ਦੋ ਆਦਮੀ ਸਫ਼ਰ ‘ਤੇ ਨਿਕਲੇ! ਦੋਵਾਂ ਦੀ ਮੁਲਾਕਾਤ ਹੋਈ, ਸਬੱਬ ਨਾਲ ਦੋਹਾਂ ਦੀ ਮੰਜ਼ਿਲ ਇੱਕੋ ਹੀ ਸੀ, ਤਾਂ ਦੋਵੇਂ ਇਕੱਠੇ ਸਫ਼ਰ ਵਿੱਚ ਨਿਕਲ ਪਏ।
ਸੱਤ ਦਿਨਾਂ ਬਾਅਦ ਜਦੋਂ ਦੋਹਾਂ ਦੇ ਵੱਖ ਹੋਣ ਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ: ਭਾਈ ਸਾਹਿਬ! ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕੀ ਤੁਸੀਂ ਮੈਨੂੰ ਪਛਾਣਿਆ?
ਦੂਜੇ ਨੇ ਕਿਹਾ: ਨਹੀਂ, ਮੈਂ ਤਾਂ ਨਹੀਂ ਪਛਾਣਿਆ।
ਪਹਿਲੇ ਯਾਤਰੀ ਨੇ ਕਿਹਾ: ਸ੍ਰੀਮਾਨ, ਮੈਂ ਇਕ ਨਾਮੀ ਠੱਗ ਹਾਂ ਪਰ ਤੁਸੀਂ ਤਾਂ ਮਹਾਂ ਠੱਗ ਹੋ। ਤੁਸੀਂ ਤਾਂ ਮੇਰੇ ਵੀ ਗੁਰੂ ਨਿਕਲੇ।
ਦੂਜੇ ਯਾਤਰੀ ਨੇ ਕਿਹਾ: ਕਿਵੇਂ?
ਪਹਿਲਾ ਯਾਤਰੀ: ਕੁਝ ਮਿਲਣ ਦੀ ਆਸ ਵਿੱਚ ਮੈਂ ਸੱਤ ਦਿਨ ਲਗਾਤਾਰ ਤੁਹਾਡੀ ਤਲਾਸ਼ੀ ਲਈ, ਪਰ ਮੈਨੂੰ ਕੁਝ ਨਹੀਂ ਮਿਲਿਆ।
ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ, ਮੈਨੂੰ ਇਹ ਪਤਾ ਹੈ ਕਿ ਤੁਸੀਂ ਬਹੁਤ ਅਮੀਰ ਵਿਅਕਤੀ ਹੋ ਅਤੇ ਇੰਨੇ ਵੱਡੇ ਸਫ਼ਰ ‘ਤੇ ਨਿਕਲੇ ਹੋ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡੇ ਕੋਲ ਕੁਝ ਵੀ ਨਾ ਹੋਵੇ? ਤੁਸੀਂ ਬਿਲਕੁਲ ਖਾਲੀ ਹੱਥ ਕਿਵੇਂ ਹੋ ਸਕਦੇ ਹੋ!
ਦੂਜਾ ਯਾਤਰੀ: ਮੇਰੇ ਕੋਲ ਇੱਕ ਬਹੁ-ਕੀਮਤੀ ਹੀਰਾ ਹੈ ਅਤੇ ਕੁਝ ਚਾਂਦੀ ਦੇ ਸਿੱਕੇ ਹਨ।
ਪਹਿਲਾ ਯਾਤਰੀ ਬੋਲਿਆ: ਤਾਂ ਫਿਰ ਏਨੀ ਕੋਸ਼ਿਸ਼ ਦੇ...
ਬਾਵਜੂਦ ਉਹ ਮੈਨੂੰ ਕਿਉਂ ਨਹੀਂ ਮਿਲੇ?
ਦੂਸਰਾ ਯਾਤਰੀ: ਮੈਂ ਜਦੋਂ ਵੀ ਬਾਹਰ ਜਾਂਦਾ ਸੀ, ਉਹ ਹੀਰਾ ਤੇ ਸਿੱਕੇ ਤੁਹਾਡੀ ਪੋਟਲੀ ਵਿੱਚ ਰੱਖ ਦਿੰਦਾ ਸੀ ਅਤੇ ਤੁਸੀਂ ਸੱਤ ਦਿਨ ਤੱਕ ਮੇਰਾ ਝੋਲਾ ਟਟੋਲਦੇ ਰਹੇ।
ਆਪਣੀ ਪੋਟਲੀ ਨੂੰ ਸੰਭਾਲਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ। ਉਸਦੀ ਫ਼ਿਕਰ ਹੀ ਨਹੀਂ ਕੀਤੀ। ਜਿੱਥੇ ਪਈ ਸੀ ਪਈ ਰਹੀ। ਤਾਂ ਫਿਰ ਤੁਹਾਨੂੰ ਕੁਝ ਕਿੱਥੋਂ ਮਿਲਦਾ?
ਅਜਿਹਾ ਹੀ ਹੈ ਕਿ ਪ੍ਰਮਾਤਮਾ ਨਿੱਤ ਨਵੀਆਂ ਖੁਸ਼ੀਆਂ ਸਾਡੀ ਝੋਲੀ ‘ਚ ਪਾਉਂਦਾ ਹੈ, ਪਰ ਸਾਡੇ ਕੋਲ ਆਪਣੀ ਝੋਲੀ ਨੂੰ ਦੇਖਣ ਦਾ ਸਮਾਂ ਹੀ ਨਹੀਂ ਹੈ, ਇਹ ਸਭ ਦੀ ਮੂਲਭੂਤ ਸਮੱਸਿਆ ਹੈ।
ਜਿਸ ਦਿਨ ਤੋਂ ਇਨਸਾਨ ਦੂਜਿਆਂ ਦੀ ਤਾਕ ਝਾਕ ਬੰਦ ਕਰ ਦੇਵੇਗਾ, ਉਸੇ ਦਿਨ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਆਪਣੇ ਪੋਟਲੀ ਨੂੰ ਟਟੋਲੋ! ਜੀਵਨ ਦਾ ਸਭ ਤੋਂ ਗੂੜ ਮੰਤਰ ਹੈ ਆਪਣੇ ਆਪ ਨੂੰ ਖੋਜਣਾ, ਆਪਣੇ ਆਪ ਨੂੰ ਟਟੋਲਣਾ ਅਤੇ ਜੀਵਨ ਦੇ ਰਸਤੇ ‘ਤੇ ਅੱਗੇ ਵਧੋ, ਸਫਲਤਾਵਾਂ ਤੁਹਾਡੀ ਉਡੀਕ ਵਿੱਚ ਹਨ।