More Punjabi Kahaniya  Posts
ਪਿੱਠ ਪਿੱਛੇ


ਦੋ ਛੋਟੇ ਬੱਚੇ ਸੰਤਰਿਆ ਦੇ ਚੋਰੀ ਕੀਤੇ ਇੱਕ ਬੈਗ ਦੀ ਵੰਡ ਵੰਡਾਈ ਲਈ ਇੱਕ ਕਬਰਿਸਤਾਨ ਅੰਦਰ ਜਾ ਵੜੇ..!
ਗੇਟ ਟੱਪਦਿਆਂ ਦੋ ਸੰਤਰੇ ਹੇਠਾਂ ਡਿੱਗ ਪਏ..ਸੋਚਣ ਲੱਗੇ ਦਫ਼ਾ ਕਰੋ..ਕੀ ਚੁੱਕਣੇ ਆ..ਆਹ ਹੋਰ ਬਥੇਰੇ ਨੇ ਬੈਗ ਵਿਚ..!
ਅੰਦਰ ਦਰਖਤਾਂ ਦੇ ਝੁੰਡ ਓਹਲੇ ਬੈਠ ਉੱਚੀ ਉੱਚੀ ਕਰੀ ਜਾਣ..ਆਹ ਮੇਰਾ..ਉਹ ਤੇਰਾ..ਇਹ ਮੋਟੇ ਵਾਲਾ ਮੇਰਾ..ਆਹ ਸੁੱਕਾ ਤੇਰਾ!
ਕੋਲੋਂ ਲੰਘਦਾ ਸ਼ਰਾਬੀ ਡਰ ਗਿਆ ਤੇ ਭੱਜਾ-ਭੱਜਾ ਲਾਗੇ ਚਰਚ ਦੇ ਪਾਦਰੀ ਕੋਲ ਗਿਆ ਤੇ ਆਖਣ ਲੱਗਾ ਫਾਦਰ ਬੜਾ ਅਜੀਬ ਨਜਾਰਾ ਦੇਖਿਆ..ਲਾਗੇ ਕਬਰਿਸਤਾਨ ਵਿਚ ਸ਼ੈਤਾਨ ਤੇ ਰੱਬ ਨੂੰ ਕਬਰਾਂ ਦੇ ਮੁਰਦੇ ਵੰਡਦਿਆਂ ਨੂੰ ਮੈਂ ਆਪਣੇ ਕੰਨੀ ਸੁਣਿਆ..ਚਲੋ ਮੇਰੇ ਨਾਲ ਦਿਖਾਵਾਂ!
ਦੋਵੇਂ ਕਬਰਿਸਤਾਨ ਦੇ ਗੇਟ ਤੇ ਪੁੱਜ ਅੰਦਰ ਦੀ ਬਿੜਕ ਲੈਣ ਲੱਗੇ ਤਾਂ ਅਵਾਜ ਆਈ..”ਇਹ ਤਾਂ ਸਾਰੇ ਵੰਡ ਲਏ ਹੁਣ ਓਹਨਾ ਦੋਹਾ ਦਾ ਕੀ ਕਰਨਾ ਜਿਹੜੇ ਬਾਹਰ ਗੇਟ ਤੇ ਨੇ?
ਇਹ ਗੱਲ ਸੁਣਦਿਆਂ ਪਾਦਰੀ ਨੇ ਐਸੀ ਸ਼ੂਟ ਵੱਟੀ ਕੇ ਵਾਪਿਸ ਪਿੰਡ...

ਆ ਕੇ ਹੀ ਸਾਹ ਲਿਆ ਤੇ ਸ਼ਰਾਬੀ ਨਾ ਠੇਕੇ ਪਹੁੰਚਿਆ ਤੇ ਨਾ ਘਰੇ ਹੀ!
ਦੋਸਤੋ ਇੰਝ ਦੇ ਵਰਤਾਰੇ ਨਿੱਕੇ ਹੁੰਦਿਆਂ ਪਤਾ ਨੀ ਕਿੰਨੀ ਵੇਰ ਵਜੂਦ ਤੇ ਹੰਢਾਏ ਹੋਣੇ ਪਰ ਅੱਜ ਇਸ ਪ੍ਰਸੰਗ ਦਾ ਮਕਸਦ ਕਿਸੇ ਨੂੰ ਭੰਡਣਾ ਨਹੀਂ ਸਗੋਂ ਇਹ ਦੱਸਣਾ ਏ ਕੇ ਸਾਮਣੇ ਤੋਂ ਆਉਂਦੀ ਦਾ ਡਰ ਬੜੇ ਬੜਿਆਂ ਦੇ ਸਾਹ ਸੁਕਾ ਦਿਆ ਕਰਦਾ..!
ਬੜਕਾਂ ਮਾਰਨੀਆਂ ਹੋਰ ਗੱਲ ਏ ਤੇ ਅਗਿਓਂ ਆਉਂਦੀ ਅਗੇ ਸੀਨੇ ਡਾਹੁਣਾ ਹੋਰ ਗੱਲ ਏ..ਸਾਨੂੰ ਮਾਣ ਏ ਕੇ ਸਾਡਾ ਇਤਿਹਾਸ ਓਹਨਾ ਲੋਕਾਂ ਦੀਆਂ ਕਿੱਸੇ ਕਹਾਣੀਆਂ ਨਾਲ ਲਬਰੇਜ ਏ ਜਿਹਨਾਂ ਸਾਰੀਆਂ ਦੀਆਂ ਸਾਰੀਆਂ ਹੀ ਹਿੱਕ ਤੇ ਖਾਦੀਆਂ..ਇੱਕ ਵੀ ਪਿੱਠ ਪਿੱਛੇ ਤੋਂ ਨਹੀਂ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)