More Punjabi Kahaniya  Posts
ਸਾਡੇ ਤੇ ਰਾਜ


ਇੱਕ ਬੜੀ ਰੌਚਕ ਕਹਾਣੀ ਹੈ –
ਕਹਿੰਦੇ ਇੱਕ ਵਾਰ ਇੱਕ ਜੰਗਲ ਵਿੱਚ ਸਮਝੌਤਾ ਹੋਇਆ ਕਿ ਹਰ ਰੋਜ਼ ਇੱਕ ਜਾਨਵਰ ਸ਼ੇਰ ਦਾ ਸ਼ਿਕਾਰ ਬਣੇਗਾ, ਇਸ ਨਾਲ ਬਾਕੀ ਜਾਨਵਰ ਸੁਰੱਖਿਅਤ ਰਹਿਣਗੇ।
ਜਦੋਂ ਖਰਗੋਸ਼ ਦੀ ਵਾਰੀ ਆਈ ਤਾਂ ਨਾਲ ਦੇ ਜੰਗਲ ਦੇ ਸ਼ੇਰ ਨੇ ਉਹਨੂੰ ਚੱਕ ਦੇ ਦਿੱਤੀ ਕਿ ਤੂੰ ਕਾਹਤੋਂ ਮਰਦੈਂ, ਜਾ ਜਾਕੇ ਸ਼ੇਰ ਨੂੰ ਖੂਹ ਵਿੱਚ ਉਹਦਾ ਮੂੰਹ ਦਿਖਾਕੇ, ਛਾਲ ਮਰਵਾ ਦੇ।
ਸ਼ੇਰ ਦੀ ਕਹਾਣੀ ਖ਼ਤਮ।
ਤੈਨੂੰ ਜੰਗਲ ਦਾ ਰਾਜਾ ਬਣਾ ਦੇਵਾਂਗੇ।
ਖਰਗੋਸ਼ ਨੇ ਇੰਝ ਹੀ ਕੀਤਾ ਅਤੇ ਜੰਗਲ ਦਾ ਬੇਰਹਿਮ ਸ਼ੇਰ ਮਰ ਗਿਆ।
ਹੁਣ ਲੋਕ ਬੜੇ ਖੁਸ਼ ਸਨ।
ਬੇਰਹਿਮ ਸ਼ੇਰ ਮਰ ਚੁੱਕਾ ਸੀ ਅਤੇ ਖਰਗੋਸ਼ ਨੂੰ ਰਾਜਾ ਘੋਸ਼ਿਤ ਕਰ ਦਿੱਤਾ ਗਿਆ।
ਨਾਲ ਦੇ ਜੰਗਲ ਦਾ ਸ਼ੇਰ ਵੀ ਤਾਜਪੋਸ਼ੀ ਤੇ ਆਉਂਦਾ, ਤਾਂ ਦੇਖਦਾ ਕਿ ਇਹ ਜੰਗਲ ਤਾਂ ਉਸਦੇ ਜੰਗਲ ਤੋਂ ਵੀ ਵੱਡਾ ਹੈ। ਜਾਨਵਰ ਵੀ ਬੜੇ ਹੱਟੇ ਕੱਟੇ ਪਏ ਹਨ।
ਉਸਨੇ ਖਰਗੋਸ਼ ਨੂੰ ਕਿਹਾ ਕਿ ਦੇਖ ਖਰਗੋਸ਼ਾ, ਜੰਗਲ ਵੱਡਾ ਤੇ ਤੂੰ ਛੋਟਾ ਜਿਹਾ। ਬਾਕੀ ਜਾਨਵਰਾਂ ਨੇ ਤੈਨੂੰ ਲਤੜ ਕੇ ਮਾਰ ਦੇਣਾ।
ਇੰਝ ਕਰਦੇ ਆ, ਤੇਰੀ ਸੁਰੱਖਿਆ ਅਤੇ ਸਲਾਹ ਸਹਾਇਤਾ ਲਈ ਮੈਂ ਆਪਣਾ ਲੂੰਬੜ ਤੇਰੇ ਨਾਲ ਲਗਾ...

ਦਿੰਦਾ ਹਾਂ।
ਲੂੰਬੜ ਦਾ ਸਾਰਾ ਖ਼ਰਚਾ ਭਾਈ ਤੇਰਾ ਹੋਊ।
ਖਰਗੋਸ਼ ਮਰਦਾ ਕੀ ਨਾ ਕਰਦਾ।
ਖਰਗੋਸ਼ ਆਪਣੀ ਤਾਜਪੋਸ਼ੀ ਦੇ ਚਾਅ ਵਿੱਚ ਉੱਡਿਆ ਫ਼ਿਰਦਾ ਸੀ, ਆਸੇ ਪਾਸੇ ਦੇ ਸਾਰੇ ਜੰਗਲਾਂ ਵਿੱਚ ਖਰਗੋਸ਼ ਦੇ ਰਾਜਾ ਬਣਨ ਦੀਆਂ ਖਬਰਾਂ ਛਪ ਰਹੀਆਂ ਸਨ।
ਉਧਰੋਂ ਹੁਣ ਜੰਗਲ ਦਾ ਇੱਕ ਇੱਕ ਜਾਨਵਰ ਸ਼ਿਕਾਰ ਬਣਨ ਲਈ ਦੂਜੇ ਜੰਗਲ ਵਿੱਚ ਜਾਣਾ ਸ਼ੁਰੂ ਹੋ ਚੁੱਕਾ ਸੀ।
ਲੂੰਬੜ ਮੌਜਾਂ ਮਾਣ ਰਿਹਾ ਸੀ।
ਜੰਗਲ ਵਿੱਚ ਘੁਸਰ ਮੁਸਰ ਹੋ ਰਹੀ ਸੀ ਕਿ “ਭਾਵੇਂ ਪਹਿਲਾਂ ਵਾਲਾ ਬੇਰਹਿਮ ਸ਼ੇਰ ਲੱਖ ਮਾੜਾ ਸੀ, ਪਰ ਕਿਸੇ ਲੂੰਬੜ ਦੀ ਹਿੰਮਤ ਨੀ ਪਈ ਸੀ ਸਾਡੇ ਤੇ ਰਾਜ ਕਰਨ ਦੀ”।
ਕਹਾਣੀ ਖਤਮ ਹੋਈ।
ਧਿਆਨਯੋਗ: ਇਸ ਕਹਾਣੀ ਅੱਜ ਦੇ ਕਿਸੇ ਸੂਬੇ ਦੇ ਹਾਲਾਤਾਂ ਨਾਲ ਕੋਈ ਸੰਬੰਧ ਬਣ ਜਾਵੇ ਤਾਂ ਭਾਈ ਸਾਡੀ ਕੋਈ ਜੁਮੇਂਵਾਰੀ ਨਹੀਂ।
ਇਹ ਕਹਾਣੀ ਇੱਕ ਪੁਰਾਣੇ ਦੋਸਤ ਨੇ ਭੇਜੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।
ਪਰਮਜੀਤ ਸਿੰਘ ਬਿਰਦੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)