇ ਨਾਨਕ ਦੀ ਬਾਣੀ ਨਾਲ ਸਿਰਜੇ ਹੋਏ ਪਵਿੱਤਰ ਗ੍ਰੰਥ ਖੁਦ ਆਪਣੇ ਪੈਰਾਂ ਹੇਠ ਮਧੋਲੇ ਸਨ!

ਅਖੀਰ ਵਿਚ ਜ਼ੋਰ ਦੇ ਕੇ ਆਖਦੇ ਨੇ ਕੇ ਕੋਈ ਭਾਵੇਂ ਲੱਖ ਕੋਸ਼ਿਸ਼ਾਂ ਵੀ ਕਰ ਕੇ ਵੇਖ ਲਵੇ ਬਾਬੇ ਨਾਨਕ ਵਾਲਾ ਸਿੱਖੀ ਦਾ ਸਿਧਾਂਤ,ਪੰਥ ਅਤੇ ਗ੍ਰੰਥ ਕਦੇ ਵੀ ਨਹੀਂ ਮਰ ਸਕਦੇ..
ਹਾਂ ਉਸ ਵੇਲੇ ਖਤਰੇ ਦੀ ਘੰਟੀ ਜਰੂਰ ਵੱਜ ਉਠੇਗੀ ਜਦੋਂ ਸਾਡੀ ਅਗਲੀ ਪੀੜੀ ਗੁਰੂਆਂ ਵੇਲੇ ਦਾ ਸੁਨਹਿਰੀ ਇਤਿਹਾਸ..ਸਤਾਰਵੀਂ ਸਦੀ ਦੇ ਵਰਤਾਏ ਭਿਆਨਕ ਘਲੂਕਾਰੇ ਅਤੇ ਸੰਤਾਲੀ ਚੁਰਾਸੀ ਅਤੇ ਉਸ ਮਗਰੋਂ ਦੀਆਂ ਗਿਣ ਮਿਥ ਕੇ ਕੀਤੀਆਂ ਗਈਆਂ ਸਮੂਹਿਕ ਨਸਲਕੁਸ਼ੀਆਂ ਆਪਣੇ ਮਨੋ ਵਿਸਾਰ ਦੇਵੇਗੀ..!

ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ

(੧੭ ਨਵੰਬਰ 2019 ਨੂੰ ਵਿੰਨੀਪੈਗ ਕਨੇਡਾ ਵਿਚ ਕੀਤੇ ਸੰਬੋਧਨ ਦਾ ਸਾਰ ਅੰਸ਼)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਖਾਲਸਾ ਏਡ”

  • ਬਹੁਤ ਸੋਹਣਾ ਜੀ
    ਖਾਲਸਾ ਜੀ ਮੈਂ ਦਿੱਲੀ ਹਾਂ ਅਤੇ ਮੈਂ ਵੀ ਸੇਵਾ ਕਰਨੀ ਚਾਹੁੰਦਾ ਹਾਂ camp ਵਿੱਚ. ਸੇਵਾਦਾਰ ਸਾਹਿਬ ਜੀ ਕਹਿੰਦੇ ਹਨ mail ਕਰਕੇ permition ਲਾਓ. ਮੈਨੂੰ ਪਤਾ ਹੈ mail ਦਾ reply ਬਹੁਤ ਔਖਾ ਆਉਣਾ ਹੈ. so ਕਿਰਪਾ ਕਰਕੇ ਦਾਸ ਨੂੰ ਕੋਈ ਸੁਝਾ ਦਿੱਤਾ ਜਾਵੇ. ਤਾ ਜੋ ਦਾਸ ਵੀ ਸੇਵਾ ਕਰ ਸਕੇ 🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)